ਪੈਤਰਿਕ ਮੋਦੀਆਨੋ

ਪੈਤਰਿਕ ਮੋਦੀਆਨੋ (ਜਨਮ 30 ਜੁਲਾਈ 1945) ਇੱਕ ਫਰਾਂਸੀਸੀ ਲੇਖਕ ਹੈ। 2014 ਵਿੱਚ ਇਸਨੂੰ ਸਾਹਿਤ ਦੇ ਨੋਬਲ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ।

ਪੈਤਰਿਕ ਮੋਦੀਆਨੋ
2014 ਵਿੱਚ ਪੈਤਰਿਕ ਮੋਦੀਆਨੋ
ਜਨਮ (1945-07-30) 30 ਜੁਲਾਈ 1945 (ਉਮਰ 77)
ਕੌਮੀਅਤਫਰਾਂਸੀਸੀ
ਕਿੱਤਾਲੇਖਕ
ਪ੍ਰਮੁੱਖ ਕੰਮਲਾ ਪਲਾਸ ਦ ਲੇਤੋਆਲ

ਜੀਵਨਸੋਧੋ

" ਮੋਦੀਆਨੋ ਛੋਟੇ ਨਾਵਲ ਲਿਖਦਾ ਹੈ। 120 ਜਾਂ 130 ਪੰਨਿਆਂ ਦੇ ਇਹ ਨਾਵਲ ਭੁੱਲੀਆਂ ਯਾਦਾਂ, ਬੀਤੀਆਂ ਗੱਲਾਂ ਅਤੇ ਬੀਤੇ ਜ਼ਮਾਨੇ ਦੇ ਮਜ਼ਮੂਨਾਂ ਨਾਲ ਜੁੜੇ ਹੁੰਦੇ ਹਨ। ਉਸ ਨੇ ਬੱਚਿਆਂ ਲਈ ਵੀ ਲਿਖਿਆ ਹੈ ਲੇਕਿਨ ਨੋਬਲ ਇਨਾਮ ਉਸ ਨੂੰ ਉਸਦੇ ਨਾਵਲਾਂ ਲਈ ਦਿੱਤਾ ਗਿਆ ਹੈ।"
- ਪੀਟਰ ਇੰਗਲੁੰਡ[1]

ਮੋਦੀਆਨੋ ਦਾ ਜਨਮ ਬੁਲੋਨ-ਬਿਲਾਂਕੂਰ ਵਿਖੇ ਇੱਕ ਯਹੂਦੀ ਪਿਤਾ ਅਤੇ ਬੈਲਜੀਅਨ ਮਾਂ ਦੇ ਘਰ ਹੋਇਆ। ਇਸਦੇ ਮਾਪੇ ਦੂਸਰੇ ਵਿਸ਼ਵ ਯੁੱਧ ਦੌਰਾਨ ਪੈਰਿਸ ਵਿੱਚ ਮਿਲੇ। ਇਸਦਾ ਬਚਪਨ ਇੱਕ ਵਿਲੱਖਣ ਮਾਹੌਲ ਵਿੱਚ ਬੀਤਿਆ, ਇਸਦੇ ਪਿਤਾ ਦੀ ਨਾਮੌਜੂਦਗੀ ਅਤੇ ਇਸਦੀ ਮਾਂ ਦੇ ਅਕਸਰ ਯਾਤਰਾਵਾਂ ਉੱਤੇ ਰਹਿਣ ਦੇ ਮਾਹੌਲ ਵਿੱਚ ਇਸਨੇ ਆਪਣੀ ਸੈਕੰਡਰੀ ਸਿੱਖਿਆ ਸਰਕਾਰੀ ਮਦਦ ਨਾਲ ਪ੍ਰਾਪਤ ਕੀਤੀ। ਇਹਨਾਂ ਹਾਲਤਾਂ ਵਿੱਚ ਇਸਦਾ ਮੋਹ ਆਪਣੇ ਭਾਈ ਰੂਦੀ ਨਾਲ ਹੋ ਗਿਆ ਜੋ 10 ਸਾਲ ਦੀ ਉਮਰ ਵਿੱਚ ਕਿਸੇ ਬਿਮਾਰੀ ਕਰਕੇ ਮਰ ਗਿਆ ਸੀ (1967 ਤੋਂ 1982 ਤੱਕ ਦੀਆਂ ਉਸਨੇ ਆਪਣੀਆਂ ਸਾਰੀਆਂ ਰਚਨਾਵਾਂ ਆਪਣੇ ਭਾਈ ਨੂੰ ਸਮਰਪਿਤ ਕੀਤੀਆਂ)।

ਰਚਨਾਵਾਂਸੋਧੋ

ਫ਼ਿਲਮਾਂਸੋਧੋ

ਸਕ੍ਰੀਨਪਲੇਸੋਧੋ

ਹਵਾਲੇਸੋਧੋ