ਪੰਜਾਬੀ: ਏ ਕੰਪਰੀਹੈਂਸਿਵ ਗਰਾਮਰ

ਪੰਜਾਬੀ: ਏ ਕੰਪਰੀਹੈਂਸਿਵ ਗਰਾਮਰ,(en:Panjabi: A Comprehensive Grammar)ਕਨੋਕ,ਬਰਤਾਨੀਆ ਵਿੱਚ ਵਸਦੇ ਪੰਜਾਬੀ ਮੂਲ ਦੇ ਪ੍ਰ੍ਬੁੱਧ ਪੰਜਾਬੀ ਭਾਸ਼ਾ ਵਿਗਿਆਨੀ ਮੰਗਤ ਭਾਰਦਵਾਜ ਵੱਲੋਂ ਪੰਜਾਬੀ ਭਾਸ਼ਾ ਬਾਰੇ ਲਿਖੀ ਗਈ ਵਿਆਕਰਣ ਦੀ ਪੁਸਤਕ ਹੈ ਜੋ ਅੰਗਰੇਜ਼ੀ ਭਾਸ਼ਾ ਵਿਚ ਲਿਖੀ ਗਈ ਹੈ | ਇਹ ਪੁਸਤਕ 20 ਅਪ੍ਰੈਲ 2016 ਨੂੰ ਰਲੀਜ ਕੀਤੀ ਗਈ ਹੈ |[1] ਇਸ ਤੋਂ ਪਹਿਲਾਂ ਮੰਗਤ ਭਾਰਦਵਾਜ ਦੀ ਪੰਜਾਬੀ ਗਰਾਮਰ ਦੀ ਇੱਕ ਹੋਰ ਕਿਤਾਬ " ਕੁਲੌਕੁਅਲ ਪੰਜਾਬੀ : ਦਾ ਕੰਮਪਲੀਟ ਕੌਰਸ ਫਾਰ ਬਿਗਨਰਜ਼", (Colloquial Panjabi: The Complete Course for Beginners) ਅੰਗ੍ਰੇਜ਼ੀ ਭਾਸ਼ਾ ਵਿਚ 1995 ਵਿਚ ਪ੍ਰਕਾਸ਼ਤ ਹੋਈ ਸੀ।[2] ਮੰਗਤ ਭਾਰਦਵਾਜ ਦੀਆਂ ਇਹਨਾ ਦੋਵਾਂ ਪੁਸਤਕਾਂ ਨੂੰ ਵਿਸ਼ਵ ਦੀਆਂ ਮਿਆਰੀ ਅਕਾਦਮਿਕ ਪੁਸਤਕਾਂ ਛਾਪਣ ਵਾਲੇ ਪ੍ਰਸਿੱਧ ਪ੍ਰਕਾਸ਼ਕ ਰੌਟਲੈੱਜ (Routledge)ਵਲੋਂ ਪ੍ਰਕਾਸ਼ਤ ਕੀਤੇ ਜਾਣ ਦਾ ਮਾਣ ਹਾਸਲ ਹੈ।

ਪੰਜਾਬੀ: ਏ ਕੰਪਰੀਹੈਂਸਿਵ ਗਰਾਮਰ Panjabi: A Comprehensive Grammar
Panjabi: A Comprehensive Grammar
"Panjabi: A Comprehensive Grammar"
ਲੇਖਕਮੰਗਤ ਭਾਰਦਵਾਜ
ਦੇਸ਼ਬਰਤਾਨੀਆ
ਭਾਸ਼ਾਅੰਗਰੇਜ਼ੀ
ਵਿਸ਼ਾਪੰਜਾਬੀ ਭਾਸ਼ਾ ਦੀ ਵਿਆਕਰਣ ,
ਪ੍ਰਕਾਸ਼ਕਰੌਟਲੈੱਜ
ਪ੍ਰਕਾਸ਼ਨ ਦੀ ਮਿਤੀ
13 ਅਪ੍ਰੈਲ 2016
ਮੀਡੀਆ ਕਿਸਮਪ੍ਰਿੰਟ (ਪੇਪਰਬੈਕ)
ਸਫ਼ੇ488
ਆਈ.ਐਸ.ਬੀ.ਐਨ.978-1138793866

ਹਵਾਲੇ ਸੋਧੋ