ਪੰਕਜ ਸਬੀਰ (ਹਿੰਦੀ: पंकज सुबीर, ਜਨਮ 11 ਅਕਤੂਬਰ 1975) ਹਿੰਦੀ ਕਹਾਣੀਕਾਰ ਅਤੇ ਕਵੀ ਹੈ। ਉਸ ਦਾ ਜਨਮ 11 ਅਕਤੂਬਰ 1975 ਨੂੰ ਹੋਇਆ। ਭੋਪਾਲ ਦੀ ਬਰਕਤਉਲ੍ਹਾ ਯੂਨੀਵਰਸਿਟੀ ਤੋਂ ਸਾਇੰਸ ਵਿੱਚ ਮਾਸਟਰ ਦੀ ਡਿਗਰੀ ਕੀਤੀ। ਪਹਿਲਾਂ ਵੱਖ-ਵੱਖ ਹਿੰਦੀ ਅਖਬਾਰਾਂ ਵਿੱਚ ਲੇਖ ਲਿਖਦਾ ਰਿਹਾ ਅਤੇ ਹੁਣ ਆਪਣੀ ਨਿਊਜ਼ ਏਜੰਸੀ ਚਲਾ ਰਿਹਾ ਹੈ। ਉਸ ਦੇ ਨਾਵਲ 'ਯੇ ਵੋਹ ਸ਼ਹਿਰ ਤੋ ਨਹੀਂ' ਨੂੰ 2010 ਵਿੱਚ ਭਾਰਤੀ ਗਿਆਨ ਪੀਠ ਐਵਾਰਡ ਦਿੱਤਾ ਗਿਆ। ਉਸ ਦੀਆਂ ਕਹਾਣੀਆਂ ਦਾ ਪਹਿਲਾ ਸੰਗ੍ਰਹਿ 'ਈਸਟ ਇੰਡੀਆ ਕੰਪਨੀ' ਦੇ ਨਾਮ ਨਾਲ ਪ੍ਰਕਾਸ਼ਿਤ ਹੋਇਆ ਸੀ