ਪ੍ਰੀਤਮ ਸਿੰਘ ਸਫ਼ੀਰ

ਪੰਜਾਬੀ ਕਵੀ

ਪ੍ਰੀਤਮ ਸਿੰਘ ਸਫ਼ੀਰ (1916 - 1999), ਆਧੁਨਿਕਤਾ ਵਿੱਚ ਰੰਗੀ ਕਲਾਸੀਕਲ ਸੰਵੇਦਨਾ ਵਾਲਾ ਰਹੱਸਵਾਦੀ ਪੰਜਾਬੀ ਕਵੀ ਸੀ।

ਪ੍ਰੀਤਮ ਸਿੰਘ ਸਫ਼ੀਰ
ਜਨਮ1916
ਪਿੰਡ ਮਲਿਕਪੁਰ, ਜ਼ਿਲ੍ਹਾ ਰਾਵਲਪਿੰਡੀ (ਹੁਣ ਪਾਕਿਸਤਾਨ)[1]
ਮੌਤ1999
ਦਿੱਲੀ[1]
ਕਿੱਤਾਕਵੀ, ਜੱਜ
ਭਾਸ਼ਾਪੰਜਾਬੀ
ਰਾਸ਼ਟਰੀਅਤਾਭਾਰਤੀ
ਪ੍ਰਮੁੱਖ ਕੰਮਕੱਤਕ ਕੂੰਜਾਂ[2]

ਜੀਵਨ ਸੋਧੋ

ਪ੍ਰੀਤਮ ਸਿੰਘ ਸਫ਼ੀਰ ਦਾ ਜਨਮ ਜ਼ਿਲ੍ਹਾ ਰਾਵਲਪਿੰਡੀ (ਹੁਣ ਪਾਕਿਸਤਾਨ) ਦੇ ਪਿੰਡ ਮਲਿਕਪੁਰ ਵਿੱਚ ਹੋਇਆ ਸੀ। ਉਹਦਾ ਪਿਤਾ ਮਾਸਟਰ ਮਹਿਤਾਬ ਸਿੰਘ ਉਘਾ ਸਿੱਖ ਆਗੂ ਸੀ। ਸਫ਼ੀਰ ਨੇ ਖਾਲਸਾ ਕਾਲਜ, ਅੰਮ੍ਰਿਤਸਰ ਤੋਂ ਬੀ ਏ ਕੀਤੀ। ਫਿਰ ਕਾਨੂੰਨ ਦੀ ਪੜ੍ਹਾਈ ਕਰਨ ਲਈ ਲਾ ਕਾਲਜ, ਲਹੌਰ ਵਿੱਚ ਦਾਖਲ ਹੋ ਗਿਆ। 1938 ਵਿੱਚ ਪੜ੍ਹਾਈ ਮੁਕੰਮਲ ਕਰਨ ਉਪਰੰਤ ਉਥੇ ਹੀ ਪ੍ਰੈਕਟਸ ਸ਼ੁਰੂ ਕਰ ਦਿੱਤੀ। ਸੰਤਾਲੀ ਵਿੱਚ ਦੇਸ਼ ਵੰਡ ਤੋਂ ਬਾਅਦ ਦਿੱਲੀ ਵਿੱਚ ਜਾ ਡੇਰੇ ਲਾਏ। ਉਥੇ ਉਹ 1969 ਵਿੱਚ ਦਿੱਲੀ ਹਾਈ ਕੋਰਟ ਵਿੱਚ ਜੱਜ ਬਣੇ।

ਰਚਨਾਵਾਂ ਸੋਧੋ

  • ਪੰਜ ਨਾਟਕ (ਇਕਾਂਗੀ ਸੰਗ੍ਰਹਿ, 1939)

ਕਵਿਤਾ ਸੋਧੋ

  • ਕੱਤਕ ਕੂੰਜਾਂ (1941)
  • ਪਾਪ ਦੇ ਸੋਹਿਲੇ (1943)
  • ਰਕਤ ਬੂੰਦਾਂ (1946)
  • ਆਦਿ ਜੁਗਾਦਿ (1955)
  • ਸਰਬਕਲਾ (1966)
  • ਗੁਰੂ ਗੋਬਿੰਦ (1966)
  • ਅਨਿਕ ਬਿਸਤਾਰ 1981)
  • ਸੰਜੋਗ ਵਿਯੋਗ (1982)
  • ਸਰਬ ਨਿਰੰਤਰ (ਸਮੁਚੀਆਂ ਰਚਨਾਵਾਂ, 1987)

ਵਾਰਤਕ ਸੋਧੋ

  • ਧੁਰ ਕੀ ਬਾਣੀ (ਪੰਜਾਬੀ ਵਿੱਚ ਪ੍ਰੀਤਮ ਸਿੰਘ ਸਫ਼ੀਰ ਦੀ ਇੱਕੋ ਇੱਕ ਵਾਰਤਕ ਪੁਸਤਕ,1975)
  • Ten Holy Masters and Their Commandments (1980)
  • The Tenth Master (1983)
  • A Study of Bhai Veer Singh’s Poetry (1985)[3]

ਹਵਾਲੇ ਸੋਧੋ