ਪੈੱਨਡਰਾੲਿਵ
ਪੈੱਨਡਰਾਇਵ(ਅੰਗਰੇਜ਼ੀ:Pendrive) ਇੱਕ ਤਰਾਂ ਦਾ ਡਾਟਾ ਸਟੋਰੇਜ ਯੰਤਰ ਹੈ।ਇਸਨੂੰ ਕੰਪਿਊਟਰ ਨਾਲ ਯੂ.ਐੱਸ.ਬੀ(Universal Serial Bus) ਦੀ ਮਦਦ ਨਾਲ ਜੋੜਿਆ ਜਾਂਦਾ ਹੈ।ਅੱਜ-ਕਲ ਪੈੱਨਡਰਾਇਵਾਂ ਦੀ ਮੰਗ ਬਹੁਤ ਵੱਧ ਚੁੱਕੀ ਹੈ ਕਿਓਂਕਿ ਇਹਨਾਂ ਵਿੱਚ ਬਹੁਤ ਵੱਡੀ ਤਾਦਾਦ ਦਾ ਡਾਟਾ ਸੰਭਾਲਿਆ ਜਾ ਸਕਦਾ ਹੈ ਤੇ ਇਹਨਾਂ ਦਾ ਅਕਾਰ ਬਹੁਤ ਹੀ ਛੋਟਾ ਹੁੰਦਾ ਹੈ ਅਤੇ ਨਾਲ ਦੀ ਨਾਲ ਹੀ ਇਹਨਾਂ ਦਾ ਭਾਰ ਸਿਰਫ਼ ਕੁੱਝ ਗਰਾਮ ਹੀ ਹੁੰਦਾ ਹੈ।ਪਿਹਲਾਂ ਤਾਂ ਪੈੱਨਡਰਾਇਵਾਂ ਵਿੱਚ ਡਾਟਾ ਸਟੋਰ ਕਰਨ ਦੀ ਝਮਤਾ 512 ਮੈਗਾਬਾਇਟ(MB) ਤੋ ਵੀ ਘੱਟ ਸੀ ਪਰ ਹੁਣ ਤੱਰਕੀ ਹੋਣ ਕਾਰਨ ਹੁਣ ਪੈੱਨਡਰਾਇਵਾਂ ਵਿੱਚ ਡਾਟਾ ਸਟੋਰ ਕਰਨ ਦੀ ਝਮਤਾ 128 ਗੀਗਾਬਾਇਟ(GB) ਤੋ ਵੀ ਵੱਧ ਹੋ ਗਈ ਹੈ।