ਪੀ ਕੱਕਨ
ਪੀ ਕੱਕਨ (18 ਜੂਨ 1908 – 23 ਦਸੰਬਰ 1981) ਇੱਕ ਭਾਰਤੀ ਸਿਆਸਤਦਾਨ ਅਤੇ ਆਜ਼ਾਦੀ ਘੁਲਾਟੀਆ ਸੀ ਜੋ ਭਾਰਤ ਦੀ ਸੰਵਿਧਾਨ ਸਭਾ ਦੇ ਮੈਂਬਰ, ਪਾਰਲੀਮੈਂਟ ਮੈਂਬਰ, ਤਾਮਿਲਨਾਡੂ ਦੀ ਕਾਂਗਰਸ ਕਮੇਟੀ ਦੇ ਪ੍ਰਧਾਨ ਅਤੇ 1957 ਅਤੇ 1967 ਦਰਮਿਆਨ ਸਾਬਕਾ ਮਦਰਾਸ ਰਾਜ ਵਿੱਚ ਕਾਂਗਰਸ ਸਰਕਾਰਾਂ ਦੇ ਵੱਖੋ-ਵੱਖ ਮੰਤਰੀਆਂ ਦੇ ਅਹੁਦਿਆਂ ਤੇ ਕੰਮ ਕੀਤਾ।
ਪੀ ਕੱਕਨ | |
---|---|
ਗ੍ਰਹਿ ਮਾਮਲਿਆਂ ਦਾ ਮੰਤਰੀ (ਮਦਰਾਸ ਰਾਜ) | |
ਦਫ਼ਤਰ ਵਿੱਚ 3 ਅਕਤੂਬਰ 1963 – 5 ਮਾਰਚ 1967 | |
ਖੇਤੀਬਾੜੀ ਮੰਤਰੀ (ਮਦਰਾਸ ਰਾਜ) | |
ਦਫ਼ਤਰ ਵਿੱਚ 13 ਮਾਰਚ 1962 – 3 ਅਕਤੂਬਰ 1963 | |
ਸਮਆਨਲੱਲੂਰ ਲਈ ਮਦਰਾਸ ਵਿਧਾਨ ਸਭਾ ਮੈਂਬਰ | |
ਦਫ਼ਤਰ ਵਿੱਚ 1962–1967 | |
ਲੋਕ ਨਿਰਮਾਣ ਮੰਤਰੀ (ਮਦਰਾਸ ਰਾਜ) | |
ਦਫ਼ਤਰ ਵਿੱਚ 13 ਅਪਰੈਲ 1957 – 13 ਮਾਰਚ 1962 | |
ਮੇਲੂਰ ਲਈ ਮਦਰਾਸ ਵਿਧਾਨ ਸਭਾ ਮੈਂਬਰ | |
ਦਫ਼ਤਰ ਵਿੱਚ 1957–1962 | |
ਸੰਸਦ ਮੈਂਬਰ (ਲੋਕ ਸਭਾ) ਮਦੁਰਾਏ ਲਈ | |
ਦਫ਼ਤਰ ਵਿੱਚ 1951–1957 | |
ਪ੍ਰਧਾਨ ਮੰਤਰੀ | ਪੰਡਤ ਜਵਾਹਰ ਲਾਲ ਨਹਿਰੂ |
ਤੋਂ ਪਹਿਲਾਂ | ਕੋਈ ਨਹੀਂ |
ਤੋਂ ਬਾਅਦ | ਕੇ. ਟੀ. ਕੇ.ਥੰਗਾਮਾਨੀ |
ਸੰਵਿਧਾਨ ਸਭਾ ਮੈਂਬਰ | |
ਦਫ਼ਤਰ ਵਿੱਚ 1946–1950 | |
ਮੋਨਾਰਕ | ਯੁਨਾਈਟਿਡ ਕਿੰਗਡਮ ਦਾ ਜਾਰਜ ਛੇਵਾਂ |
ਪ੍ਰਧਾਨ ਮੰਤਰੀ | ਪੰਡਤ ਜਵਾਹਰ ਲਾਲ ਨਹਿਰੂ |
ਤੋਂ ਪਹਿਲਾਂ | ਕੋਈ ਨਹੀਂ |
ਤੋਂ ਬਾਅਦ | ਕੋਈ ਨਹੀਂ |
ਨਿੱਜੀ ਜਾਣਕਾਰੀ | |
ਜਨਮ | 18 ਜੂਨ 1908 ਮੇਲੂਰ ਤਾਲੂ ਵਿੱਚ ਥੰਬਾਈਪੱਟੀ ਨਾਮਕ ਇੱਕ ਪਿੰਡ, ਮਦੁਰਾਈ ਜ਼ਿਲ੍ਹਾ, ਮਦਰਾਸ ਪ੍ਰੈਜ਼ੀਡੈਂਸੀ, ਬਰਤਾਨਵੀ ਭਾਰਤ |
ਮੌਤ | ਦਸੰਬਰ 23, 1981 ਮਦਰਾਸ , ਭਾਰਤ | (ਉਮਰ 73)
ਕੌਮੀਅਤ | ਭਾਰਤੀ |
ਸਿਆਸੀ ਪਾਰਟੀ | ਭਾਰਤੀ ਰਾਸ਼ਟਰੀ ਕਾਂਗਰਸ |
ਜੀਵਨ ਸਾਥੀ | ਸਵਰਨਮ ਪਾਰਵਤੀ ਕੱਕਨ |
ਪੇਸ਼ਾ | ਸਿਆਸਤਦਾਨ |
ਸ਼ੁਰੂ ਦਾ ਜੀਵਨ
ਸੋਧੋਕੱਕਨ ਦਾ ਜਨਮ 18 ਜੂਨ 1908 ਨੂੰ ਮਦਰਾਸ ਪ੍ਰੈਜ਼ੀਡੈਂਸੀ ਦੇ ਮਦੁਰਾਈ ਜ਼ਿਲ੍ਹੇ ਵਿੱਚ ਮੇਲੂਰ ਤਾਲੂ ਵਿੱਚ ਥੰਬਾਈਪੱਟੀ ਨਾਮਕ ਇੱਕ ਪਿੰਡ ਦੇ ਇੱਕ ਤਾਮਿਲ ਪਰਿਵਾਰ ਵਿੱਚ ਹੋਇਆ ਸੀ।[1] ਉਸ ਦਾ ਪਿਤਾ ਪੂਸਾਰੀ ਕੱਕਨ ਪਿੰਡ ਦੇ ਮੰਦਰ ਵਿੱਚ ਇੱਕ ਪੁਜਾਰੀ ਸੀ।[2]
ਭਾਰਤ ਦੀ ਆਜ਼ਾਦੀ ਦੀ ਲਹਿਰ
ਸੋਧੋਆਪਣੇ ਜੀਵਨ ਵਿੱਚ ਇੱਕ ਸ਼ੁਰੂਆਤੀ ਪੜਾਅ ਤੇ ਹੀ ਕੱਕਨ ਆਜ਼ਾਦੀ ਅੰਦੋਲਨ ਵਿੱਚ ਖਿੱਚਿਆ ਗਿਆ ਸੀ। ਸਕੂਲ ਵਿੱਚ ਹੁੰਦਿਆਂ ਹੀ ਉਹ ਭਾਰਤੀ ਰਾਸ਼ਟਰੀ ਕਾਂਗਰਸ ਵਿੱਚ ਸ਼ਾਮਲ ਹੋ ਗਿਆ। ਜਦੋਂ ਰਾਜ ਸਰਕਾਰ ਨੇ 1939 ਵਿੱਚ ਮੰਦਰ ਐਂਟਰੀ ਪ੍ਰਮਾਣਿਕਤਾ ਅਤੇ ਮੁਆਵਜ਼ੇ ਦਾ ਐਕਟ ਪੇਸ਼ ਕੀਤਾ, ਜਿਸ ਨੇ ਪਰਾਈਯਾਰ ਅਤੇ ਸ਼ਨਾਰਾਂ ਦੇ ਮੰਦਰਾਂ ਵਿੱਚ ਦਾਖਲ ਹੋਣ ਤੋਂ ਪਾਬੰਦੀਆਂ ਨੂੰ ਹਟਾ ਦਿੱਤਾ, ਕੱਕਨ ਨੇ ਮਦੁਰਾਈ ਵਿਖੇ ਮੰਦਰ ਦਾ ਸੰਚਾਲਨ ਕੀਤਾ। ਉਸ ਨੇ ਭਾਰਤ ਛੱਡੋ ਮੁਹਿੰਮ ਵਿੱਚ ਵੀ ਹਿੱਸਾ ਲਿਆ ਅਤੇ ਉਸ ਨੂੰ ਅਲੀਪੋਰ ਜੇਲ੍ਹ ਭੇਜਿਆ ਗਿਆ। 1946 ਵਿਚ, ਉਹ ਸੰਵਿਧਾਨ ਸਭਾ ਲਈ ਚੁਣਿਆ ਗਿਆ ਸੀ [3] ਅਤੇ 1946 ਤੋਂ 1950 ਤਕ ਸੇਵਾ ਕੀਤੀ।.
ਆਜ਼ਾਦ ਭਾਰਤ ਦੀ ਰਾਜਨੀਤੀ
ਸੋਧੋਕੱਕਨ 1952 ਤੋਂ 1957 ਤੱਕ ਲੋਕ ਸਭਾ ਮੈਂਬਰ ਰਿਹਾ।[4] ਜਦੋਂ ਕੇ. ਕਾਮਰਾਜ ਨੇ ਤਾਮਿਲਨਾਡੂ ਦੀ ਕਾਂਗਰਸ ਕਮੇਟੀ ਦੇ ਪ੍ਰਧਾਨ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਤਾਂ ਕਿ ਮਦਰਾਸ ਰਾਜ ਦੇ ਮੁੱਖ ਮੰਤਰੀ ਦਾ ਅਹੁਦਾ ਸੰਭਾਲਿਆ ਜਾ ਸਕੇ, ਕੱਕਨ ਨੂੰ ਤਾਮਿਲਨਾਡੂ ਕਾਂਗਰਸ ਕਮੇਟੀ ਦੇ ਪ੍ਰਧਾਨ ਚੁਣ ਲਿਆ ਗਿਆ।[5][6][7] 1957 ਦੀਆਂ ਚੋਣਾਂ ਦੇ ਬਾਅਦ ਜਦੋਂ ਇੰਡੀਅਨ ਨੈਸ਼ਨਲ ਕਾਂਗਰਸ ਨੂੰ ਮਦਰਾਸ ਰਾਜ ਵਿੱਚ ਸੱਤਾ ਵਿੱਚ ਦੁਬਾਰਾ ਚੁਣਿਆ ਗਿਆ ਸੀ, ਤਾਂ ਕੱਕਨ ਨੇ 13 ਅਪ੍ਰੈਲ 1957 ਨੂੰ ਲੋਕ ਨਿਰਮਾਣ ਮੰਤਰੀ (ਬਿਜਲੀ ਨੂੰ ਛੱਡ ਕੇ), ਹਰੀਜਨ ਵੈਲਫੇਅਰ, ਅਨੁਸੂਚਿਤ ਖੇਤਰਾਂ ਅਤੇ ਅਨੁਸੂਚਿਤ ਕਬੀਲਿਆਂ ਦੇ ਮੰਤਰੀ ਵਜੋਂ ਸਹੁੰ ਚੁਕੀ ਸੀ।[8][9] 13 ਮਾਰਚ 1962 ਤੋਂ 3 ਅਕਤੂਬਰ 1963 ਤਕ, ਕੱਕਨ ਨੇ ਖੇਤੀਬਾੜੀ ਮੰਤਰੀ ਵਜੋਂ ਸੇਵਾ ਨਿਭਾਈ। 24 ਅਪ੍ਰੈਲ 1962 ਨੂੰ, ਉਹਨਾਂ ਨੂੰ ਵਣਜ ਸਲਾਹਕਾਰ ਕਮੇਟੀ ਦੇ ਮੈਂਬਰ [10] ਅਤੇ 3 ਅਕਤੂਬਰ 1963 ਨੂੰ ਗ੍ਰਹਿ ਮੰਤਰੀ ਦੇ ਤੌਰ 'ਤੇ ਨਿਯੁਕਤ ਕੀਤਾ ਗਿਆ। ਅਤੇ 1967 ਤੱਕ ਸੇਵਾ ਕੀਤੀ ਜਦੋਂ ਭਾਰਤੀ ਰਾਸ਼ਟਰੀ ਕਾਂਗਰਸ ਵਿਧਾਨ ਸਭਾ ਚੋਣਾਂ ਵਿੱਚ ਹਾਰ ਗਈ ਸੀ।[11]
ਨੋਟਸ
ਸੋਧੋ- ↑ Chandra, Ramesh; Sangh Mittra (2003). Dalit Identity in the New Millennium. Commonwealth Publishers. p. 124. ISBN 978-81-7169-765-6.
- ↑ Chandra, Ramesh; Sangh Mittra (2003). Dalit Identity in the New Millennium. Commonwealth Publishers. p. 125. ISBN 978-81-7169-765-6.
- ↑ "24. SPECIAL POSTAGE STAMP ON FREEDOM FIGHTERS AND SOCIAL REFORMERS". Latest PIB Releases. Press Information Bureau, Government of India. Retrieved 2008-10-29.
- ↑ Who's who in India. Guide Publications. 1967. p. 64.
- ↑ Muthuswamy, M. S. (1988). K. Kamaraj: A Socio-political Study. Tamil Nadu Academy of Political Science. p. 101.
- ↑ Narasimhan, V. K. (1967). Kamaraj: A Study. Manaktalas. p. 71.
- ↑ "Kakkan is TNCC chief". The Hindu: This Day that Age. 30 December 2004. Archived from the original on 2005-01-15. Retrieved 2008-10-29.
{{cite news}}
: Unknown parameter|dead-url=
ignored (|url-status=
suggested) (help) - ↑ "The Cabinet" (PDF). Madras Legislative Assembly 1957 - 1962. Tamil Nadu Legislative Assembly. Archived from the original (PDF) on 2011-07-16. Retrieved 2008-10-29.
{{cite web}}
: Unknown parameter|dead-url=
ignored (|url-status=
suggested) (help) - ↑ "Allocation of Business Among Ministers" (PDF). Madras Legislative Assembly 1957 - 1962. Tamil Nadu Legislative Assembly. Archived from the original (PDF) on 2011-07-16. Retrieved 2008-10-29.
{{cite web}}
: Unknown parameter|dead-url=
ignored (|url-status=
suggested) (help) - ↑ "Resume of work done by the Madras Legislative Assembly from March 29 to May 7, 1962" (PDF). Madras Legislative Assembly 1962 - 1967. Tamil Nadu Legislative Assembly. Retrieved 2008-10-29.
- ↑ Justice Party Golden Jubilee Souvenir, 1968. Justice Party. 1968. p. 68.