ਪੋਕੀਬਾਲ (ਅੰਗਰੇਜ਼ੀ:Pokéball) ਪੋਕੀਮੌਨ ਐਨੀਮੇ ਅਤੇ ਗੇਮਾਂ ਵਿੱਚ ਵਰਤਿਆ ਜਾਣ ਵਾਲਾ ਗੋਲ ਉਪਕਰਨ ਹੈ ਜਿਸਦੀ ਮਦਦ ਨਾਲ ਪੋਕੀਮੌਨ ਟ੍ਰੇਨਰ ਜੰਗਲੀ ਪੋਕੀਮੌਨਾਂ ਨੂੰ ਫੜਦੇ ਹਨ। ਜਦੋਂ ਕਿਸੇ ਪੋਕੀਮੌਨ ਨੂੰ ਫੜਨਾ ਹੋਵੇ ਤਾਂ ਪੋਕੀਮੌਨ ਟ੍ਰੇਨਰ ਪੋਕੀਬਾਲ ਨੂੰ ਉਸ ਵੱਲ ਸੁੱਟਦਾ ਹੈ ਅਤੇ ਉਹ ਪੋਕੀਮੌਨ ਨੂੰ ਆਪਣੇ ਅੰਦਰ ਕੈਦ ਕਰ ਲੈਂਦੀ ਹੈ। ਜੇਕਰ ਪੋਕੀਮੌਨ ਕਮਜ਼ੋਰ ਹੋਵੇ ਤਾਂ ਉਹ ਪੋਕੀਬਾਲ ਦੇ ਅੰਦਰ ਹੀ ਕੈਦ ਰਹਿੰਦਾ ਹੈ। ਪਰ ਜੇਕਰ ਹਾਲੇ ਉਸ ਵਿੱਚ ਤਾਕਤ ਬਾਕੀ ਹੋਵੇ ਤਾਂ ਉਹ ਪੋਕੀਬਾਲ 'ਚੋਂ ਬਾਹਰ ਆ ਜਾਂਦਾ ਹੈ। ਉਂਝ ਪੋਕੀਬਾਲ ਦਾ ਆਕਾਰ ਗੌਲਫ਼ ਬਾਲ (ਜਾਂ ਨਿੰਬੂ ਦੇ ਬਰਾਬਰ) ਦੇ ਬਰਾਬਰ ਹੁੰਦਾ ਹੈ। ਇਸਦੀ ਵਰਤੋਂ ਕਰਨ ਤੋਂ ਪਹਿਲਾਂ ਟ੍ਰੇਨਰ ਇਸ 'ਤੇ ਲੱਗੇ ਬਟਨ ਨੂੰ ਦਬਾਉਂਦੇ ਹਨ ਤਾਂ ਬਾਲ ਬੇਸਬਾਲ ਜਿੰਨੀ ਵੱਡੀ ਅਤੇ ਵਰਤਣਯੋਗ ਹੋ ਜਾਂਦੀ ਹੈ। ਫਿਰ ਇਸਨੂੰ ਪੋਕੀਮੌਨ 'ਤੇ ਸੁੱਟ ਕੇ ਉਸਨੂੰ ਫੜ੍ਹ ਲਿਆ ਜਾਂਦਾ ਹੈ। ਇਸਦੇ ਨਾਲ ਟ੍ਰੇਨਰ ਕੇਵਲ ਜੰਗਲੀ ਪੋਕੀਮੌਨ ਹੀ ਫੜ੍ਹ ਸਕਦੇ ਹਨ। ਜੇਕਰ ਉਹ ਇਸਦੇ ਨਾਲ ਕਿਸੇ ਦੂਜੇ ਟ੍ਰੇਨਰ ਦਾ ਪੋਕੀਮੌਨ ਫੜ੍ਹਣ ਦੀ ਕੋਸ਼ਿਸ਼ ਕਰਨ ਤਾਂ ਅਸਫ਼ਲ ਰਿੰਦੇ ਹਨ ਅਤੇ ਉਹਨਾਂ ਦੀ ਬਾਲ 'ਪਾਬੰਦੀ' ਲੱਗ ਜਾਂਦੀ ਹੈ ਤੇ ਬਾਲ ਮੁੜ-ਟ੍ਰੇਨਰ ਵੱਲ ਆ ਜਾਂਦੀ ਹੈ।

ਤਸਵੀਰ:Pokeball.jpg
ਪੋਕੀਬਾਲ

ਕਿਸਮਾਂ

ਸੋਧੋ

ਆਮ ਪੋਕੀਬਾਲਾਂ

ਸੋਧੋ
  • ਪੋਕੀਬਾਲ
  • ਗ੍ਰੇਟਬਾਲ
  • ਅਲਟ੍ਰਾਬਾਲ
  • ਮਾਸਟਰਬਾਲ

ਖਾਸ ਪੋਕੀਬਾਲਾਂ

ਸੋਧੋ
  • ਟਾਈਮਰ ਬਾਲ
  • ਨੈੱਟ ਬਾਲ
  • ਸਫ਼ਾਰੀ ਬਾਲ
  • ਹੈਵੀ ਬਾਲ
  • ਹੀਲ ਬਾਲ
  • ਨੈਸਟ ਬਾਲ
  • ਰਿਪੀਟ ਬਾਲ
  • ਲੂਰ ਬਾਲ
  • ਡਾਈਵ ਬਾਲ
  • ਚੈਰਿਸ਼ ਬਾਲ
  • ਪ੍ਰੀਮੀਅਰ ਬਾਲ
  • ਸਨੈਗ ਬਾਲ

ਇਹ ਵੀ ਦੇਖੋ

ਸੋਧੋ

ਹਵਾਲੇ

ਸੋਧੋ