ਪੁੱਤਰਜੈ
ਪੁੱਤਰਜੈ ਇੱਕ ਵਿਉਂਤਬੰਦ ਸ਼ਹਿਰ ਹੈ ਜੋ ਕੁਆਲਾ ਲੁੰਪੁਰ ਤੋਂ 25 ਕਿ.ਮੀ. ਦੱਖਣ ਵੱਲ ਪੈਂਦਾ ਹੈ ਅਤੇ ਮਲੇਸ਼ੀਆ ਦੇ ਸੰਘੀ ਪ੍ਰਸ਼ਾਸਕੀ ਕੇਂਦਰ ਵਜੋਂ ਵਰਤਿਆ ਜਾਂਦਾ ਹੈ। 1999 ਵਿੱਚ ਸਰਕਾਰ ਦਾ ਟਿਕਾਣਾ ਕੁਆਲਾ ਲੁੰਪੁਰ ਤੋਂ ਬਦਲ ਕੇ ਪੁੱਤਰਜੈ ਕਰ ਦਿੱਤਾ ਗਿਆ ਸੀ ਕਿਉਂਕਿ ਕੁਆਲਾ ਲੁੰਪੁਰ ਵਿੱਚ ਭੀੜ-ਭੜੱਕਾ ਬਹੁਤ ਵਧ ਗਿਆ ਸੀ। ਪਰ ਫੇਰ ਵੀ ਕੁਆਲਾ ਲੁੰਪੁਰ ਹੀ ਮਲੇਸ਼ੀਆ ਦੀ ਕੌਮੀ ਰਾਜਧਾਨੀ ਹੈ ਕਿਉਂਕਿ ਇਹ ਦੇਸ਼ ਦੇ ਰਾਜੇ ਅਤੇ ਸੰਸਦ ਦਾ ਟਿਕਾਣਾ ਹੈ ਅਤੇ ਨਾਲ਼ ਹੀ ਦੇਸ਼ ਦਾ ਵਪਾਰਕ ਅਤੇ ਮਾਲੀ ਕੇਂਦਰ ਵੀ। ਪੁੱਤਰਜੈ ਸਾਬਕਾ ਪ੍ਰਧਾਨ ਮੰਤਰੀ ਮਹੱਤਿਰ ਮੁਹੰਮਦ ਦੀ ਦਿਮਾਗ਼ੀ ਖੋਜ ਸੀ। 2001 ਵਿੱਚ ਕੁਆਲਾ ਲੁੰਪੁਰ ਅਤੇ ਲਾਬੂਆਨ ਮਗਰੋਂ ਇਹ ਸ਼ਹਿਰ ਮਲੇਸ਼ੀਆ ਦਾ ਤੀਜਾ ਸੰਘੀ ਇਲਾਕਾ ਬਣ ਗਿਆ।
Wilayah Persekutuan Putrajaya ولايه ڤرسكوتوان ڤوتراجايا | ||
---|---|---|
ਸੰਘੀ ਇਲਾਕਾ | ||
| ||
ਪੁੱਤਰਜੈ ਮਲੇਸ਼ੀਆ ਵਿੱਚ | ||
ਦੇਸ਼ | ਮਲੇਸ਼ੀਆ | |
ਸਥਾਪਨਾ | 19 ਅਕਤੂਬਰ 1995 | |
ਸੰਘੀ ਇਲਾਕਾ ਬਣਿਆ | 1 ਫ਼ਰਵਰੀ 2001 | |
ਸਰਕਾਰ | ||
• ਪ੍ਰਬੰਧਕ | ਪਰਬਦਨਨ ਪੁੱਤਰਜੈ ਪੁੱਤਰਜੈ ਨਿਗਮ | |
• ਚੇਅਰਮੈਨ | ਅਸੀਹ ਚੀ ਮਤ | |
Area | ||
• Total | 49 km2 (19 sq mi) | |
ਅਬਾਦੀ (2010)[2] | ||
• ਕੁੱਲ | 67,964 | |
• ਘਣਤਾ | 1,400/km2 (3,600/sq mi) | |
ਟਾਈਮ ਜ਼ੋਨ | ਐੱਮ.ਐੱਸ.ਟੀ. (UTC+8) | |
• ਗਰਮੀਆਂ (DST) | ਵੇਖਿਆ ਨਹੀਂ ਜਾਂਦਾ (UTC) | |
ਔਸਤ ਸੂਰਜੀ ਸਮਾਂ | UTC+06:46:40 | |
ਵੈੱਬਸਾਈਟ | portal.ppj.gov.my |
ਵਿਕੀਮੀਡੀਆ ਕਾਮਨਜ਼ ਉੱਤੇ ਪੁੱਤਰਜੈ ਨਾਲ ਸਬੰਧਤ ਮੀਡੀਆ ਹੈ। |
ਹਵਾਲੇਸੋਧੋ
- ↑ "Laporan Kiraan Permulaan 2010". Jabatan Perangkaan Malaysia. p. 27. Archived from the original on 27 December 2010. Retrieved 24 January 2011.
- ↑ "Laporan Kiraan Permulaan 2010". Jabatan Perangkaan Malaysia. p. iv. Archived from the original on 27 December 2010. Retrieved 24 January 2011.