ਪ੍ਰਤੀ ਵਿਅਕਤੀ ਆਮਦਨ

ਪ੍ਰਤੀ ਵਿਅਕਤੀ ਆਮਦਨ ਜਾਂ ਪ੍ਰਤੀ ਜੀ ਆਮਦਨ ਕਿਸੇ ਦੇਸ ਜਾਂ ਰਾਜ ਆਦਿ ਵਰਗੀ ਆਰਥਿਕ ਇਕਾਈ ਦੀ ਇੱਕ ਨਿਸਚਤ ਸਮੇਂ (ਆਮ ਤੌਰ 'ਤੇ ਸਾਲਾਨਾ) ਅੰਦਰ ਹੋਣ ਵਾਲੀ ਔਸਤ ਆਮਦਨ ਹੁੰਦੀ ਹੈ। ਇਸ ਦੀ ਗਣਨਾ ਓਸ ਖੇਤਰ ਦੀ ਸਾਰੇ ਸਾਧਨਾ ਤੋਂ ਹੋਣ ਵਾਲੀ ਸਮੁਚੀ ਆਮਦਨ (ਜੀ . ਡੀ .ਪੀ) ਨੂੰ ਓਥੋਂ ਦੀ ਕੁਲ ਵਸੋਂ ਨਾਲ ਤਕਸੀਮ ਕਰ ਕੇ ਕੀਤੀ ਜਾਂਦੀ ਹੈ।

2018

ਖੁਸਹਾਲੀ ਦੇ ਪੈਮਾਨੇ ਵਜੋਂ ਪ੍ਰਤੀ ਜੀ ਆਮਦਨਸੋਧੋ

ਪ੍ਰਤੀ ਵਿਅਕਤੀ ਆਮਦਨ ਦੇਸ ਦੀ ਵਸੋਂ ਦੀ ਖੁਸਹਾਲੀ ਦੇ ਮਾਪ ਦੰਡ ਵਜੋਂ ਵਰਤੀ ਜਾਂਦੀ ਹੈ ਅਤੇ ਇਸ ਦਾ ਹੋਰਨਾ ਦੇਸਾਂ ਨਾਲ ਤੁਲਨਾ ਕਰਨ ਲਈ ਵਿਸ਼ੇਸ਼ ਪ੍ਰਯੋਗ ਕੀਤਾ ਜਾਂਦਾ ਹੈ। ਆਮ ਤੌਰ 'ਤੇ ਪ੍ਰਤੀ ਵਿਅਕਤੀ ਆਮਦਨ ਨੂੰ ਰਾਸ਼ਟਰ ਦੇ ਰਹਿਣ ਸਹਿਣ ਦੇ ਮਿਆਰ ਦੇ ਪੈਮਾਨੇ ਵਜੋਂ ਵਰਤਿਆ ਜਾਂਦਾ ਹੈ। ਇਹ ਦੇਸ ਨੂੰ ਓਸਦੇ ਵਿਕਾਸ ਦੀ ਦਸ਼ਾ ਦਾ ਪਤਾ ਲਗਾਓਣ ਵਿੱਚ ਸਹਾਈ ਹੁੰਦੀ ਹੈ।