ਰੂਸੀ ਸਾਹਿਤ ਰੂਸੀਆਂ ਜਾਂ ਰੂਸੀ ਪਰਵਾਸੀਆਂ ਦੇ ਰੂਸੀ ਭਾਸ਼ਾ ਵਿੱਚ ਰਚੇ ਸਾਹਿਤ ਤੋਂ ਹੈ। ਇਸ ਵਿੱਚ ਉਨ੍ਹਾਂ ਸੁਤੰਤਰ ਕੌਮਾਂ ਦਾ ਰੂਸੀ ਸਾਹਿਤ ਵੀ ਗਿਣਿਆ ਜਾਂਦਾ ਹੈ ਜੋ ਕਦੇ ਇਤਿਹਾਸਕ ਰਸ, ਰੂਸ, ਜਾਂ ਸੋਵੀਅਤ ਯੂਨੀਅਨ ਦਾ ਹਿੱਸਾ ਰਹੀਆਂ ਸੀ। ਰੂਸੀ ਸਾਹਿਤ ਦੀਆਂ ਜੜ੍ਹਾਂ ਮੱਧਕਾਲ ਵਿੱਚ ਲਭੀਆਂ ਜਾ ਸਕਦੀਆਂ ਹਨ, ਜਦੋਂ ਪੁਰਾਣੀ ਰੂਸੀ ਵਿਚ ਮਹਾਕਾਵਿ ਅਤੇ ਇਤਹਾਸ ਗਾਥਾਵਾਂ ਦੀ ਰਚਨਾ ਕੀਤੀ ਜਾ ਰਹੀ ਸੀ। ਰੋਸ਼ਨ ਖਿਆਲੀ ਦੇ ਜੁੱਗ ਤਕ, ਸਾਹਿਤ ਦੀ ਮਹੱਤਤਾ ਵਧ ਗਈ ਸੀ, ਅਤੇ ਸ਼ੁਰੂ 1830ਵਿਆਂ ਤੱਕ, ਰੂਸੀ ਸਾਹਿਤ ਕਵਿਤਾ, ਵਾਰਤਕ ਅਤੇ ਡਰਾਮੈ ਵਿੱਚ ਇੱਕ ਸ਼ਾਨਦਾਰ ਸੁਨਹਿਰੀ ਯੁੱਗ ਦਾ ਆਰੰਭ ਹੋ ਗਿਆ ਸੀ। ਰੋਮਾਂਸਵਾਦ ਨੇ ਕਾਵਿਕ ਪ੍ਰਤਿਭਾ ਦੇ ਫਲਣ-ਫੁੱਲਣ ਦੀ ਇਜਾਜ਼ਤ ਦਿੱਤੀ: ਵਸੀਲੀ ਜ਼ੂਕੋਵਸਕੀ ਅਤੇ ਬਾਅਦ ਵਿਚ ਉਸਦੇ ਸ਼ਾਗਿਰਦ ਅਲੈਗਜ਼ੈਂਡਰ ਪੁਸ਼ਕਿਨ ਨੇ ਮੋਹਰੀ ਭੂਮਿਕਾ ਨਿਭਾਈ। ਗਦ ਵੀ ਫਲ-ਫੁੱਲ ਰਹੀ ਸੀ। ਪਹਿਲਾ ਮਹਾਨ ਰੂਸੀ ਨਾਵਲਕਾਰ ਨਿਕੋਲਾਈ ਗੋਗੋਲ ਸੀ। ਫਿਰ ਇਵਾਨ ਤੁਰਗਨੇਵ ਆਇਆ, ਜਿਸਨੇ ਛੋਟੀਆਂ ਕਹਾਣੀਆਂ ਅਤੇ ਨਾਵਲ ਦੋਹਾਂ ਵਿੱਚ ਪ੍ਰਬੀਨਤਾ ਦਰਸਾਈ। ਲੀਓ ਤਾਲਸਤਾਏ ਅਤੇ ਫਿਓਦਰ ਦੋਸਤੋਵਸਕੀ ਜਲਦੀ ਹੀ ਕੌਮਾਂਤਰੀ ਪੱਧਰ ਤੇ ਮਸ਼ਹੂਰ ਹੋ ਗਏ। ਸਦੀ ਦੇ ਦੂਜੇ ਅੱਧ ਵਿਚ ਐਂਤੋਨ ਚੈਖੋਵ ਨੇ ਛੋਟੀਆਂ ਕਹਾਣੀਆਂ ਵਿਚ ਮੱਲਾਂ ਮਾਰੀਆਂ ਅਤੇ ਇਕ ਮੋਹਰੀ ਨਾਟਕਕਾਰ ਬਣ ਗਿਆ। 20 ਵੀਂ ਸਦੀ ਦੀ ਸ਼ੁਰੂਆਤ ਰੂਸੀ ਕਵਿਤਾ ਦੇ ਸਿਲਵਰ ਯੁੱਗ ਵਜੋਂ ਕੀਤੀ ਜਾਂਦੀ ਹੈ। ਅਕਸਰ "ਸਿਲਵਰ ਯੁੱਗ " ਨਾਲ ਸੰਬੰਧਿਤ ਕਵੀਆਂ ਕੋਂਸਤਾਂਤਿਨ ਬਾਲਮੌਂਟ, ਵਾਲੇਰੀ ਬਿਰਊਸੋਵ, ਅਲੈਗਜੈਂਡਰ ਬਲੋਕ, ਅੰਨਾ ਅਖ਼ਮਾਤੋਵਾ, ਨਿਕੋਲੇ ਗੁਮੀਲੀਓਵ, ਓਸਿਪ ਮੈਂਡਲਸਟਾਮ, ਸਰਗੇਈ ਯੈਸੇਨਿਨ, ਵਲਾਦੀਮੀਰ ਮਾਇਕੋਵਸਕੀ, ਮਰੀਨਾ ਸਵੇਤਾਏਵਾ ਅਤੇ ਬੋਰਿਸ ਪਾਸਤਰਨਾਕ ਹਨ। ਇਸ ਯੁੱਗ ਨੇ ਪਹਿਲੇ ਦਰਜੇ ਦੇ ਨਾਵਲਕਾਰ ਅਤੇ ਨਿੱਕੀਆਂ ਕਹਾਣੀਆਂ ਦੇ ਲੇਖਕ, ਜਿਵੇਂ ਕਿ ਅਲੈਗਜੈਂਡਰ ਕੂਪਰਿਨ, ਨੋਬਲ ਪੁਰਸਕਾਰ ਜੇਤੂ ਇਵਾਨ ਬੂਨਿਨ, ਲਿਓਨਿਡ ਐਂਦਰੇਏਵ, ਫਿਓਦਰ ਸੋਲੋਗੁਬ, ਅਲੈਕਸੀ ਰੇਮੀਜ਼ੋਵ, ਯੇਵਗਨੀ ਜ਼ਮਿਆਤਿਨ, ਦਮਿਤਿਰੀ ਮੀਰੇਜ਼ਕੋਵਸਕੀ ਅਤੇ ਐਂਦਰੇ ਬੇਲੀ ਵਰਗੇ ਲੇਖਕ ਪੈਦਾ ਕੀਤੇ। 1917 ਦੀ ਕ੍ਰਾਂਤੀ ਦੇ ਬਾਅਦ, ਰੂਸੀ ਸਾਹਿਤ ਸੋਵੀਅਤ ਅਤੇ ਸਫੇਦ ਪ੍ਰਵਾਸੀਆਂ ਭਾਗਾਂ ਵਿੱਚ ਵੰਡਿਆ ਗਿਆ। ਸੋਵੀਅਤ ਯੂਨੀਅਨ ਨੇ ਸਰਬਵਿਆਪਕ ਸਾਖਰਤਾ ਅਤੇ ਇੱਕ ਉੱਚੇ ਪੱਧਰ ਦੇ ਪੁਸਤਕ ਪ੍ਰਿੰਟਿੰਗ ਉਦਯੋਗ ਯਕੀਨੀ ਬਣਾਇਆ, ਪਰ ਇਸ ਨੇ ਵਿਚਾਰਧਾਰਾ ਦੇ ਸੈਂਸਰਸ਼ਿਪ ਨੂੰ ਵੀ ਲਾਗੂ ਕੀਤਾ। 1930 ਦੇ ਦਹਾਕੇ ਵਿੱਚ ਰੂਸ ਵਿੱਚ ਸੋਸ਼ਲਿਸਟ ਯਥਾਰਥਵਾਦ ਪ੍ਰਮੁੱਖ ਰੁਝਾਨ ਬਣ ਗਿਆ। ਇਸ ਦੀ ਪ੍ਰਮੁੱਖ ਹਸਤੀ ਮੈਕਸਿਮ ਗੋਰਕੀ ਸੀ, ਜਿਸਨੇ ਇਸ ਸ਼ੈਲੀ ਦੀ ਨੀਂਹ ਰੱਖੀ ਸੀ। ਨਿਕੋਲਾਈ ਆਸਤਰੋਵਸਕੀ ਦਾ ਨਾਵਲ ਸੂਰਮੇ ਦੀ ਸਿਰਜਣਾ ਰੂਸੀ ਸਾਹਿਤ ਦੀਆਂ ਸਭ ਤੋਂ ਸਫਲ ਰਚਨਾਵਾਂ ਵਿਚੋਂ ਇੱਕ ਸੀ? ਅਲੈਗਜ਼ੈਂਡਰ ਫਾਦੀਯੇਵ ਨੇ ਰੂਸ ਵਿਚ ਸਫਲਤਾ ਹਾਸਲ ਕੀਤੀ। ਕਈ ਪਰਵਾਸੀ ਲੇਖਕ, ਵਲਾਦੀਸਲਾਵ ਖੋਦਾਸੇਵਿਚ, ਜਿਓਰਗੀ ਇਵਾਨੋਵ ਅਤੇ ਵਿਆਰੇਸਲਾਵ ਇਵਾਨੋਵ ਵਰਗੇ ਕਵੀ; ਮਾਰਕ ਅਲਦਾਨੋਵ, ਗਾਇਤੋ ਗਾਜ਼ਦਾਨੋਵ ਅਤੇ ਵਲਾਦੀਮੀਰ ਨਾਬੋਕੋਵ ਵਰਗੇ ਨਾਵਲਕਾਰ; ਅਤੇ ਨਿੱਕੀ ਕਹਾਣੀ ਪਈ ਨੋਬਲ ਪੁਰਸਕਾਰ ਜੇਤੂ ਲੇਖਕ ਇਵਾਨ ਬਿਨਿਨ ਨੇ ਜਲਾਵਤਨੀ ਦੌਰਾਨ ਲਿਖਣਾ ਜਾਰੀ ਰੱਖਿਆ। ਗੁਲਾਗ ਕੈਂਪਾਂ ਵਿੱਚਲੀ ਜ਼ਿੰਦਗੀ ਬਾਰੇ ਲਿਖਣ ਵਾਲੇ ਨੋਬਲ ਪੁਰਸਕਾਰ ਜੇਤੂ ਨਾਵਲਕਾਰ ਅਲੈਗਜ਼ੈਂਡਰ ਸੋਲਜੇਨਿਤਸਿਨ ਵਰਗੇ ਕੁਝ ਲੇਖਕਾਂ ਨੇ ਸੋਵੀਅਤ ਵਿਚਾਰਧਾਰਾ ਦਾ ਵਿਰੋਧ ਕਰਨ ਦੀ ਹਿੰਮਤ ਕੀਤੀ ਸੀ। ਖਰੁਸ਼ਚੇਵ ਨਰਮਾਈ ਨਾਲ ਸਾਹਿਤ ਵਿੱਚ ਤਾਜੀ ਹਵਾ ਦਾ ਬੁੱਲਾ ਆਇਆ ਅਤੇ ਕਵਿਤਾ ਇੱਕ ਵਿਸ਼ਾਲ ਜਨਤਕ ਸਭਿਆਚਾਰਕ ਵਰਤਾਰਾ ਬਣ ਗਈ। ਇਹ "ਨਰਮਾਈ" ਲੰਬੇ ਸਮੇਂ ਤੱਕ ਨਹੀਂ ਰਹੀ; 1970 ਦੇ ਦਹਾਕੇ ਵਿੱਚ, ਕੁਝ ਪ੍ਰਮੁੱਖ ਲੇਖਕਾਂ ਨੂੰ ਪ੍ਰਕਾਸ਼ਿਤ ਕਰਨ ਤੇ ਪਾਬੰਦੀ ਲਗਾਈ ਗਈ ਸੀ ਅਤੇ ਸੋਵੀਅਤ ਵਿਰੋਧੀ ਵਿਚਾਰਾਂ ਲਈ ਉਨ੍ਹਾਂ ਤੇ ਮੁਕੱਦਮਾ ਚਲਾਇਆ ਗਿਆ ਸੀ।

ਐਂਤਨ ਚੈਖਵ ਅਤੇ ਲਿਓ ਤਾਲਸਤਾਏ, 1901 ਵਿੱਚ


ਪੁਰਾਣਾ ਰੂਸੀ ਸਾਹਿਤ

ਸੋਧੋ

ਪੁਰਾਣੇ ਰੂਸੀ ਸਾਹਿਤ ਵਿੱਚ ਪੁਰਾਣੀ ਰੂਸੀ ਭਾਸ਼ਾ ਵਿੱਚ ਲਿਖੇ ਨੂੰ ਕਈ ਸ਼ਾਹਕਾਰ ਸ਼ਾਮਿਲ ਹਨ।