ਮੁੱਖ ਮੀਨੂ ਖੋਲ੍ਹੋ

ਪ੍ਰੋਟੈਸਟੈਂਟ ਪੁਨਰਗਠਨ ਜਾਂ ਧਰਮ ਸੁਧਾਰ ਅੰਦੋਲਨ 16ਵੀਂ ਸਦੀ ਵਿੱਚ ਕੈਥੋਲਿਕ ਚਰਚ ਵਿੱਚ ਹੋਈ ਧੜੇਬੰਦੀ ਨੂੰ ਕਿਹਾ ਜਾਂਦਾ ਹੈ। ਇਸ ਲਹਿਰ ਦੇ ਮੋਢੀ ਮਾਰਟਿਨ ਲੂਥਰ, ਜਾਨ ਕੈਲਵਿਨ ਅਤੇ ਹੋਰ ਧਰਮ ਸੁਧਾਰਕਾਂ ਜਿਵੇਂ ਕਿ ਜਾਨ ਹੁਸ ਅਤੇ ਜਾਨ ਵਿਕਲਿਫ਼ ਨੂੰ ਮੰਨਿਆ ਜਾਂਦਾ ਹੈ। ਇਸ ਲਹਿਰ ਦੀ ਸ਼ੁਰੂਆਤ 1517 ਵਿੱਚ ਮੰਨੀ ਜਾਂਦੀ ਹੈ ਜਦੋਂ ਮਾਰਟਿਨ ਲੂਥਰ ਨੇ ਆਪਣੇ 95 ਥੀਸੇਸ ਛਾਪੇ ਅਤੇ ਵਿਟਨਬਰਗ ਦੀ ਆਲ ਸੇਂਟਸ ਚਰਚ ਦੇ ਦਰਵਾਜ਼ੇ ਉੱਤੇ ਲਗਾ ਦਿੱਤੇ। ਇਸ ਲਹਿਰ ਦਾ ਅੰਤ 1648 ਵਿੱਚ ਮੰਨਿਆ ਜਾਂਦਾ ਹੈ ਜਦੋਂ ਪੀਸ ਆਫ਼ ਵੈਸਟਫੇਲੀਆ ਨਾਲ ਯੂਰਪ ਦੇ ਸਾਰੇ ਧਾਰਮਿਕ ਯੁੱਧ ਬੰਦ ਹੋ ਗਏ।[1]

ਹਵਾਲੇਸੋਧੋ

  1. "History.com". Retrieved 3 December 2013.