ਪੰਜਾਬੀ ਲੋਕਧਾਰਾ ਵਿਸ਼ਵ ਕੋਸ਼

ਸੋਹਿੰਦਰ ਸਿੰਘ ਵਣਜਾਰਾ ਬੇਦੀ ਦੁਆਰਾ ਲਿਖਿਆ ਵਿਸ਼ਵਕੋਸ਼

ਪੰਜਾਬੀ ਲੋਕਧਾਰਾ ਵਿਸ਼ਵ ਕੋਸ਼ (ਨਵੀਂ ਦਿੱਲੀ, ਲੋਕ ਪ੍ਰਕਾਸ਼ਨ. 1978) ਡਾ. ਸੋਹਿੰਦਰ ਸਿੰਘ ਵਣਜਾਰਾ ਬੇਦੀ ਦੁਆਰਾ ਲਿਖੀ ਪੁਸਤਕ ਹੈ।[1] ਅੱਠ ਜਿਲਦਾਂ ਵਿੱਚ ਮੁਕੰਮਲ ਇਸ ਵਿਸ਼ਵਕੋਸ਼ ਨੂੰ ਨੇਪਰੇ ਚਾੜ੍ਹਨ ਵਿੱਚ ਲੇਖਕ ਦੇ ਪੰਤਾਲੀ ਸਾਲ ਲੱਗੇ। ਇਸ ਸੰਬੰਧ ਵਿੱਚ ਖੁਦ ਉਸ ਦੇ ਆਪਣੇ ਸ਼ਬਦਾਂ ਵਿੱਚ ਇਹ ਕਥਨ ਧਿਆਨਯੋਗ ਹੈ, "ਮੈਨੂੰ ਇਉਂ ਜਾਪਦਾ ਹੈ ਕਿ ਮੈਂ ਪਿਛਲੇ ਕਈ ਜਨਮਾਂ ਤੋਂ ਲੋਕਾਂ ਵਿੱਚ ਰਲ ਕੇ ਲੋਕਧਾਰਾ ਦੀਆਂ ਰੂੜ੍ਹੀਆਂ ਨੂੰ ਸਿਰਜਦਾ ਅਤੇ ਬਾਰ-ਬਾਰ ਉਹਨਾਂ ਦੀ ਪੁਨਰ ਰਚਨਾ ਕਰਦਾ ਰਿਹਾ ਹਾਂ ਤੇ ਹੁਣ ਇਨ੍ਹਾਂ ਰੂੜ੍ਹੀਆਂ ਨੂੰ ਇਕੱਤਰ ਕਰਕੇ ਸਾਂਭਣ ਦਾ ਕੰਮ ਵੀ ਜਿਵੇਂ ਕੁਦਰਤ ਨੇ ਮੈਨੂੰ ਸੌਂਪਿਆ ਹੋਵੇ।............ਲੋਕਧਾਰਾ ਦੇ ਖੇਤਰ ਵਿੱਚ ਮੇਰੇ ਦੁਆਰਾ ਕੀਤਾ ਕੰਮ ‘ਬੋਹਲ ਵਿੱਚੋਂ ਇੱਕ ਪਰਾਗਾ ਛੱਟਣ ਦੇ ਤੁੱਲ ਹੈ।’ ਢੇਰ ਸਾਰਾ ਕੰਮ ਕਰਨਾ ਤਾਂ ਅਜੇ ਬਾਕੀ ਹੈ।"[2]

ਪੰਜਾਬੀ ਲੋਕਧਾਰਾ ਵਿਸ਼ਵ ਕੋਸ਼
ਲੇਖਕਡਾ. ਸੋਹਿੰਦਰ ਸਿੰਘ ਵਣਜਾਰਾ ਬੇਦੀ
ਭਾਸ਼ਾਪੰਜਾਬੀ
ਲੜੀਅੱਠ ਜਿਲਦਾਂ ਵਿੱਚ ਮੁਕੰਮਲ
ਵਿਸ਼ਾਪੰਜਾਬੀ ਲੋਕਧਾਰਾ
ਵਿਧਾਕੋਸ਼
ਪ੍ਰਕਾਸ਼ਕਨਵੀਂ ਦਿੱਲੀ, ਲੋਕ ਪ੍ਰਕਾਸ਼ਨ
ਪ੍ਰਕਾਸ਼ਨ ਦੀ ਮਿਤੀ
1978

ਇੰਦਰਾਜ਼ ਅਨੁਸਾਰ ਸੂਚੀ ਸੋਧੋ

ਇਸ ਕੋਸ਼ ਦੀ ਪਹਿਲੇ ਜਿਲਦ ਵਿੱਚ ਪੰਜਾਬੀ ਦੀ ਵਰਣਮਾਲਾ ਅਨੁਸਾਰ ਪਹਿਲੇ ਅਖਰ ਉੜਾ ਤੋਂ ਲੈ ਕੇ ਸੱਸਾ ਤੱਕ ਇਦਰਾਜ ਦਰਜ਼ ਹਨ।

ਹਵਾਲੇ ਸੋਧੋ

  1. http://webopac.puchd.ac.in/ਪੰਜਾਬੀ ਲੋਕਧਾਰਾ ਵਿਸ਼ਵ ਕੋਸ਼
  2. http://punjabitribuneonline.com/2012/08/ਮੇਰੀਆਂ ਮਨਪਸੰਦ ਪੁਸਤਕਾਂ/