ਪੰਜਾਬੀ ਭੱਠੀ
ਪੰਜਾਬੀ ਭੱਠੀ ਪੰਜਾਬ ਖੇਤਰ ਵਿੱਚ ਵਰਤਿਆ ਜਾਣ ਵਾਲਾ ਇੱਕ ਤੰਦੂਰ ਹੈ।[1]
ਡਿਜ਼ਾਇਨ
ਸੋਧੋਪੰਜਾਬ ਵਿੱਚ ਵਰਤੀਆਂ ਜਾਂਦੀਆਂ ਰਵਾਇਤੀ ਪੰਜਾਬੀ ਭੱਠੀਆਂ" ਦਾ ਨਿਰਮਾਣ ਕਰਨ ਵੇਲੇ:ਜ਼ਮੀਨ ਵਿੱਚ ਇੱਕ ਟੋਆ ਪੁੱਟ ਲਿਆ ਜਾਂਦਾ ਹੈ ਅਤੇ ਧੂਏਂ ਦੇ ਨਿਕਾਸ ਲਈ ਇੱਕ ਸਲਿੰਡਰਨੁਮਾ ਚਿਮਨੀ ਦਾ ਨਿਰਮਾਣ ਟੋਏ ਦੇ ਦੂਰ ਵਾਲੇ ਸਿਰੇ ਤੇ ਕੀਤਾ ਜਾਂਦਾ ਹੈ।[2] ਫਿਰ ਮੋਰੀ ਦੇ ਪਾਸਿਆਂ ਨੂੰ ਮਿੱਟੀ ਨਾਲ ਪੋਚ ਦਿੰਦੇ ਹਨ ਅਤੇ ਜ਼ਮੀਨ ਉਪਰ ਇੱਕ ਗੋਲ ਕੰਧ ਬਣਾਈ ਜਾਂਦੀ ਹੈ। "ਭੱਠੀ ਦੇ ਇੱਕ ਪਾਸੇ, ਅੱਗ ਧੁਖਾਉਣ ਲਈ ਲੱਕੜ, ਬਾਂਸ ਦੇ ਪੱਤੇ ਅਤੇ ਘਾਹ ਪਾਉਣ ਲਈ ਮੂੰਹ ਰੱਖਿਆ ਜਾਂਦਾ ਹੈ।[3] ਭੱਠੀ ਦੇ ਸਿਖਰ ਨੂੰ ਖੁੱਲ੍ਹੇ ਛੱਡ ਦਿੱਤਾ ਜਾਂਦਾ ਹੈ, ਪਰ ਧਾਤ ਦਾ ਇੱਕ ਵਿਸ਼ਾਲ ਭਾਂਡਾ ਜਾਂ ਕੜਾਹੀ, ਜਿਸ ਨੂੰ ਵਾਧੂ ਸੇਕ ਮੁਹੱਈਆ ਕਰਨ ਲਈ ਰੇਤ ਨਾਲ ਭਰਿਆ ਹੁੰਦਾ ਹੈ, ਇਸ ਦੇ ਉੱਪਰ ਰੱਖ ਦਿੱਤਾ ਜਾਂਦਾ ਹੈ। ਪੰਜਾਬ ਵਿੱਚ ਭੱਠੀ ਤੇ ਮੱਕੀ ਅਤੇ ਛੋਲਿਆਂ ਦੇ ਦਾਣੇ ਭੁੰਨਣ ਦਾ ਰਿਵਾਜ ਇੱਕ ਰਵਾਇਤੀ ਸੁਆਦ ਹੈ। ਭੁੱਜੇ ਦਾਣਿਆਂ ਵਿੱਚ ਗੁੜ ਮਿਲਾਉਣ ਦੀ ਵੀ ਰਵਾਇਤ ਹੈ।[3] h
ਅਤੀਤ ਵਿੱਚ, ਹਰ ਪਿੰਡ ਵਿੱਚ ਕਈ ਪੰਜਾਬੀ ਭੱਠੀਆਂ ਹੁੰਦੀਆਂ ਸਨ।[4] ਪਰ ਇਸ ਪਰੰਪਰਾ ਦੀ ਮਹੱਤਤਾ ਹੌਲੀ ਹੌਲੀ ਗਵਾਚ ਰਹੀ ਹੈ।[3]
References
ਸੋਧੋ- ↑ Photo of a Punjabi bhathi
- ↑ Punjabi bhathi
- ↑ 3.0 3.1 3.2 Alop ho riha Punjabi virsa byHarkesh Singh Kehal Pub Lokgeet Parkashan ISBN 81-7142-869-X
- ↑ Punjabi bhathi