ਪੀਰ ਬੰਨਾ ਬਨੋਈ ਦਾ ਮੇਲਾ

ਪੀਰ ਬੰਨਾ ਬਨੋਈ ਦਾ ਮੇਲਾ ਸ਼ਹਿਰ ਸੁਨਾਮ ਵਿੱਚ ਚੇਤ ਦੇ ਮਹੀਨੇ ਲਗਦਾ ਹੈ। ਇਹ ਮੇਲਾ ਦੇਸ਼ ਵੰਡ ਤੋਂ ਪਹਿਲਾਂ ਵੀ ਲਗਦਾ ਸੀ, ਉਸ ਸਮੇਂ ਇਥੇ ਪਿਸ਼ਾਵਰ, ਮੁਲਤਾਨ, ਰਾਵਲਪਿੰਡੀ, ਲਾਹੋਰ ਦੇ ਮੁਸਲਮਾਨ ਵੀ ਆਓਂਦੇ ਸਨ। ਮੇਲੇ ਤੋਂ ਪਹਿਲੀ ਰਾਤ ਨੂੰ ਕਵਾਲ ਲਗਦੇ ਹਨ। ਮੰਨਿਆ ਜਾਂਦਾ ਹੈ ਕਿ ਇਸ ਪੀਰ ਵਾਲੀ ਜਗ੍ਹਾ ਤੇ ਇੱਕ ਮੋਰੀ ਹੈ, ਭੂਤ ਪ੍ਰੇਤ ਦੇ ਰੋਗੀ ਆਪਣਾ ਸਿਰ ਮਾਰਦੇ-ਮਾਰਦੇ ਇਸ ਮੋਰੀ ਵਿੱਚ ਪਾ ਦਿੰਦੇ ਹਨ,ਇਸ ਤਰਾਂ ਕਰਨ ਨਾਲ ਭੂਤ ਪ੍ਰੇਤ ਰੋਗੀ ਨੂੰ ਛਡ ਕੇ ਚਲੇ ਜਾਂਦੇ ਹਨ। ਇਸਨੂੰ 'ਡੋਲੀ' ਕਿਹਾ ਜਾਂਦਾ ਹੈ।

ਇਤਿਹਾਸ

ਸੋਧੋ

ਪੀਰ ਬੰਨਾ ਬਨੋਈ ਦਾ ਨਾਂ ਮਹਮੂਦ ਜਾਂ ਖੁਆਜਾ ਮਹਮੂਦ ਸੀ।[1] ਰਾਜਪੂਤ ਸ਼ਕਤੀਆਂ ਦੇ ਖਤਮ ਹੋਣ ਨਾਲ ਰਾਜਪੂਤ ਕਿਲੇ ਮੁਸਲਮਾਨ ਕਿਲੇਦਾਰਾਂ ਦੇ ਅਧੀਨ ਆ ਗਏ। ਸੁਨਾਮ ਕਿਲੇ ਦਾ ਮੁਸਲਮਾਨ ਕਿਲੇਦਾਰ ਆਪਣੇ ਨਗਰ ਦੀ ਜਾਂ ਬਾਹਰਲੇ ਨਗਰ ਦੀ ਨਵਵਿਆਹੁਤਾ ਲੜਕੀ ਨੂੰ ਪਹਿਲੀਆਂ ਤਿਨ ਰਾਤਾਂ ਆਪਣੇ ਮਹਿਲਾਂ ਵਿੱਚ ਰਖਦਾ ਸੀ। ਜਦੋਂ ਪੀਰ 18 ਸਾਲ ਦੀ ਉਮਰ ਵਿੱਚ ਵਿਆਹੁਣ ਜਾ ਰਿਹਾ ਸੀ ਤਾਂ ਉਹ ਰਾਤ ਸੁਨਾਮ ਠਹਿਰੇ। ਏਥੋਂ ਦੇ ਲੋਕਾਂ ਨੇ ਇਸ ਮੁਸੀਬਤ ਨੂੰ ਖਤਮ ਕਰਨ ਲਈ ਪੀਰ ਦੇ ਪਿਤਾ ਨੂੰ ਬੇਨਤੀ ਕੀਤੀ। ਪੀਰ ਦੇ ਪਿਤਾ ਕਿਲੇਦਾਰ ਨਾਲ ਗਲ ਕੀਤੀ ਪਰ ਓਹ ਨਾ ਮੰਨਿਆ ਤਾਂ ਪੀਰ ਬੰਨਾ ਬਨੋਈ ਤੇ ਕਿਲੇਦਾਰ ਵਿੱਚ ਲੜਾਈ ਹੋ ਗਈ। ਕਿਲੇਦਾਰ ਤਾਂ ਮਾਰਿਆ ਗਿਆ ਪੀਰ ਦਾ ਸੀਸ ਲੜਦੇ ਹੋਏ ਕਟਕੇ ਕਿਸੇ ਹੋਰ ਥਾਂ ਡਿੱਗ ਗਿਆ ਧੜ ਲੜਦਾ ਹੋਇਆ ਕਿਸੇ ਹੋਰ ਥਾਂ ਜਾ ਡਿੱਗਿਆ।

ਹਵਾਲੇ

ਸੋਧੋ
  1. Service, Tribune News. "ਸ਼ਹੀਦ ਊਧਮ ਸਿੰਘ ਦੇ ਸੁਨਾਮ 'ਤੇ ਪੰਛੀ ਝਾਤ". Tribuneindia News Service. Archived from the original on 2023-04-08. Retrieved 2023-04-08.