ਕਰਨਲ ਪ੍ਰੇਮ ਕੁਮਾਰ ਸਹਿਗਲ (25 ਮਾਰਚ 1917 – 17 ਅਕਤੂਬਰ 1992) ਬਰਤਾਨਵੀ ਭਾਰਤ ਫ਼ੌਜ ਦਾ ਇੱਕ ਅਫਸਰ ਸੀ ਅਤੇ ਬਾਅਦ ਵਿੱਚ ਸੁਬਾਸ਼ ਚੰਦਰ ਬੋਸ ਦੀ ਆਜ਼ਾਦ ਹਿੰਦ ਫ਼ੌਜ ਵਿੱਚ ਸ਼ਾਮਿਲ ਹੋਕੇ ਅੰਗਰੇਜ਼ਾਂ ਵਿਰੁੱਧ ਲੜਿਆ। ਜੰਗ ਦੇ ਬਾਅਦ ਕਰਨਲ ਗੁਰਬਖਸ਼ ਸਿੰਘ ਢਿੱਲੋਂ ਅਤੇ ਜਨਰਲ ਸ਼ਾਹ ਨਵਾਜ ਖਾਨ ਸਮੇਤ ਉਹਨਾਂ ਤੇ ਦੇਸ਼ ਧ੍ਰੋਹ ਦਾ ਮੁਕੱਦਮਾ ਚਲਾਇਆ ਗਿਆ ਸੀ, ਅਤੇ ਬ੍ਰਿਟਿਸ਼ ਭਾਰਤੀ ਫੌਜ ਦੁਆਰਾ ਹੀ ਇੱਕ ਜਨਤਕ ਕੋਰਟ-ਮਾਰਸ਼ਲ 'ਚ ਮੌਤ ਦੀ ਸਜ਼ਾ ਸੁਣਾਈ ਗਈ ਸੀ। ਸਜ਼ਾ ਸੁਣਾਉਣ ਦੇ ਖਿਲਾਫ਼ ਆਮ ਲੋਕਾਂ ਵੱਲੋਂ ਜਬਰਦਸਤ ਧਰਨੇ-ਪ੍ਰਦਰਸ਼ਨ ਤੇ ਰੋਸ-ਵਿਖਾਵੇ ਹੋਣ ਲੱਗੇ ਸਨ। ਫੌਜ ਵਿੱਚ ਵੀ ਵਿਆਪਕ ਹਲਚਲ ਨੂੰ ਦੇਖ ਕੇ ਬਰਤਾਨਵੀ ਸਰਕਾਰ ਝੁੱਕ ਗਈ ਅਤੇ ਬ੍ਰਿਟਿਸ਼ ਕਮਾਂਡਰ-ਇਨ-ਚੀਫ਼ ਨੇ ਨਜ਼ਰਸਾਨੀ ਕਰਕੇ ਇਸ ਸਜਾ ਨੂੰ ਰੱਦ ਕਰ ਦਿੱਤਾ ਸੀ।[1]

ਪ੍ਰੇਮ ਸਹਿਗਲ
1940 ਸਮੇਂ ਸਹਿਗਲ ਸਾਹਿਬ
ਜਨਮ(1917-03-25)ਮਾਰਚ 25, 1917
ਲਹੌਰ, ਬਰਤਾਨਵੀਂ ਪੰਜਾਬ, ਬਰਤਾਨਵੀ ਭਾਰਤ (ਹੁਣ ਪੰਜਾਬ, ਪਾਕਿਸਤਾਨ)
ਮੌਤਅਕਤੂਬਰ 17, 1992(1992-10-17) (ਉਮਰ 75)
ਭਾਰਤ
ਵਫ਼ਾਦਾਰੀਬਰਤਾਨਵੀ ਭਾਰਤ
ਅਜ਼ਾਦ ਹਿੰਦ
ਲੜਾਈਆਂ/ਜੰਗਾਂਮਲਿਆਲਮ ਅਭਿਆਨ
ਜੀਵਨ ਸਾਥੀਲਕਸ਼ਮੀ ਸਵਾਮੀਨਾਥਨ
ਬੱਚੇਸੂਬਾਸ਼ਨੀ ਅਲੀ

ਇਹ ਵੀ ਵੇਖੋ

ਸੋਧੋ

ਹਵਾਲੇ

ਸੋਧੋ