ਪ੍ਰਮੋਦ ਰੰਜਨ (ਜਨਮ ਫਰਵਰੀ 1980) ਇੱਕ ਭਾਰਤੀ ਲੇਖਕ, ਸਮਾਜਕ ਕਾਰਕੁਨ ਅਤੇ ਪੱਤਰਕਾਰ ਹੈ। [1] ਉਸਨੇ ਭਾਰਤੇਂਦੁ ਸ਼ਿਖਰ (ਸ਼ਿਮਲਾ ), ਗ੍ਰਾਮ ਪਰਵੇਸ਼, ਧਰਮਸ਼ਾਲਾ ਅਧਾਰਤ ਦਿਵਿਆ ਹਿਮਾਚਲ, ਪੰਜਾਬ ਕੇਸਰੀ, ਦੈਨਿਕ ਭਾਸਕਰ, ਅਤੇ ਅਮਰ ਉਜਾਲਾ ਲਈ ਪੱਤਰਕਾਰੀ ਦਾ ਕੰਮ ਕੀਤਾ ਹੈ। ਉਹ 2011 ਤੋਂ 2019 ਤੱਕ ਫਾਰਵਰਡ ਪ੍ਰੈਸ ਮੈਗਜ਼ੀਨ ਦਾ ਪ੍ਰਬੰਧਕੀ ਸੰਪਾਦਕ ਰਿਹਾ। [2] [3] [4]

Promod Ranjan
ਜਨਮ1980 (ਉਮਰ 43–44)
Patna, Bihar
ਨਾਗਰਿਕਤਾIndian
ਅਲਮਾ ਮਾਤਰJawaharlal Nehru University, Delhi
ਪੇਸ਼ਾJournalist
author
social work

ਮੁਢਲਾ ਜੀਵਨ

ਸੋਧੋ

ਪ੍ਰਮੋਦ ਰੰਜਨ ਦਾ ਜਨਮ 22 ਫਰਵਰੀ 1980 ਨੂੰ ਬਿਹਾਰ ਦੇ ਰਾਜਧਾਨੀ ਸ਼ਹਿਰ ਪਟਨਾ, ਵਿੱਚ ਹੋਇਆ ਸੀ। ਉਸਨੇ ਨਾਲੰਦਾ ਜ਼ਿਲੇ ਦੇ ਸਰਕਾਰੀ ਪ੍ਰਾਇਮਰੀ ਅਤੇ ਸੈਕੰਡਰੀ ਸਕੂਲਾਂ ਵਿੱਚ ਮੁਢਲੀ ਪੜ੍ਹਾਈ ਕੀਤੀ। ਰੰਜਨ ਨੇ ਜੇਐਨਯੂ, ਨਵੀਂ ਦਿੱਲੀ ਵਿਖੇ ਫਨੀਸ਼ਵਰਨਾਥ ਰੇਣੂ ਦੀ ਪੱਤਰਕਾਰੀ ਦੇ ਸਮਾਜਕ ਸਰੋਕਾਰ ਵਿਸ਼ੇ ਉੱਪਰ ਐਮ.ਫਿਲ. ਕੀਤੀ ਅਤੇ ਪੀਐਚਡੀ ਸਕਾਲਰ ਦੇ ਤੌਰ ਤੇ ਉਸਨੇ "ਫਨੀਸ਼ਵਰਨਾਥ ਰੇਣੂ ਦੀ ਪੱਤਰਕਾਰੀ ਦੀਆਂ ਸਮਾਜਿਕ ਚਿੰਤਾਵਾਂ" ਅਤੇ "ਗੈਰ-ਦਵਿਜ ਹਿੰਦੀ ਲੇਖਕਾਂ ਦੇ ਨਾਵਲਾਂ ਵਿੱਚ ਜਾਤ ਤੋਂ ਮੁਕਤੀ ਦਾ ਸਵਾਲ" ਸਿਰਲੇਖ ਵਾਲੇ ਖੋਜ-ਪ੍ਰਬੰਧ ਲਿਖੇ। ਉਹ ਉੱਤਰੀ ਭਾਰਤ ਵਿੱਚ ਮੀਡੀਆ ਵਿੱਚ ਸਮਾਜ, ਰਾਜਨੀਤੀ ਅਤੇ ਅੰਦਰੂਨੀ ਜਮਹੂਰੀਅਤ ਬਾਰੇ ਆਪਣੇ ਰੁਝੇਵੇਂ, ਲਿਖਤਾਂ ਲਈ ਜਾਣਿਆ ਜਾਂਦਾ ਹੈ। [5]

ਹਵਾਲੇ

ਸੋਧੋ

{{ਹਵਾਲੇ))

  1. "एक यायावर पत्रकार". The Hindu. Archived from the original on 26 September 2020. Retrieved 13 March 2017.
  2. फारवर्ड प्रेस में प्रमोद रंजन के अधिकारों पर चल सकती है कैंची (in Hindi). MediaKhabar. 16 March 2013. Archived from the original on 13 March 2017. Retrieved 13 March 2017.{{cite news}}: CS1 maint: unrecognized language (link)
  3. दो मैनेजिंग एडिटरों दिलीप मंडल और प्रमोद रंजन की फेसबुकी जंग (in Hindi). Bhadas4Media. Archived from the original on 6 October 2014. Retrieved 13 March 2017.{{cite news}}: CS1 maint: unrecognized language (link)
  4. फारवर्ड प्रेस में नियुक्तियों का दूसरा चरण आरंभ (in Hindi). MediaMorcha. Archived from the original on 23 March 2016. Retrieved 13 March 2017.{{cite news}}: CS1 maint: unrecognized language (link)
  5. एक यायावर पत्रकार (in Hindi). Streekaal A Feminist Magazine. Archived from the original on 13 March 2017. Retrieved 4 March 2017.{{cite news}}: CS1 maint: unrecognized language (link)