ਪੁਨੀਤ ਰਾਜਕੁਮਾਰ (ਜਨਮ 17 ਮਾਰਚ 1975) ਇੱਕ ਭਾਰਤੀ ਫਿਲਮ ਅਭਿਨੇਤਾ, ਪਲੇਅਬੈਕ ਗਾਇਕ ਅਤੇ ਟੈਲੀਵਿਜ਼ਨ ਪੇਸ਼ਕਾਰ ਜੋ  ਮੁੱਖ ਤੌਰ ਤੇ ਕੰਨੜ ਸਿਨੇਮਾ ਵਿੱਚ ਕੰਮ ਕਰਦਾ ਹੈ। ਅੱਪੂ ਨੇ ਇੱਕ ਦੀ ਲੀਡ ਅਭਿਨੇਤਾ ਵਜੋਂ 27 ਫਿਲਮਾਂ ਵਿੱਚ ਕੰਮ ਕੀਤਾ ਹੈ; ਇੱਕ ਬੱਚੇ ਦੇ ਰੂਪ ਵਿੱਚ ਉਹ ਆਪਣੇ ਪਿਤਾ ਰਾਜਕੁਮਾਰ ਦੇ ਨਾਲ  ਫ਼ਿਲਮਾਂ ਵਿੱਚ ਆਇਆ। ਉਸ ਨੇ  ਵਸੰਤ ਗੀਤਾ (1980), ਭਾਗਯਵੰਤਾ (1981), ਚਿਲਿਸੁਵਾ ਮੋਦਗਾਲੂ (1982), ਏਰਾਡੂ ਨਕਸ਼ਤਰਾਗਾਲੂ (1983) ਅਤੇ ਬੇਤੇਡਾ ਹੂਵੁ (1985) ਕੰਮ ਕੀਤਾ।[1] ਉਸ ਨੇ ਬੇਤੇਡਾ ਹੂਵੁ ਵਿੱਚ ਆਪਣੀ ਆਪਣੀ ਅੱਪੂ ਵਜੋਂ ਭੂਮਿਕਾ ਲਈ ਵਧੀਆ ਬਾਲ ਕਲਾਕਾਰ ਲਈ ਨੈਸ਼ਨਲ ਫਿਲਮ ਐਵਾਰਡ ਜਿੱਤਿਆ। [2] ਪੁਨੀਤ ਦਾ ਪਹਿਲਾ ਲੀਡ ਰੋਲ  2002 ਦੀ ਅੱਪੂ ਫਿਲਮ ਵਿੱਚ ਸੀ। 

ਪੁਨੀਤ ਰਾਜਕੁਮਾਰ
PUNEETH RAJKUMAR.jpg
ਪੁਨੀਤ ਦੀ ਸ਼ੂਟਿੰਗ ਦੇ ਦੌਰਾਨ Anjani Putra, 2017
ਜਨਮਲੋਹਿਤ
(1975-03-17) 17 ਮਾਰਚ 1975 (ਉਮਰ 45)
ਮਦਰਾਸ, ਤਮਿਲਨਾਡੂ, ਭਾਰਤ
ਰਾਸ਼ਟਰੀਅਤਾਭਾਰਤੀ
ਪੇਸ਼ਾਐਕਟਰ, ਟੈਲੀਵਿਜ਼ਨ ਪੇਸ਼ਕਾਰ
ਸਰਗਰਮੀ ਦੇ ਸਾਲ1976–1989
2002–ਹੁਣ
ਸਾਥੀਅਸ਼ਵਨੀ ਰੇਵੰਥ (ਵਿ. 1999)
ਬੱਚੇ2
ਮਾਤਾ-ਪਿਤਾਰਾਜਕੁਮਾਰ (ਪਿਤਾ)
ਪਾਰਵਤਅਮਾ (ਮਾਤਾ)
ਸੰਬੰਧੀSee Rajkumar family

ਉਸ ਨੇ ਇੱਕ ਲੀਡ ਅਦਾਕਾਰ ਵਜੋਂ ਵਪਾਰਕ ਤੌਰ ਤੇ ਸਫਲ ਜਿਨ੍ਹਾਂ ਫਿਲਮਾਂ ਵਿੱਚ ਕੰਮ ਕੀਤਾ ਉਨ੍ਹਾਂ ਵਿੱਚ, ਅੱਪੂ (2002), ਅਭੀ (2003), ਵੀਰ ਕੰਨੜੀਗਾ (2004), ਮੌਰੀਆ (2004), ਆਕਾਸ਼ (2005), ਅਰਾਸੁ (2007), ਮਿਲਨ (2007), ਵਾਮਸ਼ੀ (2008), ਰਾਮ (2009), ਜੈਕੀ (2010), ਹੁਡੁਗਾਰੁ (2011) ਅਤੇ ਰਾਜਕੁਮਾਰ  (2017) ਸ਼ਾਮਲ ਹਨ। [3][4] ਅਤੇ ਕੰਨੜ ਸਿਨੇਮਾ ਵਿੱਚ ਉਹ ਸਭ ਤੋਂ ਵੱਧ ਪ੍ਰਸਿੱਧ ਹਸਤੀਆਂ ਅਤੇ ਸਭ ਤੋਂ ਵੱਧ ਕੀਮਤ ਵਸੂਲ ਕਰਨ ਵਾਲਾ ਅਦਾਕਾਰ ਹੈ।[5] 2012 ਵਿਚ, ਉਹ  ਇੱਕ ਟੈਲੀਵਿਜ਼ਨ ਪੇਸ਼ਕਾਰ ਵਜੋਂ ਡੇਬਿਊ ਦੇ ਤੌਰ ਤੇ, ਪ੍ਰਸਿੱਧ ਗੇਮ ਸ਼ੋ ਕੌਣ ਬਣੇਗਾ ਕਰੋੜਪਤੀ ਦੇ ਕੰਨੜ ਵਰਜਨ ਵਿੱਚ  ਆਇਆ ਸੀ। 

ਨਿੱਜੀ ਜ਼ਿੰਦਗੀਸੋਧੋ

ਪੁਨੀਤ ਦਾ ਜਨਮ ਤਾਮਿਲਨਾਡੂ ਦੇ ਚੇਨਈ ਦੇ ਕਲਿਆਨੀ ਹਸਪਤਾਲ ਵਿੱਚ ਹੋਇਆ ਸੀ। ਉਹ ਰਾਜਕੁਮਾਰ ਅਤੇ ਪਰਵਤਅਮਾ ਰਾਜਕੁਮਾਰ  ਦਾ ਪੰਜਵਾਂ ਅਤੇ ਸਭ ਤੋਂ ਛੋਟਾ ਬੱਚਾ ਹੈ। ਜਦੋਂ ਉਹ ਛੇ ਸਾਲ ਦਾ ਸੀ ਤਾਂ ਉਸ ਦਾ ਪਰਿਵਾਰ ਮੈਸੂਰ ਚਲਾ ਗਿਆ। ਦਸ ਸਾਲ ਦੇ ਹੋਣ ਤੇ ਉਸ ਦਾ ਪਿਤਾ ਉਸ ਨੂੰ ਅਤੇ ਉਸਦੀ ਭੈਣ, ਪੂਰਨਿਮਾ ਨੂੰ ਆਪਣੀਆਂ ਫਿਲਮਾਂ ਵਿੱਚ ਲੈ ਆਇਆ।[6] ਉਸ ਦਾ ਵੱਡਾ ਭਰਾ ਸ਼ਿਵ ਰਾਜਕੁਮਾਰ ਵੀ ਇੱਕ ਪ੍ਰਸਿੱਧ ਅਭਿਨੇਤਾ ਹੈ। 

1 ਦਸੰਬਰ 1999 ਨੂੰ ਪੁਨੀਤ ਨੇ ਚਿਕਮਗਲੂਰ ਤੋਂ ਅਸ਼ਵਨੀ ਰੇਵੰਥ ਨਾਲ ਵਿਆਹ ਕਰਵਾ ਲਿਆ। ਉਹ ਇੱਕ ਸਾਂਝੇ ਮਿੱਤਰ ਰਾਹੀਂ ਮਿਲੇ ਅਤੇ ਉਨ੍ਹਾਂ ਦੀਆਂ ਦੋ ਬੇਟੀਆਂ ਹਨ: ਡਰੀਥੀ ਅਤੇ ਵੰਦੀਥਾ।[7]

ਕੈਰੀਅਰਸੋਧੋ

ਹਵਾਲੇਸੋਧੋ