ਨੋਬਲ ਇਨਾਮ ਸਾਲਾਨਾ ਰਾਇਲ ਸਵੀਡਿਸ਼ ਅਕੈਡਮੀ ਆਫ਼ ਸਾਇੰਸ ਵਲੋਂ ਵੱਖ-ਵੱਖ ਖੇਤਰਾਂ 'ਚ ਵਰਣਨਯੋਗ ਯੋਗਦਾਨ ਦੇਣ ਵਾਲੇ ਨੂੰ ਦਿੱਤਾ ਜਾਂਦਾ ਹੈ। 1895 'ਚ ਅਲਫ਼ਰੈਡ ਨੋਬਲ ਦੀ ਵਸੀਹਤ ਮੁਤਾਬਿਕ ਦਿੱਤਾ ਜਾਣ ਵਾਲਾ ਨੋਬਲ ਇਨਾਮ ਪੰਜ ਵਿਸ਼ਿਆਂ ਵਿੱਚ ਦਿੱਤਾ ਜਾਵੇਗਾ। ਨੋਬਲ ਫਾਊਂਡੇਸ਼ਨ ਵਲੋਂ ਇਹ ਇਨਾਮ ਦਿੱਤਾ ਜਾਂਦਾ ਹੈ ਜੋ ਹਨ ਰਸਾਇਣ ਵਿਗਿਆਨ, ਭੌਤਿਕ ਵਿਗਿਆਨ, ਸਾਹਿਤ, ਸਰੀਰ ਅਤੇ ਚਿਕਿਤਸਾ ਵਿਗਿਆਨ ਅਤੇ ਨੋਬਲ ਸ਼ਾਂਤੀ ਇਨਾਮ ਦੇ ਖੇਤਰ ਵਿੱਚ ਦਿਤਾ ਜਾਂਦਾ ਹੈ ਬਾਅਦ ਵਿੱਚ ਅਰਥ ਸ਼ਾਸਤਰ ਦੇ ਖੇਤਰ ਵਿੱਚ ਵੀ ਦਿਤਾ ਜਾਣ ਲੱਗਾ ਅਤੇ ਰਾਇਲ ਸਵੀਡਿਸ਼ ਅਕੈਡਮੀ ਆਫ ਸਾਇੰਸ ਵਲੋਂ ਚੁਣੀ ਗਈ ਪੰਜ ਮੈਂਬਰੀ ਕਮੇਟੀ ਜੇਤੂ ਦੀ ਚੋਣ ਕਰਦੀ ਹੈ। ਹਰ ਸਾਲ 10 ਦਸੰਬਰ ਨੂੰ ਨੋਬਲ ਦੀ ਬਰਸੀ ਉੱਤੇ ਸਟਾਕਹੋਮ 'ਚ ਇਹ ਇਨਾਮ ਦਿੱਤਾ ਜਾਂਦਾ ਹੈ।

ਨੋਬਲ ਇਨਾਮ
Nobel2008Literature news conference1.jpg
ਨੋਬਲ ਇਨਾਮ ਦਾ ਐਲਾਨ
ਯੋਗਦਾਨ ਖੇਤਰਉਤਮ ਪ੍ਰਾਪਤੀਆਂ ਲਈ ਸਨਮਾਨ
ਦੇਸ਼ਸਵੀਡਨ
ਵੱਲੋਂਸਵੀਡਨ ਅਕੈਡਮੀ
ਪਹਿਲੀ ਵਾਰ1901
ਵੈੱਬਸਾਈਟnobelprize.org

ਚੋਣ ਢੰਗਸੋਧੋ

ਹੋਰ ਇਨਾਮਾਂ ਦੀ ਤੁਲਨਾ 'ਚ ਨੋਬਲ ਇਨਾਮ ਦੀ ਨਾਮਜ਼ਦਗੀ ਅਤੇ ਚੋਣ ਦਾ ਢੰਗ ਲੰਬਾ ਅਤੇ ਜਟਿਲ ਹੈ। ਇਹੀ ਕਾਰਨ ਹੈ ਕਿ ਵਿਗਿਆਨ ਦੇ ਖੇਤਰ 'ਚ ਇਹ ਸਭ ਤੋਂ ਮਹੱਤਵਪੂਰਨ ਇਨਾਮ ਹੈ। ਇਸ ਦੀ ਚੋਣ ਦੇ ਪਹਿਲੇ ਦੌਰ 'ਚ ਕੁਝ ਇੱਕ ਹਜ਼ਾਰ ਵਿਅਕਤੀਆਂ ਦੀਆਂ ਨਾਮਜ਼ਦਗੀਆਂ ਕੀਤੀਆਂ ਜਾਂਦੀਆਂ ਹਨ। ਮਾਹਿਰਾਂ ਵਲੋਂ ਇਨ੍ਹਾਂ ਨਾਵਾਂ ਉੱਤੇ ਚਰਚਾ ਤੋਂ ਬਾਅਦ ਛਾਂਟੀ ਕੀਤੀ ਜਾਂਦੀ ਹੈ ਅਤੇ ਆਖਰੀ ਰੂਪ 'ਚ ਜੇਤੂ ਦੀ ਚੋਣ ਕੀਤੀ ਜਾਂਦੀ ਹੈ।

ਵਿਧੀਸੋਧੋ

ਲੱਗਭਗ ਤਿੰਨ ਹਜ਼ਾਰ ਚੁਣੇ ਗਏ ਵਿਅਕਤੀਆਂ ਨੂੰ ਉਮੀਦਵਾਰਾਂ ਦੀ ਨਾਮਜ਼ਦਗੀ ਲਈ ਫਾਰਮ ਭੇਜੇ ਜਾਂਦੇ ਹਨ। ਨਾਮਜ਼ਦ ਉਮੀਦਵਾਰਾਂ ਦੇ ਨਾਂ ਜਨਤਕ ਰੂਪ 'ਚ ਨਹੀਂ ਐਲਾਨੇ ਜਾਂਦੇ। ਕਮੇਟੀ ਵਲੋਂ ਨਾਮਜ਼ਦ ਵਿਅਕਤੀਆਂ ਦੀ ਸਕ੍ਰੀਨਿੰਗ ਕਰਨ ਪਿੱਛੋਂ ਲੱਗਭਗ ਦੋ ਸੌ ਵਿਅਕਤੀਆਂ ਦੇ ਨਾਂ ਸ਼ੁਰੂਆਤੀ ਰੂਪ 'ਚ ਤੈਅ ਕੀਤੇ ਜਾਂਦੇ ਹਨ। ਇਹ ਸੂਚੀ ਇਸ ਖੇਤਰ ਦੇ ਮਾਹਿਰਾਂ ਨੂੰ ਭੇਜ ਦਿੱਤੀ ਜਾਂਦੀ ਹੈ। ਇਨ੍ਹਾਂ 'ਚੋਂ ਉਹ ਪੰਦਰਾਂ ਨਾਵਾਂ ਦੀ ਚੋਣ ਕਰਦੇ ਹਨ। ਕਮੇਟੀ ਸਹੀ ਸੰਸਥਾ ਨੂੰ ਗੁਣਾਂ ਦੇ ਆਧਾਰ ਉੱਤੇ ਆਪਣੀ ਰਿਪੋਰਟ ਸੌਂਪਦੀ ਹੈ, 'ਸਮੇਂ ਦੀਆਂ ਜਾਂਚੀਆਂ-ਪਰਖੀਆਂ' ਪ੍ਰਾਪਤੀਆਂ ਦੀ ਇਨਾਮ ਲਈ ਨਾਮਜ਼ਦ ਜਾਂ ਸਿਫਾਰਿਸ਼ ਕੀਤੀ ਜਾਂਦੀ ਹੈ।

ਨੋਬਲ ਇਨਾਮ ਦੇ ਨਾਮ ਜਾਂ ਖੇਤਰਸੋਧੋ

 1. ਰਸਾਇਣ ਵਿਗਿਆਨ
 2. ਭੌਤਿਕ ਵਿਗਿਆਨ
 3. ਅਰਥ ਸ਼ਾਸਤਰ
 4. ਸਾਹਿਤ
 5. ਸਰੀਰ ਚਿਕਿਤਸਾ ਵਿਗਿਆਨ
 6. ਨੋਬਲ ਸ਼ਾਂਤੀ ਇਨਾਮ

ਭਾਰਤੀ ਜਿਹਨਾਂ ਨੂੰ ਇਹ ਸਨਮਾਨ ਮਿਲਿਆਸੋਧੋ

 1. ਰਾਬਿੰਦਰ ਨਾਥ ਟੈਗੋਰ ਨੇ 1913 ਵਿੱਚ ਸਾਹਿਤ ਦੇ ਖੇਤਰ ਵਿੱਚ
 2. ਸੀ. ਵੀ. ਰਮਨ ਨੇ 1930 ਵਿੱਚ ਭੋਤਿਕ ਵਿਗਿਆਨ ਦੇ ਖੇਤਰ ਵਿਚ
 3. ਮਦਰ ਟੈਰੇਸਾ ਨੇ 1979 ਵਿੱਚ ਸ਼ਾਂਤੀ ਦੇ ਖੇਤਰ ਵਿੱਚ
 4. ਸੁਬਰਾਮਨੀਅਮ ਚੰਦਰਸ਼ੇਖਰ ਨੇ 1983 ਵਿੱਚ ਭੋਤਿਕ ਵਿਗਿਆਨ ਦੇ ਖੇਤਰ ਵਿਚ
 5. ਅਮਰੱਤਿਆ ਸੇਨ ਨੇ 1998 ਵਿੱਚ ਅਰਥ ਸ਼ਾਸਤਰ ਦੇ ਖੇਤਰ ਵਿਚ
 6. ਵੈਂਕਟਰਮਨ ਰਾਮਕ੍ਰਿਸ਼ਣਨ ਨੇ 2009 ਵਿੱਚ ਰਸਾਇਣ ਦੇ ਖੇਤਰ ਵਿਚ
 7. ਕੈਲਾਸ਼ ਸਤਿਆਰਥੀ ਨੇ 2014 ਵਿੱਚ ਸ਼ਾਂਤੀ ਦੇ ਖੇਤਰ ਵਿਚ

ਬਾਹਰੀ ਕੜੀਆਂਸੋਧੋ