ਪੰਜਾਬੀ ਦੀਆਂ ਜੜ੍ਹਾਂ ਵਿੱਚ ਤੇਲ

ਇਸ ਕਿਤਾਬ ਵਿੱਚ ਪੰਜਾਬੀ ਭਾਸ਼ਾ ਨਾਲ ਸੰਬੰਧਿਤ ਮਸਲਿਆਂ ਤੇ ਤੱਥਾਂ, ਹਵਾਲਿਆਂ ਸਹਿਤ ਵਿਸਥਾਰ 'ਚ ਵਿਸ਼ਲੇਸ਼ਣ ਕੀਤਾ ਗਿਆ ਹੈ। ਕਿਤਾਬ ਵਿੱਚ ਪੰਜਾਬੀ ਭਾਸ਼ਾ ਦਾ ਸਮਾਜਿਕ, ਸੱਭਿਆਚਾਰਕ ਤੇ ਵਿੱਦਿਅਕ ਪੱਧਰ 'ਤੇ ਕਿਵੇਂ ਖਿਲਵਾੜ ਜਾਂ ਧੱਕਾ ਹੁੰਦਾ, ਇਸ ਬਾਰੇ ਵੀ ਵਿਸਥਾਰਿਤ ਚਰਚਾ ਦਰਜ ਹੈ। ਮਾਤ-ਭਾਸ਼ਾ ਸੰਬੰਧੀ ਬਹੁਤ ਸਾਰੇ ਪੰਜਾਬ ਦੇ ਪ੍ਰਸਿੱਧ ਭਾਸ਼ਾ ਵਿਗਿਆਨਕਾਂ ਦੇ ਵਿਚਾਰ ਵੀ ਦਰਜ ਕੀਤੇ ਗਏ ਹਨ।