ਪੁਸ਼ਕਿਨ ਭਵਨ (ਰੂਸੀ: Пушкинский дом, ਪੁਸ਼ਕਿਨਸਕੀ ਡੋਮ) ਸੇਂਟ ਪੀਟਰਸਬਰਗ ਵਿੱਚ ਰੂਸੀ ਸਾਹਿਤ ਸੰਸਥਾ ਦਾ ਜਾਣਿਆ ਪਛਾਣਿਆ ਨਾਮ ਹੈ। ਇਹ ਵਿਗਿਆਨਾਂ ਦੀ ਰੂਸੀ ਅਕੈਡਮੀ ਨਾਲ ਸੰਬੰਧਿਤ ਸੰਸਥਾਵਾਂ ਦੇ ਨੈੱਟਵਰਕ ਦਾ ਹਿੱਸਾ ਹੈ।

ਮਲਾਇਆ ਨੇਵਾ ਅਤੇ ਤਬਾਦਲਾ ਪੁਲ ਪਾਰੋਂ ਪੁਸ਼ਕਿਨ ਭਵਨ।

ਇਤਿਹਾਸ

ਸੋਧੋ

ਸਥਾਪਨਾ

ਸੋਧੋ

ਰੂਸੀ ਸਾਹਿਤ ਇੰਸਟੀਚਿਊਟ ਦਾ ਜੀਵਨ ਇੰਪੀਰੀਅਲ ਰੂਸ ਵਿੱਚ ਅਲੈਗਜ਼ੈਂਡਰ ਪੁਸ਼ਕਿਨ ਅਧਿਐਨ ਦੇ ਲਈ ਮੁੱਖ ਕੇਂਦਰ ਦੇ ਤੌਰ 'ਤੇ ਦਸੰਬਰ 1905 ਵਿੱਚ ਸ਼ੁਰੂ ਹੋਇਆ। ਸਰਗੇਈ ਓਲਡਨਬਰਗ ਅਤੇ ਅਲੇਕਸੀ ਸ਼ਖਮਾਤੋਵ ਦੀ ਅਗਵਾਈ ਤਹਿਤ ਸੇਂਟ ਪੀਟਰਜ਼ਬਰਗ ਵਿੱਚ ਪੁਸ਼ਕਿਨ ਯਾਦਗਾਰ, ਖੜੀ ਕਰਨ ਲਈ ਇੰਚਾਰਜ ਇੱਕ ਕਮਿਸ਼ਨ ਨੇ ਸੁਝਾ ਦਿੱਤਾ ਕਿ ਪੁਸ਼ਕਿਨ ਦੇ ਮੂਲ ਖਰੜਿਆਂ ਨੂੰ ਸੁਰੱਖਿਅਤ ਰੱਖਣ ਲਈ ਇੱਕ ਸਥਾਈ ਸੰਸਥਾ ਸਥਾਪਤ ਕੀਤੀ ਜਾਣੀ ਚਾਹੀਦੀ ਹੈ:[1]

ਇੱਕ ਬੁੱਤ ਦੇ ਰੂਪ ਵਿੱਚ ਅਲੈਗਜ਼ੈਂਡਰ ਪੁਸ਼ਕਿਨ ਦੀ ਯਾਦਗਾਰ ਖੜੀ ਕਰਨ ਨਾਲੋਂ, ਇੱਕ ਖਾਸ ਮਿਊਜ਼ੀਅਮ ਦੀ ਸਥਾਪਨਾ ਕਰਨਾ ਕੀ ਵਧੇਰੇ ਉਚਿਤ ਨਹੀਂ ਹੋਵੇਗਾ? ਪੁਸ਼ਕਿਨ ਨੂੰ ਸਮਰਪਿਤ ਇਸ ਮਿਊਜ਼ੀਅਮ ਵਿੱਚ ਸਾਡੇ ਸਾਰੇ ਉਘੇ ਸ਼ਬਦ ਦੇ ਕਲਾਕਾਰਾਂ ਸੰਬੰਧੀ, ਉਹਨਾਂ ਦੀਆਂ ਹਥ-ਲਿਖਤਾਂ, ਨਿਜੀ ਚੀਜ਼ਾਂ, ਉਹਨਾਂ ਦੀਆਂ ਰਚਨਾਵਾਂ ਦੇ ਪਹਿਲੇ ਅਡੀਸ਼ਨਾਂ ਸਮੇਤ ਸਭ ਕੁਝ ਹੋਵੇਗਾ।

ਹਵਾਲੇ}

ਸੋਧੋ

ਹਵਾਲੇ

ਸੋਧੋ