ਪੰਜਾਬੀ ਸਾਹਿਤ ਦੀ ਇਤਿਹਾਸਕਾਰੀ (ਤਰਲੋਕ ਕੰਵਰ)
ਇਹ ਲੇਖ ਦਾ ਅੰਦਾਜ਼ ਵਿਕੀਪੀਡੀਆ ਉੱਤੇ ਵਰਤੇ ਜਾਂਦੇ ਵਿਸ਼ਵਕੋਸ਼ ਅੰਦਾਜ਼ ਨਾਲ ਮੇਲ ਨਹੀਂ ਖਾਂਦਾ ਹੈ। |
ਸਾਹਿਤ ਅਧਿਐਨ ਦੇ ਪ੍ਰਸੰਗ ਵਿੱਚ ਸਾਹਿਤ ਦੀ ਇਤਿਹਾਸਕਾਰੀ ਇੱਕ ਮਹੱਤਵਪੂਰਨ ਕਾਰਜ ਹੈ। ਇਸ ਆਯਾਮ ਵਿੱਚ ਸਾਹਿਤ ਨੂੰ ਰੱਖਣ ਨਾਲ ਸਾਹਿਤ ਦਾ ਵਿਕਾਸ ਉਘੜਵੇਂ ਤੇ ਤਰਕਸੰਗਤ ਤਰੀਕੇ ਨਾਲ ਸਪਸ਼ਟ ਹੁੰਦਾ ਹੈ। ਪੰਜਾਬੀ ਸਾਹਿਤ ਅਧਿਐਨ ਦੀ ਪਰੰਪਰਾ ਵਿੱਚ ਸਾਹਿਤ ਦੇ ਕਈ ਇਤਿਹਾਸ ਉਪਲਬਧ ਹਨ।
ਲੇਖਕ | ਤਰਲੋਕ ਕੰਵਰ |
---|---|
ਦੇਸ਼ | ਭਾਰਤ |
ਭਾਸ਼ਾ | ਪੰਜਾਬੀ |
ਇਸ ਪੁਸਤਕ ਦੇ ਸੰਦਰਭ ਵਿੱਚ ਪੰਜਾਬੀ ਸਾਹਿਤ ਦੀ ਇਤਿਹਾਸਕਾਰੀ ਸਬੰਧੀ ਅਲੱਗ–ਅਲੱਗ ਵਿਦਵਾਨਾਂ ਦੇ ਆਰਟੀਕਲ ਪੇਸ਼ ਕੀਤੇ ਮਿਲਦੇ ਹਨ-
ਸਾਹਿਤ ਦੀ ਇਤਿਹਾਸਕਾਰੀ ਪ੍ਰਬੰਧ ਤੇ ਇਤਿਹਾਸ – ਤਰਲੋਕ ਸਿੰਘ ਕੰਵਰ
ਸੋਧੋਡਾ. ਮੋਹਨ ਸਿੰਘ ਦਾ ਪੰਜਾਬੀ ਸਾਹਿਤ ਦੇ ਇਤਿਹਾਸ ਬਾਰੇ ਕੀਤਾ ਹੋਇਆ ਕੰਮ ਜੋ ਪੰਜਾਬੀ ਸਾਹਿਤ ਦੀ ਇਤਿਹਾਸਕਾਰੀ ਦਾ ਪ੍ਰਮਾਣਿਕ ਮਾਡਲ ਗਰਦਾਨਿਆ ਗਿਆ ਹੈ। ਡਾ. ਮੋਹਣ ਸਿੰਘ ਵੀ ਸਾਹਿਤ ਇਤਿਹਾਸਕਾਰੀ ਵਿੱਚ ਰਾਜਨੀਤਿਕ ਮਿਤੀ ਨੂੰ ਇੱਕ ਵਿਧੀਗਤ ਸਥਾਨ ਦੇ ਕੇ ਚਲਦਾ ਹੈ। ਉਸ ਪਾਸ ਸਾਹਿਤ ਦੀ ਸਾਹਿਤਿਕਤਾ ਨੂੰ ਨਿਰਧਾਰਿਤ ਕਰਕੇ ਤੁਰਨ ਵਾਲੀ ਕੋਈ ਨਿਸ਼ਚਿਤ ਦ੍ਰਿਸ਼ਟੀ ਨਹੀਂ।[1] ਸੰਤ ਸਿੰਘ ਸੇਖੋਂ ਵਿਧੀਗਤ ਭੌਤਿਕਤਾ ਦੇ ਇਤਿਹਾਸਿਕ ਪਰਿਵਰਤਨ ਨੂੰ ਆਧਾਰ ਬਣਾ ਕੇ ਚਲਦਾ ਹੈ। ਪੰਜਾਬੀ ਸਾਹਿਤ ਦਾ ਆਰੰਭ ਅਠਵੀਂ–ਨਾਵੀਂ ਸਦੀ ਤੋਂ ਮੰਨਿਆ ਜਾਂਦਾ ਹੈ। ਇਸ ਸਮੇਂ ਤੋਂ ਲੈ ਕੇ ਵੀਹਵੀਂ ਸਦੀ ਤੀਕ ਪੰਜਾਬੀ ਦੇ ਸਾਹਿਤਿਕ ਪ੍ਰਵਚਨਾਂ ਅਧੀਨ ਪਰਿਵਰਤਨ ਆਏ ਇਨ੍ਹਾਂ ਵਿਚਲੇ ਖਪਿਆਂ ਨੂੰ ਤਰਕ–ਸੰਗਤ ਵਿਧੀਆਂ ਨਾਲ ਭਰਨਾ ਇਤਿਹਾਸਕਾਰੀ ਦਾ ਬੁਨਿਆਦੀ ਪਰਿਯੋਜਨ ਹੈ।
ਪੰਜਾਬੀ ਸਮੀਖਿਆ: ਸਾਹਿਤ ਇਤਿਹਾਸਕਾਰੀ ਦੇ ਨੁਕਤ ਤੋਂ – ਆਤਮ ਜੀਤ ਸਿੰਘ
ਸੋਧੋਅਜੋਕੇ ਸਮੇਂ ਵਿੱਚ ਸਮੀਖਿਆ ਸਾਹਿਤ ਦਾ ਇੱਕ ਲਾਜ਼ਮੀ ਅੰਗ ਬਣ ਗਈ ਹੈ। ਸਮੀਖਿਆ ਦਾ ਪਛਾਨਣ ਯੋਗ ਮੁਹਾਂਦਰਾ ਮੌਲਾ ਬਖ਼ਸ਼ ਕੁਸ਼ਤਾ, ਬਾਬਾ ਬੁਧ ਸਿੰਘ, ਡਾ. ਮੋਹਨ ਸਿੰਘ ਦੀਆਂ ਲਿਖਤਾਂ ਰਾਹੀਂ ਸਾਹਮਣੇ ਆਉਂਦਾ ਹੈ। ਡਾ. ਮੋਹਨ ਸਿੰਘ ਦੀ ਇਤਿਹਾਸ ਪੁਸਤਕ ਪੰਜਾਬੀ ਅਦਬ ਦੀ ਮੁਖਤਸਰ ਤਾਰੀਖ ਅਤੇ A History of Punjabi literature ਚਾਹੁੰਦਾ ਹੈ ਪਰ ਤਾਣੀ ਸੁਲਝਣ ਦੀ ਬਜਾਏ ਉਲਝਦੀ ਹੈ।[2] ਬਾਵਾ ਬੁੱਧ ਸਿੰਘ ਦੀਆਂ ਲਿਖਤਾਂ ‘ਕੋਇਲ ਕੂ’, ‘ਹੰਸ ਚੋਗ’ ਅਤੇ ‘ਬਬੀਹਾ ਬੋਲ’ ਰਚਨਾਵਾਂ ਵਿਚੋਂ ਭਾਵੁਕ ਆਨੰਦ ਲੈਣਾ ਪ੍ਰਤੀਤ ਹੁੰਦਾ ਹੈ ਤੇ ਉਹਨਾਂ ਨੂੰ ਖਿਤਾਂ ਦਾ ਹਿਸਾਬ ਨਾਲ ਜੋੜ ਕੇ ਪੇਸ਼ ਕਰਦਾ ਹੈ। ਸਾਹਿਤ ਉੱਪਰ ਪੱਛਮ ਦੀਆਂ ਸਾਰੀਆਂ ਨਵੀਨ ਪ੍ਰਣਾਲੀਆਂ ਦਾ ਪ੍ਰਭਾਵ ਪਿਆ।
ਪੰਜਾਬੀ ਮਸੀਹੀਆਂ ਦੇ ਸਾਹਿਤਿਕ ਵਿਰਸੇ ਦੀ ਇਤਿਹਾਸਕਾਰੀ – ਡਾ. ਜੇਮਸ ਮੈਸੀ
ਸੋਧੋਅਣਡਿੱਠਾ ਅਤੇ ਭੁਲਿਆ ਹੋਇਆ ਵਿਰਸਾ
ਪੰਜਾਬੀ ਮਸੀਹੀਆਂ ਦੇ ਸਾਹਿਤਿਕ ਵਿਰਸੇ ਨੂੰ ਅੱਜ ਤਕ ਪੰਜਾਬੀ ਵਿਦਵਾਨਾਂ ਤੇ ਸਾਹਿਤਕਾਰਾਂ ਨੇ ਅਣਡਿੱਠ ਕਰੀ ਰੱਖਿਆ ਹੈ। ਡਾ. ਗੁਰਚਰਨ ਸਿਘ ਅਰਸ਼ੀ ਨੇ ਪੰਜਾਬੀ ਮਸੀਹੀ ਰਚਨਾਵਾਂ ‘ਗੀਤਾਵਲੀ’ ਅਤੇ ‘ਮਸੀਹੀ ਨੋਜਵਾਨੋ ਕੇ ਗੀਤ’ ਦਾ ਹਵਾਲਾ ਦਿੱਤਾ ਹੈ।[3]
ਮਹਾਨ ਪੰਜਾਬੀ ਮਸੀਹੀ
1) ਮੰਗਲ ਸਮਾਚਾਰ ਪਾਦਰੀ ਦਾਊਦ ਸਿੰਘ 1873
2) ਸੱਤ ਸ੍ਵਾਮੀ ਨਿਹਕੰਲਕ ਔਤਾਰ ਪ੍ਰਭੂ ਯਿਸੂ ਮਸੀਹ ਟਹਿਲ ਸਿੰਘ 1909
3) ਪੰਜਾਬੀ ਜ਼ਬੂਰ–ਪਾਦਰੀ ਇਮਾਮ ਉਲ ਦੀਨ ਸ਼ਾਹਬਾਜ 1905
4) ਦਾਸਤਾਨ ਯੂਸਫ਼ – ਜਵਾਹਰ ਦਾਸ 1933
ਪੰਜਾਬੀ ਕਿੱਸਾ ਕਾਵਿ ਦੀ ਇਤਿਹਾਸਕਾਰੀ ਵਿਧੀ ਤੇ ਸਮੱਸਿਆਵਾਂ – ਜਗਬੀਰ ਸਿੰਘ (ਡਾ.)
ਸੋਧੋਇਤਿਹਾਸਕਾਰੀ ਵਰਤਮਾਨ ਦਾ ਅਤੀਤ ਨਾਲ ਰਚਾਇਆ ਸੰਵਾਦ ਹੈ। ਪੰਜਾਬੀ ਕਿੱਸਾ ਕਾਵਿ ਦੀ ਇਤਿਹਾਸਕਾਰੀ ਨਾਲ ਸੰਬੰਧ ਰੱਖਣ ਵਾਲੀਆਂ ਵਿਲੱਖਣ ਸਮੱਸਿਆਵਾਂ ਦਾ ਮੂਲ ਧੁਰਾ ਕਿੱਸੇ ਦਾ ਰੂਪਾਕਾਰ ਹੈ। ਇਸ ਸੰਬੰਧੀ ਮੂਲ ਸਮੱਸਿਆਵਾਂ ਕਿੱਸੇ ਨੂੰ ਵਿਲੱਖਣ ਰੂਪਾਕਾਰ ਵਜੋਂ ਪ੍ਰਭਾਸ਼ਿਤ ਕਰਨ ਦੀ ਹੈ। ਪੁਸ਼ਯ ਕਵੀ ਵਲੋਂ ਸੱਸੀ ਪੁੰਨੂ ਦਾ ਕਿੱਸਾ ਲਿਖਣ ਦਾ ਜ਼ਿਕਰ ਪੰਜਾਬੀ ਸਾਹਿਤ ਦੀਆਂ ਪੁਸਤਕਾਂ ਵਿੱਚ ਮਿਲਦਾ ਹੈ।[4] ਪ੍ਰਾਪਤ ਕਿੱਸਿਆਂ ਵਿੱਚ ਪੁਰਾਣੀ ਰਚਨਾ ‘ਹੀਰ–ਦਮੋਦਰ’ ਹੈ। ਕਿੱਸੇ ਦੀ ਅੰਦਰਲੀ ਗਵਾਹੀ ਅਨੁਸਾਰ ਰਚਨਾ ਕਾਲ ਸਮਰਾਟ ਅਕਬਰ ਦੇ ਵੇਲੇ ਦਾ ਬਣਦਾ ਹੈ। ਪੰਜਾਬੀ ਕਿੱਸਾ ਕਾਵਿ ਇਤਿਹਾਸਕਾਰੀ ਵਿੱਚ ਕਿੱਸਾ ਕਾਵਿ ਉਤਮ ਰੂਪਾਕਾਰ ਹੈ।
ਗੁਰਬਾਣੀ: ਸਾਹਿਤ ਇਤਿਹਾਸਕਾਰੀ ਦੇ ਦ੍ਰਿਸ਼ਟੀਕੋਣ ਤੋਂ – ਡਾ. ਗੁਰਚਰਨ ਸਿੰਘ
ਸੋਧੋਗੁਰਬਾਣੀ ਕਾਲ ਦੇ ਪੱਖ ਤੋਂ ਗੁਰੂ ਨਾਨਕ ਦੇਵ ਦੀਆਂ ਰਚਨਾਵਾਂ ਤੋਂ ਸ਼ੁਰੂ ਹੋ ਕੇ ਗੁਰੂਆਂ, ਭਗਤਾਂ, ਭੱਟਾਂ, ਸੂਫੀ ਕਲਾਮ ਵੀ ਸ਼ਾਮਲ ਕੀਤਾ ਗਿਆ ਹੈ। ਇਸ ਬਾਣੀ ਨੂੰ 1604 ਈ. ਵਿੱਚ ‘ਆਦਿ ਗ੍ਰੰਥ’ ਵਿੱਚ ਸੰਕਲਿਤ ਕੀਤਾ। ਇਹ ਹੀ ਅਸਲ ਵਿੱਚ ਗੁਰਬਾਣੀ ਦਾ ਕਾਲ–ਬਿੰਦੂ ਹੈ।[5] ਸਾਹਿਤ ਵਿੱਚ ਵੰਨਗੀਆਂ ਬਹੁਤ ਆਈਆਂ ਹਨ। ਪਰ ਗੁਰਬਾਣੀ ਮਾਨਵੀ ਹਿਤਕਾਰੀ ਦ੍ਰਿਸ਼ਟੀ ਤੋਂ ਉਜਾਗਰ ਹੋਈ ਹੈ।
ਪੰਜਾਬੀ ਸੂਫੀ ਕਾਵਿ ਦੀ ਇਤਿਹਾਸਕਾਰੀ – ਡਾ. ਕੁਲਜੀਤ ਸ਼ੈਲੀ
ਸੋਧੋਪ੍ਰੋ. ਅਲੀ ਆਪਾਸ ਜਲਾਲਪੁਰੀ ਨੇ ਆਪਣੀ ਪੁਸਤਕ ‘ਵਹਿਦਤ ਉਲ ਵਜੂਦ’ ਤੇ ‘ਪੰਜਾਬੀ ਸ਼ਾਇਰੀ’ ਵਿੱਚ ਆਪਣੇ ਢੰਗ ਨਾਲ ਪੰਜਾਬੀ ਸੂਫੀ ਰਹੱਸਵਾਦ ਨੂੰ ਇੱਕ ਪਾਸੇ ਅਰਬੀ ਫਾਰਸੀ ਅਤੇ ਦੂਜੇ ਪਾਸੇ ਭਗਤੀ ਰਹੱਸਵਾਦ ਨਾਲੋਂ ਨਿਖੇੜਿਆ।[6] ਪੰਜਾਬੀ ਸੂਫੀ ਕਾਵਿ–ਧਾਰਾ ਦਾ ਮੁੱਢ ਬਾਰਵੀਂ ਸਦੀ ਦੇ ਸ਼ੇਖ ਫਰੀਦ ਅਤੇ 20ਵੀਂ ਸਦੀ ਦੀਆਂ ਅਰੂਹਾਂ ਤਕ ‘ਗੁਲਾਮ ਫਰੀਦ’ ਦੀ ਸ਼ਾਇਰੀ ਨਾਲ ਹੋਇਆ। ਪੰਜਾਬੀ ਸੂਫੀਆਂ ਨੇ ਪੰਜਾਬੀਅਤ, ਲੋਕ ਬੋਲੀਆਂ, ਲੋਕ ਮੁਹਾਵਰਿਆਂ ਤੇ ਬਲ ਦਿੱਤਾ।
ਪੰਜਾਬੀ ਨਾਵਲ ਦੀ ਇਤਿਹਾਸਕਾਰੀ – ਹਰਚਰਨ ਸਿੰਘ ਸੋਬਤੀ
ਸੋਧੋਗੁਰਚਰਨ ਸਿੰਘ ਅਰਸ਼ੀ ਦੀ ਖੋਜ ਨੇ ‘ਜਯੋਤਿਰੁਦਯ’ ਪਹਿਲਾ ਨਾਵਲ ਲੁਧਿਆਣੇ ਦੇ ‘ਮਿਸ਼ਨ ਪ੍ਰੈਸ’ ਵਿੱਚ ਪਾਦਰੀ ਵੇਰੀ ਸਾਹਿਬ ਦੇ ਜਤਨ ਨਾਲ 1882 ਵਿੱਚ ਪ੍ਰਕਾਸ਼ਿਤ ਹੋਇਆ। ਜਾਨ ਬਨੀਅਨ ਦੇ ਨਾਵਲ ਪਿਲਗਰਿਮਜ਼ ਪ੍ਰੋਗ੍ਰੈਮਸ ਤੇ ਮਸੀਹੀ ਮੁਸਾਫਰ ਦੀ ਯਾਤਰਾ ਨਾਂ ਹੇਠ ਅਨੁਵਾਦ ਪ੍ਰਕਾਸ਼ਿਤ ਹੋਏ। ਭਾਈ ਵੀਰ ਸਿੰਘ ਦੇ ਨਾਵਲ ਸੁੰਦਰੀ ਨੂੰ ਪੰਜਾਬੀ ਦਾ ਮੌਲਿਕ ਨਾਵਲ ਗਰਦਾਨਿਆ।
ਲੋਕਧਾਰਾ ਅਧਿਐਨ ਦੀ ਇਤਿਹਾਸਕਾਰੀ ਦੀ ਸਮੱਸਿਆ – ਡਾ. ਜੋਗਿੰਦਰ ਸਿੰਘ ਕੈਰੋਂ
ਸੋਧੋਸਾਹਿਤ ਵਿੱਚ ਮਿੱਥਾਂ, ਦੰਦ ਕਥਾਵਾਂ, ਲੋਕ ਗਾਥਾਵਾਂ ਦੇ ਰੂਪਾਂ ਨੂੰ ਵਰਤਿਆ ਜਾਂਦਾ ਸੀ। ਲੋਕਧਾਰਾ ਦੀ ਸਮੱਗਰੀ ਨੂੰ ਇਕੱਤਰ ਕਰਨ ਦਾ ਕਾਰਜ ਦੇਰ ਬਾਅਦ ਸ਼ੁਰੂ ਹੋਇਆ। ਪਹਿਲਾਂ ਲੋਕ ਗੀਤਾਂ ਦਾ ਸੰਗ੍ਰਹਿ 1620 ਵਿੱਚ ਰਿਚਰਡ ਜੇਮਜ਼ ਨੇ ਆਕਸਫੋਰਡ ਤੋਂ ਛਪਵਾਇਆ।[7] ਗ੍ਰਿਮ ਭਰਾਵਾਂ ਨੂੰ ਲੋਕਧਾਰਾ ਦਾ ਪਿਤਾਮਾ ਕਿਹਾ ਜਾਂਦਾ ਹੈ ਕਿਉਂਕਿ ਇਹਨਾਂ ਨੇ ਲੋਕਧਾਰਾ ਨੂੰ ਤਰਤੀਬ ਬੱਧ ਢੰਗ ਨਾਲ ਪੇਸ਼ ਕੀਤਾ।
ਪੰਜਾਬੀ ਰੰਗਮੰਚ ਦੇ ਇਤਿਹਾਸ ਲੇਖਨ ਦੀਆਂ ਸਮੱਸਿਆਵਾਂ – ਡਾ. ਸਬਿੰਦਰ ਜੀਤ ਸਿੰਘ ਸਾਗਰ
ਸੋਧੋਪੰਜਾਬੀ ਰੰਗਮੰਚ ਦੇ ਇਤਿਹਾਸ ਲਿਖਣ ਦਾ ਕੋਈ ਗੰਭੀਰ ਤੇ ਸਿਲਸਲੇਵਾਰ ਉਪਰਾਲਾ ਨਹੀਂ ਹੋਇਆ। ਭਾਈ ਵੀਰ ਸਿੰਘ ਅਨੁਸਾਰ ਸੁਧਾਰ ਦੇ ਪਤਨ ਉਪਦੇਸ਼ਾਂ, ਅਖਬਾਰਾਂ ਪੁਸਤਕਾਂ ਅਨੇਕ ਢੰਗਾਂ ਨਾਲ ਹੋ ਰਹੇ ਹਨ, ਪ੍ਰੰਤੂ ਅਮਲੀ ਹਾਲਤ ਨੂੰ ਰੰਗਭੂਮੀ ਵਿੱਚ ਅੱਖਾਂ ਦੇ ਅੱਗੇ ਲਿਆ ਦੇਣਾ ਵੀ ਇੱਕ ਸੁਧਾਰ ਦਾ ਲਾਭਵੰਦ ਤਰੀਕਾ ਹੈ।[8] ਈਸ਼ਵਰ ਚੰਦਰ ਨੰਦਾ ਸਮਾਜਿਕ ਰਾਜਨੀਤਕਿ ਸਰੋਕਾਰ ਕਰਕੇ ਰੰਗਮੰਚ ਦੀਆਂ ਨਵੀਆਂ ਸਥਾਪਨਾਵਾਂ ਪੇਸ਼ ਕਰਦਾ ਹੈ। ਪੰਜਾਬੀ ਰੰਗਮੰਚ ਦਾ ਆਰੰਭ ਨੌਰਾ ਰਿਚਰਡਜ਼ ਦੀ ਕੋਸ਼ਿਸ਼ ਨਾਲ ਹੋਇਆ। ਪੰਜਾਬੀ ਰੰਗਮੰਚ ਦੀ ਇਤਿਹਾਸਕਾਰੀ ਗਤੀਸ਼ੀਲ ਕਲਾ–ਵਿਧੀ ਦੇ ਰੂਪਾਂਤਰਣ ਨੂੰ ਕਾਲ ਖੰਡ ਵਿੱਚ ਰਖ ਕੇ ਸਮਝਣ ਦਾ ਉਪਰਾਲਾ ਹੈ।
ਹਵਾਲੇ
ਸੋਧੋ- ↑ ਤਰਲੋਕ ਕੰਵਰ, ਪੰਜਾਬੀ ਸਾਹਿਤ ਦੀ ਇਤਿਹਾਸਕਾਰੀ,ਪੰਨਾ 10
- ↑ ਤਰਲੋਕ ਕੰਵਰ, ਪੰਜਾਬੀ ਸਾਹਿਤ ਦੀ ਇਤਿਹਾਸਕਾਰੀ,ਪੰਨਾ 19
- ↑ ਤਰਲੋਕ ਕੰਵਰ, ਪੰਜਾਬੀ ਸਾਹਿਤ ਦੀ ਇਤਿਹਾਸਕਾਰੀ,ਪੰਨਾ 30
- ↑ ਤਰਲੋਕ ਕੰਵਰ, ਪੰਜਾਬੀ ਸਾਹਿਤ ਦੀ ਇਤਿਹਾਸਕਾਰੀ,ਪੰਨਾ 46
- ↑ ਤਰਲੋਕ ਕੰਵਰ, ਪੰਜਾਬੀ ਸਾਹਿਤ ਦੀ ਇਤਿਹਾਸਕਾਰੀ,ਪੰਨਾ 53
- ↑ ਤਰਲੋਕ ਕੰਵਰ, ਪੰਜਾਬੀ ਸਾਹਿਤ ਦੀ ਇਤਿਹਾਸਕਾਰੀ,ਪੰਨਾ 60
- ↑ ਤਰਲੋਕ ਕੰਵਰ, ਪੰਜਾਬੀ ਸਾਹਿਤ ਦੀ ਇਤਿਹਾਸਕਾਰੀ,ਪੰਨਾ 80
- ↑ ਤਰਲੋਕ ਕੰਵਰ, ਪੰਜਾਬੀ ਸਾਹਿਤ ਦੀ ਇਤਿਹਾਸਕਾਰੀ,ਪੰਨਾ 97