ਪੁਰਾਤਨ ਤੇ ਆਧੁਨਿਕ ਸਭਿਆਚਾਰ
ਪੁਰਾਤਨ ਸੱਭਿਆਚਾਰ ਦੀ ਸ਼ੁਰੂਆਤ ਸਿੰਧ ਘਾਟੀ ਸੱਭਿਅਤਾ ਦੇ ਆਉਣ ਨਾਲ ਮੰਨੀ ਜਾਂਦੀ ਹੈ। ਸਿੰਧ ਦਰਿਆ ਤੇ ਨੇੜੇ ਤੇੜੇ ਕੁੱਝ ਭਾਈਚਾਰਿਆਂ ਦਾ ਵਿਕਾਸ ਹੋਇਆ ਜਿਹਨਾਂ ਨੇ ਮਿਲ ਕੇ ਸਿੰਧ ਘਾਟੀ ਸੱਭਿਅਤਾ ਦਾ ਨਿਰਮਾਣ ਕੀਤਾ ਜੋ ਕਿ ਮਨੁੱਖ ਇਤਿਹਾਸ ਦੀ ਸਭ ਤੋਂ ਪਹਿਲੀ ਸੱਭਿਅਤਾ ਵਿੱਚੋਂ ਇੱਕ ਮੰਨੀ ਜਾਂਦੀ ਹੈ ਸਿੰਧੂ ਘਾਟੀ ਤੋਂ ਬਾਅਦ ਆਰੀਆ ਲੋਕ ਭਾਰਤ ਵਿੱਚ ਆਏ ਉਨ੍ਨਾਂ ਨੇ ਇਥੋਂ ਦੇ ਮੂਲ ਨਿਵਾਸੀਆਂ ਤੇ ਹਮਲਾ ਕਰਕੇ ਆਪਣੀ ਸੱਤਾ ਨੂੰ ਕਾਇਮ ਕੀਤਾ। ਆਰੀਅਨਾਂ ਦੀ ਗਿਣਤੀ ਦਰਾਵਿੜਾਂ ਨਾਲ਼ੋਂ ਜਿਆਦਾ ਸੀ। ਜਿਸ ਕਰਕੇ ਦ੍ਰਾਵਿੜਾਂ ਦਾ ਨਾਮ ਨਿਸ਼ਾਨ ਹੌਲੀ-ਹੌਲੀ ਮਿਟ ਗਿਆ ਅਤੇ ਜਿਹੜੇ ਕੁਝ ਦ੍ਰਵਿੜ ਲੋਕ ਬਚੇ ਉਹਨਾਂ ਨੇ ਆਰੀਅਨ ਦਾ ਪ੍ਰਭਾਵ ਕਬੂਲਿਆ ਜਦੋਂ ਆਰੀਆ ਭਾਰਤ ਵਿੱਚ ਆਏ ਤਾਂ ਉਹ ਆਪਣੀਆਂ ਰੋਹ-ਰੀਤਾਂ, ਰਸਮੋ ਰਿਵਾਜ, ਪਹਿਰਾਵਾ,ਵਰਣ ਵਿਵਸਥਾ ਅਤੇ ਹੋਰ ਅਨੇਕਾਂ ਰਸਮਾਂ ਨੂੰ ਆਪਣੇ ਨਾਲ ਲਿਆਏ। ਇਸ ਪ੍ਰਕਾਰ ਭਾਰਤ ਵਿੱਚ ਅਨੇਕਾਂ ਧਰਮ ਫ਼ਿਰਕੇ ਦੇ ਲੋਕ ਆ ਜੁੜੇ। ਆਰੀਆ ਤੋਂ ਬਾਅਦ ਭਾਰਤ ਵਿੱਚ ਹੋਰ ਅਨੇਕਾਂ ਲੋਕ ਆਏ ਜਿਹੜੇ ਕੇ ਆਪਣੇ ਨਾਲ ਆਪਣਾ ਸੱਭਿਆਚਾਰ ਵੀ ਪੰਜਾਬ ਲੈ ਕੇ ਆਏ। ਜਿਵੇਂ ਮੁਗ਼ਲ ਅਫਗਾਨੀ,ਤੁਰਕੀ,ਇਰਾਨੀ,ਇਨ੍ਹਾਂ ਦੇ ਆਉਣ ਨਾਲ ਭਾਰਤ ਦੇ ਲੋਕਾਂ ਦੇ ਰਹਿਣ ਸਹਿਣ ਵਿੱਚ ਬਹੁਤ ਬਦਲਾਅ ਆਇਆ। ਇਸ ਤਰ੍ਰਾਂ ਇੱਥੋਂ ਦੇ ਮੂਲ ਨਿਵਾਸੀਆਂ ਦੀ ਸ਼ੁਰੂ ਤੋਂ ਹੀ ਇਹ ਖਾਸੀਅਤ ਰਹੀ ਹੈ ਕਿ ਉਹ ਹਰ ਨਵੀਂ ਚੀਜ਼ ਨੂੰ ਬਹੁਤ ਜਲਦ ਹੀ ਅਪਣਾ ਲੈਂਦੇ ਹਨ। ਭਾਵੇਂ ਕਿ ਉਹ ਦੂਜੇ ਲੋਕਾਂ ਦੇ ਰਸਮੋ ਰਿਵਾਜ ਹੋਣ, ਰਹਿਣ ਸਹਿਣ, ਖਾਣ ਪੀਣ ਜਾਂ ਪਹਿਰਾਵਾ ਆਦਿ ਹੋਵੇ।ਜਿਸ ਤਰ੍ਹਾਂ ਆਦਿ ਕਾਲ ਵਿੱਚ ਲੋਕ ਨੰਗੇ ਰਹਿੰਦੇ ਸਨ ਅਤੇ ਖਾਣ ਦੇ ਲਈ ਜੰਗਲਾਂ ਉੱਪਰ ਨਿਰਭਰ ਕਰਦੇ ਸਨ। ਉੱਥੇ ਉਹ ਹੌਲੀ ਹੌਲੀ ਤਨ ਢੱਕਣ ਦੇ ਲਈ ਪੱਤਿਆਂ ਦਾ ਪ੍ਰਯੋਗ ਕਰਨ ਲੱਗੇ ਅਤੇ ਫਿਰ ਭੋਜਨ ਨੂੰ ਵੀ ਪਕਾ ਕੇ ਖਾਣ ਲੱਗੇ। ਇਸ ਪ੍ਰਕਾਰ ਹੌਲੀ ਹੌਲੀ ਉਹਨਾਂ ਦੇ ਜੀਵਨ ਜ਼ਾਂਚ ਬਦਲੀ ਗਈ ਉਹਨਾਂ ਦੇ ਸੱਭਿਆਚਾਰ ਵਿੱਚ ਤਬਦੀਲੀ ਆਉਂਦੀ ਗਈ।ਮਨੁੱਖੀ ਜੀਵਨ ਦੀਆਂ ਕਦਰਾਂ ਕੀਮਤਾਂ ਰਹਿਣ ਸਹਿਣ ਵਿੱਚ ਸ਼ੁਰੂ ਤੋਂ ਹੀ ਪਰਿਵਰਤਨ ਆਉਂਦਾ ਰਿਹਾ।
ਪੁਰਾਤਨ ਪੰਜਾਬੀ ਸੱਭਿਆਚਾਰ
ਸੋਧੋਪੰਜਾਬ ਦਾ ਮੁੱਢ ਤਾਂ ਆਰੀਅਨ ਲੋਕਾਂ ਦੇ ਆਉਣ ਨਾਲ ਹੀ ਬੱਝ ਜਾਂਦਾ ਹੈ ਪ੍ਰੰਤੂ ਜਦੋਂ ਆਰੀਅਨ ਅਤੇ ਸੂਫ਼ੀ ਲੋਕਾਂ ਦਾ ਆਪਸ ਵਿੱਚ ਸੰਯੋਜਨ ਹੁੰਦਾ ਹੈ ਤਾਂ ਪੰਜਾਬ ਦੇ ਨਾਲ਼ ਪੰਜਾਬੀ ਦਾ ਵੀ ਵਿਕਾਸ ਹੋਣਾ ਸ਼ੁਰੂ ਹੋ ਜਾਂਦਾ ਹੈ। ਜਦੋਂ ਸੂਫ਼ੀ ਲੋਕ ਪੰਜਾਬ ਆਏ ਤਾਂ ਉਸ ਸਮੇਂ ਪੰਜਾਬ ਹੋਰਾਂ ਧਰਮਾਂ ਦੇ ਸੱਭਿਆਚਾਰ ਵਿੱਚੋਂ ਬਹੁਤ ਸਾਰੀਆਂ ਰੀਤਾਂ ਆਪਣੇ ਧਰਮ ਵਿੱਚ ਸ਼ਾਮਿਲ ਕਰ ਚੁੁੱਕਾ ਸੀ। ਸੂਫ਼ੀਆਂ ਦੇ ਆਉਣ ਨਾਲ ਪੰਜਾਬੀ ਬੋਲੀ ਦਾ ਬਹੁਤ ਵਿਕਾਸ ਹੋਇਆ ਸੂਫ਼ੀਆਂ ਨੇ ਜਿੱਥੇ ਭਾਸ਼ਾ ਦਾ ਵਿਕਾਸ ਕੀਤਾ ਉੱਥੇ ਹੀ ਉਹਨਾਂ ਦੇ ਧਰਮ ਵਿੱਚ ਫੈਲੀਆਂ ਕੁਰੀਤੀਆਂ ਦਾ ਵੀ ਵਿਰੋਧ ਕੀਤਾ।ਉਹਨਾਂ ਨੇ ਲੋਕਾਂ ਨੂੰ ਜਾਤ ਪਾਤ ਦੇ ਵਿਤਕਰੇ ਤਿਆਗਣ ਅਤੇ ਵਹਿਮਾਂ ਭਰਮਾਂ ਤੋਂ ਮੁਕਤ ਕਰਵਾਉਣ ਲਈ ਅਤੇ ਇੱਕ ਪਰਮਾਤਮਾ ਨੂੰ ਮੰਨਣ ਦਾ ਸੰਕਲਪ ਦਿੱਤਾ।
ਜੀਵਨ ਜਾਂਚ
ਸੋਧੋਉਸ ਸਮੇਂ ਦੇ ਲੋਕ ਬਹੁਤ ਸਿੱਧ ਪੱਧਰਾ ਜੀਵਨ ਬਤੀਤ ਕਰਦੇ ਸਨ।ਹੱਥੀ ਕਿਰਤ ਕਰਦੇ ਅਤੇ ਆਪਸ ਵਿੱਚ ਮਿਲ ਕੇ ਰਹਿੰਦੇ। ਉਸ ਸਮੇਂ ਪਿੰਡ ਇੱਕ ਪਰਿਵਾਰ ਦੀ ਤਰ੍ਹਾਂ ਹੁੰਦੇ ਸਨ। ਪੱਛਮੀ ਕਰਨ ਦਾ ਉਹਨਾਂ ਉੱਪਰ ਅਜੇ ਇੰਨਾ ਪ੍ਰਭਾਵ ਨਹੀਂ ਸੀ ਪਿਆ।ਮੰਡੀਕਰਨ ਨਾ ਹੋਣ ਕਰਕੇ ਆਪਸ ਵਿੱਚ ਵਸਤੂ ਵਟਾਂਦਰਾ ਸਿਸਟਮ ਚੱਲਦਾ ਸੀ। ਲੋਕ ਇੱਕ ਦੂਜੇ ਉੱਪਰ ਨਿਰਭਰ ਹੁੰਦੇ ਸਨ। ਲੋਕ ਨੈਤਿਕ ਕਦਰਾਂ ਕੀਮਤਾਂ ਨੂੰ ਮੰਨਣ ਵਾਲੇ ਅਤੇ ਧਾਰਮਿਕ ਬਿਰਤੀ ਵਾਲੇ ਸਨ। ਜਨਮ ਤੋਂ ਲੈ ਕੇ ਮਰਨ ਤੱਕ ਦੀ ਹਰ ਰਸਮ ਨਿਭਾਈ ਜਾਂਦੀ। ਪਰਿਵਾਰ ਦੇ ਵੱਡੇ ਮੁੱਖੀ ਦਾ ਹੁਕਮ ਮੰਨਣਾ ਸਾਰੇ ਪਰਿਵਾਰ ਲਈ ਜ਼ਰੂਰੀ ਸੀ। ਲੋਕਾਂ ਦਾ ਖਾਣ ਪੀਣ ਅਤੇ ਪਹਿਰਾਵਾ ਸਾਦਾ ਸੀ। ਔਰਤਾਂ ਤੇ ਮਰਦਾਂ ਦਾ ਪਹਿਰਾਵਾ ਵੱਖਰਾ ਵੱਖਰਾ ਸੀ। ਸਿੱਖਿਆ ਦੇ ਲਈ ਉਚੇਰਾ ਪ੍ਰਬੰਧ ਨਾਂ ਹੋਣ ਕਰਕੇ ਧਾਰਮਿਕ ਸਥਾਨਾਂ ਉਪਰ ਹੀ ਸਿੱਖਿਆ ਦਿੱਤੀ ਜਾਂਦੀ ਸੀ। ਮੰਦਰਾਂ ਮਸੀਤਾਂ ਵਿੱਚ ਹੀ ਮੁੱਢਲੀ ਸਿੱਖਿਆ ਦਿੱਤੀ ਜਾਂਦੀ ਸੀ ਅਤੇ ਹੇਠਲੀ ਸ਼੍ਰੇਣੀ ਦੀ ਪੜ੍ਹਾਈ ਵਿੱਚ ਕੋਈ ਰੁਚੀ ਨਹੀਂ ਸੀ। ਜਾਤ ਪਾਤ ਦਾ ਵਿਤਕਰਾ ਵੀ ਕਿਤੇ ਨਾ ਕਿਤੇ ਦੇਖਣ ਨੂੰ ਮਿਲਦਾ ਸੀ। ਇਸ ਪ੍ਰਕਾਰ ਹਰੇਕ ਸੱਭਿਆਚਾਰ ਵਿੱਚ ਚੰਗਿਆਈਆਂ ਦੇ ਨਾਲ ਨਾਲ ਬੁਰਾਈਆਂ ਵੀ ਸ਼ਾਮਿਲ ਹੁੰਦੀਆਂ ਹਨ।
ਆਧੁਨਿਕ ਦੌਰ
ਸੋਧੋਅੰਗਰੇਜ਼ਾਂ ਦੇ ਆਉਣ ਨਾਲ ਆਧੁਨਿਕ ਦੌਰ ਦੀ ਸ਼ੁਰੂਆਤ ਹੋਈ। ਜਿੱਥੇ ਪੁਰਾਣੇ ਸਮਿਆਂ ਵਿੱਚ ਵਸਤੂ ਵਟਾਂਦਰਾ ਚਲਦਾ ਸੀ। ਉੱਥੇ ਅੰਗਰੇਜ਼ਾਂ ਦੇ ਆਉਣ ਨਾਲ ਮੰਡੀਕਰਨ ਹੋਇਆ ਵਸਤੂਆਂ ਮੰਡੀ ਵਿੱਚ ਲਜਾ ਕੇ ਵੇਚੀਆਂ ਜਾਣ ਲੱਗੀਆਂ ਵਪਾਰੀਕਰਨ ਹੋਇਆ। ਜਿਸਦੇ ਨਾਲ ਸ਼ਹਿਰਾਂ ਦਾ ਨਿਰਮਾਣ ਹੋਇਆ। ਆਵਾਜਾਈ ਦੇ ਵਧੇਰੇ ਸਾਧਨ ਪ੍ਰਫੁੱਲਤ ਹੋਏ ਸੜਕਾਂ ਰੇਲਾਂ ਦਾ ਨਿਰਮਾਣ ਹੋਇਆ। ਇੱਕ ਥਾਂ ਤੋਂ ਦੂਜੀ ਥਾਂ ਤੇ ਸਾਮਾਨ ਲਿਜਾਣਾ ਵਧੇਰੇ ਸੁਖਾਲਾ ਹੋਗਿਆ। ਰੇਲਾਂ ਵਿੱਚ ਇਕੱਠੇ ਸਫ਼ਰ ਕਰਨ ਦੇ ਨਾਲ ਜਾਤੀ ਵਿਤਕਰਾ ਘਟਿਆ।
ਹਵਾਲਾ-
ਸੋਧੋ1. भारत का प्राचीन इतिहास (रामशरण शर्मा)
2. प्राचीन भारत एक रूपरेखा (डी.एन.झा)
3.ਉੱਤਰ ਆਧੁਨਿਕਾ(ਡਾ.ਰਜਿੰਦਰਪਾਲ ਸਿੰਘ ਬਰਾੜ)