ਪ੍ਰਸ਼ਾਂਤ ਕਿਸ਼ੋਰ
ਪ੍ਰਸ਼ਾਂਤ ਕਿਸ਼ੋਰ (ਜਨਮ ਅੰ.ਮਾਰਚ 1977) ਇੱਕ ਭਾਰਤੀ ਸਿਆਸੀ ਰਣਨੀਤੀਕਾਰ ਅਤੇ ਦਾਅਪੇਚ-ਮਾਹਿਰ ਹੈ।[1] ਉਹ ਚੋਣ-ਪ੍ਰਚਾਰ ਮੁਹਿੰਮ ਗਰੁੱਪ, ਜਵਾਬਦੇਹ ਪ੍ਰਸ਼ਾਸ਼ਕੀ ਨਾਗਰਿਕ (ਕੈਗ) ਦੀ ਸਥਾਪਨਾ ਕਰਨ, ਨਰਿੰਦਰ ਮੋਦੀ-l ਦੀ ਅਗਵਾਈ ਵਾਲੀ ਭਾਰਤੀ ਜਨਤਾ ਪਾਰਟੀ (ਭਾਜਪਾ) ਨੂੰ 2014 ਲੋਕ ਸਭਾ ਚੋਣ ਦੌਰਾਨ ਪੂਰਨ ਬਹੁਮਤ ਜਿੱਤਣ ਵਿੱਚ ਮਦਦ ਕਰਨ ਵਕਤ ਚਰਚਾ ਵਿੱਚ ਆਇਆ। ਜਦ ਉਸ ਨੂੰ ਨਵੇਂ ਭਾਜਪਾ ਪ੍ਰਧਾਨ ਅਮਿਤ ਸ਼ਾਹ ਨੇ ਬਾਹਰ ਧੱਕ ਦਿੱਤਾ, ਕਿਸ਼ੋਰ ਨੇ ਕੈਗ ਭੰਗ ਕਰ ਦਿੱਤੀ ਅਤੇ ਭਾਰਤੀ ਪੀਪਲਜ਼ ਐਕਸ਼ਨ ਕਮੇਟੀ (IPAC) ਸ਼ੁਰੂ ਕਰ ਲਈ। IPAC ਦੇ ਮੁੱਖੀ ਦੇ ਤੌਰ 'ਤੇ, ਉਸ ਨੇ 2015 ਬਿਹਾਰ ਵਿਧਾਨ ਸਭਾ ਚੋਣ; ਲਈ ਪਾਸਾ ਬਦਲ ਲਿਆ; ਮੋਦੀ ਦੇ ਕੱਟੜ ਵਿਰੋਧੀ, ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਨਾਲ ਮਿਲ ਕੇ ਕੰਮ ਕਰਦਿਆਂ, ਕਿਸ਼ੋਰ ਕੁਮਾਰ ਨੇ ", ਮਹਾਗਠਜੋੜ" ਦੀ ਮਦਦ ਕੀਤੀ ਅਤੇ ਭਾਜਪਾ ਦੇ ਗਠਜੋੜ ਨੂੰ 178-58 ਦੇ ਵੱਡੇ ਫਰਕ ਨਾਲ ਹਰਾ ਦਿੱਤਾ। ਬਿਹਾਰ ਦੀ ਜਿੱਤ ਦੇ ਕੁਝ ਦਿਨ ਬਾਅਦ 19 ਨਵੰਬਰ 2015 ਨੂੰ ਇਕਨਾਮਿਕ ਟਾਈਮਜ਼ ਨੇ ਖਬਰ ਦਿੱਤੀ ਕਿ ਕਿਸ਼ੋਰ 2017 ਵਿੱਚ ਅਹਿਮ ਉੱਤਰ ਪ੍ਰਦੇਸ਼ ਵਿਧਾਨ ਸਭਾ ਚੋਣ ਦੇ ਲਈ ਇਸ ਦੀ ਮੁਹਿੰਮ ਨੂੰ ਚਲਾਉਣ ਲਈ, ਇੰਡੀਅਨ ਨੈਸ਼ਨਲ ਕਾਗਰਸ ਦੇ ਨਾਲ ਗੱਲ-ਬਾਤ ਕਰ ਰਿਹਾ ਸੀ।
ਪ੍ਰਸ਼ਾਂਤ ਕਿਸ਼ੋਰ | |
---|---|
प्रशांत किशोर | |
ਜਨਮ | ਅੰ. ਮਾਰਚ 1977 |
ਪੇਸ਼ਾ | ਸਿਆਸੀ ਤਜ਼ਰਬੇਕਾਰ ਅਤੇ ਨੀਤੀ ਸਲਾਹਕਾਰ |
ਸਰਗਰਮੀ ਦੇ ਸਾਲ | 2012 – ਹੁਣ |
ਲਈ ਪ੍ਰਸਿੱਧ | ਭਾਰਤ ਦੀਆਂ ਆਮ ਚੋਣਾਂ, 2014 ਅਤੇ ਵਿਧਾਨ ਸਭਾ ਚੋਣ, 2015 |
ਹਵਾਲੇ
ਸੋਧੋ- ↑ Karthikeyan, Ragamalika (2 May 2021). "It's a win for Prashant Kishor too — but is there a 'magic touch'?". The News Minute (in ਅੰਗਰੇਜ਼ੀ). Retrieved 20 March 2022.