ਪੋਰਗ
ਪੋਰਗ ( ਅਸਾਮੀ : পাগ ) ਪੰਜ ਦਿਨਾਂ ਦਾ ਵਾਢੀ ਤੋਂ ਬਾਅਦ ਦਾ ਤਿਉਹਾਰ ਹੈ, ਜੋ ਅਸਾਮ ਦੇ ਮਾਈਸਿੰਗ ਲੋਕਾਂ ਦੁਆਰਾ ਮਨਾਇਆ ਜਾਂਦਾ ਹੈ।[1] ਪਿੰਡ ਨਾਲ ਸਬੰਧਿਤ ਲੋਕਾਂ ਅਤੇ ਡਾਂਸਰਾਂ ਨੂੰ ਨੇੜਲੇ ਪਿੰਡ ਵਿੱਚ ਪ੍ਰਦਰਸ਼ਨ ਕਰਨ ਲਈ ਬੁਲਾਇਆ ਜਾਂਦਾ ਹੈ ਉਹ ਆਪਣੇ ਹੁਨਰ ਨੂੰ ਆਪਣੀ ਪੂਰੀ ਸਮਰੱਥਾ ਨਾਲ ਪੇਸ਼ ਕਰਦੇ ਹਨ ਅਤੇ ਸਥਾਨ ਤੇ ਇਕੱਠੇ ਹੋਏ ਲੋਕਾਂ ਨੂੰ ਖੁਸ਼ ਕਰਦੇ ਹਨ।ਇਹ ਗਾਣਿਆਂ ਅਤੇ ਨਾਚਾਂ ਦਾ ਤਿਉਹਾਰ ਹੈ। ਇਸ ਨੂੰ ਨਾਰਾ ਸਿੰਘਾ ਬਿਹੂ ਵੀ ਕਿਹਾ ਜਾਂਦਾ ਹੈ।
ਪੋਰਗ | |
---|---|
ਕਿਸਮ | ਲੋਕ |
ਵਾਰਵਾਰਤਾ | ਸਾਲਾਨਾ |
ਟਿਕਾਣਾ | ਅਸਾਮ, ਭਾਰਤ |
Patron(s) | ਮਾਈਸਿੰਗ |
ਮਹੱਤਵ
ਸੋਧੋਆਮ ਤੌਰ 'ਤੇ ਮੀਰੀ ਨੌਜਵਾਨ ਫ਼ਸਲਾਂ ਦੀ ਕਟਾਈ ਤੋਂ ਬਾਅਦ ਸਰਵ ਸ਼ਕਤੀਮਾਨ, ਧਰਤੀ ਅਤੇ ਉਸ ਦੇ ਪੁਰਖਿਆਂ ਨੂੰ ਖੁਸ਼ ਕਰਨ ਲਈ ਅਤੇ ਇਸ ਤੋਂ ਆਸ਼ੀਰਵਾਦ ਲੈਣ ਲਈ ਇਸ ਤਿਉਹਾਰ ਨੂੰ ਮਨਾਉਂਦੇ ਹਨ। ਆਪਣੇ ਰਵਾਇਤੀ ਪਹਿਰਾਵੇ ਵਿਚ ਜਵਾਨ ਮੁੰਡੇ-ਕੁੜੀਆਂ ਗਾਉਣ ਅਤੇ ਨੱਚਣ ਵਿਚ ਹਿੱਸਾ ਲੈਂਦੇ ਹਨ। ਗਾਣੇ ਖੇਤੀਬਾੜੀ 'ਤੇ ਅਧਾਰਿਤ ਹੁੰਦੇ ਹਨ ਅਤੇ ਨਾਚ ਖੇਤੀਬਾੜੀ ਦੇ ਕੰਮਾਂ ਦੀ ਵਿਸ਼ੇਸ਼ ਨਕਲ ਹੁੰਦਾ ਹੈ।[2]
ਮੁਰੁੰਗ
ਸੋਧੋਮਾਈਸਿੰਗ ਭਾਈਚਾਰੇ ਦਾ ਇੱਕਠ ਹੁੰਦਾ ਹੈ।[2] ਤਿਉਹਾਰ ਦੇ ਸ਼ੁਰੂ ਵਿੱਚ ਮੁਰੁੰਗ ਨੂੰ ਸ਼ਾਨਦਾਰ ਢੰਗ ਨਾਲ ਸਜਾਉਣ ਦਾ ਪ੍ਰਬੰਧ ਕੀਤਾ ਜਾਂਦਾ ਹੈ। ਅੱਜ ਕੱਲ੍ਹ ਕੁਝ ਪਿੰਡਾਂ ਵਿੱਚ ਉਨ੍ਹਾਂ ਨੂੰ ਸਜਾਉਣ ਦਾ ਤਰੀਕਾ ਬਦਲ ਗਿਆ ਹੈ।
ਪ੍ਰਬੰਧ
ਸੋਧੋਭਾਈਚਾਰੇ ਦਾ ਯੁਵਾ ਸੰਗਠਨ ਇਸ ਤਿਉਹਾਰ ਦਾ ਪ੍ਰਬੰਧ ਰਸਮੀ ਅਤੇ ਯੋਜਨਾਬੱਧ ਢੰਗ ਨਾਲ ਕਰਦਾ ਹੈ ਜਿਸ ਨੂੰ ਦਾਗੀਕ ਕਹਿੰਦੇ ਹਨ। ਸੁਚਾਰੂ ਢੰਗ ਨਾਲ ਪ੍ਰਬੰਧ ਕਰਨ ਲਈ ਅਧਿਕਾਰੀਆਂ ਨੂੰ ਮਿਗਮ ਬੋਰਾ ਅਤੇ ਬਾਰ ਪੁਵਾਰੀ ਆਦਿ ਨਿਯੁਕਤ ਕੀਤਾ ਜਾਂਦਾ ਹੈ, ਜਿਨ੍ਹਾਂ ਦੇ ਅਧੀਨ ਡੇਕਾ ਬੋਰਾ, ਤਿਰੀ ਬੋਰਾ, ਤਮੂਲੀ ਅਤੇ ਬਾਰ ਬਾਰਾਨੀ ਦੇ ਕੁਝ ਉੱਚ ਅਤੇ ਨੀਵੇਂ ਅਧਿਕਾਰੀ ਹੁੰਦੇ ਹਨ ਜੋ ਉਨ੍ਹਾਂ ਦੇ ਕੰਮਕਾਜ ਨੂੰ ਵਧੀਆ ਤਰੀਕੇ ਨਾਲ ਕਰਨ ਵਿੱਚ ਸਹਾਇਤਾ ਕਰਦੇ ਹਨ। ਪੁਰਾਣੇ ਸਮੇਂ ਵਿੱਚ ਇੱਕ ਮੀਬੂ ਨੂੰ ਤਿਉਹਾਰ ਦੇ ਕੰਮਕਾਜ ਲਈ ਮੁਖੀ ਨਿਯੁਕਤ ਕੀਤਾ ਗਿਆ ਸੀ। ਅੱਜ ਕੱਲ ਉਸਦੀ ਜਗ੍ਹਾ ਮਿਗਾਮ ਬੋਰਾ ਅਤੇ ਬਾਰ ਪੁਵਾਰੀ ਨੇ ਲੈ ਲਈ ਹੈ।
ਦਾਵਤ
ਸੋਧੋਇੱਕ ਸ਼ਾਨਦਾਰ ਦਾਅਵਤ ਦਾ ਪ੍ਰਬੰਧ ਕੀਤਾ ਜਾਂਦਾ ਹੈ ਜਿੱਥੇ ਘੱਟੋ ਘੱਟ ਚਾਰ ਤੋਂ ਪੰਜ ਸੂਰਾਂ ਦੀ ਬਲੀ ਦਿੱਤੀ ਜਾਂਦੀ ਹੈ। [2] ਵੱਡੀ ਮਾਤਰਾ ਵਿੱਚ ਖਾਣ ਪੀਣ ਦੀਆਂ ਚੀਜ਼ਾਂ ਦਾ ਪ੍ਰਬੰਧ ਪਹਿਲਾਂ ਤੋਂ ਹੀ ਕਰ ਲਿਆ ਜਾਂਦਾ ਹੈ। ਮੇਜ਼ਬਾਨ ਪਿੰਡ ਨੇੜਲੇ ਪਿੰਡਾਂ ਨੂੰ ਮਿਨਮਜ਼ (ਮਹਿਮਾਨ) ਵਜੋਂ ਤਿਉਹਾਰ ਵਿੱਚ ਹਿੱਸਾ ਲੈਣ ਲਈ ਸੱਦਾ ਦਿੰਦਾ ਹੈ। ਤਿਉਹਾਰ ਦੀ ਸਮਾਪਤੀ ਇੱਕ ਪ੍ਰਾਰਥਨਾ ਨ੍ਰਿਤ ਨਾਲ ਕੀਤੀ ਜਾਂਦੀ ਹੈ ਜਿਸਨੂੰ ਪੋਨੂ ਨੂਨਮ ਕਿਹਾ ਜਾਂਦਾ ਹੈ।
ਇਹ ਵੀ ਵੇਖੋ
ਸੋਧੋ- ਅਸਾਮੀ ਸਭਿਆਚਾਰ
ਹਵਾਲੇ
ਸੋਧੋ- ↑ "Porag". India9. 15 June 2005. Retrieved 20 July 2018.
- ↑ 2.0 2.1 2.2 "Miri Culture – Porag". Lisindia. Archived from the original on 23 ਜੁਲਾਈ 2011. Retrieved 31 December 2009.
{{cite web}}
: Unknown parameter|dead-url=
ignored (|url-status=
suggested) (help) ਹਵਾਲੇ ਵਿੱਚ ਗ਼ਲਤੀ:Invalid<ref>
tag; name "ef" defined multiple times with different content