ਪੰਜਾਬੀ ਦੇ ਮੱਧਕਾਲੀਨ ਸਾਹਿਤ ਵਿੱਚ ਪੰਜਾਬੀ ਸਫਰਨਾਮਾ ਦਾ ਵਿਕਾਸ ਇੱਕ ਸੁਤੰਤਰ ਸਾਹਿਤਕ ਰੂਪ ਵਜੋ ਨਹੀਂ ਹੋਇਆ ਸਗੋ ਇਹ ਦੂਜੇ ਸਾਹਿਤਕ ਰੂਪਾਂ ਦਾ ਹੀ ਇੱਕ ਅੰਗ ਹੁੰਦਾ। ਪੰਜਾਬੀ ਸਫਰਨਾਮਾ ਸਾਹਿਤ ਵਿੱਚ ਇਹ ਰੂਪ ਪੱਛਮੀ ਸਾਹਿਤ ਦੇ ਵਿਸ਼ੇਸ਼ ਰੂਪ ਨੂੰ ਅਪਣਾਉਣ ਦੇ ਫਲਸਰੂਪ ਹੋਂਦ ਵਿੱਚ ਆਇਆ।

ਸਫਰਨਾਮਾ ਪੰਜਾਬੀ ਸਾਹਿਤ ਦਾ ਪ੍ਰਭਾਵਸ਼ਾਲੀ ਆਧੁਨਿਕ ਰੂਪ ਹੈ ਨਵ ਜਾਗ੍ਰਤੀ ਕਾਲ ਤੋਂ ਪਿਛੋਂ ਸਫਰਨਾਮਾ ਸਾਹਿਤ ਬੜੇ ਵਿਸਥਾਰ ਨਾਲ ਲਿਖੇ ਜਾਣ ਲੱਗ ਪਿਆ ਪੰਜਾਬੀ ਸਫਰਨਾਮਾ ਸਾਹਿਤ ਦਾ ਬੀਜ ਰੂਪ ਪੁਰਾਤਨ ਸਾਹਿਤ ਵਿੱਚ ਵਿਦਮਾਨ ਸੀ। ਵੀਹਵੀਂ ਸਦੀ ਵਿੱਚ ਬਾਕੀ ਸਾਹਿਤ ਰੂਪਾਂ ਦੀ ਤਰ੍ਹਾਂ ਇਹ ਪੁੰਗਰਿਆ ਤੇ ਪ੍ਰਫੁਲਤ ਹੋਇਆ, ਇਸ ਦੀ ਸੀਮਾ ਦਾ ਸਮਾਂ ਇੱਕ ਸਦੀ ਹੋ ਨਿਬੜਦਾ ਹੈ। ਪੰਜਾਬੀ ਸਫਰਨਾਮਾ ਦੇ ਉਦਭਵ ਅਤੇ ਪੰਜਾਬੀ ਦੇ ਪਹਿਲੇ ਸਫਰਨਾਮਾ ਬਾਰੇ ਵਿਦਵਾਨਾਂ ਦੀ ਰਾਇ ਇੱਕ ਮਤ ਨਹੀਂ ਹੈ। ਡਾ. ਗੁਰਚਰਨ ਸਿੰਘ ਅਰਸ਼ੀ "ਏਸ਼ੀਆ ਦੀ ਸੈਲ" ਨੂੰ ਪੰਜਾਬੀ ਦਾ ਪਹਿਲਾ ਸਫਰਨਾਮਾ ਮੰਨਦਾ ਹੈ, ਪਰ ਡਾ. ਗੋਬਿੰਦ ਸਿੰਘ ਲਾਂਬਾ, ਡਾ. ਜੀਤ ਸਿੰਘ ਸੀਤਲ, ਡਾ. ਰਛਪਾਲ ਕੌਰ ਅਤੇ ਪ੍ਰੋ. ਪ੍ਰੀਤਮ ਸਿੰਘ ਭਾਈ ਕਾਹਨ ਸਿੰਘ ਨਾਭਾ ਨੂੰ ਪੰਜਾਬੀ ਸਫਰਨਾਮਾ ਸਾਹਿਤ ਦਾ ਮੋਢੀ ਮੰਨਦੇ ਹਨ, ਪੰਜਾਬੀ ਸਫਰਨਾਮਾ ਸਾਹਿਤ ਦੀ ਉਪਲੱਬਧ ਕਾਲ ਵੰਡ ਅਨੁਸਾਰ ਪੰਜਾਬੀ ਸਫਰਨਾਮਾ ਸਾਹਿਤ ਦੇ ਚਾਰ ਪੜਾਅ ਮੰਨੇ ਗਏ ਹਨ -

  1. ਪਹਿਲਾਂ ਪੜਾਅ (1900-1930) ਈ.
  2. ਦੂਜਾ ਪੜਾਅ (1931-1947) ਈ.
  3. ਤੀਜਾ ਪੜਾਅ (1948-1975) ਈ.
  4. ਚੌਥਾ ਪੜਾਅ (1976-2004)ਈ.

ਸਫਰਨਾਮਾ ਸਾਹਿਤ

ਸੋਧੋ

ਹਵਾਲੇ

ਸੋਧੋ