ਪ੍ਰਗਤੀਸ਼ੀਲ ਲਹਿਰ
ਪ੍ਰਗਤੀਸ਼ੀਲ ਲਹਿਰ ਭਾਰਤ 1936 ਵਿੱਚ ਸ਼ੁਰੂ ਹੁੰਦੀ ਹੈ।
ਵਿਸ਼ਵ ਅਤੇ ਭਾਰਤ ਵਿੱਚ ਪ੍ਰਗਤੀਸ਼ੀਲ ਲਹਿਰ
ਸੋਧੋਪ੍ਰਗਤੀਸ਼ੀਲ ਲਹਿਰ ਅੰਤਰ ਰਾਸ਼ਟਰੀ ਅਤੇ ਭਾਰਤ ਦੀਆਂ ਵਿਸ਼ੇਸ਼ ਇਤਿਹਾਸਕ ਹਾਲਤਾਂ ਦਾ ਇੱਕ ਲਾਜਮੀ ਸਿੱਟਾ ਸੀ.ਇਸ ਲਹਿਰ ਦੀ ਸਥਾਪਨਾ 1935 ਵਿੱਚ ਲੰਡਨ ਵਿੱਚ ਹੋਈ.ਜਿਸ ਵਿੱਚ ਰੋਮਨ ਰੋਲਾਂ,ਟਾਮਸ ਮਾਨ,ਆਂਦਰ ਮਾਲਰੋ ਨੇ ਹਿਸਾ ਲਿਆ.ਇਸ ਵਿੱਚ ਭਾਰਤ ਦੀ ਨੁਮਾਇੰਦਗੀ ਸਜ਼ਾਦ ਜ਼ਹੀਰ ਅਤੇ ਮੁਲਕ ਰਾਜ ਅਨੰਦ ਨੇ ਕੀਤੀ.ਇਹਨਾਂ ਲੇਖਕਾਂ ਨੇ ਬਆਦ ਵਿੱਚ ਭਾਰਤ ਵਿੱਚ ਪ੍ਰਗਤੀਸ਼ੀਲ ਲੇਖਕ ਸੰਘ ਦੀ ਸਥਾਪਨਾ ਕੀਤੀ.ਇਸ ਦੇ ਪਹਿਲੀ ਕਾਨਫ਼ਰੰਸ 1936 ਵਿੱਚ ਲਖਨਊ ਵਿੱਚ ਹੋਈ.ਇਸ ਕਾਨਫ਼ਰੰਸ ਦੀ ਪ੍ਰਧਾਨਗੀ ਮੁਨਸ਼ੀ ਪ੍ਰੇਮ ਚੰਦ ਨੇ ਕੀਤੀ.
ਪ੍ਰਗਤੀਵਾਦ ਤੇ ਪ੍ਰਗਤੀਸ਼ੀਲ ਵਿੱਚ ਅੰਤਰ
ਸੋਧੋ- ਪ੍ਰਗਤੀਵਾਦ -
ਪ੍ਰਗਤੀਵਾਦ ਮਾਰਕਸਵਾਦ ਦਾ ਸਾਹਿਤਕ ਪ੍ਰਗਟਾਵਾ ਹੈ।ਪ੍ਰਗਤੀਵਾਦ ਪੂੰਜੀਵਾਦ ਆਲੋਚਕ ਹੈ।ਪ੍ਰਗਤੀਵਾਦ ਪੂੰਜੀਵਾਦ ਦੀਆਂ ਕਮੀਆਂ ਦੀ ਨਿਦਾ ਕਰਦਾ ਹੈ।
- ਪ੍ਰਗਤੀਸ਼ੀਲ-
ਪ੍ਰਗਤੀਸ਼ੀਲ ਪ੍ਰਗਤੀਵਾਦ ਵਾਂਗ ਪੂੰਜੀਵਾਦ ਨੂੰ ਬਿਲਕੁਲ ਨਹੀਂ ਨਿੰਦਦਾ ਬਲਕਿ ਓਸ ਦੀਆਂ ਚੰਗੀਆਂ ਗੱਲਾਂ ਦੀ ਪ੍ਰਸ਼ੰਸ਼ਾ ਕਰਦਾ ਹੈ।
ਪ੍ਰਗਤੀਵਾਦ ਤੇ ਮਾਰਕਸਵਾਦ ਦਾ ਸਬੰਧ
ਸੋਧੋਪ੍ਰਗਤੀਵਾਦ ਦਾ ਅਧਾਰ ਕਾਰਲ ਮਾਰਕਸ ਦਵੰਦਆਤਮਕ ਪਦਾਰਥਵਾਦ ਹੈ।ਇਹ ਸਿਧਾਂਤ ਭਾਵੇਂ ਹੀਗਲ ਨੇ ਦਿਤਾ ਪਰ ਕਾਰਲ ਮਾਰਕਸ ਭਾਵੇਂ ਹੀਗਲ ਦੇ ਸਿਧਾਂਤ ਨੂੰ ਹੀ ਅਪਨਾਉਦਾ ਹੈ ਪਰ ਉਹ ਦਿਖਦੇ ਜਗਤ ਨੂੰ ਪਦਾਰਥਕ ਦਿ੍ਸ਼ਟੀ ਤੋਂ ਦੇਖਦਾ ਹੈ। ਜਦੋਂ ਕੀ ਹੀਗਲ ਦਾ ਚਿੰਤਨ ਅੰਤਰ ਮੁਖੀ ਹੈ। ਮਾਰਕਸ ਨੇ ਸਾਰੀ ਮਹਾਨਤਾ ਦਿ੍ਸ਼ਟੀਗਤ ਜਗਤ ਨੂੰ ਦਿਤੀ. ਇਸੇ ਕਰ ਕੇ ਜਦੋਂ 17ਵੀ, 18ਵੀਂ ਸਦੀ ਦੀਆਂ ਵਿਗਿਆਨਕ ਕਾਂਡਾ ਨੇ ਸਮੁਚੇ ਸਮਾਜਕ, ਰਾਜਨੀਤਿਕ, ਖੇਤਰਾਂ ਵਿੱਚ ਪਰੰਪਰਾਗਤ ਸਥਾਪਤ ਕਰਦਾਂ ਕੀਮਤਾਂ ਵਿੱਚ ਤਬਦੀਲੀ ਲਿਆਂਦੀਤੇ ਨਵੀਂ ਚੇਤਨਾ ਉਤਪਨ ਹੋਈ. ਇਸ ਨਵੀਂ ਚੇਤਨਾ ਨੇ ਸਾਹਿਤ ਨੂੰ ਪ੍ਰਭਾਬਿਤ ਕੀਤਾ.ਇਸ ਤਰਾ ਰਾਜਨੀਤਕ ਖੇਤਰ ਦਾ ਸਮਾਜਵਾਦ ਸਹਿਤ ਵਿੱਚ ਪ੍ਰਗਤੀਵਾਦ ਹੋ ਨਿਬੜਿਆ.
ਪ੍ਰਗਤੀਵਾਦ ਸਾਹਿਤ ਦੇ ਲੱਛਣ
ਸੋਧੋ- ਸਾਮਰਾਜ ਦਾ ਵਿਰੋਧ
- ਯਥਾਰਥ ਦੀ ਪੇਸ਼ਕਾਰੀ
- ਵਰਤਮਾਨ ਕੇਂਦਰਤ
- ਸ਼੍ਰੇਣੀ ਸੰਘਰਸ਼ ਦੀ ਪੇਸ਼ਕਾਰੀ
- ਬੁੱਧੀ ਤਰਜੀਹ
- ਅੰਤਰ ਰਾਸ਼ਟਰੀ ਮਾਨਵਵਾਦ
- ਪਿਆਰ ਦਾ ਵਿਸਥਾਰ
- ਔਰਤ ਹੱਕ ਦੀ ਗਲ
- ਲਿੰਗ ਮਤਭੇਦ ਦੀ ਵਿਰੋਧਤਾ