ਪੁਸ਼ਪਾ ਗੁਜਰਾਲ ਸਾਇੰਸ ਸਿਟੀ ਜਲੰਧਰ
ਪੁਸ਼ਪਾ ਗੁਜਰਾਲ ਸਾਇੰਸ ਸਿਟੀ ਪੰਜਾਬ ਦੇ ਜਲੰਧਰ-ਕਪੂਰਥਲਾ ਸੜਕ ਤੇ ਸਥਿਤ ਹੈ। ਇਸ ਦਾ ਉਦਘਾਟਨ ਸਾਬਕਾ ਪ੍ਰਧਾਨ ਮੰਤਰੀ ਇੰਦਰ ਕੁਮਾਰ ਗੁਜਰਾਲ ਨੇ ਕੀਤਾ। ਇਹ ਅਦਾਰਾ 72 ਏਕੜ 'ਚ ਫੈਲਿਆ ਹੋਇਆ ਹੈ।
ਨਿਰਮਾਣ | 17 ਅਕਤੂਬਰ, 1997 |
---|---|
ਕਿਸਮ | ਵਿਗਿਆਨਕ ਕੇਂਦਰ |
ਕਾਨੂੰਨੀ ਸਥਿਤੀ | ਭਾਰਤ ਸਰਕਾਰ |
ਮੰਤਵ | ਸਿੱਖਿਆ |
ਮੁੱਖ ਦਫ਼ਤਰ | ਕਪੂਰਥਲਾ ਪੰਜਾਬ, ਭਾਰਤ |
ਟਿਕਾਣਾ | |
ਖੇਤਰ | ਕਪੂਰਥਲਾ |
ਮੂਲ ਸੰਸਥਾ | ਰਾਸ਼ਟਰੀ ਅਜਾਇਬਘਰ ਵਿਗਿਆਨ ਸੰਸਥਾ |
ਸਟਾਫ਼ | 72[1] |
ਵੈੱਬਸਾਈਟ | [1] |
ਟਿੱਪਣੀਆਂ | ਯਾਤਰੀ: 36,66,548 [20 ਮਾਰਚ, 2005 ਅਨੁਸਾਰ][2] |
ਵਿਸ਼ੇਸ਼ਤਾਵਾਂ
ਸੋਧੋਇਸ 'ਚ 12 ਫੁੱਟ ਦੇ ਦਿਲ ਦੇ ਮਾਡਲ, ਹੋਮੋਡਾਇਲਸਿਸ, ਸੀਟੀ ਸਕੈਨ, ਪਾਰਦਰਸ਼ੀ ਮਨੁੱਖ ਦੇ ਥੀਏਟਰ, ਐਚ. ਆਈ. ਵੀ. ਏਡਜ਼ ਅਤੇ ਬਾਇਓਟੈਕ ਨਾਲ ਸੰਬੰਧਿਤ ਰੱਖੀਆਂ ਪ੍ਰਦਰਸ਼ਨੀਆਂ ਹਨ। ਭੂਚਾਲ ਵਾਲਾ ਸਿਮੂਲੇਟਰ ਸਾਨੂੰ ਭੁਚਾਲ ਦੇ ਬਿਲਕੁਲ ਅਸਲੀ ਝਟਕਿਆਂ ਦਾ ਅਹਿਸਾਸ ਕਰਵਾਉਂਦਾ ਹੈ। ਸਾਇੰਸ ਸਿਟੀ ਦੀ ਸਪੇਸ ਗੈਲਰੀ 'ਚ ਉੱਪਰ ਪੁਲਾੜ ਵਿੱਚ ਕਿਵੇਂ ਰਹਿੰਦੇ ਹਨ ਤੇ ਕਿਹੋ ਜਿਹਾ ਭੋਜਨ ਖਾਂਦੇ ਹਨ ਦੀ ਜਾਣਕਾਰੀ ਮਿਲਦੀ ਹੈ। ਸਪੇਸ ਵਿੱਚ ਪਹਿਲਾਂ ਕੌਣ-ਕੌਣ ਗਿਆ ਤੇ ਉਥੇ ਕੀ-ਕੀ ਕੰਮ ਹੋਇਆ। ਸਾਇੰਸ ਸਿਟੀ ਵਿੱਚ 328 ਸੀਟਾਂ ਵਾਲਾ ਬਣਿਆ ਸਪੇਸ ਥੀਏਟਰ ਵੀ ਆਪਣੇ-ਆਪ ਵਿੱਚ ਕਮਾਲ ਹੈ। ਇਸ ਵਿੱਚ ਪਾਣੀ ਦੀ ਇੱਕ ਬੂੰਦ ਡਿਗਣ ਦੀ ਆਵਾਜ਼ ਤੋਂ ਲੈ ਕੇ ਬੱਦਲ ਗਰਜਣ ਤੱਕ ਦੀ ਆਵਾਜ਼ ਬਹੁਤ ਹੀ ਸਾਫ ਤੇ ਸਪਸ਼ਟ ਦਿਖਾਈ ਦਿੰਦੀ ਹੈ। ਹਰ ਸਾਲ ਇਥੇ ਫਿਲਮ ਬਦਲੀ ਜਾਂਦੀ ਹੈ। ਇੰਜ ਮਹਿਸੂਸ ਕਰੋਗੇ ਜਿਵੇਂ ਤੁਸੀਂ ਵੀ ਬੜੀ ਤੇਜ਼ੀ ਨਾਲ ਖੁਦ ਜਹਾਜ਼ ਚਲਾ ਰਹੇ ਹੋ। ਇਸ ਥੀਏਟਰ ਵਿੱਚ ਆਮ ਸਿਨੇਮਾ ਨਾਲੋਂ 10 ਗੁਣਾ ਵੱਡੀ ਸਕਰੀਨ ’ਤੇ ਫਿਲਮ ਦਿਖਾਈ ਜਾਂਦੀ ਹੈ। ਇਸ ਸਪੇਸ ਥੀਏਟਰ ਵਿੱਚ ਹੀ ਡਿਜੀਟਲ ਪਲੈਨੀਟੇਰੀਅਮ ਦਾ ਸ਼ੋਅ ਵੀ ਖਾਸ ਤੌਰ ’ਤੇ ਬੱਚਿਆਂ ਲਈ ਚਲਾਇਆ ਜਾਂਦਾ ਹੈ। ਪੋਲਸਟਾਰ ਲਾਂਚਿੰਗ ਵਹੀਕਲ (ਪੀ. ਐਸ. ਐਲ. ਵੀ.) ਸਾਨੂੰ ਇਹ ਦੱਸਦਾ ਹੈ ਕਿ ਉੱਪਰ ਖੋਜਾਂ ਕਰਨ ਵਾਲਿਆਂ ਨੂੰ ਕਿਵੇਂ ਸਪੇਸ ਸ਼ਟਲ ਰਾਹੀਂ ਸਾਮਾਨ ਭੇਜਿਆ ਜਾਂਦਾ ਹੈ। ਬਿਲਕੁਲ ਅਸਲੀ ਜਹਾਜ਼ ਵਾਂਗ ਇਸ ਵਿਚੋਂ ਵੀ ਧੂੰਆਂ ਨਿਕਲਦਾ ਹੈ ਪਰ ਡਰਨ ਦੀ ਲੋੜ ਨਹੀਂ, ਕਿਉਂਕਿ ਧੂੰਆਂ ਸਿਹਤ ਲਈ ਹਾਨੀਕਾਰਕ ਨਹੀਂ ਹੈ। ਸਾਇੰਸ ਸਿਟੀ ਦਾ ਲੇਜ਼ਰ ਸ਼ੋਅ ਵਿੱਚ ਲੇਜ਼ਰ ਤਕਨੀਕ ਬਾਰੇ ਵੀ ਬਹੁਤ ਸਾਰਾ ਗਿਆਨ ਮਿਲਦਾ ਹੈ। ਸਾਇੰਸ ਸਿਟੀ ਦੇ 3-ਡੀ ਥੀਏਟਰ ਵਿੱਚ ਫਿਲਮ ਦੇਖਦਿਆਂ ਤੁਹਾਨੂੰ ਇੱਕ ਵਾਰ ਤਾਂ ਇਵੇਂ ਲੱਗੇਗਾ ਕਿ ਤੁਸੀਂ ਵੀ ਇਸ ਫਿਲਮ ਦਾ ਇੱਕ ਹਿੱਸਾ ਹੋ। ਵਿਸ਼ੇਸ਼ ਐਨਕਾਂ ਨਾਲ ਦੇਖੇ ਜਾਂਦੇ ਇਸ ਸ਼ੋਅ ਵਿੱਚ ਫਿਲਮ ਦੇ ਕਿਰਦਾਰ ਤੁਹਾਨੂੰ ਛੂੰਹਦੇ ਮਹਿਸੂਸ ਹੁੰਦੇ ਹਨ। ਫਲਾਈਟ ਸਿਮੂਲੇਟਰ ਵਿੱਚ ਇੰਜ ਮਹਿਸੂਸ ਕਰਾਉਂਦਾ ਹੈ ਜਿਵੇਂ ਸਪੇਸ ਵਿੱਚ ਉਡਦੇ ਜਾ ਰਹੇ ਹੋ। ਸਾਇੰਸ ਸਿਟੀ ਦੇ 3-ਡੀ ਥੀਏਟਰ ਵਿੱਚ ਫਿਲਮ ਦੇਖਦਿਆਂ ਤੁਸੀਂ ਵੀ ਇਸ ਫਿਲਮ ਦਾ ਇੱਕ ਹਿੱਸਾ ਹੋ ਜਾਂਦੇ ਹੋ। ਫਲਾਈਟ ਸਿਮੂਲੇਟਰ ਵਿੱਚ ਬੈਠ ਕੇ ਤਾਂ ਤੁਸੀਂ ਇੰਜ ਮਹਿਸੂਸ ਕਰੋਗੇ ਜਿਵੇਂ ਤੁਸੀਂ ਕਿਸੇ ਹੋਰ ਹੀ ਦੁਨੀਆ ਵਿੱਚ ਪਹੁੰਚ ਗਏ ਹੋ। ਇਸ ਸਿਮੂਲੇਟਰ ਵਿੱਚ ਬੈਠ ਕੇ ਤੁਹਾਨੂੰ ਇੰਜ ਲੱਗੇਗਾ, ਜਿਵੇਂ ਤੁਸੀਂ ਸਪੇਸ ਵਿੱਚ ਉਡਦੇ ਜਾ ਰਹੇ ਹੋ। ਸਾਇੰਸ ਸਿਟੀ ਵਿੱਚ ਰਾਜ ਪੱਧਰੀ ਊਰਜਾ ਪਾਰਕ ਸੂਰਜੀ ਊਰਜਾ ਦੀ ਵਰਤੋਂ ਵੱਲ ਪ੍ਰੇਰਿਤ ਕਰਦਾ ਹੈ। ਇਸ ਸਾਰੇ ਪਾਰਕ ਵਿੱਚ ਬਣਿਆ ਸੋਲਰ ਰੈਸਟੋਰੈਂਟ ਸੂਰਜੀ ਊਰਜਾ ਦੀ ਇੱਕ ਮਿਸਾਲ ਹੈ। ਹਾਈਡਲ ਪਾਵਰ ਪਲਾਂਟ ਅਤੇ ਪ੍ਰਮਾਣੂ ਸ਼ਕਤੀ ਕੇਂਦਰ ਵੀ ਗਿਆਨ ਵਿੱਚ ਚੋਖਾ ਵਾਧਾ ਕਰਦੇ ਹਨ।
ਗੈਲਰੀ
ਸੋਧੋ- ਡਿਜਟਲ ਤਾਰਾਵਿਗਿਆਨ
- ਲੇਜ਼ਰ ਥਿਏਟਰ
- 3ਡੀ ਥੀਏਟਰ
- ਫਲਾਇਟ ਸਟਿਮੂਲੇਟਰ
- ਮੌਸਮ ਦਾ ਬਦਲਾ ਥੀਏਟਰ
- ਭੂਚਾਲ ਸਿਮੂਲੇਟਰ
- ਪੁਲਾੜ
- ਉਰਜਾ ਪਾਰਕ
- ਸਿਹਤ ਗੈਲਰੀ
- ਖੇਡ ਵਿਗਿਆਨ
- ਅਭਾਸੀ ਅਤੇ ਵਾਸਤਵਿਕ
- ਰੌਚਕ ਵਿਗਿਆਨ
- ਡਾਇਨਾਸੋਰ ਪਾਰਕ
- ਮਨੁੱਖੀ ਜੀਵਨ
- ਰੱਖਿਆ ਗੈਲਰੀ
- ਮੋਬਾਇਲ ਵਿਗਿਆਨ ਬਸ
- ਘਟਨਾਵਾ ਦਾ ਕਲੰਡਰ