ਗਿਓਕ ਵਿਲਹੈਲਮ ਫ਼ਰੀਡਰਿਸ਼ ਹੇਗਲ

(ਹੀਗਲ ਤੋਂ ਮੋੜਿਆ ਗਿਆ)

ਜਾਰਜ ਵਿਲਹੇਮ ਫਰੈਡਰਿਕ ਹੀਗਲ (ਜਰਮਨ: [ˈɡeɔɐ̯k ˈvɪlhɛlm ˈfʁiːdʁɪç ˈheːɡəl]; 27 ਅਗਸਤ 1770 – 14 ਨਵੰਬਰ 1831) ਪ੍ਰਸਿੱਧ ਜਰਮਨ ਫਿਲਾਸਫ਼ਰ ਸਨ ਅਤੇ ਜਰਮਨ ਆਦਰਸ਼ਵਾਦ ਦੀ ਮਸ਼ਹੂਰ ਹਸਤੀ ਸਨ। ਉਹ ਬਹੁਤ ਸਾਲ ਤੱਕ ਬਰਲਿਨ ਯੂਨੀਵਰਸਿਟੀ ਵਿੱਚ ਪ੍ਰੋਫੈਸਰ ਰਹੇ ਅਤੇ ਉਹਨਾਂ ਦੀ ਮੌਤ ਵੀ ਉਸੇ ਨਗਰ ਵਿੱਚ ਹੋਈ। ਉਸ ਦੁਆਰਾ ਯਥਾਰਥ ਦੀ ਇਤਿਹਾਸਵਾਦੀ ਅਤੇ ਆਦਰਸ਼ਵਾਦੀ ਵਿਆਖਿਆ ਨੇ ਯੂਰਪੀ ਦਰਸ਼ਨ ਨੂੰ ਕ੍ਰਾਂਤੀਕਾਰੀ ਪਲਟਾ ਦੇ ਦਿੱਤਾ ਅਤੇ ਉਹਦਾ ਦਰਸ਼ਨ ਮਾਰਕਸਵਾਦ ਦੀਆਂ ਐਨ ਬਰੂਹਾਂ ਤੱਕ ਚਲਿਆ ਜਾਂਦਾ ਹੈ।

ਜਾਰਜ ਵਿਲਹੇਮ ਫਰੈਡਰਿਕ ਹੀਗਲ'
ਜਨਮ27 ਅਗਸਤ 1770
ਮੌਤ14 ਨਵੰਬਰ 1831
ਰਾਸ਼ਟਰੀਅਤਾਜਰਮਨ
ਕਾਲ19ਵੀਂ-ਸਦੀ ਦਾ ਦਰਸ਼ਨ
ਖੇਤਰਪੱਛਮੀ ਦਰਸ਼ਨ
ਸਕੂਲਜਰਮਨ ਆਦਰਸਵਾਦ
ਹੀਗਲਵਾਦ ਦਾ ਬਾਨੀ
ਇਤਹਾਸਵਾਦ
ਜਰਮਨ ਆਦਰਸਵਾਦ ਦਾ ਅਗਰਗਾਮੀ
ਮੁੱਖ ਰੁਚੀਆਂ
ਤਰਕ ਸਾਸ਼ਤਰ · ਸੁਹਜ ਸਾਸ਼ਤਰ · ਧਰਮ
ਇਤਹਾਸ ਦਾ ਦਰਸ਼ਨ
ਪਰਾਭੌਤਿਕੀ · ਗਿਆਨ ਸਾਸ਼ਤਰ
ਰਾਜਨੀਤਕ ਦਰਸ਼ਨ
ਮੁੱਖ ਵਿਚਾਰ
ਨਿਰਪੇਖ ਆਦਰਸਵਾਦ · Dialectic
Sublation · Master/slave
ਦਸਤਖ਼ਤ

ਜ਼ਿੰਦਗੀ

ਸੋਧੋ

ਮੁਢਲੇ ਸਾਲ

ਸੋਧੋ
 
The birthplace of Hegel in Stuttgart, which now houses the Hegel Museum

ਬਚਪਨ

ਸੋਧੋ

ਹੇਗਲ ਦਾ ਜਨਮ 27 ਅਗਸਤ, 1770 ਨੂੰ ਦੱਖਣੀ ਜਰਮਨ ਦੇ ਇੱਕ ਸ਼ਹਿਰ ਸਟੁਟਗਰਟ ਵਿੱਚ ਹੋਇਆ ਸੀ। ਬਪਤਿਸਮਾ ਜਾਰਜ ਵਿਲਹੈਲਮ ਫ਼ਰੀਡਰਿਸ਼, ਉਹ ਆਪਣੇ ਨੇੜੇ ਦੇ ਪਰਿਵਾਰ ਵਿੱਚ ਵਿਲਹੈਲਮ ਦੇ ਤੌਰ 'ਤੇ ਜਾਣਿਆ ਜਾਂਦਾ ਸੀ। ਉਸ ਦਾ ਪਿਤਾ, ਜਾਰਜ ਲੁਡਵਿਗ ਸੀ। ਉਸਦਾ ਪਿਤਾ Rentkammersekretär (ਵੁਰਟੈਮਬਰਗ ਦੇ ਡਿਊਕ ਕਾਰਲ ਯੁਗੇਨ ਦੀ ਅਦਾਲਤ ਵਿਖੇ ਰੈਵੇਨਿਊ ਦਫ਼ਤਰ ਵਿੱਚ ਸਕੱਤਰ) ਸੀ। ਹੀਗਲ ਦੀ ਮਾਤਾ, ਮਾਰੀਆ ਮਾਗਡਾਲੇਨਾ ਲੂਈਸਾ, ਵੁਰਟੈਮਬਰਗ ਹਾਈ ਕੋਰਟ ਦੇ ਇੱਕ ਵਕੀਲ ਦੀ ਧੀ ਸੀ। ਹੀਗਲ ਤੇਰਾਂ ਸਾਲਾਂ ਦਾ ਸੀ, ਜਦ ਉਸ ਦੀ "ਬਿਲਿਆਸ ਬੁਖਾਰ" ( Gallenfieber ) ਨਾਲ ਮੌਤ ਹੋ ਗਈ।ਹੀਗਲ ਦੇ ਪਿਤਾ ਨੂੰ ਵੀ ਰੋਗ ਲੱਗ ਹੀ ਚੱਲਿਆ ਸੀ ਪਰ ਉਹ ਬਚ ਗਿਆ।[2] ਹੀਗਲ ਦੀ ਇੱਕ ਭੈਣ, Christiane Luise (1773-1832), ਅਤੇ ਇੱਕ ਭਰਾ ਜਾਰਜ ਲੁਡਵਿਗ (1776-1812)ਸੀ, ਜੋ 1812 ਵਿੱਚ ਨੈਪੋਲੀਅਨ ਦੀ ਰੂਸੀ ਮੁਹਿੰਮ ਵਿੱਚ ਇੱਕ ਅਫ਼ਸਰ ਦੇ ਤੌਰ 'ਤੇ ਲੜਾਈ ਵਿੱਚ ਮਾਰਿਆ ਗਿਆ ਸੀ।

ਹਵਾਲੇ

ਸੋਧੋ
  1. Butler, Judith, Subjects of desire: Hegelian reflections in twentieth-century France (New York: Columbia University Press, 1987)
  2. Pinkard, Hegel: A Biography, p. 3, incorrectly gives the date as September 20, 1781, and describes Hegel as aged eleven. Cf. the index to Pinkard's book and his "Chronology of Hegel's Life," which correctly give the date as 1783 (pp. 773, 745); see also German Wikipedia.