ਪੰਜਾਬੀ ਲੋਕਧਾਰਾ ਅਧਿਐਨ
ਇਹ ਲੇਖ ਦਾ ਅੰਦਾਜ਼ ਵਿਕੀਪੀਡੀਆ ਉੱਤੇ ਵਰਤੇ ਜਾਂਦੇ ਵਿਸ਼ਵਕੋਸ਼ ਅੰਦਾਜ਼ ਨਾਲ ਮੇਲ ਨਹੀਂ ਖਾਂਦਾ ਹੈ। |
ਪੰਜਾਬੀ ਲੋਕਧਾਰਾ ਅਧਿਐਨ ਦਾ ਸਰਵੇਖਣ (1947 ਈ. ਤੋਂ ਬਾਅਦ)
ਸੋਧੋਲੋਕਧਾਰਾ
ਸੋਧੋਲੋਕਧਾਰਾ ਦਾ ਜਨਮ ਅਤੇ ਵਿਕਾਸ ਮਨੁੱਖੀ ਸੱਭਿਅਤਾ ਦੇ ਨਾਲ ਹੀ ਹੋਇਆ ਪਰ ਇਸ ਦਾ ਇੱਕ ਸੁਤੰਤਰ ਅਨੁਸ਼ਾਸ਼ਨ ਵਜੋਂ ਅਧਿਐਨ ਬਹੁਤ ਪੁਰਾਣਾ ਨਹੀਂ ਹੈ। ਪੰਜਾਬੀ ਲੋਕਧਾਰਾ ਸੰਬੰਧੀ ਸਮੱਗਰੀ ਦੇ ਸੰਕਲਨ ਅਤੇ ਇਸ ਦੇ ਵਿਸ਼ਲੇਸ਼ਣ ਦਾ ਕਾਰਜ ਭਾਵੇਂ ਤਸੱਲੀਬਖਸ਼ ਹਾਲਤ ਵਿੱਚ ਤਾਂ ਨਹੀਂ ਫਿਰ ਵੀ ਇਹ ਅਜਿਹੀ ਸਥਿਤੀ ਵਿੱਚ ਜਰੂਰ ਪਹੁੰਚ ਚੁੱਕਿਆ ਹੈ। ਜਿਥੋਂ ਇਸ ਦੀ ਵੱਖਰੀ ਪਿਰਤ ਨਜ਼ਰੀ ਲੱਗੀ ਹੈ।
ਮੁੱਢਲੇ ਅਧਿਐਨ ਅਤੇ ਸੰਕਲਨ
ਸੋਧੋਪੰਜਾਬੀ ਲੋਕਧਾਰਾ ਦੇ ਮੁਢਲੇ ਕਾਰਜ ਵਿੱਚ ਐਚ.ਏ. ਰੋਜ਼ ਦੁਆਰਾ 1883 ਅਤੇ 1842 ਦੀ ਮਰਦਸਸ਼ੁਸਾਰੀ ਤੇ ਅਧਾਰਤ ਤਿਆਰ ਕੀਤੀ ਗਈ, ‘ਪੰਜਾਬੀ ਜਾਡਾਂ ਦੇ ਕਬੀਲੀਆਂ ਦੀ ਗਲੈਸਰੀ’ ਰੱਖੀ ਜਾ ਸਕਦੀ ਹੈ। ਵੀਹਵੀਂ ਸਦੀ ਦੇ ਪਹਿਲੇ ਤਿੰਨ ਦਹਾਕਿਆਂ ਵਿੱਚ ਪੰਜਾਬੀ ਲੋਕਧਾਰਾ ਨਾਲ ਸੰਬੰਧਤ ਤਿੰਨ ਪੁਸਤਕਾਂ ਹੀ ਮਿਲਦੀਆਂ ਹਨ। ਇਹਨਾਂ ਵਿੱਚ ਪੰਡਤ ਸ਼ਰਧਾ ਰਾਮ ਫਿਲੌਰੀ ਦੀ ‘ਪੰਜਾਬ ਬਾਤਚੀਤ’, ਪੰਡਤ ਸੰਤ ਰਾਮ ਦੀ ‘ਪੰਜਾਬੀ ਦਾ ਗੀਤ’, ਪੰਡਤ ਰਾਮ ਸ਼ਰਨ ਦਾਸ ਦੀ ‘ਪੰਜਾਬ ਦੇ ਗੀਤ’ ਵਿੱਚ ਚਰਚਾਯੋਗ ਹਨ। ਡਾ. ਮਹਿੰਦਰ ਸਿੰਘ ਰੰਧਾਵਾ ਨੇ ‘ਪੰਜਾਬ ਦੇ ਲੋਕ ਗੀਤ’ (1955), ‘ਪੰਜਾਬੀ ਲੋਕ ਗੀਤ’ (1960), ਵਿੱਚ ਪ੍ਰਕਾਸ਼ਤ ਕਰਵਾਏ। ਇਹ ਪੁਸਤਕ ਪੰਜਾਬ ਦੇ ਚਰਚਤ ਲੋਕ ਗੀਤਾਂ ਦਾ ਪ੍ਰਮਾਣਿਕ ਸੰਕਲਨ ਪੇਸ਼ ਕਰਦੀਆਂ ਹਨ। ਇਸ ਤੋਂ ਇਲਾਵਾ ਡਾ. ਰੰਧਾਵਾ ਦੀ ਪੁਸਤਕ ‘ਪੰਜਾਬ’ ਵੀ ਪੰਜਾਬ ਦੀ ਲੋਕਧਾਰਾ ਬਾਰੇ ਜਾਣਕਾਰੀ ਪ੍ਰਦਾਨ ਕਰਦੀ ਹੈ। ਇਸ ਸਮੇਂ ਦੌਰਾਨ ਹੀ ਗਿਆਨੀ ਗੁਰਦਿਤ ਸਿੰਘ ਨੇ ਮੇਰਾ ਪਿੰਡ (1960) ਵਿੱਚ ਲਿਖੀ। ਇਹ ਪੁਸਤਕ ਆਪਣੇ ਆਪ ਵਿੱਚ ਇੱਕ ਵਿਲੱਖਣ ਤਜ਼ਰਬਾ ਹੈ। ਪਿੰਡ ਨੂੰ ਇਕਾਈ ਮੰਨਕੇ ਇਸ ਨਾਲ ਸੰਬੰਧਤ ਲੋਕਧਾਰਾਈ ਸਮੱਗਰੀ ਨੂੰ ਤਰਤੀਬ ਨਾਲ ਪੇਸ਼ ਕੀਤਾ ਗਿਆ ਹੈ। ਕਰਤਾਰ ਸਿੰਘ ਸ਼ਮਸ਼ੇਰ ਦੀ ਦੂਜੀ ਅਤੇ ਯਾਦਗਾਰੀ ਪੁਸਤਕ ‘ਨੀਲੀ ਤੇ ਰਾਵੀ’ 1961 ਵਿੱਚ ਪ੍ਰਕਾਸ਼ਿਤ ਹੋਈ। ਸ਼ਮਸ਼ੇਰ ਨੇ ‘ਧਰਤੀ ਵਾਜਾ ਦਿੱਤੀਆਂ’ ਤੇ ‘ਲਹਿੰਦੇ ਦੇ ਲੋਕ ਗੀਤ’ ਦੇ ਹੋਰ ਪੁਸਤਕਾਂ ਵੀ ਸਾਨੂੰ ਦਿੱਤੀਆਂ ਹਨ। ਅੰਮ੍ਰਿਤਾ ਪ੍ਰੀਤਮ ਨੇ 1952 ਵਿੱਚ ‘ਪੰਜਾਬ ਦੀ ਆਵਾਜ਼’ ਅਤੇ 1955 ਵਿੱਚ ‘ਮੌਲੀ ਤੇ ਮਹਿੰਦੀ’, ਅਵਤਾਰ ਸਿੰਘ ਦਲੇਰ ਨੇ 1954 ਵਿੱਚ ‘ਪੰਜਾਬੀ ਲੋਕਗੀਤ ਰੂਪ ਤੇ ਬਣਤਰ’ ਅਤੇ ਇੱਕ ਹੋਰ ਕਿਤਾਬ ‘ਅੱਡੀ ਟੱਪਾ’ ਲਿਖੀਆ। 1954 ਵਿੱਚ ਹੀ ਸ਼ੇਰ ਸਿੰਘ ਸ਼ੇਰ ਨੇ ‘ਬਾਰ ਦੇ ਢੋਲੇ’ ਅਤੇ ਡਾਕਟਰ ਰੰਧਾਵਾ ਨੇ ਕਾਂਗੜਾ ਦੇ ਲੋਕ ਗੀਤ ਸਾਨੂੰ ਦਿੱਤੇ। ਲੋਕ ਬੁਝਾਰਤਾਂ ਦੀ ਪਹਿਲੀ ਪੁਸਤਕ ਸੁਖਦੇਵ ਮਾਦਪੁਰੀ ਵੱਲੋਂ 1956 ਵਿੱਚ ਪ੍ਰਕਾਸ਼ਿਤ ਹੋਈ।ਜਜ
ਲੋਕਧਾਰਾ ਵਿਸ਼ਲੇਸ਼ਣ
ਸੋਧੋਲੋਕਧਾਰਾ ਅਧਿਐਨ ਵਿੱਚ ਲੋਕ ਕਹਾਣੀ ਦੇ ਇੱਕਤਰੀਕਰਨ ਦੇ ਇਸ ਖੇਤਰ ਵਿੱਚ ਵਣਜਾਰਾ ਬੇਦੀ ਅਤੇ ਗਿਆਨੀ ਗੁਰਦਿੱਤ ਸਿੰਘ ਦਾ ਵਿਸ਼ੇਸ਼ ਸਥਾਨ ਹੈ। ‘ਪੰਜਾਬ ਦੀਆਂ ਲੋਕ ਕਹਾਣੀਆਂ’ ਪੰਜਾਬ ਦੀਆਂ ਜਨੌਰ ਕਹਾਣੀ (1955), ‘ਇਕ ਘੁੱਟ ਰਸ ਦਾ’, ‘ਬਾਤਾਂ ਲੋਕ ਪੰਜਾਬ ਦੀਆਂ’ ਅਤੇ ‘ਬਾਤਾਂ ਮੁੱਢ ਕਦੀਮ ਦੀਆਂ’ (ਦੋ ਭਾਗ) ਵਣਜਾਰਾ ਬੇਦੀ ਦੀ ਇਸ ਖੇਤਰ ਨੂੰ ਦੇਣ ਹਨ। ਬਾਤਾਂ ਲੋਕ ਪੰਜਾਬ ਦੀਆਂ ਵਿੱਚ ਉਹ ਦੱਸਦਾ ਹੈ ਕਿ ਹੁਣ ਤਕ ਉਹ (1988) 465 ਲੋਕ ਕਹਾਣੀਆਂ ਵੱਖੋਂ-ਵੱਖਰੇ ਸੰਗ੍ਰਿਹਾਂ ਵਿੱਚ ਪ੍ਰਕਾਸ਼ਿਤ ਕਰ ਚੁੱਕਿਆ ਹੈ ਤੇ ਦੋ ਹੋਰ ਸੰਗ੍ਰਹਿ ਦੇਣ ਲਈ ਉਸ ਕੋਲ ਸਮੱਗਰੀ ਹੈ। ਗਿਆਨੀ ਗੁਰਦਿੱਤ ਸਿੰਘ ਦੇ ਇੱਕਤਰੀਕਰਣ ਦੇ ਪ੍ਰਕਾਸ਼ਿਤ ਕੀਤਾ ਹੈ। ਇਹਨਾਂ ਵਿੱਚ ਲਗਪਗ 150 ਲੋਕ ਕਹਾਣੀਆਂ ਹਨ। ਗੋਪਾਲ ਸਿੰਘ ਨਰਗਸ (ਇਕ ਸੀ ਚਿੜੀ) ਸੁਖਦੇਵ ਮਾਦਪੁਰੀ (ਜਰੀਦਾ ਦਾ ਟੋਟਾ ਤੇ ਹੋਰ ਕਹਾਣੀਆਂ, ਨੈਣਾਂ ਦੇ ਵਣਜਾਰੇ), ਸੰਤੋਖ ਸਿੰਘ ਧੀਰ (ਪੰਜਾਬ ਦੀਆਂ ਲੋਕ ਕਹਾਣੀਆਂ) ਅਤਰ ਸਿੰਘ (ਏਨੀ ਮੇਰੀ ਬਾਤ) ਦੇ ਯਤਨ ਵੀ ਇਸ ਖੇਤਰ ਵਿੱਚ ਸ਼ਲਾਘਾਯੋਗ ਹਨ। 1956 ਵਿੱਚ ਰਾਜਾ ਰਾਮ ਸ਼ਾਸਤਰੀ ਦੀ ਪੁਸਤਕ ‘ਹਰਿਆਣਾ ਕੀ ਲੋਕ ਕਥਾਏ’ ਛਪੀ। ਜਿਹਨਾਂ ਵਿੱਚ ਸ਼ਾਮਿਲ ਕਹਾਣੀਆਂ ਨੂੰ ਕੈਰੋਂ ਪੰਜਾਬੀ ਲੋਕ ਕਹਾਣੀਆਂ ਹੀ ਮੰਨਦੇ ਹਨ। 1951 ਵਿੱਚ ਪ੍ਰੀਤਮ ਸਿੰਘ ਪੰਛੀ ਨੇ ‘ਪੰਜਾਬੀ ਕੀ ਕਥਾਏ’ ਵਿੱਚ ਦਸ ਲੋਕ ਕਹਾਣੀਆਂ ਪੇਸ਼ ਕੀਤੀਆਂ। 1950 ਵਿੱਚ ਸੱਤਯ ਪ੍ਰੀਯਾ ਸਾਤ ਨੇ ਪੱਛਮੀ ਪੰਜਾਬ ਦੀਆਂ ਅੱਠ ਲੋਕ ਕਹਾਣੀਆਂ ‘ਮੁਲਤਾਨੀ ਲੋਕ ਕਥਾਏ’ ਸੰਗ੍ਰਹਿ ਵਿੱਚ ਛਪਵਾਇਆ।
ਪੰਜਾਬੀ ਮੁਹਾਵਰਿਆਂ ਅਤੇ ਅਖਾਣਾ ਦੀ ਖੋਜ, ਵਿਸ਼ਲੇਸ਼ਣ, ਇਤਿਹਾਸ ਅਤੇ ਇੱਕਤਰ ਕਰਨ ਬਾਰੇ ਬਹੁਤ ਹੀ ਨਿੱਗਰ ਅਤੇ ਮੌਲਿਕ ਯਤਨ ਡਾ. ਤਾਰਨ ਸਿੰਘ, ਪ੍ਰੋ. ਸਾਹਿਬ ਸਿੰਘ ਅਤੇ ਦਰਸ਼ਨ ਸਿੰਘ ਅਵਾਰਾ ਨੇ ਕੀਤੇ ਹਨ, ਜਿਹਨਾਂ ਨੇ ਫਲਸਰੂਪ ‘ਪੰਜਾਬੀ ਮੁਹਾਵਰਾ ਕੋਸ਼’ ਨਾਂ ਦੀ ਪੁਸਤਕ 1964 ਵਿੱਚ ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਰਾਹੀਂ ਪ੍ਰਕਾਸ਼ਿਤ ਕਰਵਾਈ ਗਈ ਅਤੇ ਦੂਜੀ ਪੁਸਤਕ ‘ਮੁਹਾਵਰਾ’ ਅਤੇ ਅਖਾਣ ਕੋਸ਼ ਦਰਸ਼ਨ ਸਿੰਘ ਅਵਾਰਾ ਦੇ ਸਹਿਯੋਗ ਨਾਲ ਪੰਜਾਬੀ ਯੂਨੀਵਰਸਿਟੀ, ਪਟਿਆਲਾ ਨੇ 1968 ਵਿੱਚ ਸਾਨੂੰ ਦਿੱਤੀ।
ਭਾਸ਼ਾ ਵਿਭਾਗ ਨੇ ਸਾਲ 1968 ਤੋਂ ਪੰਜਾਬ ਦੇ ਇਤਿਹਾਸਕ ਅਤੇ ਸੱਭਿਆਚਾਰਕ ਗੌਰਵ ਨੂੰ ਉਜਾਗਰ ਕਰਨ ਲਈ ਹਰ ਜਿਲੇ ਵਿਚੋਂ ਨਮੂਨੇ ਦੇ ਕੁਝ ਪਿੰਡਾਂ ਅਤੇ ਨਗਰਾਂ ਦਾ ਸਰਵੇਖਣ ਸ਼ੁਰੂ ਕਰਵਾਇਆ ਹੋਇਆ ਹੈ ਅਤੇ ਹੁਣ ਤਕ ਬਡਰੁੱਖਾਂ (ਸੰਗਰੂਰ), ਕੱਲੋਂ ਮਾਜਰਾ (ਪਟਿਆਲਾ), ਸੁਲਤਾਨਪੁਰ ਲੋਧੀ (ਕਪੂਰਥਲਾ), ਡੇਹਰਾ ਬਾਬਾ ਨਾਨਕ (ਗੁਰਦਾਸਪੁਰ), ਦੀਨਾ ਕਾਂਗੜ (ਫੀਰੋਜ਼ਪੁਰ), ਰਾਇਕੋਟ (ਲੁਧਿਆਣਾ), ਜਲਾਲਾਬਾਦ (ਫੀਰੋਜ਼ਪੁਰ) ਅਤੇ ਦਮਦਮਾ ਸਾਹਿਬ (ਬਠਿੰਡਾ) ਦਾ ਸਰਵੇਖਣ ਹੋ ਚੁੱਕਾ ਹੈ। ਇਨ੍ਹਾਂ ਸਰਵੇਖਣ ਪੁਸਤਕਾਂ ਵਿੱਚ ਵੀ ਅਖਾਣ ਮੁਹਾਵਰੇ ਇੱਕਤਰ ਹੋਏ ਮਿਲਦੇ ਹਨ।
ਅਖਾਣਾ ਤੇ ਮੁਹਾਵਰਿਆਂ ਨੂੰ ਸੰਗ੍ਰਹਿ ਕਰਨ ਸੰਬੰਧੀ ਕੁਝ ਯੂਰਪੀ ਵਿਦਵਾਨਾਂ ਦੇ ਯਤਨ ਵੀ ਮਿਲਦੇ ਹਨ, ਜਿਹਨਾਂ ਵਿੱਚ ਸਾਕੋਨੀਕੀ, ਡਾਕਟਰ, ਫਾਲਨ, ਡਬਲਯੂ.ਪੀ. ਰੇਅਰਜ਼, ਸਟਾਰਕੀ ਅਤੇ ਉਬਰਾਇਨ ਆਦਿ ਦੇ ਨਾਂ ਵਰਣਨਯੋਗ ਹਨ।
ਲੋਕਧਾਰਾ ਅਧਿਐਨ ਦਾ ਤੀਜਾ ਦੌਰ
ਸੋਧੋਲੋਕਧਾਰਾ ਦੇ ਅਧਿਐਨ ਦਾ ਤੀਸਰਾ ਦੌਰ 1970 ਤੋਂ ਬਾਅਦ ਸ਼ੁਰੂ ਹੁੰਦਾ ਹੈ। ਪੰਜਾਬੀ ਲੋਕ ਸਾਹਿਤ ਦੇ ਗੰਭੀਰ ਅਧਿਐਨ ਵਿਸ਼ਲੇਸ਼ਣ ਦੀ ਸ਼ੁਰੂਆਤ ਡਾ. ਵਣਜਾਰਾ ਸਿੰਘ ਬੇਦੀ ਦੀ ਪੀ.ਐਸ.ਡੀ. ਦੇ ਸੋਧ ਕਾਰਜ ‘ਪੰਜਾਬੀ ਅਖਾਣਾਂ ਦਾ ਅਲੋਚਨਾਤਮਕ ਅਧਿਐਨ ਨਾਲ ਹੁੰਦੀ ਹੈ। ਪੰਜਾਬੀ ਲੋਕਧਾਰਾ ਦੇ ਖੇਤਰ ਵਿੱਚ ਬੇਦੀ ਦੀ ਘਾਲਣਾ ਬਹੁਪੱਖੀ ਹੈ। ਸਾਹਿਤ ਦੇ ਅਧਿਐਨ ਦੇ ਅਧਿਆਪਨ ਨਾਲ ਸੰਬੰਧਿਤ ਹੋਣ ਦੇ ਬਾਵਜੂਦ ਉਹ ਲੋਕਧਾਰਾ ਨੂੰ ਲੋਕ ਸਾਹਿਤ ਦੇ ਅਧਿਐਨ ਤੱਕ ਹੀ ਸੀਮਤ ਨਹੀਂ ਕਰ ਲੈਂਦਾ ਸਗੋਂ ਲੋਕਧਾਰਾ ਨੂੰ ਇੱਕ ਸੁਤੰਤਰ ਅਨੁਸ਼ਾਸ਼ਨ ਸਵੀਕਾਰਦਾ ਹੋਇਆ, ਇਸ ਦੇ ਵਿਭਿੰਨ ਅਧਿਐਨ ਖੇਤਰਾਂ ਦੇ ਮਹੱਤਵ ਨੂੰ ਵੀ ਦ੍ਰਿੜ ਕਰਵਾਉਂਦਾ ਹੈ। ਪੰਜਾਬੀ ਲੋਕਧਾਰਾ ਦੇ ਅਧਿਐਨ ਖੇਤਰ ਵਿੱਚ ਵਿਸ਼ਵ ਕੋਸ਼ ਉਸ ਦੀ ਵਿਸ਼ੇਸ਼ ਦੇਣ ਹੈ। ਇਸ ਤੋਂ ਇਲਾਵਾ ਉਸਨੇ ਪੰਜਾਬੀ ਲੋਕਧਾਂਰਾ ਦੇ ਵਿਭਿੰਨ ਖੇਤਰਾਂ ਨਾਲ ਸੰਬੰਧਿਤ ਵੀਹ ਦੇ ਕਰੀਬ ਪੁਸਤਕਾਂ ਲਿਖੀਆਂ। ਜਿਵੇਂ ‘ਲੋਕਧਾਰਾ ਤੇ ਸਾਹਿਤ’, ‘ਪੰਜਾਬ ਦੀ ਲੋਕਧਾਰਾ’। ਬੇਦੀ ਨੇ ਪੰਜਾਬੀ ਵਿੱਚ ‘ਪਰੰਪਰਾ’ ਨਾਂ ਦਾ ਰਸਾਲਾ ਵੀ ਸ਼ੁਰੂ ਕੀਤਾ ਸੀ। ਜਿਸ ਵਿੱਚ ਲੋਕ ਧਾਰਾ ਨਾਲ ਸੰਬੰਧਿਤ ਖੋਜ ਭਰਪੂਰ ਲੇਖ ਪ੍ਰਕਾਸ਼ਿਤ ਹੁੰਦੇ ਹਨ।’
ਡਾ. ਬੇਦੀ ਤੋਂ ਬਾਅਦ ਲੋਕਧਾਰਾ ਦੇ ਖੇਤਰ ਵਿੱਚ ਕਰਨੈਲ ਸਿੰਘ ਥਿੰਦ ਦਾ ਯੋਗਦਾਨ ਮਹੱਤਵਪੂਰਨ ਹੈ। ਲੋਕਧਾਰਾ ਦੇ ਅਕਾਦਮਿਕ ਜਗਤ ਨੂੰ ਮਾਨਤਾ ਦਿਵਾਉਣ ਦੇ ਨਾਲ-ਨਾਲ ਉਹਨਾਂ ਇਸ ਖੇਤਰ ਵਿੱਚ ਨਵੇਂ ਖੋਜੀਆਂ ਨੂੰ ਵੀ ਉਤਸ਼ਾਹਿਤ ਕੀਤਾ। ਡਾ. ਬੇਦੀ ਅਤੇ ਥਿੰਦ ਤੋਂ ਇਲਾਵਾ ਪੰਜਾਬੀ ਲੋਕ ਸਾਹਿਤ ਦਾ ਵਿਧੀ ਵਿਗਿਆਨਕ ਵਿਸ਼ਲੇਸ਼ਣ ਪੇਸ਼ ਕਰਨ ਵਾਲੇ ਵਿਦਵਾਨਾਂ ਵਿਚੋਂ ਡਾ. ਜੋਗਿੰਦਰ ਸਿੰਘ ਕੈਰੋਂ (ਲੋਕ ਵਾਰਤਾ ਪੰਜਾਬ), ਡਾ. ਨਾਹਰ ਸਿੰਘ (ਲੋਕ ਕਾਵਿ ਦੀ ਸਿਰਜਨ ਪ੍ਰਕਿਰਿਆ) ਮੁੱਖ ਹਨ। ਡਾ. ਕਰਨਜੀਤ ਸਿੰਘ ਨੇ ਆਪਣੀਆਂ ਪੁਸਤਕਾਂ ਵਿੱਚ ਲੋਕਧਾਰਾ ਤੇ ਲੋਕ ਜੀਵਨ, ਲੋਕ ਮਨ ਚੇਤਨ-ਅਵਚੇਤਨ ਵਿੱਚ ਲੋਕਧਾਰਾ ਨੂੰ ਸਮਾਜਿਕ ਯਥਾਰਥ ਦੀ ਦ੍ਰਿਸ਼ਟੀ ਤੋਂ ਅਧਿਐਨ ਦਾ ਵਿਸ਼ਾ ਬਣਾਇਆ ਹੈ।
ਅਖੀਰ ਵਿੱਚ ਡਾ. ਥਿੰਦ ਦੀ ਪੁਸਤਕ ‘ਲੋਕਯਾਨ ਅਤੇ ਮਧਕਾਲੀਨ ਪੰਜਾਬੀ ਸਾਹਿਤ’ ਦੇ ਛਪਣ ਨਾਲ ਘੱਟੋ-ਘੱਟ ਪੰਜਾਬੀ ਲੇਖਕਾਂ ਸਾਮ੍ਹਣੇ ‘ਲੋਕਯਾਨ’ ਵਿਸ਼ੇ ਦੇ ਸੰਬੰਧ ਵਿੱਚ ਇੱਕ ਤਰ੍ਹਾਂ ਨਾਲ ਬੰਦ ਕਿਵਾੜ ਖੁਲ੍ਹ ਗਏ ਹਨ। ਨਵੀਆਂ ਦਿਸ਼ਾਵਾਂ ਦਿਸ ਆਈਆਂ ਹਨ ਅਤੇ ਨਵੀਆਂ ਸੰਭਾਵਨਾਵਾਂ ਉਜਾਗਰ ਹੋ ਗਈਆਂ। ਇਸ ਪੁਸਤਕ ਦੇ ਆਧਾਰ ਤੇ ਅਸੀਂ ਕਹਿ ਸਕਦੇ ਹਾਂ ਕਿ ਪੰਜਾਬੀ ਲੋਕਧਾਰਾ ਅਧਿਐਨ ਠੀਕ ਅਤੇ ਵਿਗਿਆਨਕ ਲੀਹਾਂ ਉੱਤੇ ਤੁਰਨਾ ਆਰੰਭ ਕਰ ਰਿਹਾ ਹੈ।
ਹਵਾਲੇ ਅਤੇ ਟਿੱਪਣੀਆਂ
ਸੋਧੋ1 ਭੁਪਿੰਦਰ ਸਿੰਘ ਖਹਿਰਾ (ਡਾ.), ਲੋਕਧਾਰਾ, ਭਾਸ਼ਾ ਅਤੇ ਸੱਭਿਆਚਾਰ, ਪੈਪਸੂ ਬੁੱਕ ਡਿਪੂ, ਪਟਿਆਲਾ, 2004, ਪੰਨਾ-32.
2 ਕਰਨੈਲ ਸਿੰਘ ਥਿੰਦ (ਡਾ.), ਲੋਕਯਾਨ ਅਧਿਐਨ, ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ, 1994, ਪੰਨਾ-205.
3 ਜਗਦੀਸ਼ ਕੌਰ, ਪੰਜਾਬੀ ਲੋਕ ਕਹਾਣੀ ਵਿਹਾਰ ਤੇ ਸੰਕਲਪ, ਚੇਤਨਾ ਪ੍ਰਕਾਸ਼ਨ, ਲੁਧਿਆਣਾ, 2007.
4 ਡਾ. ਕਰਨੈਲ ਸਿੰਘ ਥਿੰਦ, ਲੋਕਯਾਨ ਅਧਿਐਨ, ਪੰਜਾਬੀ ਅਧਿਐਨ ਸਕੂਲ, ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ, 1978.
5 ਉਹੀ
6 ਉਹੀ
7 ਉਹੀ
8 ਉਹੀ