ਪੰਜਾਬੀ ਕਿੱਸਾਕਾਰ
ਪੰਜਾਬੀ ਸਾਹਿਤ ਵਿੱਚ ਕਿੱਸਿਆ ਦਾ ਇੱਕ ਵਿਸ਼ੇਸ਼ ਸਥਾਨ ਹੈ। ਵੱਖ-ਵੱਖ ਕਵੀਆਂ ਵਲੋਂ ਲੱਗਭਗ ਹਰ ਕਾਲ ਵਿੱਚ ਲਿਖੀਆਂ ਗਈਆਂ ਪ੍ਰੇਮ ਕਥਾਵਾਂ ਸਾਨੂੰ ਕਿੱਸਾ ਰੂਪ ਵਿੱਚ ਮਿਲਦੀਆਂ ਹਨ। ਕਹਾਣੀਆਂ ਕਹਿਣ ਦਾ ਰਿਵਾਜ ਬਹੁਤ ਪੁਰਾਣਾ ਹੈ ਅਤੇ ਇਹਦੇ ਲਈ ਕਵਿਤਾ ਨੂੰ ਹੀ ਮਾਧਿਆਮ ਬਣਾਇਆ ਗਿਆ ਜਾਂਦਾ ਰਿਹਾ ਹੈ।
ਪੰਜਾਬੀ ਦੇ ਕਿੱਸਾਕਾਰ
ਸੋਧੋਪੰਜਾਬੀ ਦੇ ਕਾਫੀ ਕਿੱਸਾਕਾਰ ਹੋਏ ਹਨ। ਜਿਨ੍ਹਾਂ ਦੇ ਪ੍ਰਮੁੱਖ ਨਾਂ ਹਨ ਦਮੋਦਰ, ਪੀਲੂ, ਹਾਫਿਜ਼ ਬਰਖ਼ੁਰਦਾਰ, ਵਾਰਿਸ ਸ਼ਾਹ, ਅਹਿਮਦ, ਹਾਸ਼ਮ, ਅਹਿਮਦ ਯਾਰ, ਕਾਦਰਯਾਰ:- ਦਮੋਦਰ ।
ਇਸ ਕਾਲ ਦੇ ਕਿੱਸਾਕਾਰਾ ਵਿੱਚ ਸਭ ਤੋਂ ਪਹਿਲਾ ਦਮੋਦਰ ਦਾ ਨਾ ਆਉਦਾ ਹੈ।ਜਿਸ ਨੇ ਕਿੱਸਾ ਹੀਰ ਰਾਝਾਂ ਲਿਖ ਕੇ ਪੰਜਾਬੀ ਸਹਿਤ ਦੀ ਇੱਕ ਨਵੀਂ ਪਰੰਪਰਾਂ ਨੂੰ ਜਨਮ ਦਿੱਤਾ ਹੈ। ਦਮੋਦਰ ਦਾ ਪਿੰਡ ਬਲ੍ਹਾਰਾ ਸੀ ਜੋ ਤਹਿਸੀਲ ਚਨਿਓਟ ਵਿੱਚ ਸੀ, ਦਮੋਦਰ ਗੁਲਾਟੀ ਜਾਤ ਦਾ ਅਰੋੜਾ ਸੀ। ਦਮੋਦਰ ਦੇ ਕਿੱਸੇ ਦੀ ਪਰਿਭਾਸਾ ਲਹਿੰਦੀ ਪੰਜਾਬੀ ਹੈ ਜਿਸ ਵਿੱਚ ਝਾਗੀ, ਮੁਲਤਾਨੀ ਤੇ ਪੋਠੋਹਾਰੀ ਸ਼ਬਦਾਵਲੀ ਦੇ ਵਿੰਭਿਨ ਰੂਪ ਪ੍ਰਾਪਤ ਹਨ। ਦਮੋਦਰ ਦੇ ਕਥਨ ਅਨੁਸਾਰ ਹੀਰ ਰਾਂਝੇ ਦਾ ਪਿਆਰ 12 ਵਰਿਆਂ ਦੀ ਉਮਰ ਵਿਚ ਹੋ ਜਾਂਦਾ ਹੈ।
- ਬਾਰ੍ਹਾਂ ਵਰ੍ਹਿਆਂ ਦੀ ਛੋਹਰ ਹੋਈ ਤਾਂ ਰਾਂਝੇ ਨਾਲ ਅੱਖੀਆਂ ਲਾਈਆਂ
ਪੀਲੂ ਦਾ ਰਚਿਆ ਹੋਇਆ ਮਿਰਜਾ ਸਾਹਿਬਾ ਦਾ ਕਿੱਸਾ ਪੰਜਾਬੀ ਦੇ ਭੱਟ ਤੇ ਮਰਾਸੀ ਗਾਉਂਦੇ ਫਿਰਦੇ ਹਨ। ਡਾ. ਸੀਤਲ ਅਨੁਸਾਰ ਇਹ ਪਿੰਡ ਵੈਰੋਵਾਲ, ਤਹਿਸੀਲ ਤਰਨਤਾਰਨ ਜਿਲ੍ਹਾ ਅ੍ਰੰਮਿਤਸਰ ਦਾ ਵਸਨਿਕ ਸੀ। ਕਿੱਸੇ ਦਾ ਪਹਿਲਾ ਰਚਨਾ ਕਾਰ ਹੋਣ ਕਾਰਨ ਹੀ ਇਸ ਕਿੱਸੇ ਨੂੰ ਲੋਕ ਪ੍ਰਸਿੱਧੀ ਮਿਲੀ। ਪੀਲੂ ਦੇ ਸਰਲ ਤੇ ਠੂਲੇ ਬੋਲ ਕੇਂਦਰੀ ਪੰਜਾਬੀ ਦੇ ਠੇਠ ਭਾਸ਼ਾ ਅਤੇ ਅਨੁਭਵੀ ਲੋਕ ਵਾਰਤਾਵਰਣ ਵਿੱਚ ਘੁਲੀ ਹੋਈ ਹੈ।ਪੀਲੂ ਨੇ ਸਾਹਿਬਾਂ ਦੀ ਸੁੰਦਰਤਾ ਦੀ ਤਾਰੀਫ ਕਵੀ ਨੇ ਇਨ੍ਹਾਂ ਸ਼ਬਦਾਂ ਵਿਚ ਕੀਤੀ ਹੈ।
- ਸਾਹਿਬਾਂ ਗਈ ਤੇਲ ਨੂੰ ਗਈ, ਪਸਾਰੀ ਦੀ ਹੱਟ
- ਤੇਲ ਭੁਲਾਵੇ ਬਾਣੀਆਂ, ਦਿੱਤਾ ਸ਼ਾਹਿਦ ਉਲੱਟ
ਪੀਲੂ ਤੋਂ ਪਿਛੋਂ ਇਸ ਕਾਲ ਦਾ ਉੱਘਾ ਕਿਸੱਕਾਰ ਹਾਫਿਜ਼ ਬਰਖ਼ੁਰਦਾਰ ਹੈ। ਹਾਫਿਜ਼ ਬਰਖ਼ੁਰਦਾਰ ਦਾ ਜਨਮ ਮੁਸਲਮਾਨੀ ਪਿੰਡ ਜੋ ਤਖ਼ਤ ਹਜਾਰੇ ਦੇ ਨੇੜੇ (ਸਰਗੋਧ) ਵਿੱਚ ਹੋਇਆ। ਹਾਫਿਜ਼ ਬਰਖ਼ੁਰਦਾਰ ਨੇ ਸੱਸੀ ਪੂੰਨੂ, ਮਿਰਜਾ ਸਾਹਿਬਾ ਲਿਖਿਆ ਤੇ ਆਖੀਰ ਯੂਸਫ ਜੁਲੈਖਾ, ਸੀਰੀ ਫ਼ਰਹਾਦ ਲਿਖਿਆ, ਹਾਫਿਜ਼ ਬਰਖ਼ੁਰਦਾਰ ਨੇ ਯੂਸਫ ਜੁਲੈਖਾ ਬੈਤਾਂ ਵਿੱਚ ਲਿਖਿਆ ਉਹ ਫਾਰਸ਼ੀ ਵਿੱਚ ਲਿਖ ਸਕਦਾ ਸੀ। ਪਰ ਉਸ ਨੇ ਮਾਂ ਬੋਲੀ ਪੰਜਾਬੀ ਨੂੰ ਅਪਣਾਇਆ ਤੇ ਸਫ਼ਲਤਾ ਪ੍ਰਾਪਤ ਕੀਤੀ। ਸਾਹਿਬਾਂ ਦੀ ਸੁੰਦਰਤਾ ਹਾਫਿਜ਼ ਦੇ ਸ਼ਬਦਾਂ ਵਿੱਚ
- ਸਾਹਿਬਾ ਰੰਗ ਮਜੀਠ ਦਾ ਜਿਉ-ਜਿਉ ਧਰਤ ਰਗੰਨ
- ਉਹਦੀ ਜੁੱਤੀ ਤੇ ਦੋ ਵਾਲੀਆਂ ਦੋ ਬੱਤਖਾਂ ਚੋਗ ਚੁੰਗਨ।
ਵਾਰਿਸ਼ ਸ਼ਾਹ ਦੇ ਪਿਤਾ ਦਾ ਨਾਂ ਕੁਤੁਬ ਸ਼ਾਹ ਸੀ। ਕੁਝ ਵਿਦਵਾਨਾ ਨੇ ਲਿਖਿਆ ਕਿ ਪਿਤਾ ਦਾ ਨਾਂ ਸੱਯਦ ਗੁਲਸ਼ੇਰ ਸ਼ਾਹ ਸੀ। ਉਸ ਸ਼ਾਦੀ ਸੁਦਾ ਸੀ। ਪਰ ਔਲਾਦ ਨਹੀਂ ਸੀ। ਮੁੱਢਲੀ ਵਿਦਿਆ ਮਦਰੱਸ ਤੋਂ ਹਾਸਲ ਕਰਕੇ ਕਸੂਰ ਤੇ ਪਾਕਪਟਨ ਵਿੱਚ ਉਚੇਰੀ ਵਿਦਿਆ ਪ੍ਰਾਪਤ ਕੀਤੀ। ਦੰਦ ਕਥਾ ਅਨੁਸਾਰ ਵਾਰਿਸ਼ ਸ਼ਾਹ ਦਾ ਭਾਗ ਭਰੀਨਾ ਨਾਂ ਦੀ ਔਰਤ ਨਾਲ ਪਿਆਰ ਪੈ ਜਾਂਦਾ ਹੈ। ਉਸ ਦੇ ਵਿਛੋੜੇ ਵਿੱਚ ਹੀ ਦਰਦ ਭਰਿਆ ਕਿੱਸਾ ਲਿਖਿਆ। ਝਾਂਗੀ ਉਸ ਦੀ ਮਾਤ ਭਾਸ਼ਾ ਹੈ ਤ ਲਹਿੰਦੀ ਉਪਭਾਸ਼ਾ ਨੂੰ ਮਾਧਿਆਮ ਬਣਾਇਆ।ਵਾਰਿਸ਼ ਸ਼ਾਹ ਦੀਆਂ ਤੁਕਾ- ਵਾਰਿਸ਼ ਰੰਨ, ਫਕੀਰ, ਤਲਵਾਰ,ਘੋੜਾ ਚਾਰੇ ਖੋਕ ਇਹ ਕਿਸੇ ਦੀ ਯਾਰ ਨਹੀਂ।
ਅਹਿਮਦ
ਸੋਧੋਅਹਿਮਦ ਔਰੰਗਜੇਬ ਦਾ ਸਮਕਾਲੀ ਸੀ ਹੀਰ ਰਾਝੇ ਦਾ ਕਿੱਸਾ ਪਹਿਲੀ ਵਾਰ ਬੈਂਤਾ ਵਿੱਚ ਇਹ ਕਵੀ ਨੇ ਲਿਖਿਆ। ਇਸ ਕਿੱਸੇ ਦੀ ਕਹਾਣੀ ਵਾਰਿਸ਼ ਸ਼ਾਹ ਦੇ ਕਿੱਸੇ ਨਾਲ ਹੀ ਮਿਲੀ ਹੈ। ਇਹ ਕਿੱਸਾ ਬੈਂਤਾ, ਦੋਹਰਿਆ, ਝਲਣਿਆ ਵਿੱਚ ਲਿਖਿਆ ਹੈ। ਅਹਿਮਦ ਦੀ ਸ਼ੈਲੀ ਬੜੀ ਠੇਠ ਅਤੇ ਕੇਂਦਰੀ ਹੈ।
- ਮੰਨ ਬੀਮ ਤੇ ਚਾਰ ਅੋਰੰਗਜੇਬ ਸ਼ਾਹੀ
- ਕਥਾ ਹੀਰ ਤੇ ਰਾਂਝੇ ਦੀ ਹੋਈ ਪੂਰੀ
ਮੁਹੰਮਦ ਹਾਸ਼ਮ ਜਾਂ ਹਾਸ਼ਮਦੀਨ ਨਾਮ ਅਤੇ ਕੁਰੈਸੀ ਖਾਨਦਾਨ (ਹਜਰਤ ਮੁਹੰਮਦ ਦੀ ਬੇਟੀ ਫਾਤਿਮਾ ਦੀ ਔਲਾਦ ਵਿੱਚੋਂ ਮੰਨੇ ਜਾਂਦੇ ਹਨ) ਦਾ ਹੋਣ ਕਾਰਨ ਹਾਸ਼ਮ ਸਾਹ ਨਾਉ ਨਾਲ ਪ੍ਰਸਿੱਧ ਹੋਇਆ। ਸ਼ਾਇਦ ਆਪਣਾ ਅਸਲੀ ਕਿੱਤਾ ਤਰਖਾਣ ਸੀ। ਹਾਸ਼ਮ ਨੇ ਸੱਸੀ ਪੂੰਨੂ, ਹੀਰ ਰਾਝਾ ਤੇ ਸੀਰੀਂ ਫ਼ਰਹਾਦ ਅਦਿ ਕਿੱਸੇ ਲਿਖੇ, ਹਾਸਮ ਦੀ ਸ਼ੈਲੀ ਦੇ ਵਿਸ਼ੇਸ਼ ਲੱਛਣ ਇਹ ਹਨ, ਸੰਜਮ, ਸੰਕੋਚ, ਸੂਤ੍ਰਕ ਬਿਆਨ, ਅਲੰਕਾਰ ਦੀ ਵਰਤੋਂ।
- ਖਾਰ ਪੈਦਾਇਸ਼ ਇਕ ਬਾਗ ਚਮਨ ਦੇ ਦੇਵੋ
- ਇੱਕ ਸੁਬ ਉਮਰ ਗੁਲਾ ਦੀ ਉੜਕ ਅਤੇ ਖਾਰ ਰਹੇ ਜਿੱਤ ਉਵੇ।
ਅਹਿਮਦਯਾਰ ਇਸ ਕਾਲ ਦਾ ਪ੍ਰਸਿੱਧ ਕਿੱਸਾ ਕਾਰ ਹੈ। ਇਹ ਇਸ ਇਸਲਾਮਗੜ੍ਹ ਜਿਲ੍ਹਾ ਗੁਜਰਾਤ ਵਿੱਚ 1768 ਈ: ਵਿੱਚ ਪੈਦਾ ਹੋਇਆ 35 ਕਿੱਸੇ ਲਿਖੇ ਜਿਹਨਾਂ ਵਿੱਚੋਂ ਕਾਮਰੂਪ ਕਾਮਲਤਾ, ਹਾਤਮ ਭਾਈ, ਯੁਸਫ ਜੂਲੈਖਾ, ਹੀਰ ਰਾਝਾਂ, ਲੈਲਾ ਮਜਨੂੰ, ਸੋਹਣੀ ਮਹੀਵਾਲ, ਰਾਜ ਬੀਬੀ, ਸੱਸੀ ਪੂੰਨੂ ਵਰਣਨਯੋਗ ਹਨ। ਅਹਿਮਦਯਾਰ ਨੇ ਸੱਸੀ ਦੀ ਹਾਲਤ ਪੇਸ਼ ਕੀਤੀ ਹੈ।
- ਕਦੀ ਰੰਗ ਮਹੱਲ ਤੇ ਜਾ ਢੁੰਡੇ,
- ਪੰਨੂੰ ਏਥੇ ਵੀ ਬੈਠ ਦਾ ਹੋਣਦਾ ਸੀ।
ਮਹਾਰਾਜਾ ਰਣਜੀਤ ਸਿੰਘ ਦੇ ਅੰਤਲੇ ਦਿਨਾ ਵਿੱਚ ਸੀਆ ਕਾਦਰਯਾਰ ਪੰਜਾਬੀ ਦਾ ਪ੍ਰਸਿੱਧ ਕਵੀ ਹੋਇਆ। ਉਸਦੇ ਜਨਮ ਤਾਰੀਖ ਦਾ ਠੀਕ ਪਤਾ ਨਹੀਂ ਪਰ ਕਿਹਾ ਜਾਂਦਾ ਹੈ ਕਿ 1805 ਈ: ਵਿੱਚ ਪੈਦਾ ਹੋਏ। ਕਾਦਰ ਯਾਰ ਜਾਤ ਸੰਧੂ ਜੱਟ ਪਿੰਡ ਮਾਛੀਕੇ ਜਿਲ੍ਹਾ ਸੇਖੁਪੁਰ ਦਾ ਰਹਿਣ ਵਾਲਾ ਸੀੇ। ਕਾਦਰਯਾਰ ਦੇ ਕਈ ਕਿੱਸੇ ਲਿਖੇ। ਪੂਰਨ ਭਗਤ, ਸੀਹਰਫ਼ੀਆ, ਹਰੀ ਸਿੰਘ ਨਲੂਆ ਅਤੇ ਰਾਜਾ ਰਸਾਲੂ, ਮਾਇਰਾਜ ਨਾਮਾ, ਭਾਸ਼ਾ ਭਾਵੇਂ ਠੇਠ ਦੀ ਵਰਤੀ ਪਰ ਸਮੇਂ ਅਨੁਸਾਰ ਫਾਰਸੀ ਦੀ ਕਈ ਸ਼ਬਦਾ ਦੀ ਵੀ ਗਲਤ ਵਰਤੋਂ ਕੀਤੀ ਹੈ। ‘ਪੂਰਨ ਸਿੰਘ ਦਾ ਕਿੱਸਾ ਲਿਖ ਕੇ ਉਸਨੂੰ ਖੁਹ ਇਨਾਮ ਵਿਚ ਮਿਲਿਆ
- ਪੂਰਨ ਭਗਤ ਦੀ ਗੱਲ ਸੁਣਾਇਕੇ ਜੀ
- ਇਕ ਖੂਹ ਇਨਾਮ ਲਿਖਾਇਆ ਜੀ।
ਮੁਕਬਲ
ਸੋਧੋਮੁਕਬਲ ਦਾ ਪੂਰਾ ਨਾਮ ਜ਼ਹਾਨ ਮੁਕਬਲ ਸੀ। ਉਹ ਮੁਹੰਮਦ ਵਿੱਚ ਹੀਰ ਦੀ ਕਹਾਣੀ ਪੇਸ਼ ਕੀਤੀ ਉਸ ਦੀ ਬੋਲੀ ਸ਼ੁਧ ਠੇਠ ਤੇ ਮੁਹਾਵਰੇਦਾਰ ਤੇ ਟਕਸਾਲੀ ਹੈ। ਮੁਕਬਲ ਦੀ ਅਖੀਰਲੀ ਤੁੱਕ ਵਿਚ ਸਚਾਈ ਆ ਜਾਂਦੀ ਹੈ
- ਉਸ ਦੇ ਮੁੱਖ ਦਾ ਮੁਕਬਲਾ ਬੁਰਾ ਮੰਗੇ
- ਜਿਸ ਦਾ ਖਾਵੇ ਸੇਵਾ ਮਾਣੇ ਛਾਉ ਮੀਆਂ
ਫਜ਼ਲ ਸ਼ਾਹ
ਸੋਧੋਫਜ਼ਲ ਸ਼ਾਹ ਦੇ ਪਿਤਾ ਦਾ ਨਾਮ ਕੁਤਬ ਸ਼ਾਹ ਸੀ। ਫਜ਼ਲ ਸ਼ਾਹ ਆਪ ਵੀ ਸੱਯਦ ਫਜ਼ਲ ਕਰਕੇ ਹੀ ਪ੍ਰਸਿੱਧ ਹੋਇਆ । ਸਪੱਸਟ ਹੈ ਕਿ ਕੁਰੈਸੀ ਜਾਤ ਦਾ ਸੀ ਜੋ ਹਜ਼ਰਤ ਮੁਹੰਮਦ ਦੀ ਔਲਾਦ ਸਮਝੀ ਜਾਂਦੇ ਸਨ। ਸੋਹਣੀ ਮਹੀਵਾਂਲ ਉਸਦਾ ਪ੍ਰਸਿੱਧ ਸਭ ਤੋਂ ਪਹਿਲਾ ਕਿੱਸਾ ਹੈ। ਬਾਕੀ ਚਾਰ ਕਿੱਸੇ ਹੀਰ ਰਾਝਾਂ, ਲੈਲਾ ਮਜਨੂੰ, ਯੂਸਫ ਜੁਲੈਖਾ, ਸੱਸੀ ਪੂੰਨੂ।
ਕਿੱਸਾ ਸ਼ਾਹ ਮੁਹੰਮਦ
ਸੋਧੋਸ਼ਾਹ ਮੁਹੰਮਦ ਦੀ ਪ੍ਰਸਿੱਧ ਰਚਨਾ ਅੰਗਰੇਜ਼ਾਂ ਤੇ ਸਿੰਘਾਂ ਦੀ ਲੜਾਈ ਨਾਂ ਦਾ ਇੱਕ ਕਿੱਸਾ ਸ਼ਾਹ ਮੁਹੰਮਦ ਵੀ ਹੈ। ਹੋਰ ਵੀ ਨਾਂ ਪ੍ਰਚਲਿਤ ਹਨ। ਜਿਵੇਂ ਵਾਰ ਸ਼ਾਹ ਮੁਹੰਮਦ, ਜੰਗਨਾਮਾ ਸਿੰਘਾਂ ਤੇ ਫਰੰਗੀਆ ਸ਼ਾਹ ਮੁਹੰਮਦ ਦਾ ਢੁੱਕਵਾ ਕਿੱਸਾ ਸ਼ਾਹ ਮੁਹੰਮਦ ਹੈ।
- ਅੱਜ ਹੋਵੇ ਸਰਕਾਰ ਤਾਂ ਮੁੱਖ ਪਾਵੇ ਜਿਹੜੀਆਂ ਖਾਲਸੇ ਨੇ ਤੇਗਾਂ ਮਾਰੀਆਂ ਨੇ
- ਨਵੇਂ ਆਦਮੀ ਗੋਲੀਆਂ ਨਾਲ ਉੱਠਣ, ਹਾਥੀ ਡਿੱਗਦੇ ਸਣੇ ਅੰਬਾਰੀਆਂ ਨਹੀਂ।