ਪੀ ਜੀਵਾਨੰਦਮ

ਭਾਰਤ ਦੇ ਸਿਆਸਤਦਾਨ

ਪੀ ਜੀਵਾਨੰਦਮ (1907-1963) ਜੀਵਾ ਵੀ ਕਹਿੰਦੇ ਹਨ, ਉਹ ਇੱਕ ਸਮਾਜ ਸੁਧਾਰਕ, ਰਾਜਨੀਤਿਕ ਨੇਤਾ, ਸਾਹਿਤਕਾਰ ਅਤੇ ਤਾਮਿਲਨਾਡੂ, ਭਾਰਤ ਵਿੱਚ  ਕਮਿਊਨਿਸਟ ਅਤੇ ਸਮਾਜਵਾਦੀ ਅੰਦੋਲਨ ਮੋਢੀ ਸਨ।[1]

ਜੀਵਾ
ਪੀ ਜੀਵਾਨੰਦਮ ਦੀ ਮੂਰਤੀ, ਚੇਨਈ)
ਜਨਮ
ਸੋਰੀਮੁਥੂ

21 ਅਗਸਤ 1907
ਮੌਤ18 ਜਨਵਰੀ 1963(1963-01-18) (ਉਮਰ 55)
ਪੇਸ਼ਾਸਮਾਜਵਾਦੀ ਆਗੂ ਅਤੇ ਸਮਾਜ ਸੁਧਾਰਕ

ਉਹ ਨਾ ਸਿਰਫ ਇੱਕ ਸਮਾਜਕ-ਰਾਜਨੀਤਕ ਨੇਤਾ ਸੀ, ਸਗੋਂ ਇੱਕ ਸੱਭਿਆਚਾਰਕ ਸਿਧਾਂਤਕਾਰ ਵੀ ਸੀ, ਇੱਕ ਸ਼ਾਨਦਾਰ ਭਾਸ਼ਣਕਾਰ, ਪੱਤਰਕਾਰ ਅਤੇ ਆਲੋਚਕ; ਅਤੇ ਸਭ ਤੋਂ ਵੱਧ, ਵੰਚਿਤ ਲੋਕਾਂ ਲਈ ਇੱਕ ਅਣਥੱਕ ਲੜਾਕੂ ਸੀ। ਜਨ ਜੀਵਨ ਵਿੱਚ ਇੱਕ ਸਾਫ ਸੁਥਰਾ ਰਿਕਾਰਡ ਰੱਖਣ ਵਾਲੇ ਵਿਅਕਤੀ, ਜੀਵਨੰਦਮ ਨੂੰ ਆਮ ਲੋਕਾਂ ਵਲੋਂ ਬਹੁਤ ਸਤਿਕਾਰ ਮਿਲਦਾ ਸੀ। 

ਸ਼ੁਰੂ ਦਾ ਜੀਵਨ ਸੋਧੋ

21 ਅਗਸਤ, 1907 ਨੂੰ ਤਰਾਵਣਕੋਰ ਦੀ ਤਤਕਾਲੀ ਰਿਆਸਤ (ਜੋ ਹੁਣ ਤਾਮਿਲਨਾਡੂ ਦੇ ਕੰਨਿਆਕੁਮਾਰੀ ਜ਼ਿਲ੍ਹਾ ਵਿਚ ਹੈ) ਦੇ ਬੂੰਥਾਪੰਡੀ ਦੇ ਕਸਬੇ ਵਿੱਚ ਇੱਕ ਆਰਥੋਡਾਕਸ ਮੱਧ ਵਰਗ ਪਰਿਵਾਰ ਵਿੱਚ ਪੈਦਾ ਹੋਇਆ ਸੀ। ਉਸਦਾ ਅਸਲੀ ਨਾਂ ਸੋਰੀਮੁਥੂ ਸੀ।  ਉਸ ਦਾ ਇਹ ਨਾਮ ਇਸਦੇ ਕਬੀਲੇ ਰੱਬ ਸੋਰੀਮੁਥੂ ਦੇ ਨਾਂ ਤੇ ਰੱਖਿਆ ਗਿਆ ਸੀ।

ਆਪਣੇ ਪਰਿਵਾਰ ਦੇ ਕੱਟੜ ਅਤੇ ਧਾਰਮਿਕ ਪਿਛੋਕੜ ਨੇ ਜੀਵਾਨੰਦਮ ਨੂੰ ਸਾਹਿਤ, ਭਗਤੀ ਗੀਤ ਅਤੇ ਕਲਾਵਾਂ ਦਾ ਖੁਲਾਸਾ ਉਸਦੇ ਜੀਵਨ ਵਿੱਚ ਸ਼ੁਰੂ ਕਰ ਦਿੱਤਾ। ਉਹ ਇੱਕ ਐਸੇ ਯੁੱਗ ਵਿੱਚ ਵੱਡਾ ਹੋਇਆ ਜਦੋਂ ਜਾਤ ਅਧਾਰਤ ਕਠੋਰਤਾ ਵਿਆਪਕ ਤੌਰ ਤੇ ਪ੍ਰਚਲਿਤ ਸੀ ਅਤੇ ਆਪਣੇ ਜੀਵਨ ਦੇ ਸ਼ੁਰੂ ਤੋਂ ਹੀ ਉਹ ਛੂਤ-ਛਾਤ ਦੇ ਵਿਚਾਰਾਂ ਦਾ ਘੋਰ ਵਿਰੋਧੀ ਸੀ ਅਤੇ ਆਪਣੇ ਦਲਿਤ ਦੋਸਤਾਂ ਨੂੰ ਮੰਦਰਾਂ ਅਤੇ ਜਨਤਕ ਸਥਾਨਾਂ ਵਿੱਚ ਦਾਖਲ ਹੋਣ ਤੋਂ ਇਨਕਾਰ ਅਤੇ ਬੇਇੱਜ਼ਤੀ ਬਰਦਾਸਤ ਨਹੀਂ ਕਰ ਸਕਦਾ ਸੀ। ਇੱਕ ਸਕੂਲੀ ਵਿਦਿਆਰਥੀ ਹੋਣ ਦੇ ਵਕਤ ਹੀ ਉਹ ਵਰਨਆਸਰਮ ਧਰਮ, ਇੱਕ ਹਿੰਦੂ ਧਾਰਮਿਕ ਕੋਡ ਜੋ ਜਾਤੀ ਦੇ ਆਧਾਰ ਤੇ ਸਮਾਜ ਨੂੰ ਵੰਡਦੀ ਹੈ ਅਤੇ ਛੂਤਛਾਤ ਦੇ ਅਭਿਆਸ ਦੀ ਸਹੂਲਤ ਦਿੰਦੀ ਹੈ, ਦਾ ਘੋਰ ਵਿਰੋਧੀ ਸੀ। ਕੌਮੀ ਅੰਦੋਲਨ ਅਤੇ ਗਾਂਧੀ ਦਾ ਖ਼ਾਦੀ ਪਹਿਨਣ ਅਤੇ ਅਛੂਤਤਾ ਦੇ ਵਿਰੁੱਧ ਉਸ ਦੇ ਰੁਖ ਨੇ ਜੀਵਨੰਦਾਂਮ ਨੂੰ ਅੰਦੋਲਨ ਵਿੱਚ ਸ਼ਾਮਲ ਹੋਣ ਲਈ ਪ੍ਰਭਾਵਤ ਕੀਤਾ। ਉਸ ਸਮੇਂ ਤੋਂ ਉਸ ਨੇ ਸਿਰਫ ਖਾਦੀ ਪਹਿਨੀ ਸੀ। 

ਜੀਵਾਨੰਦਮ ਆਪਣੇ ਦਲਿਤ ਦੋਸਤਾਂ ਨੂੰ ਸੜਕਾਂ ਅਤੇ ਜਨਤਕ ਸਥਾਨਾਂ ਵਿੱਚ ਲੈ ਲਿਆ ਜਿੱਥੇ ਆਮ ਤੌਰ 'ਤੇ ਉਨ੍ਹਾਂ ਦਾ ਦਾਖ਼ਲ ਹੋਣਾ ਵਰਜਿਤ ਸੀ, ਜਿਸ ਨਾਲ ਉਸ ਨੇ ਆਪਣੇ ਪਰਿਵਾਰ ਨੂੰ ਅਤੇ ਆਪਣੇ ਪਿੰਡ ਦੇ ਕੱਟੜ ਉਚ ਜਾਤੀ ਦੇ ਲੋਕਾਂ ਨੂੰ ਨਾਰਾਜ਼ ਕੀਤਾ। ਉਸ ਦੇ ਪਿਤਾ ਨੇ ਉਸ ਦੇ ਵਿਵਹਾਰ ਨੂੰ ਨਾਮਨਜ਼ੂਰ ਕਰ ਦਿੱਤਾ ਅਤੇ ਉਸ ਨੂੰ ਉਨ੍ਹਾਂ ਸਾਰੀਆਂ ਗੱਲਾਂ ਨੂੰ ਬੰਦ ਕਰਨ ਲਈ ਕਿਹਾ ਜੋ ਉਨ੍ਹਾਂ ਦੀਆਂ ਜਾਤੀ ਪ੍ਰਥਾਵਾਂ ਦੇ ਵਿਰੁੱਧ ਸਨ। ਜੀਵਾਨੰਦਮ ਨੇ ਕਿਹਾ ਕਿ ਉਹ ਭੇਦਭਾਵਪੂਰਣ ਰਸਮਾਂ ਰੀਤਾਂ ਦੀ ਪਾਲਣਾ ਕਰਨ ਦੀ ਬਜਾਏ ਆਪਣਾ ਘਰ ਛੱਡ ਦੇਣਗੇ ਅਤੇ ਅਖੀਰ ਇਸੇ ਤਰ੍ਹਾਂ ਹੀ ਕੀਤਾ। 

ਸਿਆਸੀ ਜੀਵਨ ਸੋਧੋ

ਗਾਂਧੀਵਾਦੀ ਅਤੇ ਪਾਰਟੀ ਵਰਕਰ ਸੋਧੋ

ਜੀਵਵਾਨੰਦਮ ਨੇ ਆਪਣੀ ਸਿਆਸੀ ਜ਼ਿੰਦਗੀ ਗਾਂਧੀਵਾਦੀ ਵਿਚਾਰਾਂ ਨਾਲ ਸ਼ੁਰੂ ਕੀਤੀ। 1924 ਵਿਚ, ਉਸਨੇ ਉੱਚ ਜਾਤੀ ਹਿੰਦੂਆਂ ਵਿਰੁੱਧ ਵੈੱਕਮ ਸਤਿਆਗ੍ਰਹਿ ਵਿੱਚ ਹਿੱਸਾ ਲਿਆ, ਜਿੱਥੇ ਦਲਿਤਾਂ ਨੂੰ ਵੈੱਕਮ ਦੇ ਮੰਦਰ ਵੱਲ ਲੈ ਜਾਣ ਵਾਲੀ ਸੜਕ ਉੱਤੇ ਚੱਲਣ ਤੋਂ ਰੋਕਿਆ ਜਾਂਦਾ ਸੀ। ਉਸ ਨੇ ਇਸੇ ਤਰ੍ਹਾਂ ਦੇ ਵਿਰੋਧ ਵਿੱਚ ਹਿੱਸਾ ਲਿਆ, ਜਿਸ ਵਿੱਚ ਦਲਿਤਾਂ ਨੂੰ ਸੁਚਿੰਦ ਰਾਮ ਮੰਦਰ ਵਿੱਚ ਦਾਖ਼ਲੇ ਦੀ ਮੰਗ ਕੀਤੀ ਗਈ। ਜਦੋਂ ਉਹ ਚੇਰਨਮਾਦੇਵੀ ਵਿਖੇ ਵੀ.ਵੀ. ਐਸ ਦੁਆਰਾ ਚਲਾਏ ਗਏ ਆਸ਼ਰਮ ਵਿੱਚ ਸ਼ਾਮਲ ਹੋਇਆ, ਉਸ ਨੇ ਦੇਖਿਆ ਕਿ ਦਲਿਤ ਅਤੇ 'ਉਚ-ਜਾਤੀ' ਵਿਦਿਆਰਥੀਆਂ ਨੂੰ ਵੱਖ ਵੱਖ ਹਾਲਾਂ ਵਿੱਚ ਖਾਣਾ ਦਿੱਤਾ ਜਾਂਦਾ ਸੀ। ਉਸਨੇ ਇਸ ਪ੍ਰਥਾ ਦੇ ਵਿਰੁੱਧ ਪੇਰੀਅਰ ਦੇ ਰੋਸ ਦੀ ਹਮਾਇਤ ਕੀਤੀ ਅਤੇ ਆਸ਼ਰਮ ਤੋਂ ਅਸਤੀਫ਼ਾ ਦੇ ਦਿੱਤਾ। ਬਾਅਦ ਵਿਚ, ਉਸ ਨੇ ਕਰਾਏਕੁਕੂਡੀ ਦੇ ਕੋਲ ਸਿਰੁਵਾਇਲ ਵਿੱਚ ਇੱਕ ਸਮਾਜ ਸੇਵਕ ਦੇ ਫੰਡ ਨਾਲ ਚੱਲਦੇ ਆਸ਼ਰਮ ਦਾ ਚਾਰਜ ਲਿਆ। ਆਸ਼ਰਮ ਜੀਵਨ ਨੇ ਉਸਨੂੰ ਬਹੁਤ ਸਾਰੀਆਂ ਕਿਤਾਬਾਂ ਪੜ੍ਹਨ ਦਾ ਮੌਕਾ ਦਿੱਤਾ। ਇਸ ਆਸ਼ਰਮ ਵਿੱਚ ਉਸ ਨੂੰ ਗਾਂਧੀ ਜੀ ਨੂੰ ਮਿਲਣ ਦਾ ਮੌਕਾ ਵੀ ਮਿਲਿਆ। ਜੀਵਾ ਨੇ ਗਾਂਧੀ ਨੂੰ ਇੱਕ ਚਿੱਠੀ ਲਿਖੀ ਸੀ ਕਿ ਉਹ ਉਸਦੇ ਢੰਗਾਂ ਨਾਲ ਅਸਹਿਮਤ ਹੈ। ਜਦੋਂ ਗਾਂਧੀ ਮਦਰਾਸ ਆਏ ਤਾਂ ਉਸ ਨੇ ਇਹ ਚਿੱਠੀ ਆਪਣੀ ਜੇਬ ਵਿੱਚ ਰੱਖੀ ਹੋਈ ਸੀ ਅਤੇ ਉਹ ਜੀਵਾ ਨੂੰ ਮਿਲਣਾ ਚਾਹੁੰਦੇ ਸੀ। ਰਾਜਗੋਪਾਲਾਚਾਰੀ ਨੇ ਗਾਂਧੀ ਨੂੰ ਉਸ ਵਿਅਕਤੀ ਦਾ ਨਾਂ ਦੇਣ ਲਈ ਕਿਹਾ ਸੀ ਜਿਸ ਨੂੰ ਉਹ ਮਿਲਣਾ ਚਾਹੁੰਦਾ ਸੀ ਤਾਂ ਜੋ ਉਸ ਵਿਅਕਤੀ ਨੂੰ ਬੁਲਾਇਆ ਜਾ ਸਕੇ। ਗਾਂਧੀ ਨੇ ਜ਼ਿਕਰ ਕੀਤਾ ਕਿ ਉਹ ਨਹੀਂ ਚਾਹੁੰਦਾ ਕਿ ਉਹ ਵਿਅਕਤੀ ਨੂੰ ਬੁਲਾਇਆ ਜਾਵੇ ਅਤੇ ਆਸ਼ਰਮ ਵਿੱਚ ਜਾ ਕੇ ਮਿਲਣਾ ਚਾਹਾਂਗਾ ਜਿੱਥੇ ਜੀਵਾ ਰਹਿੰਦਾ ਸੀ। ਜਦੋਂ ਗਾਂਧੀ ਨੇ ਸਿਰੁਵਾਇਲ ਆਸ਼ਰਮ ਵਿੱਚ ਜਾ ਕੇ ਜੀਵਾ ਬਾਰੇ ਪੁੱਛਿਆ ਤਾਂ ਉਸ ਦੇ ਕਰੀਬ 25 ਸਾਲ ਦੇ ਇੱਕ ਨੌਜਵਾਨ ਨੇ ਆਪਣੇ ਆਪ ਨੂੰ ਪੇਸ਼ ਕੀਤਾ। ਗਾਂਧੀ ਨੇ ਉਸ ਨੂੰ ਪੁੱਛਿਆ ਕਿ ਕੀ ਉਹ ਉਹੀ ਵਿਅਕਤੀ ਹੈ ਜਿਸ ਨੇ 'ਚਿੱਠੀ' ਲਿਖੀ ਸੀ ਅਤੇ ਜੀਵਾ ਨੇ ਹਾਂ ਵਿੱਚ ਜਵਾਬ ਦਿੱਤਾ। 

ਜਦੋਂ ਪੇਰੀਯਾਰ (ਪੇਰੀਅਰ ਈ. ਵੀ. ਰਾਮਾਸਾਮੀ) ਨੇ ਸੋਵੀਅਤ ਯੂਨੀਅਨ ਦੀ ਫੇਰੀ ਤੋਂ ਪਰਤਣ ਤੇ ਉਸਦੀਆਂ ਪ੍ਰਾਪਤੀਆਂ ਦੀ ਬਹੁਤ ਵਡਿਆਈ ਕੀਤੀ ਅਤੇ ਸਮਾਜਵਾਦ ਦਾ ਪ੍ਰਚਾਰ ਕਰਨ ਦੀ ਆਪਣੀ ਇੱਛਾ ਪ੍ਰਗਟ ਕੀਤੀ, ਤਾਂ ਜੀਵਾਨੰਦਮ ਜੋ ਕਿ ਸਮਾਨਤਾਵਾਦੀ ਸਿਧਾਂਤ ਤੋਂ ਜਾਣੂ ਸੀ ਨੂੰ ਬੜੀ ਪ੍ਰਸੰਨਤਾ ਹੋਈ। ਕੌਮੀ ਅੰਦੋਲਨ ਕਾਂਗਰਸ ਸਮਾਜਵਾਦੀ ਪਾਰਟੀ ਵਿੱਚ ਮਿਲਾਉਣ ਦੀਆਂ ਉਨ੍ਹਾਂ ਦੀਆਂ ਉਮੀਦਾਂ ਉਦੋਂ ਡੁੱਬ ਗਈਆਂ ਜਦੋਂ ਪੇਰੀਯਾਰ ਆਪਣੇ ਪੈਰ ਪਿਛੇ ਖਿੱਚਣ ਲੱਗਾ। ਉਹ, ਹਾਲਾਂਕਿ, ਕਾਂਗਰਸ ਵਿੱਚ ਹੀ ਰਿਹਾ। ਉਹ ਆਲ ਇੰਡੀਆ ਕਾਂਗਰਸ ਕਮੇਟੀ ਦਾ ਮੈਂਬਰ ਵੀ ਚੁਣਿਆ ਗਿਆ ਸੀ, ਉਨ੍ਹੀਂ ਦਿਨੀਂ ਇਹ ਬੜੀ ਵੱਕਾਰੀ ਪਦਵੀ ਹੁੰਦੀ ਸੀ ਅਤੇ ਰਾਜ ਕਾਂਗਰਸ ਇਕਾਈ ਦੀ ਵਰਕਿੰਗ ਕਮੇਟੀ ਦਾ ਮੈਂਬਰ ਵੀ ਸੀ। ਬਾਅਦ ਵਿਚ, ਜਦੋਂ 1937 ਵਿੱਚ ਮਦਰਾਸ ਪ੍ਰਾਂਤਿਕ ਕਾਂਗਰਸ ਸੋਸ਼ਲਿਸਟ ਪਾਰਟੀ ਦੀ ਸਥਾਪਨਾ ਹੋਈ ਤਾਂ ਜੀਵਾਨੰਦਮ ਇਸ ਦੇ ਪਹਿਲਾ ਸਕੱਤਰ ਬਣਿਆ। ਉਹ ਦੋ ਸਾਲ ਬਾਅਦ ਅੰਦੋਲਨ ਦੇ ਇੱਕ ਹੋਰ ਅਨੁਭਵੀ ਨੇਤਾ ਪੀ. ਰਾਮਮੂਰਤੀ ਸਹਿਤ ਭਾਰਤੀ ਕਮਿਊਨਿਸਟ ਪਾਰਟੀ (ਸੀ.ਪੀ.ਆਈ.) ਵਿੱਚ ਸ਼ਾਮਲ ਹੋਇਆ।

ਹਵਾਲੇ ਸੋਧੋ