ਪ੍ਰਗਤੀਸ਼ੀਲ ਲਿਖਾਰੀ ਲਹਿਰ

ਅੰਜਮਨ-ਏ-ਤਰੱਕੀ ਪਸੰਦ ਮੁਸੱਨਫ਼ੀਨ-ਏ-ਹਿੰਦ ਜਾਂ ਪ੍ਰਗਤੀਸ਼ੀਲ ਲਿਖਾਰੀ ਲਹਿਰ (Urdu: ترقی پسند مصنفین تحریک, ਹਿੰਦੀ: अखिल भारतीय प्रगतिशील लेखक संघ) ਵੀਹਵੀਂ ਸਦੀ ਦੇ ਆਰੰਭ ਵਿੱਚ ਭਾਰਤੀ ਪ੍ਰਗਤੀਸ਼ੀਲ ਲੇਖਕਾਂ ਦਾ ਇੱਕ ਸੰਗਠਨ ਸੀ। ਇਹ ਲੇਖਕ ਸਭਾ ਸਾਹਿਤ ਰਾਹੀਂ ਸਮਾਜਕ ਸਮਾਨਤਾ ਦੀ ਸਮਰਥਕ ਸੀ ਅਤੇ ਕੁਰੀਤੀਆਂ ਬੇਇਨਸਾਫ਼ੀ ਅਤੇ ਪਿੱਛੜੇਪਣ ਦਾ ਵਿਰੋਧ ਕਰਦੀ ਸੀ। ਇਸਦੀ ਸਥਾਪਨਾ 1935 ਵਿੱਚ ਲੰਦਨ ਵਿੱਚ ਹੋਈ। ਇਸਦੇ ਆਰਕੀਟੈਕਟ ਸੱਜਾਦ ਜਹੀਰ ਸਨ।

ਪਿਛੋਕੜ

ਸੋਧੋ
 
ਮੁਲਕ ਰਾਜ ਆਨੰਦ

1917 ਵਿੱਚ ਰੂਸ ਵਿੱਚ ਇਨਕਲਾਬ ਦਾ ਇਤਹਾਸ ਦੀ ਇੱਕ ਬਹੁਤ ਹੀ ਅਹਿਮ ਘਟਨਾ ਸਾਬਤ ਹੋਈ। ਇਸ ਨੇ ਹਿੰਦੁਸਤਾਨ ਸਮੇਤ ਪੂਰੀ ਦੁਨੀਆ ਤੇ ਅਸਰ ਪਾਇਆ। ਅਤੇ ਹਿੰਦੁਸਤਾਨ ਦੀ ਅਜ਼ਾਦੀ ਲਈ ਜੱਦੋ ਜਹਿਦ ਵਿੱਚ ਤੇਜ਼ੀ ਆਈ। ਦੂਜੀ ਤਰਫ਼ ਹਿੰਦੂ ਮੁਸਲਮਾਨ ਮੱਤਭੇਦਾਂ ਵਿੱਚ ਇਜ਼ਾਫ਼ਾ ਹੋਇਆ। ਇਨ੍ਹਾਂ ਹਾਲਤਾਂ ਦੀ ਬਦੌਲਤ ਨਿਰਾਸ਼ਾ ਦੀ ਫ਼ਿਜ਼ਾ ਛਾਉਣ ਲੱਗੀ, ਜਿਸ ਦੀ ਬਿਨਾ ਤੇ ਸੰਵੇਦਨਸ਼ੀਲ ਨੌਜਵਾਨਾਂ ਵਿੱਚ ਸਮਾਜਵਾਦੀ ਰੁਝਾਨ ਵਧਣ ਲੱਗੇ। ਸ਼ਾਇਰ ਅਤੇ ਸਾਹਿਤਕਾਰ ਤਾਲਸਤਾਏਵਾਦ ਨੂੰ ਛੱਡ ਕੇ ਲੈਨਿਨ, ਕਾਰਲ ਮਾਰਕਸ ਅਤੇ ਗੋਰਕੀ ਦੇ ਅਸਰ ਨੂੰ ਕਬੂਲ ਕਰਨ ਲੱਗੇ। ਦੂਜੇ ਪਾਸੇ ਇਸੇ ਅਰਸੇ ਦੌਰਾਨ ਇਟਲੀ ਅਤੇ ਜਰਮਨੀ ਵਿੱਚ ਫਾਸ਼ੀਵਾਦ ਨੇ ਸਿਰ ਚੁੱਕਿਆ, ਜਿਸ ਦੀ ਵਜ੍ਹਾ ਨਾਲ ਪੂਰੇ ਯੂਰਪ ਨੂੰ ਇੱਕ ਸੰਕਟ ਵਿੱਚੋਂ ਗੁਜਰਨਾ ਪਿਆ। ਹਿਟਲਰ ਨੇ ਜਰਮਨੀ ਵਿੱਚ ਸੱਭਿਆਚਾਰ ਤੇ ਹਮਲਾ ਬੋਲ ਦਿੱਤਾ ਸੀ।[1] ਵੱਡੇ ਵੱਡੇ ਸ਼ਾਇਰਾਂ ਅਤੇ ਸਾਹਿਤਕਾਰਾਂ ਨੂੰ ਗਿਰਫਤਾਰ ਕਰ ਲਿਆ। ਇਨ੍ਹਾਂ ਬੁਧੀਜੀਵੀਆਂ ਵਿੱਚ ਆਈਨਸਟਾਈਨ ਅਤੇ ਏਰਨਸਟ ਵੋਕਰ ਵੀ ਸ਼ਾਮਿਲ ਸਨ। ਹਿਟਲਰ ਦੇ ਇਨ੍ਹਾਂ ਕਦਮਾਂ ਦੇ ਸੰਬੰਧ ਵਿੱਚ ਜੁਲਾਈ 1935 ਵਿੱਚ ਪੈਰਿਸ ਵਿੱਚ ਦੁਨੀਆ ਦੀਆਂ ਕੁਝ ਵੱਡੀਆਂ ਸ਼ਖ਼ਸੀਅਤਾਂ ਮਸਲਨ ਰੋਮਨ ਰੋਲਾਂ, ਟਾਮਸ ਮਾਨ ਅਤੇ ਆਂਦਰ ਮਾਲਰੋ ਨੇ ਸੱਭਿਆਚਾਰ ਦੀ ਰਾਖੀ ਲਈ ਤਮਾਮ ਦੁਨੀਆ ਦੇ ਸਾਹਿਤਕਾਰਾਂ ਦੀ ਇੱਕ ਕਾਨਫਰੰਸ ਬੁਲਾ ਲਈ। ਇਸ ਕਾਨਫਰੰਸ ਦਾ ਨਾਮ ਸੀ- ਹਿੰਦੁਸਤਾਨ ਤੋਂ ਕਿਸੇ ਵੱਡੇ ਸਾਹਿਤਕਾਰ ਨੇ ਇਸ ਕਾਨਫਰੰਸ ਵਿੱਚ ਸ਼ਿਰਕਤ ਨਹੀਂ ਕੀਤੀ। ਪਰ ਸੱਜਾਦ ਜ਼ਹੀਰ ਅਤੇ ਮੁਲਕ ਰਾਜ ਆਨੰਦ ਨੇ ਹਿੰਦੁਸਤਾਨ ਦੀ ਨੁਮਾਇੰਦਗੀ ਕੀਤੀ। ਇਸ ਤਰ੍ਹਾਂ ਬਾਅਦ ਵਿੱਚ ਸੱਜਾਦ ਜ਼ਹੀਰ ਅਤੇ ਮੁਲਕ ਰਾਜ ਆਨੰਦ ਨੇ ਕੁੱਝ ਹੋਰ ਹਿੰਦੁਸਤਾਨੀ ਵਿਦਿਆਰਥੀਆਂ ਦੀ ਮਦਦ ਨਾਲ ਜੋ ਲੰਦਨ ਵਿੱਚ ਸਨ ਅੰਜਮਨ-ਏ-ਤਰੱਕੀ ਪਸੰਦ ਮੁਸੱਨਫ਼ੀਨ-ਏ-ਹਿੰਦ ਦੀ ਬੁਨਿਆਦ ਰੱਖੀ। ਇਸ ਅੰਜੁਮਨ ਦਾ ਪਹਿਲਾ ਜਲਸਾ ਲੰਦਨ ਦੇ ਨਾਨਕਿੰਗ ਰੇਸਤੋਰਾਂ ਵਿੱਚ ਹੋਇਆ।[2] ਜਿੱਥੇ ਇਸ ਅੰਜੁਮਨ ਦਾ ਐਲਾਨਨਾਮਾ ਤਿਆਰ ਕੀਤਾ ਗਿਆ। ਇਸ ਇਜਲਾਸ ਵਿੱਚ ਜਿਹਨਾਂ ਲੋਕਾਂ ਨੇ ਸ਼ਿਰਕਤ ਕੀਤੀ ਉਹਨਾਂ ਵਿੱਚ ਸੱਜਾਦ ਜ਼ਹੀਰ, ਮੁਲਕ ਰਾਜ ਆਨੰਦ, ਡਾਕਟਰ ਜੋਤੀ ਘੋਸ਼ ਅਤੇ ਡਾਕਟਰ ਦੀਨ ਮੁਹੰਮਦ ਤਾਸੀਰ ਵਗ਼ੈਰਾ ਸ਼ਾਮਿਲ ਸਨ। ਅੰਜੁਮਨ ਦਾ ਸਦਰ ਮੁਲਕ ਰਾਜ ਆਨੰਦ ਨੂੰ ਚੁਣਿਆ ਗਿਆ। ਇਸ ਤਰ੍ਹਾਂ ਅੰਜਮਨ-ਏ-ਤਰੱਕੀ ਪਸੰਦ ਮੁਸੱਨਫ਼ੀਨ-ਏ-ਹਿੰਦ ਜੋ ਤਰੱਕੀਪਸੰਦ ਤਹਿਰੀਕ ਦੇ ਨਾਮ ਨਾਲ ਮਸ਼ਹੂਰ ਹੋਈ ਵਜੂਦ ਵਿੱਚ ਆਈ।

ਭਾਰਤ ਵਿੱਚ ਸੰਗਠਨ

ਸੋਧੋ

1935 ਦੇ ਅੰਤ ਤੱਕ ਲੰਦਨ ਤੋਂ ਆਪਣੀ ਸਿੱਖਿਆ ਖ਼ਤਮ ਕਰਕੇ ਸੱਜਾਦ ਜਹੀਰ ਭਾਰਤ ਪਰਤੇ। ਇੱਥੇ ਆਉਣ ਤੋਂ ਪਹਿਲਾਂ ਉਹ ਅਲੀਗੜ ਵਿੱਚ ਡਾ. ਅਸ਼ਰਫ, ਇਲਾਹਬਾਦ ਵਿੱਚ ਅਹਿਮਦ ਅਲੀ, ਮੁੰਬਈ ਵਿੱਚ ਕੰਨਹਈਆ ਲਾਲ ਮੁਨਸ਼ੀ, ਬਨਾਰਸ ਵਿੱਚ ਪ੍ਰੇਮਚੰਦ, ਕਲਕੱਤਾ ਵਿੱਚ ਪ੍ਰੋ. ਹੀਰੇਨ ਮੁਖਰਜੀ ਅਤੇ ਅੰਮ੍ਰਿਤਸਰ ਵਿੱਚ ਰਸ਼ੀਦ ਜਹਾਂ ਨੂੰ ਘੋਸ਼ਣਾਪਤਰ ਦੀਆਂ ਪ੍ਰਤੀਆਂ ਭੇਜ ਚੁੱਕੇ ਸਨ। ਉਹ ਭਾਰਤੀ ਅਤੀਤ ਦੀ ਗੌਰਵਮਾਈ ਸੰਸਕ੍ਰਿਤੀ ਵਿੱਚੋਂ ਉਸਦਾ ਮਾਨਵ ਪ੍ਰੇਮ, ਉਸਦੀ ਹਕੀਕਤਪਸੰਦੀ ਅਤੇ ਉਸਦਾ ਸੌਂਦਰੀਆ ਤੱਤ ਲੈਣ ਦੇ ਪੱਖ ਵਿੱਚ ਸਨ ਲੇਕਿਨ ਉਹ ਪ੍ਰਾਚੀਨ ਦੌਰ ਦੇ ਅੰਧਵਿਸ਼ਵਾਸਾਂ ਅਤੇ ਧਾਰਮਿਕ ਸੰਪ੍ਰਦਾਇਕਤਾ ਦੇ ਜਹਰੀਲੇ ਪ੍ਰਭਾਵ ਨੂੰ ਖ਼ਤਮ ਕਰਨਾ ਚਾਹੁੰਦੇ ਸਨ। ਉਹਨਾਂ ਦਾ ਵਿਚਾਰ ਸੀ ਕਿ ਇਹ ਸਾਮਰਾਜਵਾਦ ਅਤੇ ਜਾਗੀਰਦਾਰੀ ਦੀ ਸਿਧਾਂਤਕ ਬੁਨਿਆਦਾਂ ਹਨ। ਇਲਾਹਾਬਾਦ ਪਹੁੰਚਕੇ ਸੱਜਾਦ ਜਹੀਰ ਅਹਿਮਦ ਅਲੀ ਨੂੰ ਮਿਲੇ ਜੋ ਯੂਨੀਵਰਸਿਟੀ ਵਿੱਚ ਅੰਗਰੇਜ਼ੀ ਦੇ ਪ੍ਰਵਕਤਾ ਸਨ। ਅਹਮਦ ਅਲੀ ਨੇ ਉਹਨਾਂ ਨੂੰ ਪ੍ਰੋ. ਏਜਾਜ ਹੁਸੈਨ, ਰਘੁਪਤੀ ਸਹਾਏ ਫਿਰਾਕ, ਏਹਤੀਸ਼ਾਮ ਹੁਸੈਨ ਅਤੇ ਵਿਕਾਰ ਅਜੀਮ ਨਾਲ ਮਿਲਵਾਇਆ। ਸਭ ਨੇ ਸੱਜਾਦ ਜਹੀਰ ਦਾ ਸਮਰਥਨ ਕੀਤਾ। ਸ਼ਿਵਦਾਨ ਸਿੰਘ ਚੌਹਾਨ ਅਤੇ ਨਰੇਂਦਰ ਸ਼ਰਮਾ ਨੇ ਵੀ ਸਹਿਯੋਗ ਦਾ ਭਰੋਸਾ ਦਿੱਤਾ। ਪ੍ਰੋ. ਤਾਰਾਚੰਦ ਅਤੇ ਅਮਰਨਾਥ ਝਾ ਵਲੋਂ ਸਨੇਹਪੂਰਨ ਪ੍ਰੋਤਸਾਹਨ ਮਿਲਿਆ। 1936 ਵਿੱਚ 12-14 ਜਨਵਰੀ ਨੂੰ ਹਿੰਦੁਸਤਾਨੀ ਅਕੈਡਮੀ ਦਾ ਵਾਰਸ਼ਿਕ ਸਮਾਗਮ ਹੋਇਆ। ਅਨੇਕ ਸਾਹਿਤਕਾਰ ਇੱਥੇ ਇਕੱਠੇ ਹੋਏ - ਸੱਚਿਦਾਨੰਦ ਸਿੰਹਾ, ਡਾ. ਅਬਦੁਲ ਹਕ਼, ਗੰਗਾ ਨਾਥ ਝਾ। ਜੋਸ਼ ਮਲੀਹਾਬਾਦੀ, ਪ੍ਰੇਮਚੰਦ, ਰਸ਼ੀਦ ਜਹਾਂ, ਅਬਦੁੱਸਤਾਰ ਸਿੱਦੀਕੀ ਆਦਿ। ਸੱਜਾਦ ਜਹੀਰ ਨੇ ਪ੍ਰੇਮਚੰਦ ਦੇ ਨਾਲ ਪ੍ਰਗਤੀਸ਼ੀਲ ਸੰਗਠਨ ਦੇ ਘੋਸ਼ਣਾਪਤਰ ਉੱਤੇ ਖੁੱਲਕੇ ਗੱਲਬਾਤ ਕੀਤੀ। ਸਭਨਾਂ ਨੇ ਘੋਸ਼ਣਾਪਤਰ ਉੱਤੇ ਹਸਤਾਖਰ ਕਰ ਦਿੱਤੇ। ਅਹਮਦ ਅਲੀ ਦੇ ਘਰ ਨੂੰ ਲੇਖਕ ਸੰਗਠਨ ਦਾ ਦਫ਼ਤਰ ਬਣਾ ਦਿੱਤਾ ਗਿਆ। ਪੱਤਰ-ਵਿਹਾਰ ਦਾ ਅਮਲ ਸ਼ੁਰੂ ਹੋਇਆ। ਸੱਜਾਦ ਜਹੀਰ ਦੇਸ਼ ਦੇ ਦੌਰੇ ਉੱਤੇ ਨਿਕਲ ਪਏ। ਇਸ ਦੌਰਾਨ ਅਲੀਗੜ੍ਹ ਵਿੱਚ ਸੱਜਾਦ ਜਹੀਰ ਦੇ ਦੋਸਤਾਂ - ਡਾ. ਅਸ਼ਰਫ, ਅਲੀ ਸਰਦਾਰ ਜਾਫਰੀ, ਡਾ. ਅਬਦੁਲ ਅਲੀਮ, ਜਾਂਨਿਸਾਰ ਅਖਤਰ ਆਦਿ ਨੇ ਮਕਾਮੀ ਪ੍ਰਗਤੀਸ਼ੀਲ ਲੇਖਕਾਂ ਦਾ ਇੱਕ ਜਲਸਾ ਖਵਾਜਾ ਮੰਜੂਰ ਅਹਿਮਦ ਦੇ ਮਕਾਨ ਉੱਤੇ ਫਰਵਰੀ 1936 ਵਿੱਚ ਕਰ ਲਿਆ। ਅਲੀਗੜ੍ਹ ਵਿੱਚ ਉਹਨਾਂ ਦਿਨਾਂ ਵਿੱਚ ਕਮਿਊਨਿਜ਼ਮ ਦਾ ਬੇਹੱਦ ਜ਼ੋਰ ਸੀ। ਉੱਥੇ ਦੀ ਅੰਜੁਮਨ ਦੇ ਲਗਭਗ ਸਾਰੇ ਮੈਂਬਰ ਕਮਿਊਨਿਸਟ ਸਨ ਅਤੇ ਭਾਰਤੀ ਕਮਿਊਨਿਸਟ ਪਾਰਟੀ ਦੇ ਸਰਗਰਮ ਮੈਂਬਰ ਵੀ।

ਹਵਾਲੇ

ਸੋਧੋ