ਪੰਜਾਬੀ ਅਲੋਚਨਾ ਦਾ ਆਰੰਭ

ਪੰਜਾਬੀ ਅਲੋਚਨਾ ਕਿਸੇ ਇਕ ਪੱਖ ਵਿਚਾਰਧਾਰਾ ਜਾਂ ਇੱਕ ਅਲੋਚਕ ਨੂੰ ਅਧਾਰ ਬਣਾ ਕੇ ਹਰ ਵਾਰ ਦੀ ਤਰ੍ਹਾਂ ਪੰਜਾਬੀ ਚੇਤਨਾ ਦਾ ਹਿੱਸਾ ਬਣਦੀ ਰਹੀ ਹੈ।

ਇਸ ਸਬੰਧੀ ਚਰਚਾ ਕਾਫ਼ੀ ਲੰਮੇ ਸਮੇਂ ਤੋਂ ਚਲਦੀ ਆ ਰਹੀ ਹੈ ਪੰਜਾਬੀ ਆਲੋਚਨਾ ਦੇ ਆਰੰਭ ਨੂੰ ਦੇਖਣ ਸਮੇਂ ਸਮੱਸਿਆ ਇਹ ਹੈ ਕਿ ਉਸ ਸਮੇਂ ਸਾਹਿਤ ਇਤਿਹਾਸ ਅਤੇ ਸਾਹਿਤ ਆਲੋਚਨਾ ਆਪਸ ਵਿੱਚ ਇੱਕ ਸਨ।

ਇਸ ਕਾਰਨ ਪੰਜਾਬੀ ਆਲੋਚਨਾ ਦਾ ਆਰੰਭ ਪੰਜਾਬੀ ਸਾਹਿਤ ਦੇ ਅਰੰਭ ਨਾਲ ਹੀ ਜੋੜ ਦਿੱਤਾ ਜਾਂਦਾ ਹੈ ਬਹੁਤ ਸਾਰੇ ਆਲੋਚਕ ਇਸ ਤੱਥ ਨੂੰ ਸਵੀਕਾਰ ਨਹੀਂ ਕਰਦੇ ਉਨ੍ਹਾਂ ਦੀ ਧਾਰਨਾ ਹੈ ਕਿ ਇਹ ਸਿਰਫ ਭਾਵਕ ਕਿਸਮ ਦੇ ਪ੍ਰਤੀਕਰਮ ਸਨ ਜਿਨ੍ਹਾਂ ਵਿੱਚ ਆਲੋਚਨਾ ਨਾਮ ਦੀ ਕੋਈ ਚੀਜ਼ ਨਹੀਂ ਸੀ।

ਇਸ ਸਮੇਂ ਦੀ ਵੀ ਬੀਜ ਰੂਪੀ ਅਲੋਚਨਾ ਦਾ ਸੁਭਾਅ ਸਿਧਾਂਤ ਵਹਿਨ , ਵਿਵੇਕ ਵਹਿਨ ਅਤੇ ਕਿਸੇ ਸੌਂਦਰਿਆ ਸ਼ਾਸਤ ਨੇਮ ਤੋ ਸਵੀਕਾਰ ਕੀਤਾ ਗਿਆ ਹੈ ।

ਅਸਲ ਵਿਚ ਪੰਜਾਬੀ ਆਲੋਚਨਾ ਦਾ ਆਰੰਭ ਉਸ ਸਮੇਂ ਤੋਂ ਸਵੀਕਾਰ ਕੀਤਾ ਜਾਂਦਾ ਹੈ ਜਦੋਂ ਸਾਡਾ ਜੀਵਨ ਦ੍ਰਿਸ਼ਟੀਕੋਣ ਤਬਦੀਲ ਹੁੰਦਾ ਹੈ ਮੁੱਢਲੀ ਪੰਜਾਬੀ ਅਲੋਚਨਾ ਵਿਸ਼ਵ ਬੈਂਕ ਦਾ ਪੱਧਰ ਹੈ ਇਹ ਸਭ ਜੋ ਸਮੇਂ ਨੂੰ ਪੇਸ਼ ਕੀਤਾ ਜਾ ਸਕਿਆ ਹੈ। ਮੱਧਕਾਲੀ ਬਿਰਤਾਂਤਕ ਕਵਿਤਾ ਨੇ ਆਪਣਾ ਸਰੂਪ ਤਬਦੀਲ ਕਰ ਲਿਆ ਉਸ ਦਾ ਵਸਤੂ ਵਿਧਾਨ ਉਹ ਬਣਿਆ ਰਿਹਾ ਜੋ ਮੱਧ ਕਾਲ ਵਿਚ ਸੀ।

ਭਾਈ ਵੀਰ ਸਿੰਘ ਦੀ ਰਚਨਾ ਵਿੱਚ ਮੱਧ ਕਾਲੀਨ ਦ੍ਰਿਸ਼ਟੀਕੋਣ ਦੀ ਆਧੁਨਿਕ ਸਾਹਿਤ ਰੂਪ ਵਿਧਾਨ ਵਿੱਚ ਹੋਈ ਪੇਸ਼ਕਾਰੀ ਸਪਸ਼ਟ ਤੌਰ ਤੇ ਦੇਖੀ ਜਾ ਸਕਦੀ ਹੈ।