ਪੂਰਬੀ ਦੱਤਾ (ਅੰਗ੍ਰੇਜ਼ੀ: Purabi Dutta; ਬੰਗਾਲੀ: পূরবী দত্ত ) ਕੋਲਕਾਤਾ, ਪੱਛਮੀ ਬੰਗਾਲ, ਭਾਰਤ ਦੀ ਇੱਕ ਬੰਗਾਲੀ ਮਹਿਲਾ ਗਾਇਕਾ ਸੀ। ਉਸ ਨੂੰ ਨਜ਼ਰੁਲ ਗੀਤੀ (ਕਾਜ਼ੀ ਨਜ਼ਰੁਲ ਇਸਲਾਮ ਦੁਆਰਾ ਰਚੇ ਗਏ ਗੀਤ) ਦੀ ਸਭ ਤੋਂ ਮਹਾਨ ਵਿਆਖਿਆਕਾਰ ਅਤੇ ਇੱਕ ਪ੍ਰਮਾਣਿਕ ਗਾਇਕਾ ਮੰਨਿਆ ਜਾਂਦਾ ਹੈ।

ਸ਼੍ਰੀਮਤੀ ਪੂਰਬੀ ਦੱਤਾ
ਜਨਮ(1942-03-17)17 ਮਾਰਚ 1942
ਕੋਲਕਾਤਾ, ਪੱਛਮੀ ਬੰਗਾਲ, ਭਾਰਤ
ਮੌਤ1 ਦਸੰਬਰ 2013(2013-12-01) (ਉਮਰ 71)
ਸੋਨਾਰਪੁਰ, ਕੋਲਕਾਤਾ, ਪੱਛਮੀ ਬੰਗਾਲ, ਭਾਰਤ
ਵੰਨਗੀ(ਆਂ)ਪਲੇਅਬੈਕ ਗਾਇਕ
ਕਿੱਤਾਗਾਇਕਾ

ਸ਼ੁਰੂਆਤੀ ਸਾਲ ਸੋਧੋ

ਪੂਰਬੀ ਦੱਤਾ ਮਸ਼ਹੂਰ ਕਲਾਸੀਕਲ ਵੋਕਲ ਮਾਸਟਰ, ਬਿਭੂਤੀ ਦੱਤਾ ਦੀ ਧੀ ਸੀ। ਉਸ ਦੀ ਸਿਖਲਾਈ ਘਰ ਵਿਚ ਹੀ ਸ਼ੁਰੂ ਕੀਤੀ ਗਈ ਸੀ। 1946 ਵਿੱਚ ਉਹ ਚੇਤਲਾ ਮੁਰਾਰੀ ਸਮ੍ਰਿਤੀ ਸੰਗੀਤ ਸੰਮਿਲਨੀ[1] ਦੁਆਰਾ ਆਯੋਜਿਤ ਆਲ ਇੰਡੀਆ ਸੰਗੀਤ ਮੁਕਾਬਲੇ ਵਿੱਚ ਇੱਕ ਪ੍ਰਤੀਯੋਗੀ ਸੀ ਜਿੱਥੇ ਉਸਨੇ ਵੋਕਲ ਸੰਗੀਤ ਵਿੱਚ ਸਿਲਵਰ ਟਰਾਫੀ ਜਿੱਤੀ।[2]

ਕੈਰੀਅਰ ਸੋਧੋ

ਪੂਰਬੀ ਦੱਤਾ ਬਿਨਾਂ ਸ਼ੱਕ ਨਜ਼ਰੁਲਗੀਤੀ (ਕਾਜ਼ੀ ਨਜ਼ਰੁਲ ਇਸਲਾਮ ਦੁਆਰਾ ਰਚੇ ਗਏ ਗੀਤ) ਦੇ ਪ੍ਰਸਿੱਧ ਵਿਆਖਿਆਕਾਰਾਂ ਵਿੱਚੋਂ ਇੱਕ ਸੀ।[3] ਆਪਣੇ ਸ਼ੁਰੂਆਤੀ ਦਿਨਾਂ ਵਿੱਚ ਉਹ ਆਲ ਇੰਡੀਆ ਰੇਡੀਓ, ਕੋਲਕਾਤਾ ਦੇ ਵੱਖ-ਵੱਖ ਪ੍ਰੋਗਰਾਮਾਂ ਨਾਲ ਜੁੜੀ ਹੋਈ ਸੀ। ਉਸਨੇ ਆਪਣੇ ਸੰਗੀਤ ਕੈਰੀਅਰ ਦੌਰਾਨ ਬਹੁਤ ਸਾਰੇ ਗੀਤ ਰਿਕਾਰਡ ਕੀਤੇ, ਜ਼ਿਆਦਾਤਰ ਗੀਤ ਕਾਜ਼ੀ ਨਜ਼ਰੁਲ ਇਸਲਾਮ ਦੁਆਰਾ ਰਚੇ ਗਏ, ਜਿਨ੍ਹਾਂ ਨੂੰ ਨਜ਼ਰੂਲ ਸੰਗੀਤ ਜਾਂ ਨਾਜ਼ਰੂਲ ਗੀਤੀ ਵਜੋਂ ਜਾਣਿਆ ਜਾਂਦਾ ਹੈ। ਉਸਨੇ ਨਿਰਸਵਾਰਥ ਤੌਰ 'ਤੇ ਆਪਣੀ ਪੂਰੀ ਜ਼ਿੰਦਗੀ ਨਜ਼ਰਲ ਸੰਗੀਤ ਸਿਖਾਉਣ ਲਈ ਸਮਰਪਿਤ ਕੀਤੀ। ਕਈ ਸਾਲਾਂ ਤੋਂ ਪੂਰਬੀ ਦੱਤਾ ਗਰਿਆਹਟ ਦੇ " ਬਾਣੀ ਚੱਕਰ " ਨਾਲ ਜੁੜਿਆ ਹੋਇਆ ਸੀ। ਉਹ ਬੰਗਾਲ ਮਿਊਜ਼ਿਕ ਕਾਲਜ ਨਾਲ ਵੀ ਜੁੜੀ ਹੋਈ ਸੀ,[4] ਜਿੱਥੇ ਉਹ ਹੇਮੰਤਾ ਮੁਖਰਜੀ, ਚਿਨਮੋਏ ਚਟੋਪਾਧਿਆਏ, ਅਖਿਲਬੰਧੂ ਘੋਸ਼ ਅਤੇ ਹੋਰਾਂ ਦੇ ਨਾਲ ਅਧਿਆਪਕ ਸੀ। ਉਹ ਪੰਡਿਤ ਗਿਆਨਪ੍ਰਕਾਸ ਘੋਸ਼, ਬਿਮਨ ਮੁਖੋਪਾਧਿਆਏ, ਮਾਨਬੇਂਦਰ ਮੁਖਪਾਧਿਆਏ, ਅਧੀਰ ਬਾਗਚੀ ਅਤੇ ਬੰਗਾਲ ਦੇ ਹੋਰ ਉੱਘੇ ਕਲਾਕਾਰਾਂ ਅਤੇ ਗਾਇਕਾਂ ਦੇ ਬਹੁਤ ਨੇੜੇ ਸੀ।

1950 ਅਤੇ 60 ਦੇ ਦਹਾਕੇ ਦੌਰਾਨ ਪੂਰਬੀ ਦੱਤਾ ਆਲ ਇੰਡੀਆ ਰੇਡੀਓ ਨਾਲ ਜੁੜੀ ਹੋਈ ਸੀ ਅਤੇ ਵੱਖ-ਵੱਖ ਪ੍ਰੋਗਰਾਮਾਂ ਵਿੱਚ ਪ੍ਰਦਰਸ਼ਨ ਕਰਦੀ ਸੀ।[5]

ਪੂਰਬੀ ਦੱਤਾ ਦੀਆਂ ਨਾਜ਼ੁਲ ਗੀਤੀ ਦੀਆਂ ਐਲਬਮਾਂ ਬਹੁਤ ਮਸ਼ਹੂਰ ਹੋਈਆਂ। ਐਲਬਮ ਦੇ ਕੁਝ ਸਿਰਲੇਖ ਹੇਠਾਂ ਦਿੱਤੇ ਗਏ ਹਨ:

  • 1974 ਕਾਜ਼ੀ ਨਜ਼ਰੁਲ ਦੇ ਗੀਤ - ਸਾਰੇਗਾਮਾ
  • 1975 ਕਾਜ਼ੀ ਨਜ਼ਰੁਲ ਦੇ ਗੀਤ - ਸਾਰੇਗਾਮਾ
  • 1980 ਵੈਲੇਨਟਾਈਨ ਸਪੈਸ਼ਲ - ਬੰਗਾਲੀ ਰੋਮਾਂਟਿਕ ਨਜ਼ਰੁਲਗੀਤੀ
  • 1982 ਹਲੂਦ ਗੰਦਰ ਫੂਲ
  • 2014 ਛਰੋ ਛਰੋ ਆਂਚਲ
  • 2014 ਝੁਮ ਝੁਮ ਝੁਮਰਾ ਨਚਤੇ
  • 2014 ਸ਼ਿਉਲੀ ਤੋਲੇ ਭੋਰਬੇਲਾ - INRECO

ਮੌਤ ਸੋਧੋ

ਪੂਰਬੀ ਦੱਤਾ ਦੀ ਮੌਤ 1 ਦਸੰਬਰ 2013,[6] ਨੂੰ ਸੋਨਾਰਪੁਰ (ਉਸਦੇ ਗਰਿਆਹਾਟ ਨਿਵਾਸ ਤੋਂ ਤਬਦੀਲ ਹੋਣ ਤੋਂ ਬਾਅਦ) ਵਿੱਚ ਉਸਦੀ ਰਿਹਾਇਸ਼ ਵਿੱਚ ਵਿੱਚ ਮੌਤ ਹੋ ਗਈ ਜਿੱਥੇ ਓਹ ਸੰਗੀਤ ਜਗਤ ਤੋਂ ਬਹੁਤ ਦੂਰ ਸੀ।[7]

ਹਵਾਲੇ ਸੋਧੋ

  1. "Murari Smriti". chetlamurarismritisangeetsammilani.com. Retrieved 2017-09-10.
  2. "Murari Smriti Facebook". facebook.com/pg/CHETLAMURARISMRITISANGEETSAMMILANI. Retrieved 2017-09-10.
  3. "বাংলা সংগীত". jagobikrampur.com. Retrieved 2017-09-10.[permanent dead link][permanent dead link]
  4. "Bengal Music College". bengalmusiccollege.org. Retrieved 2017-09-10.
  5. Chattopadhyay, Alok, ed. (2014). Pandit Jnanprakash Ghosh. Ajkal Publishers Pvt. Ltd. ISBN 978-81-7990-159-5.
  6. "Chief Minister's Office". wbcmo.gov.in/. Archived from the original on 2011-05-19. Retrieved 2017-09-10.
  7. "প্রয়াত সঙ্গীত শিল্পী পূরবী দত্ত". kolkata24x7.com/. Retrieved 2017-09-10.[permanent dead link]