ਪੰਜਾਬੀ ਧਾਰਮਿਕ ਪਹਿਰਾਵਾ

ਪਹਿਰਾਵਾ ਮੂਲ ਰੂਪ ਵਿੱਚ ਮਨੁੱਖ ਦੀ ਸਰੀਰਕ ਲੋੜ ਨੂੰ ਪੂਰਾ ਕਰਦਾ ਹੈ। ਪਹਿਰਾਵਾ ਵਿਅਕਤੀ ਦੇ ਸ਼ਰੀਰ ਨੂੰ ਕੱਜਣ ਦੇ ਨਾਲ-ਨਾਲ ਪ੍ਰਕ੍ਰਿਤਕ ਆਫ਼ਤਾ ਤੋਂ ਵੀ ਬਚਾਉਂਦਾ ਹੈ। ਪਹਿਰਾਵਾ ਸਭਿਆਚਾਰ ਦੀ ਵਿਸ਼ੇਸ਼ ਪਹਿਚਾਣ ਹੈ ਕੋਈ ਵੀ ਸਭਿਆਚਾਰ ਪਹਿਰਾਵੇ ਤੋਂ ਪਛਾਣਿਆ ਜਾਂਦਾ ਹੈ ਕਿ ਮਨੁੱਖ ਕਿਥੋਂ ਦਾ ਰਹਿਣ ਵਾਲਾ ਹੈ ਅਤੇ ਕਿਸ ਸਭਿਆਚਾਰ ਨਾਲ ਸੰਬੰਧਿਤ ਹੈ। ਕਿਸੇ ਵੀ ਸਭਿਆਚਾਰ ਦੇ ਵਿਕਸਤ ਹੋਣ ਦੀ ਪਛਾਣ ਵੀ ਉਥੋਂ ਦੇ ਲੋਕਾਂ ਦੇ ਪਹਿਰਾਵੇਂ ਤੋਂ ਕੀਤੀ ਜਾ ਸਕਦੀ ਹੈ ਕੋਈ ਵਿਅਕਤੀ ਕਿਸ ਤਰ੍ਹਾਂ ਦਾ ਪਹਿਰਾਵਾ ਪਾਉਂਦਾ ਹੈ ਉਸ ਤੋਂ ਹੀ ਉਸਦੀ ਬੌਧਿਕ ਅਤੇ ਮਾਨਸਿਕ ਹਾਲਤਾਂ ਦਾ ਪ੍ਰਗਟਾ ਹੁੰਦਾ ਹੈ। ਪਹਿਰਾਵੇ ਤੋਂ ਹੀ ਕਿਸੇ ਵਿਅਕਤੀ, ਸਮਾਜ ਦੀ ਆਰਥਿਕ ਖੁਸ਼ਾਹਲੀ ਦੀ ਪਛਾਣ ਹੁੰਦੀ ਹੈ।[1]

‘ਹਰ ਮਨੁੱਖੀ ਸਮਾਜ ਵਿੱਚ ਕਿਸੇ ਨਾ ਕਿਸੇ ਤਰ੍ਹਾਂ ਦੇ ਪਹਿਰਾਵੇ ਦੀ ਰਵਾਇਤ ਜਰੂਰ ਰਹੀ ਹੈ। ਪੰਜਾਬ `ਚ ਅਨੇਕ ਜਾਤਾ, ਧਰਮ ਅਤੇ ਫਿਰਕੇ ਹਨ, ਇਸ ਲਈ ਇਥੋਂ ਦੇ ਪਹਿਰਾਵੇ ਵਿੱਚ ਵੰਨ-ਸੁਵੰਨਤਾ ਹੋਣੀ ਸੁਭਾਵਿਕ ਹੈ।’[2] ਪੰਜਾਬ ਵਿੱਚ ਰਹਿੰਦੇ ਵੱਖ-ਵੱਖ ਧਰਮ ਅਤੇ ਉਨ੍ਹਾਂ ਦੇਸ ਧਾਰਮਿਕ ਪਹਿਰਾਵੇ ਇਸ ਪ੍ਰਕਾਰ ਹਨ

ਸਿੱਖ ਧਰਮ ਦਾ ਧਾਰਮਿਕ ਪਹਿਰਾਵਾ ਸੋਧੋ

‘ਪੰਜਾਬ `ਚ ਸਭ ਤੋਂ ਜਿਆਦਾ ਫੈਲਿਆ ਧਰਮ ਸਿੱਖ ਧਰਮ ਹੈ। ‘ਸਿੱਖ’ ਸਿੰਸਕ੍ਰਿਤ ਦੇ ਸ਼ਬਦ ‘ਸ਼ਿਸ਼ਯਾ` ਤੋਂ ਲਿਆ ਗਿਆ ਹੈ, ਜਿਸ ਦਾ ਅਰਥ ਵਿਦਿਆਰਥੀ ਲਿਆ ਜਾਂਦਾ ਹੈ। ਕੁਝ ਵਿਦਵਾਨ ਇਸ ਦੀ ਉੱਤਪਤੀ ਪਾਲੀ ਤੋਂ ਮੰਨਦੇ ਹਨ, ਜਿਸ ਦਾ ਅਰਥ ਬੁੱਧ ਦੇ ‘ਧਮਾਪੱਦ’ (ਣੀ਼ਠਠ਼ਬ਼ਦ੍ ਵੀਕ ਕ;ਕਫਵ) ਨਾਲ ਜੋੜਿਆ ਜਾਂਦਾ ਹੈ।`[3] ਸਿੱਖ ਧਰਮ ਦੇ ਪਹਿਲੇ ਸੰਸਥਾਪਕ ਗੁਰੂ ਨਾਨਕ ਦੇਵ ਜੀ ਹੋਏ, ਜਿਨ੍ਹਾਂ ਦੀ ਗੁਰਗੱਦੀ ਦਸਵੇ ਗੁਰੂ ਗੋਬਿੰਦ ਸਿੰਘ ਜੀ ਤੱਕ ਚਲੀ ਅਤੇ ਇਸ ਤੋਂ ਬਾਅਦ ਦਸਵੇਂ ਗੁਰੂ ਨੇ ਗੁਰਗੱਦੀ ਦੇਹਧਾਰੀ ਗੁਰੂ ਨੂੰ ਨਹੀ, ਬਲਕਿ ਸ਼ਬਦ ਗੁਰੂ-ਗਰੂ ਗ੍ਰੰਥ ਸਾਹਿਬ ਨੂੰ ਦਿੱਤੀ। ਗੁਰੂ ਗੋਬਿੰਦ ਸਿੰਘ ਜੀ ਨੇ 1699 ਦੀ ਵਿਸਾਖੀ ਨੂੰ ਸਿਖਾ ਨੂੰ ਅੰਮ੍ਰਿਤ ਛੱਕਾ ਕੇ ‘ਖਾਲਸਾ’ ਨਾਮ ਦਿਤਾ। ‘ਸਿੱਖ ਧਰਮ ਦੇ ਛੇ ਮੁੱਖ ਸਿਧਾਂਤ ਮੰਨੇ ਜਾਂਦੇ ਹਨ- ਨਾਮ ਜੱਪਣਾ, ਧਰਮ ਦੀ ਕਿਰਤ, ਵੱਡ ਕੇ ਛੱਕਣਾ, ਪੂਜਾ ਅਕਾਲ ਦੀ, ਸਰਬਤ ਦਾ ਭਲਾ ਅਤੇ ਸੱਚਾ ਆਚਾਰ।’[4] ਸਿੱਖਾਂ ਦਾ ਕੋਈ ਨਿਸ਼ਚਿਤ ਧਾਰਮਿਕ ਪਹਿਰਾਵਾ ਨਹੀਂ ਹੈ। ਖਾਲਸਾ ਪੰਥ ਦੀ ਸਾਜਨਾ ਤੋਂ ਬਾਅਦ ਪੰਜ ਕੰਕਾਰ ਜਿਨ੍ਹਾਂ ਵਿੱਚ ਕੇਸ, ਕੰਘਾ, ਕਛਹਿਰਾ, ਕੜਾ ਤੇ ਕਿਰਪਾਨ ਆਉਂਦੇ ਹਨ, ਜੋ ਹਰ ਅੰਮ੍ਰਿਤਧਾਰੀ ਸਿੱਖ ਲਈਂ ਇੱਕ ਲਾਜ਼ਮੀ ਪਹਿਰਾਵੇ ਵਾਂਗ ਪਾਉਣੇ ਨਿਸ਼ਚਿਤ ਹੋਏ। ਜਿਸ ਕਰਕੇ ਸਿੱਖਾ ਨੂੰ ਇੱਕ ਵੱਖਰੀ ਪਹਿਚਾਣ ਮਿਲਣੀ ਸ਼ੁਰੂ ਹੋਈ। ਔਰਤਾਂ ਵਿਸ਼ੇਸ਼ ਕਰਕੇ ਸਲਵਾਰ ਕਮੀਜ਼ ਪਾਉਂਦੀਆਂ ਹਨ। ਸਿੱਖ ਪੰਥ ਦੇ ਪਹਿਰਾਵਿਆਂ `ਚ ਬਹੁਤ ਵੰਨਸੁੰਵਨਤਾ ਵੇਖੀ ਜਾਂਦੀ ਹੈ। ਨਿਹੰਗਾਂ ਦਾ ਪਹਿਰਾਵਾ ਦੋ ਤਰ੍ਹਾਂ ਦਾ ਹੁੰਦਾ ਹੈ ਇੱਕ ਨੀਲਾ ਚੋਲਾ ਪਾਉਂਦੇ ਹਨ ਤੇ ਦੂਜੇ ਕੇਸਰੀ ਚੋਲਾ ਪਾਉਂਦੇ ਹਨ। ਇਸ ਨਾਲ ਹੀ ਦਮਾਲਾ ਅਤੇ ਦਮਾਲੇ ਉੱਪਰ ਸ਼ਸਤਰ ਸਜਾਉਂਦੇ ਹਨ। ਨਿਰਮਲੇ ਗੇਰੂਏ ਰੰਗ ਦਾ ਚੋਲੇ ਤੇ ਲੰਗੋਟ ਪਾਉਂਦੇ ਹਨ। ਸੇਵਾਪੰਥੀ ਖੱਦਰ ਦੇ ਸਾਧੇ ਕੱਪੜੇ ਪਾਉਂਦੇ ਹਨ, ਇਸਦੇ ਨਾਲ ਹੀ ਗੋਲ ਦਸਤਰ ਤੇ ਕਛਿਹਰੇ ਪਾਉਂਦੇ ਹਨ।ਇਹ ਆਪਣੇ ਕੋਲ ਸ਼ਸਤਰ ਨਹੀਂ ਰੱਖਦੇ। ਪੱਗ ਅਤੇ ਦਾੜੀ ਸਿੱਖਾਂ ਦੀ ਵਿਸ਼ੇਸ਼ ਪਹਿਚਾਣ ਦਾ ਹਿੱਸਾ ਹੈ।

ਹਿੰਦੂ ਧਰਮ ਦਾ ਧਾਰਮਿਕ ਪਰਿਾਵਾਂ ਸੋਧੋ

ਹਿੰਦੂ ਧਰਮ ਭਾਰਤ ਦਾ ਸਭ ਤੋਂ ਪਹਿਲਾ ਧਰਮ ਹੈ ਜੋ ਪੰਜਾਬ ਵਿੱਚ ਵੀ ਫੈਲਿਆ। ਹਿੰਦੂਆ ਵਿੱਚ ਬਹੁਤ ਸਾਰੇ ਦੇਵੀ ਦੇਵਤਿਆਂ ਦੀ ਪੂਜਾ ਕੀਤੀ ਜਾਂਦੀ ਹੈ, ਜਿਨ੍ਹਾਂ ਵਿਚੋਂ ਮੁੱਖ ਸ਼ਿਵ, ਵਿਸ਼ਨੂੰ ਬ੍ਰਹਮਾ, ਗਨੇਸ਼, ਦੁਰਗਾ ਆਦਿ ਹਨ। ਹਿੰਦੂ ਧਰਮ `ਚ ਚਾਰ ਮੁੱਖ ਆਸ਼ਰਮ-ਬ੍ਰਹਮਚਾਰਯ, ਗ੍ਰਹਸਥ, ਵਾਣਪ੍ਰਸਥ ਅਤੇ ਸਨਿਆਸ ਹਨ। ਹਿੰਦੂ ਧਰਮ ਵਿੱਚ ਪੁਨਰਜਨਮ ਅਤੇ ਕਰਮ ਦੇ ਸਿਧਾਤ ਤੇ ਵਿਸ਼ਵਾਸ ਕੀਤਾ ਜਾਂਦਾ ਹੈ। ਇਨ੍ਹਾਂ `ਚ ਜਨਮ ਦੇ ਅਧਾਰ ਤੇ ਵਿਅਕਤੀ ਨੂੰ ਜਾਤਾਂ `ਚ ਵੰਡਿਆ ਜਾਂਦਾ ਹੈ। ਹਿੰਦੂ ਧਰਮ ਦੇ ਧਾਰਮਿਕ ਪਹਿਰਾਵੇ `ਚ ਧੋਤੀ ਨੂੰ ਵਿਸ਼ੇਸ਼ ਥਾਂ ਹਾਸਲ ਹੈ। ਹਿੰਦੂਆਂ ਦੇ ਧਾਰਮਿਕ ਪਹਿਰਾਵੇ ਨੂੰ ਦੋ ਭਾਗਾ `ਚ ਵੰਡਿਆ ਜਾਂਦਾ ਹੈ।

 1. ਗ੍ਰਹਿਸਥਾਂ ਦਾ ਪਹਿਰਾਵਾ
 2. ਸਾਧੂਆਂ ਦਾ ਪਹਿਰਾਵਾ

ਸਾਧੂੰਆਂ ਦੇ ਪਹਿਰਾਵੇ ਨੂੰ ਧਾਰਮਿਕ ਪਹਿਰਾਵੇ ਵਿੱਚ ਰਖਿਆ ਜਾਂਦਾ ਹੈ। ਸਾਧੂ ਸ਼ਵੇਤ ਤੇ ਗੇਰੂਏ ਰੰਗ ਦੇ ਕਪੜੇ ਪਾਉਂਦੇ ਹਨ। ਸਾਧਣੀਆਂ ਵੀ ਸ਼ਵੇਤ ਰੰਗ, ਗੇਰੂਏ ਰੰਗ ਜਾਂ ਲਾਲ ਰੰਗ ਦੀਆ ਸਾੜੀਆਂ ਪਾਉਂਦੀਆਂ ਹਨ। ਗ੍ਰਹਿਸਥੀ ਮੁੱਖ ਤਰਜੀਹ ਸਾਧੂਆਂ ਵਾਗ ਪੋਤੀ ਨੂੰ ਹੀ ਦਿੰਦੇ ਹਨ। ਪਰ ਹੁਣ ਵਿਸ਼ਵੀਕਰਣ ਤੇ ਪੱਛਮੀਕਰਣ ਕਾਰਨ ਇਨ੍ਹਾਂ ਦੇ ਪਹਿਰਾਵਿਆਂ `ਚ ਤਬਦੀਲੀ ਆ ਰਹੀ ਹੈ।

ਇਸਲਾਮ ਧਰਮ ਦਾ ਧਾਰਮਿਕ ਪਹਿਰਾਵਾ ਸੋਧੋ

ਭਾਰਤ `ਚ ਮੁਗਲਾਂ ਦੇ ਹਮਲਿਆ ਅਤੇ ਉਨ੍ਹਾਂ ਦੇ ਭਾਰਤ ਵਸਣ ਕਾਰਣ ਇਸਲਾਮ ਧਰਮ ਪੰਜਾਬ ਵਿੱਚ ਵੀ ਫੈਲਿਆ।‘ਸੰਸਾਰ ਦੇ ਲੋਕਾ ਦੇ ਮਨਾਂ `ਚ ਸਭ ਤੋਂ ਜ਼ਿਆਦਾ ਘਰ ਕਰਣ ਵਾਲਾ ਧਰਮ ਇਸਲਾਮ ਹੈ। ਇਹ ਇੱਕ ਰਬ ਤੇ ਵਿਸ਼ਵਾਸ ਕਰਦੇ ਹਨ।’[5] ‘ਆਮ ਤੌਰ 'ਤੇ ਇਸਲਾਮ ਦਾ ਅਰਥ ਅਧੀਨਗੀ (ਛਚਲਠਜਤਤਜਰਅ) ਹੈ। ਇਸਲਾਮ ਧਰਮ ਦਾ ਸਿਧਾਂਤ ਖ਼ੁਦਾ ਨੂੰ ਸਮਰਪਿਤ ਹੋਣਾ ਹੈ। ਮੁੰਹਮਦ ਇਸਲਾਮ ਧਰਮ ਦੇ ਸੰਸਥਾਪਕ ਨਹੀਂ ਹਨ ਬਲਿਕਿ ਉਹ ਇਸਲਾਮ ਧਰਮ ਦੇ ਆਖ਼ਰੀ ਪੈਗ਼ੰਬਰ ਹਨ। ਇਨ੍ਹਾਂ ਦਾ ਧਾਰਮਿਕ ਗ੍ਰੰਥ ‘ਕੁਰਾਨ’ ਹੈ।’[6] ‘ਇਸਲਾਮ ਵਿੱਚ ਧਾਰਮਿਕ ਜ਼ਿੰਦਗੀ ਹੇਠ ਲਿਖਿਆ ਕਲਮਾ ਪੜ੍ਹਨ ਨਾਲ ਸ਼ੁਰੂ ਹੁੰਦੀ ਹੈ:-

‘ਲਾ-ਇਲਾਹ-ਇਲੱਲਲਾਹ-ਮੁਹੰਮਦ-ਉਰ ਰਸੂਲ ਅੱਲਾਹ’[7]

‘ਇਸਲਾਮ `ਚ ਖੁਦਾ ਪ੍ਰਤੀ ਪੰਜ ਫਰਜ਼ ਦੱਸੇ ਗਏ ਹਨ:-

ਕਲਮਾ, ਨਮਾਜ਼, ਰੋਜ਼ਾ, ਜ਼ਕਾਤ, ਹੱਜ।’[8]

ਇਸਲਾਮ ਧਰਮ ਦਾ ਕੋਈ ਵੀ ਨਿਸ਼ਚਿਤ ਧਾਰਮਿਕ ਪਹਿਰਾਵਾ ਨਹੀਂ ਹੈ। ਇਸਲਾਮ ਧਰਮ ਦੇ ਪਹਿਰਾਵੇ ਸੰਬੰਧੀ ਹੇਠ ਲਿਖੀਆਂ ਤਿੰਨ ਗੱਲਾ ਦਾ ਧਿਆਨ ਰੱਖਿਆ ਜਾਂਦਾ ਹੈ:-

 1. ਅਜਿਹਾ ਲਿਬਾਸ ਪਾਇਆ ਜਾਵੇ, ਜੋ ਸੁਰੱਖਿਆ ਦੇਵੇ।
 2. ਜੋ ਅਦਬ ਵਾਲਾ ਹੋਵੇ।
 3. ਜੋ ਪਾ ਕੇ ਚੰਗਾ ਲਗੇ।

ਇਸਲਾਮ ਧਰਮ ਦੇ ਲੋਕ ਆਪਣੀ ਹੱਜ ਸਮੇਂ (ਧਾਰਮਿਕ ਯਾਤਰਾਂ) ਸਫ਼ੇਦ ਅਣਸੀਤੇ ਕੱਪੜੇ ਪਾ ਕੇ ਜਾਂਦੇ ਹਨ, ਜੋ ਇਨ੍ਹਾਂ ਨੂੰ ਮੌਤ ਦਾ ਅਹਿਸਾਸ ਦਿਵਾਉਂਦਾ ਹੈ ਅਤੇ ਸਾਰੇ ਸਮਾਨ ਲਗਣ ਅਤੇ ਕੋਈ ਉਚਾ ਨੀਵਾਂ ਨਾ ਲੱਗੇ ਤਾਂ ਪਾਇਆ ਜਾਂਦਾ ਹੈ।

ਉਪਰੋਕਤ ਧਰਮਾ ਦੇ ਪਹਿਰਾਵਿਆਂ ਦਾ ਵਿਸ਼ਲੇਸ਼ਣ ਕਰਨ ਤੋਂ ਬਾਅਦ ਅਸੀਂ ਕਹਿ ਸਕਦੇ ਹਾਂ ਕਿ ਪੰਜਾਬ ਵਿਚਲੇ ਧਰਮਾ ਦੇ ਧਾਰਮਿਕ ਪਹਿਰਾਵਿਆਂ `ਚ ਵੰਨਸੁਵੰਨਤਾ ਹੈ। ਇਸ ਵੰਨਸੁਵੰਨਤਾ ਦੇ ਬਾਵਜੂਦ ਵੀ ਸਾਰੇ ਇੱਕਠੇ ਰਹਿੰਦੇ ਹਨ। ਪਰ ਪੱਛਮੀਕਰਣ ਅਤੇ ਵਿਸ਼ਵੀਕਰਨ ਕਾਰਣ ਇਨ੍ਹਾਂ ਦੇ ਪ੍ਰੰਪਰਿਕ ਧਾਰਮਿਕ ਪਹਿਰਾਵਿਆ `ਚ ਬਹੁਤ ਤਬਦੀਲੀ ਆ ਗਈ ਹੈ। ਫ਼ਿਲਮਾਂ ਅਤੇ ਮੀਡੀਆਂ ਦੇ ਪ੍ਰਭਾਵ ਕਾਰਣ ਸਾਰੇ ਧਰਮਾਂ ਦੇ ਲੋਕ ਉਹ ਪਹਿਨਦੇ ਹਨ ਜੋ ਉਨ੍ਹਾਂ ਨੂੰ ਚੰਗਾ ਲਗੇ ਅਤੇ ਉਹ ਪਹਿਨਣਾ ਚਾਹੁੰਦੇ ਹਨ, ਜੋ ਫ਼ਿਲਮਾਂ `ਚ ਉਨ੍ਹਾਂ ਦੇ ਆਦਰਸ਼ਕ (ਜ਼ਦਕ਼;) ਬਣ ਚੁੱਕੇ ਨਾਇਕ ਅਤੇ ਨਾਇਕਾਵਾਂ ਪਾਉ਼ਦੇ ਹਨ। ਧਾਰਮਿਕ ਪਹਿਰਾਵੇ ਕੇਵਲ ਧਾਰਮਿਕ ਸਮੇਲਨਾਂ ਵਿੱਚ ਪਾਉਣ ਲਈਂ ਵਰਤੇ ਜਾਂਦੇ ਹਨ। ਇਨ੍ਹਾਂ ਨੂੰ ਰੋਜਾਨਾ ਜ਼ਿੰਦਗੀ `ਚ ਨਹੀਂ ਪਾਇਆ ਜਾਂਦਾ।

ਈਸਾਈਆਂ ਦਾ ਧਾਰਮਿਕ ਪਹਿਰਾਵਾਂ ਸੋਧੋ

ਈਸਾਈ ਧਰਮ ਦਾ ਪ੍ਰਭਾਵ ਭਾਰਤ ਦੇ ਨਾਲ-ਨਾਲ ਪੰਜਾਬ ਵਿੱਚ ਅੰਗੇ੍ਰਜਾ ਦੇ ਭਾਰਤ ਆਉਣ ਨਾਲ ਪਿਆ। ‘ਈਸਾਈਆਂ ਦੇ ਧਾਰਮਿਕ ਵਿਸ਼ਵਾਸ ਦਾ ਕੇਂਦਰ ਯੀਸੂ ਮਸੀਹ (ਜੀਜ਼ਜ਼ ਕਰਾਇਸਟ) ਹਨ। ਉਹ 1900 ਸਾਲ ਪਹਿਲਾਂ ਪੈਦਾ ਹੋਏ ਇਤਿਹਾਸਕ ਮਨੁੱਖ ਹਨ। ਉਨ੍ਹਾਂ ਦੇ ਜੀਵਨ ਦਾ ਅੰਤ ਇੱਕ ‘ਕਰੋਸ’ ਦੇ ਨਿਸ਼ਾਨ ਤੇ ਹੋਇਆ ਸੀ। ਕਰੋਸ ਤੇ ਮੌਤ ਪਾਉਂਣ ਦੇ ਕੁਝ ਦਿਨਾਂ ਬਾਅਦ ਉਹ ਮੁੜ ਜੀਵਿਤ ਹੋਏ ਅਤੇ ਇਸ ਅਸਾਧਾਰਣ ਘਟਨਾ ਤੋਂ ਬਾਅਦ ਉਹ ਲੋਕਾਂ ਦੇ ਮਨਾਂ `ਚ ਇੱਕ ਰਬ ਵਾਂਗ ਜੀਉਣ ਲਗੇ ਕਿਉਂਕਿ ਉਨ੍ਹਾਂ ਨੇ ਤਕਲੀਫ਼ਾਂ ਅਤੇ ਮੌਤ ਉੱਪਰ ਜਿੱਤ ਪ੍ਰਾਪਤ ਕਰ ਲਈ ਸੀ।[9]‘ਈਸਾਈ ਧਰਮ ਤਿੰਨ ਮੁੱਖ ਵਿਚਾਰਾਂ ਤੇ ਟਿਕਿਆ ਹੋਇਆ ਹੈ-

 1. ਯੀਸੂ ਮਸੀਹ ਰੱਬ ਹਨ।
 2. ਚਰਚ ਮੁਕਤੀ ਦੀ ਸੰਸਥਾ ਹੈ।
 3. ਮੁਕਤੀ ਪਾਉਣ ਲਈ ਈਸਾਈ ਧਰਮ ਦਾ ਧਾਰਨੀ ਹੋਣਾ ਜਰੂਰੀ ਹੈ।’[10]

ਈਸਾਈਆਂ ਦੀ ਧਾਰਮਿਕ ਪੁਸ਼ਾਕ ਲੰਬੇ ਚੋਲੇ (ਗਾਉਂਨ) ਹਨ ਅਤੇ ਉਹ ਗਲੇ ਵਿੱਚ ਯੀਸੂ ਮਸੀਹ ਦੀ ਸ਼ਹਾਦਤ ਦੇ ਚਿੰਨ੍ਹ ‘ਕਰੋਸ’ ਨੂੰ ਪਾਉਂਦੇ ਹਨ। ਜੋ ਉਨ੍ਹਾਂ ਦਾ ਮੁੱਖ ਧਾਰਮਿਕ ਚਿੰਨ੍ਹ ਬਣ ਚੁੱਕਾ ਹੈ।

ਹਵਾਲੇ ਸੋਧੋ

 1. ਸਭਿਆਚਾਰ ਅਤੇ ਲੋਕਧਾਰਾ ਦੇ ਮੂਲ ਸਰੋਕਾਰ, ਜੀਤ ਸਿੰਘ ਜੋਸ਼ੀ, ਲਾਹੌਰ ਬੁੱਕ ਸ਼ਾਪ, ਲੁਧਿਆਣਾ ਪੰਨਾ ਨੰ -125 ਤੇ 126
 2. ਸਭਿਆਚਾਰ ਅਤੇ ਲੋਕਧਾਰਾ ਦੇ ਮੂਲ ਸਰੋਕਾਰ, ਜੀਤ ਸਿੰਘ ਜੋਸ਼ੀ, ਲਾਹੌਰ ਬੁੱਕ ਸ਼ਾਪ, ਲੁਧਿਆਣਾ ਪੰਨਾ ਨੰ -125 ਤੇ 127
 3. Religious Traditions of the Sikhs, edited by- H.S Bhatia and S.R. Bakshi,Deep And Deep Publications PVT. LTD, New Delhi, p1
 4. 3. Religious Traditions of the Sikhs, edited by- H.S Bhatia and S.R. Bakshi, Published by- Deep And Deep Publications PVT. LTD, New Delhi, p230
 5. Islam, Contributors- Abdul Haq Ansari, M. Mujeeb, K.A. Nizami, S. Abid Husain, S.A Akbarabadi, Publication bureau, Punjabi University, Patiala, p vii)
 6. 7. Islam, Contributors- Abdul Haq Ansari, M. Mujeeb, K.A. Nizami, S. Abid Husain, S.A Akbarabadi, Publication bureau, Punjabi University, Patiala, p 1
 7. 7. Islam, Contributors- Abdul Haq Ansari, M. Mujeeb, K.A. Nizami, S. Abid Husain, S.A Akbarabadi, Publication bureau, Punjabi University, Patiala, p 23
 8. 7. Islam, Contributors- Abdul Haq Ansari, M. Mujeeb, K.A. Nizami, S. Abid Husain, S.A Akbarabadi, Publication bureau, Punjabi University, Patiala, p 23-24
 9. 5. Christianity, Contributers- Mathew P.John, V.C. Samuel, M.M. Thomas, Parmananda Divarkar, Raymond Panikkar, Published by- Punjabi University, Patiala, p 21
 10. 5. Christianity, Contributers- Mathew P.John, V.C. Samuel, M.M. Thomas, Parmananda Divarkar, Raymond Panikkar, Published by- Punjabi University, Patiala, p 108