ਪੰਜਾਬੀ ਸਭਿਆਚਾਰਕ ਵਿਰਸਾ
ਲੇਖਕ | ਡਾ . ਜਗੀਰ ਸਿੰਘ ਨੂਰ |
---|---|
ਦੇਸ਼ | ਭਾਰਤ |
ਭਾਸ਼ਾ | ਪੰਜਾਬੀ |
ਵਿਸ਼ਾ | ਲੋਕਧਾਰਾ |
ਮੀਡੀਆ ਕਿਸਮ | ਪ੍ਰਿੰਟ |
ਅਧਿਆਇ ਵੰਡ
ਸੋਧੋਪੰਜਾਬੀ ਸੱਭਿਆਚਾਰ
ਸੋਧੋਸੱਭਿਆਚਾਰ ਮਨੁੱਖ ਦੀ ਹੋਂਦ ਸਥਿਤੀ ਦਾ ਪ੍ਤਿਮਾਨ ਹੈ। ਇਉਂ ਵੀ ਕਿਹਾ ਜਾ ਸਕਦਾ ਹੈ ਕਿ ਸੱਭਿਆਚਾਰ ਮਨੁੱਖ ਦਾ ਹੀ ਹੁੰਦਾ ਹੈ ਅਤੇ ਮਨੁੱਖ ਦਾ ਦਰਜਾ ਸੱਭਿਆਚਾਰ ਦਾ ਪਛਾਣ ਬਿੰਦੂ ਬਣਦਾ ਹੈ। ਬਰਤਾਨੀਆ ਦਾ ਮਸ਼ਹੂਰ ਮਾਨਵ- ਵਿਗਿਆਨੀ 'ਗਰਾਹਮ ਕਲਾਰਕ ' ਲਿਖਦਾ ਹੈ ਕਿ ' ਮਨੁੱਖ ਨੇ ਆਪਣਾ ਮੌਜੂਦਾ ਰੁੱਤਬਾ ਆਪਣੇ ਸੱਭਿਆਚਾਰ ਦੇ ਮਾਧਿਅਮ ਰਾਹੀਂ ਹਾਸਲ ਕੀਤਾ ਹੈ'। ਮਨੁੱਖ ਭਾਵੇਂ ਕਿੰਨੀ ਹੀ ਨੀਵੀਂ ਜਾਂ ਉਚੇਰੀ ਪੱਧਰ ਉਤੇ ਹੋਵੇ, ਉਸ ਦਾ ਆਪਣਾ ਸੱਭਿਆਚਾਰ ਹੋਵੇਗਾ। ਪੰਜਾਬੀ ਭਾਸ਼ਾ ਵਿੱਚ ਪ੍ਚਲਿਤ ਸ਼ਬਦ 'ਸੱਭਿਆਚਾਰ ' ਨੂੰ ਅਸੀਂ ਸਾਊ ਜਾਂ ਸੁਥਰੇ ਵਿਹਾਰ ਦੇ ਅਰਥਾਂ ਵਿੱਚ ਲੈਂਦੇ ਹਾਂ | ਹਿੰਦੀ ਭਾਸ਼ਾ ਵਿੱਚ ਇਸ ਸ਼ਬਦ ਦੇ ਸਮਾਨਾਰਥਕ ਸ਼ਬਦ 'ਸਾਂਸਕਿ੍ਤੀ ' ਹੈ, ਜੋ ' ਸਮ+ ਕਿ੍+ਕਤਿਨ ' ਸ਼ਬਦਾਂ ਦਾ ਸਮਾਵੇਸ਼ ਹੈ; ਜਿਸ ਦਾ ਭਾਵ ਤਿਆਰੀ, ਪੂਰਣਤਾ ਅਤੇ ਮਨੋਵਿਕਾਸ ਦੇ ਅਰਥਾਂ ਵਿੱਚ ਗ੍ਿਹਣ ਕੀਤਾ ਜਾਂਦਾ ਹੈ | ਅੰਗਰੇਜ਼ੀ ਭਾਸ਼ਾ ਵਿੱਚ 'ਸੱਭਿਆਚਾਰ ' ਸ਼ਬਦ ਵਾਸਤੇ 'ਕਲਚਰ ' ਸ਼ਬਦ ਦਾ ਇਸਤੇਮਾਲ ਹੁੰਦਾ ਹੈ; ਜਿਸ ਦਾ ਅਰਥ— ਫਲਣਾ -ਫੁਲਣਾ ਜਾਂ ਵਿਕਾਸ ਵੱਲ ਵੱਧਣਾ ਹੈ | ਉਰਦੂ -ਫਾਰਸੀ ਭਾਸ਼ਾ ਬੋਲਣ ਵਾਲੇ ਇਸੇ ਸ਼ਬਦ ਦੇ ਸਮਰੂਪ ਸਕਾਫ਼ਤ, ਤਰਬੀਅਤ, ਸਾਇਸਤਗੀ ਅਤੇ ਤਹਿਜ਼ੀਬ ਸ਼ਬਦਾਂ ਦਾ ਪ੍ਯੋਗ ਕਰਦੇ ਹਨ | ਸੱਭਿਆਚਾਰ ਦੇ ਅਰਥ ਉਦੋਂ ਹੋਰ ਵਿਸਾਲਤਾ ਦਾ ਰੂਪ ਧਾਰਨ ਕਰ ਲੈਂਦੇ ਹਨ, ਜਦੋਂ ਇਸ ਨੂੰ ਜੀਵਨ -ਪੱਧਤੀ ਦੇ ਰੂਪ ਵਿੱਚ ਗ੍ਿਹਣ ਕਰ ਲਿਆ ਜਾਂਦਾ ਹੈ | ਅਰਥਾਤ ਇਸ ਵਿੱਚ ਪਰਿਵਾਰਕ ਜੀਵਨ, ਸੰਤਾਨ ਪਾਲਣ, ਵਿਆਹ ਤੇ ਪ੍ਣਾਉਣੇ ਦੇ ਅਨੇਕਾ ਰੀਤੀ -ਰਿਵਾਜ, ਸ਼ਿਲਪ ਕਲਾ ਤੇ ਹੋਰ ਵਿਕਸਿਤ ਕੀਤੀਆ ਕਲਾਵਾਂ, ਵਿਸਵਾਸ ਤੇ ਮਾਨਤਾਵਾਂ, ਸਿੱਖਿਆ, ਗਿਆਨ, ਕਾਰੋਬਾਰ, ਉਹ ਕਦਰਾ - ਕੀਮਤਾ ਜੋ ਜੀਊਣ ਲਈ ਜਰੂਰੀ ਹਨ, ਗੱਲ ਕੀ ਸਮੁੱਚਾ ਵਿਰਸਾ ਇਸ ਦੇ ਘੇਰੇ ਵਿੱਚ ਆ ਜਾਂਦਾ ਹੈ, ਜੋ ਉਸ ਨੂੰ ਪੀੜੀ -ਦਰ ਪੀੜੀ ਆਪਣੇ ਵੱਡੇ - ਵਡੇਰਿਆਂ ਤੋਂ ਵਿਰਾਸਤ -ਰੂਪ ਵਿੱਚ ਮਿਲਿਆ ਹੋਇਆ ਹੁੰਦਾ ਹੈ | ਸੱਭਿਆਚਾਰ ਦੇ ਮੁੱਖ ਤੌਰ 'ਤੇ ਚਾਰ ਅੰਗ ਹੁੰਦੇ ਹਨ | 1- ਪਦਾਰਥਕ, 2- ਸਮਾਜਕ, 3- ਧਾਰਮਿਕ, 4- ਰਾਜਨੀਤਕ | 1- ਪਦਾਰਥਕ ਅੰਗ ਵਿੱਚ ਉਪਜੀਵਕਾ ਦੇ ਸਾਧਨ, ਸਾਜੋ- ਸਮਾਨ, ਪਹਿਰਾਵਾ, ਹਾਰ -ਸ਼ਿੰਗਾਰ, ਵਸਤੂ- ਵਟਾਂਦਰਾ, ਰਿਹਾਇਸ਼ ਅਤੇ ਖਾਣਾ-ਪੀਣਾ ਆਦਿ ਆ ਜਾਂਦਾ ਹੈ | 2- ਸਮਾਜਕ ਅੰਗ ਦੇ ਅੰਤਰਗਤ— ਸਮਾਜ- ਪ੍ਬੰਧ, ਰਿਸ਼ਤੇ - ਨਾਤੇ, ਪਰਿਵਾਰ, ਵਿਆਹ, ਵਹਿਮ -ਭਰਮ, ਸੰਚਾਰਤ ਭਾਸ਼ਾ, ਕਲਾਵਾਂ, ਸਾਹਿਤ, ਨਾਚ ਅਤੇ ਹੋਰ ਮਨੋਰੰਜਨਾ ਦੀਆਂ ਆਉਦੇ ਹਨ | 3- ਧਾਰਮਿਕ ਅੰਗ ਦੇ ਅਧੀਨ ਮਨੁੱਖ ਦੀਆਂ ਨੈਤਿਕ ਕਦਰਾਂ - ਕੀਮਤਾਂ, ਮੁੱਲ - ਵਿਧਾਨ, ਪੂਜਾ-ਪਾਠ, ਟੂਣਾ, ਮਨਤ- ਮਣੋਤ ਆਦਿ ਦਾ ਵਿਵਰਣ ਹੁੰਦਾ ਹੈ | 4- ਰਾਜਨੀਤਕ ਅੰਗ ਦੇ ਅੰਤਰਗਤ ਰਾਜ-ਪ੍ਬੰਦ, ਸਥਾਨਕ-ਪ੍ਬੰਧ ਅਤੇ ਇਸ ਨਾਲ ਸੰਬੰਧਿਤ ਸਥਿਤੀਆਂ ਅਤੇ ਇਨ੍ਹਾਂ ਸਥਿਤੀਆਂ ਤੋਂ ਉਤਪੰਨ ਹੋਰ ਬਹੁ-ਪਰਤੀ ਪਰਿਸਥਿਤੀਆਂ ਆਂ ਜਾਂਦੀਆਂ ਹਨ | ਦੁਨੀਆ ਦੇ ਵਿਭਿੰਨ ਸੱਭਿਆਚਾਰਾਂ ਦੇ ਟਾਕਰੇ ਤੇ ਪੰਜਾਬੀ ਸੱਭਿਆਚਾਰ ਵਿਲੱਖਣ ਅਤੇ ਅਮੀਰ ਸੱਭਿਆਚਾਰ ਹੈ | ਉਦਾਹਰਣ ਵਜੋਂ— ਪੰਜਾਬ ਦੇ ਵਸਨੀਕਾ ਦੇ ਪੈਦਾਵਾਰੀ ਸਾਧਨਾਂ, ਅਰਥਚਾਰੇ, ਸਮਾਜਕ ਵਰਤਾਰੇ, ਰਾਜਨੀਕ ਤੌਰ 'ਤੇ ਹੋਏ ਵੰਡ-ਵੰਡਾਈਏ, ਧਾਰਮਿਕ ਪੂਜਾ ਅਰਚਨਾ ਵਿਧੀ, ਜੰਮਣੇ - ਮਰਨੇ ਦੀਆਂ ਰਸਮਾਂ - ਰਿਵਾਜਾਂ ਆਦਿ ਦੇ ਟਾਕਰੇ ਉਤੇ ਗੁਜਰਾਤ, ਬੰਗਾਲ, ਨਾਗਾਲੈਂਡ, ਮਹਾਂ - ਰਾਸ਼ਟਰ, ਤਾਮਿਲਨਾਡੂ ਆਦਿ ਖਿੱਤਿਆਂ ਦੇ ਵਸਨੀਕਾਂ ਵਿੱਚ ਭਿੰਨਤਾ ਹੈ | ਪੰਜਾਬ ਦਾ ਜਨ - ਜੀਵਨ ਅਨੇਕਾਂ ਪ੍ਕਾਰ ਦੇ ਕੰਮ - ਕਾਰਜਾ ਅਥਵਾ ਧੰਦਿਆਂ ਵਿੱਚ ਰੁੱਝਾ ਹੋਇਆ ਹੈ, ਰੋਜ਼ੀ -ਰੋਟੀ ਲਈ ਪੰਜਾਬੀਆਂ ਨੇ ਦੁਨੀਆ ਭਰ ਦੇ ਕਿਸੇ ਧੰਦੇ ਨੂੰ ਨਹੀਂ ਛੱਡਿਆ | ਪੰਜਾਬੀਆਂ ਦਾ ਖਾਣਾ- ਪੀਣਾ ਅਤੇ ਪਹਿਰਾਵਾ, ਇਨ੍ਹਾਂ ਦੀ ਵੱਖਰੀ ਦਿੱਖ ਦਾ ਸੂਚਕ ਹੈ | ਇਨ੍ਹਾਂ ਦੀ ਮੁੱਖ ਖੁਰਾਕ ਅਨਾਜ ਵਿਚੋਂ - ਕਣਕ, ਚੌਲ, ਮੱਕੀ, ਬਾਜਰਾ, ਦਾਲਾਂ ਵਿਚੋਂ ਮਾਹ, ਮੂੰਗੀ, ਮਸਰ, ਛੋਲੇ ਆਦਿ | ਸਬਜੀਆਂ ਵਿਚੋਂ ਆਲੂ, ਗੋਭੀ, ਗਾਜਰ, ਮੂਲੀ, ਗੋਂਗਲੂ, ਮਟਰ, ਕੱਦੂ, ਕਰੇਲਾ, ਭਿੰਡੀ ਅਤੇ ਸਾਗ ਆਦਿ ਮੁੱਖ ਹਨ | ਮੀਟ ਬੱਕਰੇ, ਮੱਛੀ ਅਤੇ ਵਿਸ਼ੇਸ਼ ਕਰਕੇ ਕੁੱਕੜ ਦਾ ਪ੍ਸੰਦ ਕਰਦੇ ਹਨ | ਪਾ੍ਹੁਣਾਚਾਰੀ, ਪੰਜਾਬੀਆਂ ਦੇ ਇਸੇ ਪ੍ਕਰਣ ਵਿੱਚ ਵਿਸ਼ੇਸ਼ ਵਰਣਨਯੋਗ ਬਿਰਤੀ ਹੈ | ਜਿਥੋਂ ਤੱਕ ਇਨ੍ਹਾਂ ਦੇ ਪਹਿਰਾਵੇ ਦਾ ਸੰਬੰਧ ਹੈ ਮਰਦਾਂ ਵਿੱਚ ਕੁੜਤਾ - ਚਾਦਰਾ ਜਾਂ ਕੁੜਤਾ ਪਜਾਮਾ, ਪੱਗ, ਟੋਪੀ ਆਦਿ ਅਤੇ ਔਰਤਾ ਵਿੱਚ ਕੁੜਤੀ, ਲਹਿੰਗਾ, ਘਗਰਾ, ਸਲਞਾਰ- ਕਮੀਜ, ਦੁਪੱਟਾ ਆਦਿ ਪ੍ਚਲਿਤ ਪੁਸ਼ਾਕ ਹੈ | ਪੰਜਾਬੀ ਸ਼ੌਕੀਨ ਲੋਕ ਹਨ | ਇਨ੍ਹਾਂ ਦੇ ਵੰਨ - ਸੁਵੰਨੇ ਅਤੇ ਅਣਗਿਣਤ ਸ਼ੌਕ ਜਿਥੇ ਖਾਣ -ਪੀਣ, ਪਹਿਣਨ - ਪਹਿਰਾਵੇ ਮੇਲੇ-ਮੁਸ਼ਾਹਿਰੇ, ਰਾਸਾਂ -ਤਮਾਸ਼ਿਆਂ, ਗਾਣਿਆਂ - ਵਜਾਣਿਆਂ, ਲੋਕ -ਨਾਚ, ਲੋਕ-ਖੇਡਾਂ ਤੋਂ ਪ੍ਗਟ ਹੁੰਦੇ ਹਨ, ਉਥੇ ਪਸ਼ੂ -ਪੰਛੀ ਪਾਲਣੇ ਜਿਵੇਂ ਮੱਝ, ਗਾਂ ਬੱਕਰੀ, ਭੇਡਾਂ, ਘੋੜੇ ਆਦਿ ਅਤੇ ਕੁੱਤੇ, ਬਿੱਲੀਆਂ, ਕਬੂਤਰ, ਤੋਤੇ, ਬਟੇਰੇ, ਮੁਰਗਾਬੀਆਂ, ਕੁੱਕੜ, ਕੁੱਕੜੀਆਂ ਆਦਿ ਨੂੰ ਰੱਖਣਾ ਵੀ ਇਨ੍ਹਾਂ ਦੀ ਵਿਸ਼ੇਸ਼ਤਾ ਹੈ ਅਤੇ ਸ਼ੌਕ ਵੀ ਹੈ | ਪੰਜਾਬੀ ਸੱਭਿਆਚਾਰ ਵਿੱਚ ਪੁੱਤਰ ਦਾ ਸੰਕਲਪ ਵਿਸ਼ੇਸ਼ ਮਹੱਤਵ ਰੱਖਦਾ ਹੈ |ਪੁੱਤਰਾਂ ਦੀ ਪ੍ਰਾਪਤੀ ਲਈ ਅਨੇਕਾਂ ਗੁਰੂ -ਫਕੀਰਾਂ ਅਤੇ ਦੇਵਤਿਆਂ ਦੀਆਂ ਮੰਨਤਾਂ ਮੰਨੀਆਂ ਜਾਂਦੀਆਂ ਹਨ | ਪੰਜਾਬੀਆਂ ਦੀ ਭਾਸ਼ਾ ਮਿੱਠੀ ਅਤੇ ਸਰਲ ਹੈ | ਵਰਤਮਾਨ ਸਮੇਂ ਵਿੱਚ ਇਸ ਦੀਆਂ ਅਨੇਕਾਂ ਉਪ - ਭਾਸ਼ਾਵਾਂ ਹਨ, ਜਿਵੇਂ ਪੋਠੋਹਾਰੀ, ਲਹਿੰਦੀ, ਮਾਝੀ, ਦੁਆਬੀ, ਮਲਵਈ, ਪੁਆਧੀ, ਡੋਗਰੀ ਆਦਿ | ਇਹ ਵੀ ਪੰਜਾਬੀਅਤ ਦੀ ਖਾਸ ਵਿਸ਼ੇਸ਼ਤਾ ਹੈ | ਨਿਰਸੰਦੇਹ, ਪੰਜਾਬੀ ਸੱਭਿਆਚਾਰ ਵਿਲੱਖਣ ਸੱਭਿਆਚਾਰ ਹੈ |
ਅੱਲੜ- ਬੱਲੜ ਬਾਵੇ ਦਾ
ਸੋਧੋਅੱਲੜ -ਬੱਲੜ ਬਾਵੇ ਦਾ ' ਪੰਜਾਬੀ ਲੋਕ -ਗੀਤਾਂ ਦੀ ਇੱਕ ਵੰਨਗੀ 'ਲੋਰੀ -ਗੀਤ ' ਦੀ ਇੱਕ ਟੂਕ ਹੈ | ਲੋਰੀ (ਮਾਂ ਦੇ ਰੂਪ ਵਿਚ) ਆਪਣੇ ਨਵ - ਜਾਤ' (ਬੱਚੇ) ਨੂੰ, ਜਦੋਂ ਉਹ ਚੀਕਦਾ ਜਾਂ ਆਮ ਸਾਧਾਰਨ ਅਵਸਥਾ ਵਿੱਚ ਨਾ - ਖੁਸ਼ ਮਹਿਸੂਸ ਕਰਦਾ ਹੈ ਤਾਂ ਮਾਂ ਉਸ ਨੂੰ ਆਪਣੀਆਂ ਬਾਹਾਂ ਵਿੱਚ ਲੈ ਕੇ ਸਹਿਜ ਰੂਪ ਵਿੱਚ ਕੋਈ ਹੇਕ ਕੱਢਦੀ ਹੈ ਤਾਂ ਬੱਚਾ ਆਰਾਮ ਤੇ ਆਮ ਅਵਸਥਾ 'ਚ ਆ ਜਾਂਦਾ ਹੈ ਤੇ ਸੌ ਜਾਂਦਾ ਹੈ | ਲੋਰੀ ਦੀ ਮਿੱਠੀ, ਰਸ -ਭਿੰਨੀ, ਪਿਆਰ-ਪਰੁੱਤੀ ਅਤੇ ਹਿਰਦੇ-ਵੇਦਕ ਸੁਰ ਹਮੇਸ਼ਾ ਸੰਬੋਧਨੀ ਰੂਪ ਹੁੰਦੀ ਹੈ ਅਤੇ ਵਿਸ਼ੇਸ਼ ਪ੍ਕਾਰ ਦੇ ਲੋਰ ਵਿੱਚ ਅਲਾਪੀ ਜਾਂਦੀ ਹੈ | ਇਸੇ ਤਰ੍ਹਾਂ ਦਾਦੀਆਂ, ਫੁੱਫੀਆਂ, ਮਾਸੀਆਂ ਵੀ ਆਪੋ- ਆਪਣੇ ਲਹਿਜੇ ਵਿੱਚ ਬੱਚਿਆਂ ਨੂੰ ਲੋਰੀਆਂ ਦਿੰਦੀਆਂ ਹਨ | ਮਾਸੀ ਆਖਦੀ ਹੈ:
ਸੌਂ ਜਾ ਕਾਕੇ ਸੌਂ ਜਾ ਨੈਵੀ ਤੂੰ ਤੇਰੇ ਬੋਦੇ ਲੜਗੀ ਜੂੰ ਕੱਢਣ ਵਾਲੀਆਂ ਮਾਸੀਆਂ ਕਢਾਉਣ ਵਾਲਾ ਤੂੰ .....
ਲੋਰੀ ਵਿੱਚ ਜਿੱਥੇ ਬੱਚੇ ਨੂੰ ਪ੍ਚਾਉਣ, ਸੁਲਾਉਣ ਅਤੇ ਖਿਡਾਉਣ ਦੀ ਸੁਰ ਬਲਵਾਨ ਹੁੰਦੀ ਹੈ, ਉਥੇ ਮਾਂ ਦੇ ਮਨ ਦੀ ਅਵਸਥਾ ਦਾ ਜ਼ਿਕਰ, ਤਨਾਓ ਗ੍ਸਤ, ਪਤੀ ਦੀ ਉਡੀਕ, ਰੋਸਾ, ਗਿਲ੍ਹਾ - ਸ਼ਿਕਵਾ ਵੀ ਵਿਆਪਕ ਹੁੰਦਾ ਹੈ | ਪਤੀ ਦੀ ਉਡੀਕ ਵਿੱਚ ਪਤਨੀ, ਅਕਾਸ਼ ਦੇ ਤਾਰੇ ਗਿਣਦੀ ਹੋਈ ਬੱਚੇ ਨੂੰ ਇਉਂ ਆਖਦੀ ਹੈ:
ਔ...ਗਈਆਂ ਖੱਤੀਆਂ ਤੇ ਔ...ਗਏ ਤਾਰੇ.... ਅਜੇ ਨਾ ਆਏ ਮੇਰੇ ਗੰਨਿਆਂ ਵਾਲੇ |
ਸੰਖੇਪ ਵਿੱਚ ਕਿਹਾ ਜਾ ਸਕਦਾ ਹੈ ਕਿ ਸਾਡੇ ਸੱਭਿਆਚਾਰ ਦੇ ਮਹੱਤਵਪੂਰਨ ਪੱਖਾਂ ਦਾ ਜ਼ਿਕਰ ਇਸ ਲੋਕ- ਕਾਵਿ ਰੂਪ ਵਿੱਚ ਮਿਲਦਾ ਹੈ | ਇਹ ਪ੍ਵਿਰਤੀ ਅੱਜ ਦੀਆਂ ਮਾਵਾਂ ਵਿੱਚ ਦਿਨੋ-ਦਿਨ ਘੱਟਦੀ ਜਾ ਰਹੀ ਹੈ | ਸ਼ਾਇਦ ਵਿਦੇਸ਼ੀ ਲਿਸ਼ਕ - ਪੁਸ਼ਕ ਜਾਂ ਤੋਰ ਤਰੀਕਿਆਂ ਨੂੰ ਅਪਣਾਉਣ ਸਦਕਾ ਜਾਂ ਮਸ਼ੀਨੀਕਰਨ ਸਦਕਾ, ਪਰ ਇਸ ਪ੍ਵਿਰਤੀ ਨੂੰ ਸੁਰਜੀਤ ਰੱਖਣਾ ਸਾਡੇ ਸੱਭਿਆਚਾਰ ਲਈ ਸ਼ਾਨ ਵਾਲੀ ਗੱਲ ਸਾਬਤ ਹੋਵੇਗੀ | ਜਿਵੇ:
ਅੱਲੜ -ਬੱਲੜ ਬਾਵੇ ਦਾ, ਬਾਵਾ ਕਣਕ ਲਿਆਵੇਗਾ, ਖਰਾਸੋਂ ਕਣਕ ਭਿਆਵਾਂਗੇ, ਆਟਾ ਘਰ ਲਿਆਵਾਂਗੇ, ਬਾਵੀ ਮੰਨ ਪਕਾਵੋਗੀ, ਬਾਵਾ ਬਹਿ ਕੇ ਖਾਵੇਗਾ, ਵੱਡਾ ਹੋ ਕੇ ਸੋਹਣੀ ਵਹੁਟੀ ਲਿਆਵੇਗਾ......
ਭੈਣ-ਭਰਾ ਦੀ ਸਾਂਝ
ਸੋਧੋਮਨੁੱਖ ਸਮਾਜਕ ਜੀਵ ਹੈ | ਸਮਾਜ ਵਿੱਚ ਰਹਿੰਦੀਆਂ ਇਸਨੇ ਆਪਣੇ ਸੰਬੰਧਾਂ ਦਾ ਵਿਸ਼ਾਲ ਤਾਣਾ-ਬਾਣਾ ਬੁਣਿਆ ਹੋਇਆ ਹੈ | ਮੂਲ ਰੂਪ ਵਿਚ, ਸਮਾਜ ਅਤੇ ਇਸ ਵਿਚਲੀ ਰਿਸ਼ਤਾ - ਪ੍ਣਾਲੀ ਦੀ ਬੁਨਿਆਦੀ ਚੂਲ ਪਰਿਵਾਰ ਹੈੇ | ਪਰਿਵਾਰ ਵਿਚੋਂ ਹੀ ਵਿਵਿਧ ਕਿਸਮ ਦੇ ਰਿਸ਼ਤੇ ਪਨਪਦੇ, ਪਲਦੇ ਅਤੇ ਵਿਗਸਦੇ ਹਨ | ਮੁੱਖ ਤੋਰ ਤੇ ਪਰਿਵਾਰਿਕ ਰਿਸ਼ਤੇ ਪਤੀ-ਪਤਨੀ, ਪਿਓ- ਪੁੱਤਰ, ਪਿਓ- ਧੀ, ਮਾਂ - ਪੁੱਤਰ, ਮਾਂ- ਧੀ, ਭਰਾ - ਭਰਾ, ਭੈਣ - ਭਰਾ ਦੇ ਰਿਸ਼ਤੇ ਦੇ ਰੂਪ ਵਿੱਚ ਉੱਘੜਦੇ ਹਨ | ਭੈਣ - ਭਰਾ, ਇੱਕ ਮਾਂ- ਪਿਓ ਦੇ ਜਾਏ ਹੁੰਦੇ ਹਨ | ਭੈਣ -ਭਰਾ ਦੇ ਪਿਆਰ ਦਾ ਜਨਮ, ਭੈਣ - ਭਰਾਵਾਂ ਦੇ ਜਨਮ ਤੋਂ ਹੀ ਆਰੰਭ ਹੋ ਜਾਂਦਾ ਮੰਨਿਆ ਗਿਆ ਹੈ | ਉਹ ਭੈਣਾਂ ਜੋ ਵੀਰਾਂ ਤੋਂ ਕੁਝ ਵੱਡੀਆਂ ਹੂੰਦੀਆਂ ਹਨ, ਉਹ ਆਪਣੇ ਨਿੱਕੇ - ਨਿੱਕੇ ਵੀਰਾਂ ਨੂੰ ਖਿਡਾਉਂਦੀਆਂ, ਰੋਂਦੇ ਨੂੰ ਚੁੱਪ ਕਰਾਉਂਦੀਆਂ ਅਤੇ ਲੋਰੀਆਂ ਦੇਂਦੀਆਂ ਨਹੀਂ ਥੱਕਦੀਆਂ |
ਦੋ ਦੜਿਕਾ ਪਿਆ ਪੜਿਕਾ ਮਾਂ ਰਾਣੀ ਘਰ ਹੋਇਆ ਨਿੱਕਾ ਪਿਓ ਰਾਜੇ ਨੂੰ ਦਿਓ ਵਧਾਈ, ਸੇਰ ਸੱਕਰ ਮੈਨੂੰ ਆਈ |
ਮਾਂ -ਪਿਓ ਨੇ ਤਾਂ ਆਪਣੀ ਉਮਰ ਭੋਗ ਕੇ ਇਸ ਦੁਨੀਆ ਤੋਂ ਪਹਿਲਾਂ ਹੀ ਤੁਰ ਜਾਣਾ ਹੁੰਦਾ ਹੈ ਅਤੇ ਵੀਰ ਹੀ ਉਮਰ ਭਰ ਦੇ ਮਾਪੇ ਹੁੰਦੇ ਹਨ | ਭਰਾ ਸਦਾ ਹੀ ਭੈਣਾਂ ਦੀਆਂ ਤੰਗੀਆਂ ਤਰੁਸ਼ੀਆਂ ਦੂਰ ਕਰਦੇ ਰਹੇ ਹਨ | ਘਰ ਆਏ ਵੀਰ ਦੀ ਭੈਣ ਸੇਵਾ ਕਰਨ ਦੇ ਪੱਖੋਂ ਕੋਈ ਕਸਰ ਨਹੀਂ ਛੱਡਦੀ | ਭਾਵੇਂ ਕਿ ਉਸ ਨੂੰ ਸੱਸ ਦੀਆਂ ਝਿੜਕਾਂ ਵੀ ਕਿਉ ਨਾ ਖਾਣੀਆਂ ਪੈਣ | ਕੋਈ ਵੀ ਤਿਉਹਾਰ ਹੋਵੇ ਜਿਵੇ: ਲੋਹੜੀ, ਰੱਖੜੀ, ਤੀਆਂ ਆਦਿ ਤੇ ਵੀਰ ਦੇ ਆਉਣ ਦੀ ਖੁਸ਼ੀ ਹੁੰਦੀ ਹੈ | ਨਿਰਸੰਦੇਹ ਭੈਣ-ਭਰਾ ਦੇ ਪਵਿੱਤਰ ਨਾਤੇ ਵਰਗਾ ਹੋਰ ਕੋਈ ਪਵਿੱਤਰ ਨਾਤਾ ਨਹੀਂ ਹੈ | ਇਸ ਨਾਤੇ ਦਾ ਕਿਤੇ ਅੰਤ ਨਹੀ, ਵਿਸਤਾਰ ਹੀ ਵਿਸਤਾਰ ਹੈ |
ਸਾਡੇ ਲੋਕ-ਨਾਚ
ਸੋਧੋਲੋਕ-ਨਾਚ ਮਨੋਰੰਜਨ ਦਾ ਸਾਧਨ ਹੀ ਨਹੀਂ, ਇਹ ਕਿਸੇ ਖਿੱਤੇ ਦੇ ਜਨ - ਸਮੂਹ ਦੀ ਸਮਾਜਿਕ, ਸੱਭਿਆਚਾਰਕ, ਨੈਤਿਕ, ਧਾਰਮਿਕ, ਰਾਜਸੀ, ਤੇ ਇਤਿਹਾਸਕ ਜੀਵਨ ਤੋਰ ਦੀਆਂ ਵਿਭਿੰਨ ਪਰਤਾਂ ਦਾ ਸਰੀਰਕ ਮੁਦਰਾਵਾਂ ਦੇ ਮਾਧਿਅਮ ਰਾਹੀਂ ਆਪ ਮੁਹਾਰਾ, ਸਾਧਾਰਨ, ਖੁਸ਼ੀਆਂ, ਅੰਦਰੂਨੀ ਭਾਵਨਾਵਾਂ ਦਾ ਬਾਹਰੀ ਪ੍ਗਟਾ ਵੀ ਹੈ ਤੇ ਹੋਰ ਲੋਕ - ਕਲਾਵਾਂ ਵਾਂਗ ਪਰਵਾਹ ਮਾਨ ਹੁੰਦਾ ਰਹਿੰਦਾ ਹੈ | ਪੰਜਾਬ ਵਿੱਚ ਪੰਜ ਹਜ਼ਾਰ ਪੂਰਵ ਈਸਵੀ ਤੋਂ ਲੋਕ ਨਾਚ ਨੱਚਣ ਦੀ ਪਰੰਪਰਾ ਦੇ ਪ੍ਮਾਣ ਮਿਲ ਸਕਦੇ ਹਨ | ਪੰਜਾਬ ਦੇ ਲੋਕ - ਨਾਚਾਂ ਦਾ ਵਰਗੀਕਰਣ ਦੋ ਪੱਧਰਾਂ ਤੇ ਕੀਤਾ ਜਾ ਸਕਦਾ ਹੈ: ਇਸਤਰੀ ਜਾਤੀ ਦੇ ਲੋਕ- ਨਾਚ ਮਰਦਾਵੇਂ ਲੋਕ- ਨਾਚ | 1- ਇਸਤਰੀ ਜਾਤੀ ਦੇ ਲੋਕ-ਨਾਚ: ਗਿੱਧਾ, ਸੰਮੀ, ਕਿੱਕਲੀ 2- ਮਰਦਾਵੇਂ ਲੋਕ - ਨਾਚ: ਭੰਗੜਾ, ਝੂੰਮਰ, ਲੁੱਡੀ |
ਲੋਕ - ਗੀਤਾਂ ਵਿੱਚ ਸਾਉਣ ਮਹੀਨਾ
ਸੋਧੋਸਾਉਣ ਮਹੀਨਾ ਵਿਸ਼ੇਸ਼ ਰੂਪ ' ਚ ਵਰਖਾ - ਰੁੱਤ ਦਾ ਮਹੀਨਾ ਹੈ | ਸਾਉਣ ਮਹੀਨੇ ਵਿੱਚ ਪ੍ਰਮੁੱਖ ਤਿੱਥ - ਤਿਉਹਾਰ ਅਤੇ ਹੋਰ ਖੁਸ਼ੀਆਂ - ਖੇੜਿਆਂ ਦਾ ਆਰੰਭ ਇਸ ਮਹੀਨੇ ਦੇ ਪਹਿਲੇ ਦਿਨ (ਸੰਗਰਾਂਦ)ਤੋਂ ਹੀ ਸ਼ੁਰੂ ਹੋ ਜਾਂਦਾ ਹੈ | ਲੋਕ- ਗੀਤਾਂ ਵਿੱਚ ਸਾਉਣ ਮਹੀਨੇ ਨਾਲ ਸੰਬੰਧਿਤ ਬਹੁਤ ਸਾਰੇ ਟੱਪੇ, ਬੋਲੀਆਂ ਅਤੇ ਲੰਮੇ- ਗੀਤ ਮਿਲਦੇ ਹਨ | ਸਾਉਣ ਵਿੱਚ ਤੀਆਂ ਦਾ ਤਿਉਹਾਰ ਸਜ-ਵਿਆਹੀਆਂ ਇਸਤਰੀਆਂ ਅਤੇ ਅਣ - ਮੁਕਲਾਈਆਂ ਇਸਤਰੀਆਂ ਦਾ ਸ਼ਗਨਾ ਭਰਪੂਰ ਤਿਉਹਾਰ ਹੈ | ਪੰਜਾਬੀ ਲੋਕ ਖਾਣ ਦੇ ਖਾਸਾ ਹੀ ਸ਼ੌਕੀਨ ਹਨ | ਸਾਉਣ ਮਹੀਨੇ ਖੀਰਾਂ - ਪੂੜੇ ਆਦਿ ਇਨ੍ਹਾਂ ਦੇ ਮਨ ਭਾਉਂਦੇ ਸਵਾਦੀ ਪਕਵਾਨ ਹਨ | ਜਿਵੇ:
ਸਾਉਣ ਖੀਰ ਨਾ ਖਾਧੀਆ, ਕਿਉ ਜੰਮਿਉਂ ਅਪਰਾਧੀਆ | ਸਾਉਣ ਦਾ ਮਹੀਨਾ ਪੰਜਾਬੀਆਂ ਦਾ ਨਹੀਂ, ਸਮੁੱਚੀ ਮਨੁੱਖਤਾ ਦੇ ਭਾਗਾਂ ਵਿੱਚ ਰੰਗ ਭਰਦਾ ਹੈ | ਧਰਤੀ ਮੌਲਦੀ ਹੈ, ਜਵਾਨੀ ਹੁਲਾਰਾ ਖਾਂਦੀ ਹੈ, ਟਹਿਕਦੀ, ਮਹਿਕਦੀ ਅਤੇ ਖਿੜਦੀ ਹੈ |
ਮੇਲੇ ਜਾਣ ਦੀ ਤਿਆਰੀ
ਸੋਧੋਪੰਜਾਬ ਮੇਲਿਆਂ ਦੀ ਧਰਤੀ ਹੈ | ਇੱਥੇ ਹਰ ਨਵੇਂ ਦਿਨ ਨਵੇਂ ਤੋਂ ਨਵਾਂ ਹੀ ਮੇਲਾ ਵੇਖਣ ਜਾਂ ਸੁਣਨ ਵਿੱਚ ਆਉਂਦਾ ਹੈ |ਪੰਜਾਬ ਦੇ ਅਨੇਕ ਮੇਲੇ ਜਿਹਨਾਂ ਵਿਚੋਂ ਅੰਮਿ੍ਤਸਰ ਦੀ ਦੀਵਾਲੀ, ਮੁਕਤਸਰ ਦੀ ਮਾਘੀ, ਤਰਨ ਤਾਰਨ ਦੀ ਮੱਸਿਆ, ਛੇਹਰਟੇ ਦੀ ਪੰਚਮੀ, ਡੇਰੇ ਬਾਬੇ ਨਾਨਕ ਦਾ ਚੋਲਾ ਸਾਹਿਬ, ਬਟਾਲੇ ਬਾਬੇ ਨਾਨਕ ਦਾ ਵਿਆਹ, ਅਚਲ ਸਾਹਿਬ ਦੀ ਸ਼ਿਵਰਾਤਰੀ, ਸੰਗਰੂਰ ਦੇ ਪਿੰਡ ਲੌਂਗੋਵਾਲ ਦੀਆਂ ਤੀਆਂ ਤੋਂ ਛੁਪਾਰ ਦਾ ਮੇਲਾ, ਜਰਗ ਦਾ ਮੇਲਾ, ਜਗਰਾਵਾਂ ਦੀ ਰੌਸ਼ਨੀ, ਹੈਦਰ ਸ਼ੇਖ ਦਾ ਮੇਲਾ, ਗੁੱਗੇ ਮਾੜੀ ਦਾ ਮੇਲਾ ਆਦਿ ਪ੍ਰਸਿੱਧ ਮੇਲੇ ਹਨ, ਜੋ ਰੰਗ, ਜਾਤ ਪਾਤ, ਨਸਲ ਆਦਿ ਤੋਂ ਉੱਪਰ ਉੱਠ ਕੇ ਸਰਬ ਸਾਂਝੇ ਮੇਲੇ ਬਣ ਚੁੱਕੇ ਹਨ ਅਤੇ ਬੜੇ ਚਾਅ, ਉਮਾਹ ਅਤੇ ਉਚੇਚ ਨਾਲ ਮਨਾਏ ਜਾਂਦੇ ਹਨ | ਵੱਖ - ਵੱਖ ਮੇਲਿਆਂ ਵਿੱਚ ਜਾਣ ਵਾਸਤੇ ਤਿਆਰੀ ਵੀ ਵੱਖਰੇ ਵੱਖਰੇ ਤਰੀਕਿਆਂ ਨਾਲ ਕੀਤੀ ਜਾਂਦੀ ਹੈ | ਕਈਆਂ ਮੇਲਿਆਂ ਤੇ ਘੋੜੇ, ਘੋੜੀਆਂ, ਬੋਤੇ ਤੇ ਗੱਡੇ ਸਵਾਰੀ ਦਾ ਸਾਧਨ ਬਣ ਦੇ ਹਨ, ਪਰ ਵਿਗਿਆਨਕ ਉਨਤੀ ਨਾਲ ਟਾਂਗੇ ਰਿਕਸ਼ੇ ਤਾਂ ਕਿਤੇ ਰਹੇ ਕਾਰ, ਸਕੂਟਰਾਂ, ਟਰੈਕਟਰਾਂ, ਟਰਾਲੀਆਂ, ਰੇਲਾਂ ਰਾਹੀ ਵੀ ਮੇਲਾ ਵੇਖਣ ਵਾਸਤੇ ਜਾਇਆ ਜਾਂਦਾ ਹੈ | ਦੂਜੇ ਪਾਸੇ ਮੁਟਿਆਰਾਂ ਅਤੇ ਔਰਤਾਂ, ਰੰਗ - ਬਰੰਗੇ ਕੱਪੜੇ ਪਾਈ, ਮਟਕਦੀਆਂ, ਗੁਟਕਦੀਆ, ਸੁੰਦਰਤਾ ਅਤੇ ਮਹਿਕਾਂ ਦੀ ਸ਼ੀਰਣੀ ਵੰਡਦੀਆਂ ਇਸ ਤਰ੍ਹਾਂ ਗਾਂਦੀਆਂ ਹਨ:
ਪੱਲੇ ਮੇਰੇ ਛਲੀਆਂ, ਮੈ ਗੁੱਗਾ ਮਨਾਵਣ ਚਲੀ ਆ ਨੀ ਮੈਂ ਗੁੱਗਾ ਮਨਾਵਣ ਚਲੀ ਆ....
ਲੋਕ ਗੀਤਾਂ ਅਤੇ ਮੇਲਿਆਂ ਦਾ ਆਪਸੀ ਗੂਹੜਾ ਨਾਤਾ ਹੈ, ਜੇ ਲੋਕ - ਗੀਤ ਲੇਕ ਦਿਲਾਂ ਦੀ ਅਵਾਜ਼ ਹਨ ਤਾਂ ਮੇਲੇ ਲੋਕ ਦਿਲਾਂ ਦਾ ਪ੍ਚਾਵਾ ਹਨ | ਇਸੇ ਕਰਕੇ ਬੱਚੇ, ਜਵਾਨ, ਮੁਟਿਆਰਾਂ, ਔਰਤਾਂ, ਤਾਂ ਇੱਕ ਪਾਸੇ ਰਹੀਆਂ, ਸਗੋਂ ਬੁੱਢੇ - ਠੇਰੇ ਵੀ ਮੇਲੇ ਜਾਂਦੇ ਹੋਏ ਜਵਾਨੀ ਵਿੱਚ ਆ ਗਏ ਮਹਿਸੂਸ ਕਰਦੇ ਹਨ ਅਤੇ ਇੱਕ ਦੂਜੇ ਨੂੰ ਇਸ ਤਰ੍ਹਾਂ ਕਹਿੰਦੇ ਹੋਏ ਸੁਣੇ ਜਾ ਸਕਦੇ ਹਨ:
ਓੜਕ ਨੂੰ ਮਰ ਜਾਣਾ ਮੇਲੇ ਚੱਲ ਚਲੀਏ ... |
ਮੇਲਾ ਤਾਂ ਛਪਾਰ ਲੱਗਦਾ
ਸੋਧੋਛਪਾਰ ਦਾ ਮੇਲਾ, ਪੰਜਾਬ ਦੇ ਸਮੂਹ ਮੇਲਿਆਂ ਵਿਚੋਂ ਇੱਕ ਵਿਲੱਖਣ ਅਤੇ ਸਰੂਪ ਵਿੱਚ ਸਚਿਤਰ ਮੇਲਾ ਹੈ | ਇਸ ਮੇਲੇ ਦਾ ਮੁੱਖ ਮਨੋਰਥ ਗੁੱਗੇ ਦੀ ਪੂਜਾ - ਅਰਚਨਾ ਕਰਨ ਵਿੱਚ ਨਿਹਿਤ ਮੰਨਿਆਂ ਗਿਆ ਹੈ | ਇਸ ਮੇਲੇ ਦੀ ਪ੍ਰਸਿੱਧੀ ਲੋਕ - ਮਾਨਸਿਕਤਾ ਵਿੱਚ ਘਰ ਕਰ ਚੁੱਕੀ ਹੈ | ਇਸ ਦਾ ਜ਼ਿਕਰ ਲੋਕ - ਬੋਲੀਆਂ ਵਿੱਚ ਹੋਇਆਂ ਵੇਖਿਆ ਜਾ ਸਕਦਾ ਹੈ:
ਆਰੀ ਆਰੀ ਆਰੀ ਮੇਲਾ ਤਾਂ ਛਪਾਰ ਲੱਗਦਾ, ਜਿਹੜਾ ਲਗਦਾ ਜਗਤ ਤੋਂ ਭਾਰੀ |
ਕਿਹਾ ਜਾਂਦਾ ਹੈੇ ਕਿ ਰਾਜਸਥਾਨ ਦੇ ਬੀਕਾਨੇਰ ਦੇ ਇਲਾਕੇ ਤੋਂ 1890 ਬਿਕਰਮੀ ਵਿੱਚ ਗੁੱਗੇ ਮਾੜੀ ਤੋਂ ਮਿੱਟੀ ਲਿਆ ਕੇ ਇਥੇ ਸਥਾਪਿਤ ਕਰ ਦਿੱਤੀ ਗਈ, ਬਸ ਉਦੋ ਤੋਂ ਅੱਜ ਤਕ ਇਹ ਮੇਲਾ ਲਗਦਾ ਚਲਿਆ ਆ ਰਿਹਾ ਹੈ |
ਗੁੱਗਾ ਜਿਸ ਦਾ ਪਹਿਲਾ ਨਾਮ ਗੁਗਲ ਸੀ, ਬੀਕਾਨੇਰ ਦੇ ਰਾਜਪੂਤ ਰਾਜੇ ਜੈਮਲ ਦੇ ਘਰ ਰਾਣੀ ਬਾਂਛਲ ਦੀ ਕੁੱਖੋਂ ਗੁਰੂ ਗੋਰਖਨਾਥ ਦੇ ਵਰ ਨਾਲ ਹੋਇਆਂ | ਇਹ ਸਮਾਂ ਦਸਵੀਂ ਈਸਵੀ ਦਾ ਹੈ | ਮੇਲਾ ਲੱਗਣ ਤੋਂ ਕੁਝ ਦਿਨ ਪਹਿਲਾ ਹੀ ਵੱਖ - ਵੱਖ ਕਿਸਮ ਦੀਆਂ ਦੁਕਾਨਾ ਵਾਲੇ ਆ ਕੇ ਪਿਛੋਂ ਬਾਹਰ ਮਾੜੀ ਵਾਲੇ ਪਾਸੇ ਦਰੱਖਤਾਂ ਦੇ ਲਾਗੇ ਇੱਕ ਕਿਸਮ ਦੇ ਬਾਜ਼ਾਰ ਸਜਾਉਣੇ ਸ਼ੁਰੂ ਕਰ ਦਿੰਦੇ ਹਨ | ਵੱਖ - ਵੱਖ ਪਿੰਡਾਂ ਦੇ ਲੋਕ, ਵੱਖ - ਵੱਖ ਤਬਕਿਆਂ ਦੇ ਲੋਕ, ਖਾਸ ਕਰਕੇ ਕੁਝ ਨਿਮਨ ਅਤੇ ਮੱਧ ਸ਼ਰੇਣੀ ਦੇ ਲੋਕ, ਮੋਰਾਂ ਦੇ ਖੰਭਾਂ ਅਤੇ ਰੰਗ ਬਰੰਗੀਆਂ ਟਾਕੀਆ ਨਾਲ ਸਜਾਏ ਝੰਡੇ ਲੈ ਕੇ ਪਹੁੰਚ ਦੇ ਹਨ | ਕੁਲ ਮਿਲਾ ਕੇ ਕਿਹਾ ਜਾ ਸਕਦਾ ਹੈ ਕਿ ਪੰਜਾਬ ਦੇ ਮੇਲਿਆਂ ਵਿੱਚ ਛਪਾਰ ਦਾ ਮੇਲਾ ਆਪਣੀ ਵਿਸ਼ੇਸ਼ ਪ੍ਕਾਰ ਦੀ ਹੋਂਦ ਦਾ ਧਾਰਨੀ ਹੈ ਏਥੋਂ ਲੋਕ ਅਨੇਕ ਬਖਸ਼ਸ਼ਾਂ ਹਾਸਿਲ ਕਰਦੇ ਹਨ, ਕਈ ਪ੍ਕਾਰ ਦੀਆਂ ਸੁਖਣਾਂ ਲਾਹੁੰਦੇ ਹਨ ਅਤੇ ਗੁੱਗੇ ਦੀ ਮਾੜੀ ਤੋਂ ਮਿੱਟੀ ਕੱਢਦੇ ਹੋਏ ਹੋਰ ਬਖਸ਼ਸ਼ਾ ਅਤੇ ਨਿਹਮਤਾਂ ਸੰਬੰਧੀ ਅਰਜੋਈਆਂ ਕਰਦੇ ਹੋਏ ਮੰਗ ਕਰੀ ਜਾਂਦੇ ਹਨ |
ਸੱਸੀ-ਪੁੰਨੂੰ ਦੀ ਲੋਕ-ਗਾਥਾ
ਸੋਧੋਪੰਜਾਬ ਵਿੱਚ ਪ੍ਚਲਿਤ ਹੋਈਆਂ ਲੋਕ - ਗਾਥਾਵਾਂ ਪੰਜਾਬੀ ਸੱਭਿਆਚਾਰ ਦਾ ਵੱਡਮੁੱਲਾ ਅੰਗ ਹਨ | ਇਨ੍ਹਾਂ ਦੇ ਬਿਰਤਾਂਤ ਵਿਚੋਂ ਝਲਕਦਾ ਪੰਜਾਬ ਖੁਲ੍ਹਾਂ -ਡੁਲ੍ਹਾਂ ਵਾਲਾ ਪ੍ਤੀਤ ਹੰਦਾ ਹੈ | ਪੰਜਾਬ ਦੀਆਂ ਪ੍ਰਸਿੱਧ ਲੋਕ - ਗਾਥਾਵਾਂ ਵਿਚੋਂ, ਹੀਰ- ਰਾਂਝਾ, ਮਿਰਜ਼ਾ - ਸਾਹਿਬਾਂ, ਸੱਸੀ- ਪੁੰਨੂੰ, ਸੋਹਣੀ-ਮਹੀਂਵਾਲ, ਕੀਮਾ- ਮਲਕੀ, ਰਾਜਾ- ਰਸਾਲੂ, ਪੂਰਨ - ਭਗਤ, ਦੁੱਲਾ - ਭੱਟੀ, ਜੈਮਲ-ਫੱਤਾ, ਸੁੱਚਾ- ਸੂਰਮਾ, ਜੀਊਣਾ- ਮੋੜ ਅਤੇ ਜੱਗਾ- ਜੱਟ ਆਦਿ ਪ੍ਰਮੁੱਖ ਲੋਕ- ਗਾਥਾਵਾਂ ਹਨ | ਇਸ ਲੋਕ ਗਾਥਾ ਵਿੱਚ ਸੱਸੀ ਦੇ ਜਨਮ ਤੋ ਲੈ ਕੇ ਉਸ ਦੀ ਅੱਲਾ ਨੂੰ ਪਿਆਰੀ ਹੋਣ ਤੱਕ ਦੀ ਗਾਥਾ ਬਹੁਤ ਹੀ ਮਸ਼ਹੁਰ ਹੈ | ਸਮੁੱਚੇ ਤੋਰ ਤੇ ਇਸ ਲੋਕ-ਗਾਥਾ ਵਿੱਚ ਸੱਚੇ - ਸੁੱਚੇ ਪਿਆਰ ਤੋਂ ਛੁੱਟ ਸੁਹਿਰਦਤਾ, ਕੁਰਬਾਨੀ ਅਤੇ ਤਿਆਗ ਦੇ ਭਾਵ ਵੀ ਉਤਪੰਨ ਹੁੰਦੇ ਹਨ |
ਬੁਝਾਰਤਾਂ
ਸੋਧੋ'ਬੁਝਾਰਤ ' ਸ਼ਬਦ ਦੇ ਸਮਾਨਰਥਕ 'ਪਹੇਲੀ ', ਅੜਾਉਣੀ, ਬਾਤ ਜਾਂ ਰਿਡਲਜ਼ ਵੀ ਪ੍ਚਲਿਤ ਹਨ | ਇਹ (ਬੁਝਾਰਤ) ਇੱਕ ਪੀੜ੍ਹੀ ਤੋਂ ਦੂਜੀ ਪੀੜ੍ਹੀ ਤੱਕ, ਵਧੇਰੇ ਕਰਕੇ ਮੌਖਿਕ ਰੂਪ ਵਿੱਚ ਪਹੁੰਚਦੀ ਰਹੀ ਹੈ | ' ਰਿੱਗ ਵੇਦ ' ਵਿੱਚ ਬਹੁਤ ਸਾਰੀਆਂ ਬੁਝਾਰਤਾਂ ਸਮਿਲਤ ਹਨ | ਕਿਹਾ ਜਾਂਦਾ ਹੈ ਕਿ ਇਸ ਗ੍ੰਥ ਦੇ ਪਹਿਲੇ ਮੰਡਲ ਵਿੱਚ 'ਦਿ੍ਗਾਤਮਾ ' ਦੀ ਇਕੋ ਰਿਚ ਵਿੱਚ ਇਕਵੰਜਾ ਬੁਝਾਰਤਾਂ ਅੰਕਿਤ ਕੀਤੀਆਂ ਹੋਈਆਂ ਹਨ | ਹਿੰਦੋਸਤਾਨੀ ਭਾਸ਼ਾ ਵਿੱਚ ਅਮੀਰ ਖੁਸਰੋ (1312- 1382) ਦੀਆਂ ਬਹੁਤ ਸਾਰੀਆਂ ਬੁਝਾਰਤਾਂ (ਪਹੇਲੀਆਂ) ਅੱਜ ਵੀ ਪ੍ਚਲਿਤ ਹਨ | ਇਹਨਾਂ ਵਿੱਚ ਰੋਚਕਤਾ ਅਤੇ ਗਿਆਨ - ਵਰਧਕ ਜੁਗਤ ਇਕ- ਸਾਰ ਵਿਆਪਕ ਪਸਰੀ ਹੋਈ ਦਿਸਦੀ ਹੈ | ਪੰਜਾਬੀ ਵਿੱਚ ਛੋਟੇ ਆਕਾਰ ਦੀਆਂ ਤੇ ਵੱਡੇ ਆਕਾਰ ਦੀਆਂ ਬੁਝਾਰਤਾਂ ਅਤੇ ਲੰਮੀ ਬੁੁਝਾਰਤਾਂ ਵੀ ਉਪਲਬਧ ਹਨ | ਜਿਵੇਂ ਛੋਟੇ ਆਕਾਰ ਦੀਆਂ ਬੁਝਾਰਤਾਂ:
ਏਥੇ ਸੀ ਤਾਂ ਔਹ—ਗਈ (ਨਜ਼ਰ)
ਵੱਡੇ ਆਕਾਰ ਦੀਆਂ ਬੁਝਾਰਤਾਂ:
ਬਾਹਰੋਂ ਆਇਆ ਬਾਬਾ ਲੋਧੀ, ਘਰ ਆਣ ਬਿਠਾਲਿਆ ਕੂੰਦਾ ਨਹੀਓ ਸਹਿੰਦਾ ਨਹੀਓ, ਮੁੱਕੀ ਮੁੱਕੀ ਮਾਰਿਆਂ. (ਪਿਆਜ਼)
ਲੰਮੀ ਬੁਝਾਰਤ:
ਚਾਰ ਵੀਰ ਮੇਰੇ ਅਖਣੇ ਮਖਣੇ, ਚਾਰ ਵੀਰ ਮੇਰੇ ਮਿੱਟੀ ਚਖਣੇ, ਦੋ ਵੀਰ ਮੇਰੇ ਖੜੇ ਮੁਨਾਰੇ, ਦੋ ਵੀਰ ਮੇਰੇ ਚੁੰਮਣ ਤਾਰੇ, ਭੈਣ ਵਿਚਾਰੀ ਮੱਖ਼ੀਆਂ ਮਾਰੇ | (ਮੱਝ)
ਬੁਝਾਰਤਾਂ ਦਾ ਵਿਸ਼ੇ-ਪਾਸਾਰ ਦਾ ਘੇਰਾ ਵਿਸ਼ਾਲ ਅਤੇ ਵੰਨ-ਸੁਵੰਨਾ ਹੈ | ਇਨ੍ਹਾਂ ਵਿੱਚ ਦਾਰਸ਼ਨਿਕਤਾ, ਧਾਰਮਿਕਤਾ, ਕੁਦਰਤ- ਚਿੱਤਰਣ, ਮਨੁੱਖ, ਖੇਤੀ- ਬਾੜੀ, ਘਰੇਲੂ ਚੀਜ਼ਾਂ ਵਸਤਾ ਇਤਿਹਾਸ, ਮਿਥਿਹਾਸ ਆਦਿ ਦੇ ਰੰਗਾਂ ਦਾ ਨਿਰੂਪਣ ਹੋਇਆ ਵੇਖਿਆ ਜਾ ਸਕਦਾ ਹੈ |
ਲੋਕ -ਹਿਰਦੇ ਵਿੱਚ ਦੇਵੀ-ਦੇਵਤੇ
ਸੋਧੋਪੰਜਾਬ ਰਿਸ਼ੀਆਂ - ਮੁਨੀਆਂ, ਪੀਰਾਂ - ਫਕੀਰਾਂ, ਗੁਰੂਆ, ਸੰਤਾਂ, ਸਾਧਾਂ, ਭਗਤਾਂ ਦੀ ਜਨਮ ਭੂਮੀ ਹੈ | ਦੇਵੀ- ਦੇਵਤਿਆਂ ਜਾਂ ਗੁਰੂ - ਪੀਰਾਂ ਦੀ ਮਹਿਮਾ ਦਾ ਗਾਇਨ ਕਰਨਾ ਪੰਜਾਬੀਆਂ ਦਾ ਸਾਂਝਾ ਕਰਮ- ਧਰਮ ਹੈ | ਇਥੇ ਜਾਤ, ਫਿਰਕੇ, ਵਿਸ਼ੇਸ਼ ਧਰਮ ਆਦਿ ਦੀ ਪੁਛ-ਛਾਣ ਨਹੀਂ ਕੀਤੀ ਜਾਂਦੀ | ਪੰਜਾਬੀ- ਜਨ ਸਾਂਝੇ ਰੂਪ ਵਿੱਚ - ਭਾਵੇਂ ਉਹ ਹਿੰਦੂ, ਮੁਸਲਮਾਨ ਹੈ, ਈਸਾਈ ਹੈ, ਸਿੱਖ, ਪਾਰਸੀ ਜਾਂ ਕੋਈ ਹੋਰ, ਨੱਚਦਾ, ਗਾਉਦਾ ਹੋਇਆ ਦੇਵੀ - ਦੇਵਤਿਆ ਦੀ ਉਪਾਸਨਾ ਕਰਦਾ ਨਜ਼ਰੀ ਪੈਦਾ ਹੈ | ਪੰਜਾਬੀ ਲੋਕ - ਹਿਰਦਾ ਵਿਸ਼ਾਲ ਹੈ ਕਿ ਇਸ ਨੂੰ ਰੁੱਖ ਬੂਟੇ, ਜੰਗਲ ਬੇਲੇ, ਜਿਹਨਾਂ ਥੱਲੇ ਦੇਵੀ - ਦੇਵਤੇ, ਇਸ਼ਟ, ਗੁਰੂ, ਪੀਰ ਪੈਗੰਬਰ ਬੈਠਦੇ ਰਹੇ ਜਾਂ ਜਿਹਨਾਂ ਕੋਲੋ ਦੀ ਉਹ ਲੰਘਦੇ ਰਹੇ ਉਹ ਵੀ ਉਹਨਾਂ ਦਾ ਰੂਪ ਹੋ ਗਏ ਪ੍ਤੀਤ ਹੁੰਦੇ ਹਨ:
ਪੱਤੇ ਪੱਤੇ ਗੋਬਿੰਦ ਬੈਠਾ, ਟਾਹਣੀ ਟਾਹਣੀ ਦੇਵਤਾ | ਮੁੱਢ ਤੇ ਕਿ੍ਸ਼ਨ ਬੈਠਾ, ਧੰਨ ਬ੍ਰਹਮਾ ਦੇਵਤਾ |
ਨਿਰਸੰਦੇਹ ਕਿਹਾ ਜਾ ਸਕਦਾ ਹੈ ਕਿ ਪੰਜਾਬੀ ਲੋਕ- ਮਨਾਂ ਵਿੱਚ ਦੇਵੀ - ਦੇਵਤਿਆਂ ਪ੍ਤੀ ਆਦਰ, ਮਾਣ, ਸ਼ਰਧਾ - ਭਾਵਨਾ ਧਰਮਾਂ ਤੋਂ ਉਪਰ ਉੱਠ ਕੇ ਬਲਵਾਨ ਰੂਪ ਵਿੱਚ ਪ੍ਬਲ ਹੈ; ਅੱਲਾ, ਵਾਹਿਗੁਰੂ, ਰਾਮ ਨਾਮ ਇੱਕ ਹੈ, ਭਰਮਾਂ 'ਚ ਪੈ ਗਈ ਦੁਨੀਆ |
ਸੱਭਿਆਚਾਰਕ ਪਰਿਵਰਤਕ: ਗੁਰੂ ਨਾਨਕ
ਸੋਧੋਗੁਰੂ ਨਾਨਕ ਦੇਵ ਜੀ ਦਾ ਆਗਮਨ ਪੰਜਾਬ ਵਿੱਚ ਸੱਭਿਆਚਾਰਕ ਇਨਕਲਾਬ ਦੀ ਲਾਸਾਨੀ ਮਿਸਾਲ ਹੈ ਅਤੇ ਦੁਨੀਆ ਦੇ ਚਿੰਤਨ ਦਾ ਮੀਲ ਪੱਥਰ | ਗੁਰੂ ਜੀ ਦਾ ਜਨਮ ਵੈਸਾਖ 3, ਸੰਮਤ 1526 ਬਿਕਰਮੀ ਭਾਵ 15 ਅਪ੍ੈਲ 1469 ਈ ਨੂੰ ਹੋਇਆ | ਆਪ ਜੀ ਦੇ ਜਨਮ - ਸਥਾਨ ਵਾਲੇ ਪਿੰਡ ਦਾ ਨਾਮ ਰਾਏ ਭੋਇ ਦੀ ਤਲਵੰਡੀ ਸੀ, ਜੋ ਜ਼ਿਲ੍ਹਾ ਸ਼ੇਖੂਪੁਰ, ਪਾਕਿਸਤਾਨ ਵਿੱਚ ਸਥਿਤ ਹੈ | ਆਪ ਜੀ ਦੇ ਪਿਤਾ ਜੀ ਦਾ ਨਾਮ ਮਹਿਤਾ ਕਾਲੂ ਸੀ ਅਤੇ ਮਾਤਾ ਦਾ ਨਾਮ ਤਿ੍ਪਤਾ ਦੇਵੀ ਸੀ | ਗੁਰੂ ਸਾਹਿਬ ਇਸ ਦੁਨਿਆਵੀ ਜਗਤ ਵਿੱਚ ਲਗਪਗ ਸਾਢੇ ਸੱਤਰ੍ਹ ਵਰ੍ਹੇ ਦੀ ਆਯੂ ਭੋਗ ਕੇ 1539 ਈ: ਨੂੰ ਜੋਤੀ ਜੋਤ ਸਮਾਏ | ਜੋਤੀ ਜੋਤ ਸਮਾਉਣ ਤੱਕ ਗੁਰੂ ਸਾਹਿਬ ਇਥੇ 18 ਸਾਲ ਦਾ ਅਰਸਾ ਰਹੇ | ਜੀਵਨ ਕਾਲ ਦੌਰਾਨ ਆਪ ਜੀ ਦੀ ਸੰਗਤ ਵਿੱਚ ਦੋ ਸਾਥੀ - ਭਾਈ ਬਾਲਾ ਜੀ ਤੇ ਭਾਈ ਮਰਦਾਨਾ ਜੀ ਬਹੁਤ ਸਮਾਂ ਰਹੇ | ਭਾਈ ਮਰਦਾਨਾ ਤਾਂ ਕਮਾਲ ਦਾ ਰਬਾਬੀ ਸੀ | ਸੰਮਤ 1589 ਬਿ. ਅਰਥਾਤ 1532 ਈ. ਨੂੰ ਬਾਬਾ ਲਹਿਣਾ ਜੀ ਆਪ ਜੀ ਦੀ ਸ਼ਰਨ ਵਿੱਚ ਆਏ, ਅਤੇ ਉਹਨਾਂ ਦੀ ਸੇਵਾ, ਲਗਨ ਮਿਹਨਤ, ਨਾਲ ਗੁਰੂ ਸਾਹਿਬ ਨੂੰ ਪ੍ਭਾਵਿਤ ਕੀਤਾ, ਸੰਨ 1539 ਨੂੰ ਗੁਰਿਆਈ ਬਖ਼ਸ਼ ਕੇ ਗੁਰੂ ਅੰਗਦ ਦਾ ਰੁੱਤਬਾ ਦੇ ਦਿੱਤਾ |
ਜੋਤੀ ਜੋਤ ਸਮਾਉਣ ਸਮੇਂ ਦੀ ਇੱਕ ਘਟਨਾ ਪ੍ਚਲਿਤ ਹੈ ਕਿ ਹਿੰਦੂਆਂ ਅਤੇ ਮੁਸਲਮਾਨਾਂ ਨੇ ਗੁਰੂ ਸਾਹਿਬ ਤੇ ਆਪੋ ਆਪਣਾ ਹੱਕ ਜਤਾਇਆ: ਗੁਰੂ ਨਾਨਕ ਸ਼ਾਹ ਫ਼ਕੀਰ, ਹਿੰਦੂ ਕਾ ਗੁਰੂ ਮੁਸਲਮਾਨ ਕਾ ਪੀਰ |
ਗੁਰੂ ਜੀ ਨੇ ਰੱਬ ਨਿਰ-ਆਕਾਰ ਹੈ | ਉਹ ਮਹਾਨ ਤੇ ਸਰੇਸ਼ਟ ਹੈ | ਗੁਰੂ ਜੀ ਨੇ ਨਿਮਰਤਾ, ਸੁਹਿਰਦਤਾ, ਦਇਆ, ਅਜਿਹੇ ਸਿਧਾਂਤ ਦਸੇ ਹਨ ਜਿਹੜੇ ਮਨੁੱਖੀ ਸ਼ਖਸੀਅਤ ਦੀ ਵਿੱਚ ਨਿਖਾਰ ਲੈ ਆਉਂਦੇ ਹਨ | ਗੁਰੂ ਸਾਹਿਬ ਨੇ ਇਹ ਵੀ ਸਿਧਾਂਤ ਸਥਾਪਿਤ ਕੀਤਾ ਕਿ ਸਮਾਜ ਵਿੱਚ ਮਰਦ ਅਤੇ ਔਰਤ ਬਰਾਬਰ ਦਾ ਸਥਾਨ ਰਖਦੇ ਹਨ | ਆਪ ਜੀ ਦੇ ਬੋਲਾਂ ਵਿੱਚ ਬੇਸ਼ੁਮਾਰ ਨਿੱਡਰਤਾ ਸੀ | ਨਿਰਸੰਦੇਹ,ਗੁਰੂ ਸਾਹਿਬ ਨੇ ਉੱਤਮ ਸੱਭਿਆਚਾਰਕ ਮੁੱਲ ਵਿਧਾਨ ਨੂੰ ਧਾਰਨ ਕਰਨ ਤੇ ਬਲ ਦਿੱਤਾ | ਇਸੇ ਜੁਗਤ ਰਾਹੀ ਲੋਕਿਕਤਾ,ਅਤੇ ਦੇ ਰਹੱਸਾ ਨੂੰ ਪਛਾਣਿਆ ਜਾ ਸਕਦਾ ਹੈ ਅਤੇ ਵਿਲੱਖਣ ਸੱਭਿਆਚਾਰ ਨੂੰ ਸਜੀਵ ਰੱਖਿਆ ਜਾ ਸਕਦਾ ਹੈ | [1]
ਹਵਾਲੇ
ਸੋਧੋ- ↑ ਪੰਜਾਬੀ ਸੱਭਿਆਚਾਰਕ ਵਿਰਸਾ (ਨਿਬੰਧ ਸੰਗ੍ਹਹਿ), ਡਾ. ਜਗੀਰ ਸਿੰਘ ਨੂਰ