ਪ੍ਰਿੰਸੀਪਲ ਸਤਿਬੀਰ ਸਿੰਘ
ਪ੍ਰਿੰ. ਸਤਿਬੀਰ ਸਿੰਘ "ਸ਼੍ਰੋਮਣੀ ਪੰਜਾਬੀ ਲੇਖਕ" ਜਿਸਦਾ ਜਨਮ ਜੇਹਲਮ ਦੀ ਧਰਤੀ ਤੇ ਹੋਇਆ ਜਿਸ ਨੇ ਆਪਣੇ ਜੀਵਨ ਵਿੱਚ 'ਬਲੀਓ ਚਿਰਾਗ' 'ਕੁਦਰਤੀ ਨੂਰ' ਵਰਗੀਆਂ ਕਈ ਅਨਮੋਲ ਕਿਤਾਬਾਂ ਲਿਖੀਆਂ।
ਪ੍ਰਿੰਸੀਪਲ ਸਤਿਬੀਰ ਸਿੰਘ | |
---|---|
ਜਨਮ | ਜੇਹਲਮ (ਪਾਕਿਸਤਾਨ) | 1 ਮਾਰਚ 1932
ਮੌਤ | 18 ਅਗਸਤ 1994 ਪਟਿਆਲਾ | (ਉਮਰ 62)
ਕਿੱਤਾ | ਅਧਿਆਪਕ |
ਭਾਸ਼ਾ | ਪੰਜਾਬੀ |
ਰਾਸ਼ਟਰੀਅਤਾ | ਭਾਰਤ |
ਪ੍ਰਮੁੱਖ ਕੰਮ | ਸਾਡਾ ਇਤਿਹਾਸ-2", "ਕਥਾ ਪੁਰਾਤਨ ਇਉ ਸੁਨੀ", "ਬਲਿਓ ਚਿਰਾਗ", ਕੁਦਰਤੀ ਨੂਰ, "ਗੁਰ ਭਾਰੀ", "ਅਸ਼ਟਮ ਬਲਬੀਰਾ" ਆਦਿ |
ਮੁਢਲਾ ਜੀਵਨ
ਸੋਧੋਆਪ ਜੀ ਦੇ ਪਿਤਾ ਹਰਨਾਮ ਸਿੰਘ ਅਤੇ ਮਾਤਾ ਰਣਜੀਤ ਕੌਰ ਦੋਵੇਂ ਹੀ ਧਾਰਮਿਕ ਰੁਚੀਆਂ ਵਾਲੇ ਸਨ, ਜਿਸ ਕਰਕੇ ਉਨ੍ਹਾਂ ਦਾ ਕਾਫ਼ੀ ਪ੍ਰਭਾਵ ਆਪ ਉੱਪਰ ਪਿਆ। ਆਪਣੀ ਸਿੱਖਿਆ ਪ੍ਰਾਪਤੀ ਦੇ ਮੁੱਢਲੇ ਦਿਨਾਂ ਵਿਚ ਹੀ ਆਪ ਨੇ ਸਿੱਖ ਸਟੂਡੈਂਟਸ ਫੈਡਰੇਸ਼ਨ ਵਿਚ ਸਰਗਰਮੀ ਨਾਲ ਹਿੱਸਾ ਲੈਣਾ ਸ਼ੁਰੂ ਕਰ ਦਿੱਤਾ ਅਤੇ ਇਸ ਜੱਥੇਬੰਦੀ ਦਾ ਆਪ 1953 ਈ. ਵਿਚ ਪ੍ਰਧਾਨ ਵੀ ਰਹੇ। ਸਿੱਖ ਇਤਿਹਾਸ ਵਿਚ ਆਪ ਜੀ ਦੀ ਵਿਸ਼ੇਸ਼ ਰੁਚੀ ਸੀ ਅਤੇ ਐਮ. ਏ. (ਇਤਿਹਾਸ) ਕਰਨ ਉਪਰੰਤ ਆਪ ਲਾਇਲਪੁਰ ਖ਼ਾਲਸਾ ਕਾਲਜ, ਜਲੰਧਰ ਵਿਚ ਇਤਿਹਾਸ ਦੇ ਲੈਕਚਰਾਰ ਦੇ ਤੌਰ 'ਤੇ ਨਿਯੁਕਤ ਹੋ ਗਏ।[1]
ਪ੍ਰਮੁਖ ਕੰਮ
ਸੋਧੋ੪ ਜੁਲਾਈ, ੧੯੫੫ ਨੂੰ ਆਪ ਨੇ ਮੋਰਚੇ ਲਈ ਗ੍ਰਿਫ਼ਤਾਰੀ ਦਿੱਤੀ ਅਤੇ ਫਿਰੋਜ਼ਪੁਰ ਸੈਂਟਰਲ ਜੇਲ੍ਹ ਵਿਚ ਤਿੰਨ ਮਹੀਨੇ ਕੈਦ ਕੱਟੀ। ਸੰਨ ੧੯੬੦-੧੯੬੧ ਦੇ ਮੋਰਚੇ ਵਿਚ ਵੀ ਆਪ ਨੇ ਵਿਸ਼ੇਸ਼ ਹਿੱਸਾ ਪਾਇਆ। ਆਪ ਨੇ ਗੁਰੂ ਨਾਨਕ ਕਾਲਜ, ਯਮਨਾਨਗਰ ਅਤੇ ਫਿਰ ਗੁਰਮਤਿ ਕਾਲਜ, ਪਟਿਆਲਾ ਵਿਖੇ ਪ੍ਰਿੰਸੀਪਲ ਦੀ ਸੇਵਾ ਨਿਭਾਹੀ, ਉਪਰੰਤ ਗੁਰੂ ਨਾਨਕ ਇਨਸਟੀਚਿਊਟ, ਪਟਿਆਲਾ ਵਿਖੇ ਡਾਇਰੈੱਕਟਰ ਵੀ ਰਹੇ। ਇਥੇ ਆਪ ਨੇ ਸਿੱਖ ਧਰਮ ਨੂੰ ਅਜੋਕੇ ਪ੍ਰਸੰਗ ਵਿਚ ਸਮਝ ਕੇ ਮਿਸ਼ਨਰੀ ਬਣਾਉਣ ਦਾ ਕਾਰਜ ਆਰੰਭਿਆ ਸੀ। ਕੁਝ ਸਮਾਂ ਆਪ ਨੇ ਖਾਲਸਾ ਕਾਲਜ, ਕਰਨਾਲ ਵਿਖੇ ਵੀ ਪ੍ਰਿੰਸੀਪਲ ਤੇ ਤੌਰ ਤੇ ਸੇਵਾ ਕੀਤੀ। ਪ੍ਰਿੰ. ਸਤਿਬੀਰ ਸਿੰਘ ਲਗਭਗ ਦਸ ਸਾਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਮੈਂਬਰ ਅਤੇ ਉਸ ਦੀ ਕਾਰਜ ਕਾਰਨੀ ਦਾ ਮੈਂਬਰ ਰਹੇ। ਆਪ ਨੇ ਇਤਿਹਾਸ ਲਿਖਣ ਲਈ ਉਤਸ਼ਾਹ ਦੇਣ ਹਿਤ ਹਰ ਸਾਲ ਇਕ ਇਤਿਹਾਸਕਾਰ ਨੂੰ ਸਨਮਾਨਿਤ ਕਰਨ ਦੀ ਪਿਰਤ ਚਲਾਈ। ਉਸ ਸਮੇਂ ਆਪ ਦਾ ਸਭ ਤੋਂ ਅਹਿਮ ਕੰਮ ਕੇਂਦਰੀ ਸਿੱਖ ਅਜਾਇਬ ਘਰ ਦੀ ਸਥਾਪਨਾ ਕਰਨਾ ਸੀ। ਇਸ ਅਜਾਇਬ ਘਰ ਦੀ ਯੋਜਨਾ ਇਸ ਦੀ ਸੂਝ-ਬੂਝ ਦੀ ਲਖਾਇਕ ਸਨ। ਆਪ ਨੇ ਸਿੱਖ ਇਤਿਹਾਸ ਸਬੰਧੀ ਸ਼ਤਾਬਦੀਆਂ ਮਨਾਉਣ ਵਿਚ ਵੀ ਵਡਮੁੱਲਾ ਹਿੱਸਾ ਪਾਇਆ। ਆਪ ਦੀਆਂ ਇਤਿਹਾਸਕ ਪੁਸਤਕਾਂ ਆਮ ਲੇਖਕਾਂ ਦੀਆਂ ਪੁਸਤਕਾਂ ਵਾਂਗ ਖੁਸ਼ਕ ਨਹੀਂ। ਲਿਖਣ ਸਮੇਂ ਆਪ ਆਪਣੇ ਪਾਤਰਾਂ ਨਾਲ ਇਕਮਿਕ ਹੋ ਜਾਂਦੇ ਸੀ ਅਤੇ ਪਾਠਕਾਂ ਨਾਲ ਵੀ ਸਾਂਝ ਪਾ ਲੈਂਦੇ ਸਨ। ਆਪ ਦੀਆਂ ਦੋ ਪੁਸਤਕਾਂ ਦਾ ਨਾਂ ‘ਸਾਡਾ ਇਤਿਹਾਸ’ ਹੈ ਅਤੇ ਇਤਿਹਾਸ ਦੇ ਨਾਲ ਨਾਲ ਆਪ ਨੇ ਗੁਰਬਾਣੀ ਬਾਰੇ ਕਈ ਵਿਚਾਰਮਈ ਪੁਸਤਕਾਂ ਦੀ ਰਚਨਾ ਵੀ ਕੀਤੀ।[2]
ਸਨਮਾਨ
ਸੋਧੋਭਾਸ਼ਾ ਵਿਭਾਗ ਵਲੋਂ ਆਪ ਨੂੰ ਪੰਜਾਬੀ ਮਾਧਿਅਮ ਦੁਆਰਾ ਇਤਿਹਾਸ ਦੀਆਂ ਪੁਸਤਕਾਂ ਲਿਖਣ ਦੇ ਯੋਗਦਾਨ ਨੂੰ ਮੁਖ ਰਖਦਿਆਂ ਸੰਨ ੧੯੯੧ ਈ. ਵਿਚ ‘ਸ਼੍ਰੋਮਣੀ ਪੰਜਾਬੀ ਲੇਖਕ’ ਵਜੋਂ ਸਨਮਾਨਿਤ ਕੀਤਾ ਗਿਆ।[3]
ਉਲੇਖਯੋਗ ਕੰਮ
ਸੋਧੋਪ੍ਰਿੰਸੀਪਲ ਸਾਹਿਬ ਨੇ ਤਾਂ ੭੦ ਤੋਂ ਵੱਧ ਕਿਤਾਬਾਂ ਲਿਖੀਆਂ ਹਨ ਪਰ ਥੱਲੇ ਕੁਝ ਕੁ ਪ੍ਰਮੁਖ ਕਿਤਾਬਾਂ ਦੀ ਸੂਚੀ ਦਿੱਤੇ ਅਨੁਸਾਰ ਹੈ:
੧. ਬਲਿਓ ਚਿਰਾਗ਼(ਜੀਵਨੀ ਗੁਰੂ ਨਾਨਕ ਸਾਹਿਬ ਜੀ)
੨. ਕੁਦਰਤੀ ਨੂਰ ( ਜੀਵਨੀ ਗੁਰੂ ਅੰਗਦ ਸਾਹਿਬ ਜੀ)
੩. ਪਰਬਤ ਮੇਰਾਣੁ(ਜੀਵਨੀ ਗੁਰੂ ਅਮਰਦਾਸ ਸਾਹਿਬ ਜੀ)
੪. ਪੂਰੀ ਹੋਈ ਕਰਾਮਾਤਿ(ਜੀਵਨੀ ਗੁਰੂ ਰਾਮਦਾਸ ਸਾਹਿਬ ਜੀ)
੫. ਪਰਤਖ੍ਹ ਹਰਿ (ਜੀਵਨੀ ਗੁਰੂ ਅਰਜਨ ਸਾਹਿਬ ਜੀ)
੬. ਗੁਰ ਭਾਰੀ (ਜੀਵਨੀ ਗੁਰੂ ਹਰਿਗੋਬਿੰਦ ਸਾਹਿਬ ਜੀ)
੭. ਨਿਰਭਉ ਨਿਰਵੈਰੁ(ਜੀਵਨੀ ਗੁਰੂ ਹਰਿ ਰਾਇ ਸਾਹਿਬ ਜੀ)
੮. ਅਸ਼ਟਮ ਬਲਬੀਰਾ(ਜੀਵਨੀ ਗੁਰੂ ਹਰਿ ਕ੍ਰਿਸ਼ਨ ਸਾਹਿਬ ਜੀ)
੯. ਇਤਿ ਜਿਨਿ ਕਰੀ(ਜੀਵਨੀ ਗੁਰੂ ਤੇਗ ਬਹਾਦਰ ਸਾਹਿਬ ਜੀ੧੦. ਪੁਰਖ ਭਗਵੰਤ(ਜੀਵਨੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ)
੧੧. ਸਾਡਾ ਇਤਿਹਾਸ ਭਾਗ -1 (ਦਸ ਪਾਤਸ਼ਾਹੀਆਂ)
੧੨. ਸਾਡਾ ਇਤਿਹਾਸ ਭਾਗ -2 (ਬਾਬਾ ਬੰਦਾ ਸਿੰਘ ਬਹਾਦਰ ਤੋਂ ਸਿੱਖ ਰਾਜ ਤੱਕ )
੧੩. ਪੁਰਾਤਨ ਇਤਿਹਾਸਕ ਜੀਵਨੀਆਂ(ਜਿਨ੍ਹਾਂ ਬਾਰੇ ਅਸੀਂ ਕੁਝ ਨਹੀਂ ਜਾਣਦੇ)
੧੪. ਆਦਿ ਸਿੱਖ ਤੇ ਆਦਿ ਸਾਖੀਆਂ(ਸਿੱਖਾਂ ਪ੍ਰਤੀ ਗੁਰੂ ਸਾਹਿਬ ਦੇ ਉਪਦੇਸ਼
੧੫. ਦਰਵੇਸ਼ੀ ਗਾਖੜੀ (ਦਰਵੇਸ਼ਾਂ ਦੀਆਂ ਜੀਵਨੀਆਂ)
੧੬. ਅਠਾਰਵੀਂ ਸਦੀ ਵਿੱਚ ਬੀਰ ਪ੍ਰੰਪਰਾ ਦਾ ਵਿਕਾਸ
੧੭. ਪੂਰਨ ਸਚਿ ਭਰੇ(ਮੰਨੋ ਭਾਂਵੇ ਨਾਂਹ)
੧੮. ਭਾਰਤ ਦਾ ਬ੍ਰਿਹਤ ਇਤਿਹਾਸ ਤਿੰਨ ਭਾਗਾਂ ਵਿੱਚ(ਅਨੁਵਾਦ)
੧੯. ਗੁਰੂ ਤੇਗ ਬਹਾਦਰ ਸਿਮਰਤੀ ਗ੍ਰੰਥ(ਸੰਪਾਦਕ)
੨੦. ਸਿਧਾਂਤ ਤੇ ਸ਼ਤਾਬਦੀਆਂ
੨੧. ਅਨਾਦਿ ਅਨਾਹਤਿ(ਜਪੁ ਤੇ ਉਹਦੇ ਪੱਖ)
੨੨. ਮਨਿ ਬਿਸ੍ਰਾਮ(ਸੁਖਮਨੀ ਸਾਹਿਬ)
੨੩. ਬਾਰਹ ਮਾਹਾ ਤਿੰਨੇ
੨੪. ਸ੍ਰੀ ਗੁਰੂ ਗ੍ਰੰਥ ਸਾਹਿਬ ਸਾਰ ਵਿਸਥਾਰ (ਚਾਰ ਭਾਗਾਂ ਵਿਚ)
੨੫. ਰਛਿਆ ਰਹਿਤ
੨੬. ਸੌ ਸਵਾਲ
੨੭. ਰਬਾਬ ਤੋਂ ਨਗਾਰਾ
੨੮. ਖਾਲਸੇ ਦਾ ਵਾਸੀ
੨੯. ਸ਼ਹੀਦੀ ਪ੍ਰੰਪਰਾ (ਸਚਿਤ੍ਰ)
੩੦. ਬਾਬਾ ਬੁੱਢਾ ਜੀ(ਸਚਿਤ੍ਰ)
੩੧. ਜੰਗਾਂ ਗੁਰੂ ਪਾਤਸ਼ਾਹ ਦੀਆਂ
੩੨. ਗੁਰੂ ਹਰਿਗੋਬਿੰਦ ਸਾਹਿਬ (ਸਚਿਤ੍ਰ
੩੩. ਬਾਬਾ ਬੰਦਾ ਸਿੰਘ ਬਹਾਦਰ(ਸਚਿਤ੍ਰ)
੩੪. ਨਿੱਕੀਆਂ ਜਿੰਦਾਂ ਵੱਡੇ ਸਾਕੇ(ਸਚਿਤ੍ਰ)
੩੫. ਸਾਕਾ ਚਮਕੌਰ(ਸਚਿਤ੍ਰ)
੩੬. ਅਰਦਾਸ(ਸਚਿਤ੍ਰ)
੩੭. ਕੇਂਦਰੀ ਸਿੱਖ ਅਜਾਇਬ ਘਰ (ਐਲਬਮ)
੩੮. ਅਦੁੱਤੀ ਗੁਰਮਤਿ ਸੰਗੀਤ ਸੰਮੇਲਨ ਸਿਮ੍ਰਿਤੀ ਗ੍ਰੰਥ(ਸਹਿ ਸੰਪਾਦਕ)
੩੯. ਗੁਰੂ ਗੋਬਿੰਦ ਸਿੰਘ ਤਿੰਨ ਸੌ ਸਾਲਾ ਜਨਮ ਸ਼ਤਾਬਦੀ ਸੋਵੀਨਰ( ਸੰਪਾਦਕ)
੪੦. ਤੂੰ ਸਾਂਝਾ ਸਾਹਿਬ ਬਾਪੁ ਹਮਾਰਾ
੪੧. ਕਥਾ ਪੁਰਾਤਨ ਇਉਂ ਸੁਣੀ(ਦੋ ਭਾਗ)
੪੨. ਦਵਾਰਿਕਾ ਨਗਰੀ ਕਾਹੇ ਕੇ ਮਗੋਲ(ਟ੍ਰੈਕਟ
੪੩. ਜਗਤ ਜੂਠ ਤੰਬਾਕੂ ਨ ਸੇਵ(ਟ੍ਰੈਕਟ)
੪੪. ਬਾਬਾ ਸਾਹਿਬ ਸਿੰਘ ਬੇਦੀ (ਟ੍ਰੈਕਟ) ਆਦਿ ਹੋਰ ਬਹੁਤ ਟ੍ਰੈਕਟ ਤੇ ਲੇਖ[4]
ਫੁਟਨੋਟ
ਸੋਧੋ- ↑ "ਸਤਿਬੀਰ ਸਿੰਘ ਪ੍ਰਿੰ. - ਪੰਜਾਬੀ ਪੀਡੀਆ". punjabipedia.org. Retrieved 2022-09-17.
- ↑ "ਸਤਿਬੀਰ ਸਿੰਘ ਪ੍ਰਿੰ. - ਪੰਜਾਬੀ ਪੀਡੀਆ". punjabipedia.org. Retrieved 2022-09-17.
- ↑ "ਸਤਿਬੀਰ ਸਿੰਘ, ਪਿ੍ਰੰਸੀਪਲ (1932-1994 ਈ.) - ਪੰਜਾਬੀ ਪੀਡੀਆ". punjabipedia.org. Retrieved 2022-09-17.
- ↑ ਰਾਮੂੰਵਾਲੀਆ, ਬਲਦੀਪ ਸਿੰਘ. "ਪ੍ਰਿੰਸੀਪਲ ਸਤਬੀਰ ਸਿੰਘ – Sikh Archives Kosh" (in Australian English). Retrieved 2022-09-17.