ਪੰਜਾਬੀ ਸੱਭਿਆਚਾਰ ਅਤੇ ਕਾਮੁਕਤਾ

ਸਭਿਆਚਾਰ ਸਰਬ ਵਿਆਪਕ ਵਰਤਾਰਾ ਹੈ। ਜਿਸ ਵਿੱਚ ਰਹਿੰਦੇ ਹੋਏ ਮਨੁੱਖ ਆਪਣੀਆਂ ਕਾਮਨਾਵਾਂ ਦੀ ਪੂਰਤੀ ਲਈ ਆਪਣੇ ਆਪ ਨੂੰ ਢਾਲਦਾ ਹੈ। ਜਿਸ ਵਿੱਚ ਉਸਦੀ ਸਮੁੱਚੀ ਜੀਵਨ ਜਾਂਚ ਉਸਦਾ ਦਾ ਖਾਣ ਪੀਣ ਪਹਿਰਾਵਾ ਆਦਿ ਮੁੱਢਲੀਆਂ ਲੋੜਾਂ ਦੀ ਪੂਰਤੀ ਕਰਦਾ ਹੈ ਵੈਸੇ ਤਾਂ ਮਨੁੱਖ ਆਪਣੀਆਂ ਕਾਮਨਾਵਾਂ ਦੀ ਪੂਰਤੀ ਸਮਾਜ ਵਿੱਚ ਰਹਿੰਦੇ ਹੋਏ ਖੁੱਲੇ ਰੂਪ ਵਿੱਚ ਕਰਦਾ ਹੈ। ਪਰ ਫੇਰ ਵੀ ਉਸਦੀ ਜਿੰਦਗੀ ਵਿੱਚ ਕੁਝ ਕਾਮਨਾਵਾਂ ਹਨ ਜੋ ਕਿ ਸਮਾਜ ਵਿੱਚ ਖੁੱਲੇ ਰੂਪ ਪ੍ਰਗਟ ਨਹੀਂ ਹੁੰਦੀਆਂ ਹਨ ਉਹ ਕਾਮਨਾਵਾਂ ਦੀ ਪੂਰਤੀ ਉਹ ਲੋਕ ਕੇ ਜਾਂ ਕਿਸੇ ਹੋਰ ਮਾਧਿਅਮ ਰਾਹੀਂ ਪ੍ਰਗਟ ਕਰਦਾ ਹੈ, ਇਸੇ ਤਰ੍ਹਾਂ ਹੀ ਪੰਜਾਬੀ ਸਭਿਆਚਾਰ ਵਿੱਚ ਮਨੁੱਖ ਦੀਆ ਬਹੁਤ ਸਾਰੀਆਂ ਕਾਮਨਾਵਾਂ ਹੁੰਦੀਆਂ ਹਨ, ਜਿਸ ਨੂੰ ਸਮਾਜ ਵਿੱਚ ਰਹਿੰਦੇ ਹੋਏ ਖੁੱਲੇ ਰੂਪ ਵਿੱਚ ਪੂਰਾ ਨਹੀਂ ਕੀਤਾ ਜਾਂਦਾ ਪਰ ਇਨ੍ਹਾਂ ਦੀ ਪੂਰਤੀ ਲਈ ਮਨੁੱਖ ਨਿਯਮਾਂ ਕਦਰਾਂ ਕੀਮਤਾਂ ਅਨੁਸਾਰ ਕਰਦਾ ਹੈ। ਅਜਿਹੀਆਂ ਕਾਮਨਾਵਾਂ ਵਿੱਚ ਕੁਮੁਕਤਾ ਮੁੱਖ ਰੂਪ ਵਿੱਚ ਇੱਕ ਹੈ। ਜਿਸ ਨੂੰ ਪੰਜਾਬੀ ਸਭਿਆਚਾਰ ਵਿੱਚ ਖੁੱਲੇ ਰੂਪ ਵਿੱਚ ਪ੍ਰਵਾਨ ਨਹੀਂ ਕੀਤਾ ਜਾਂਦਾ ਪਰ ਮਨੁੱਖੀ ਜਿੰਦਗੀ ਦਾ ਹਿੱਸਾ ਹੋਣ ਦੇ ਨਾਤੇ ਇਸ ਨੂੰ ਉਤਸੁਕਤਾ ਪ੍ਰਗਟ ਕਰਨ ਲਈ ਕੁਝ ਨਿਯਮ ਘੜੇ ਗਏ ਹਨ।

ਪੰਜਾਬੀ ਸਭਿਆਚਾਰ ਵਿੱਚ ਕੋਈ ਵੀ ਅਜਿਹਾ ਰੂਪ ਜਾਂ ਵਿਧੀ ਨਹੀਂ ਮਿਲਦੀ ਜੋ ਸਿੱਧੇ ਤੌਰ ਤੇ ਕਾਮੁਕਤਾ ਨਾਲ ਜੁੜੀ ਹੋਵੇ ਜੋ ਥੋੜੀ ਬਹੁਤ ਕਾਮੁਕਤਾ ਦੇ ਪ੍ਰਸੰਗ ਵਿੱਚ ਸਾਨੂੰ ਪੜ੍ਹਨ ਲਿਖਣ ਜਾਂ ਮੰਨਣ ਨੂੰ ਮਿਲਦਾ ਹੈ। ਉਹ ਸਿਰਫ ਪੰਜਾਬੀ ਲੋਕ ਗੀਤਾ ਲੋਕ ਮੁਹਾਵਰਿਆਂ, ਸਿਠਣੀਆਂ, ਸੁਹਾਗਾਂ ਆਦਿ ਵਿੱਚ ਮਿਲਦਾ ਹੈ। ਜਿਨ੍ਹਾਂ ਵਿੱਚ ਔਰਤ ਜਾਂ ਮਰਦ ਦੀ ਕਾਮੁਕਤਾ ਤੇ ਭਾਵਨਾਵਾਂ ਪੈਣਾ ਹੋਣ ਦਾ ਅੰਦਾਜ਼ਾ ਲਗਾਇਆ ਜਾਂਦਾ ਹੈ।

ਪੰਜਾਬੀ ਸਭਿਆਚਾਰ ਵਿੱਚ ਕਾਮੁਕਤਾ

ਸੋਧੋ

ਭਾਰਤ ਵਿੱਚ ਕਾਮੁਕਤਾ ਨੂੰ ਖੁੱਲ੍ਹੇ ਰੂਪ ਵਿੱਚ ਪ੍ਰਗਟ ਨਹੀਂ ਕੀਤਾ ਜਾਂਦਾ, ਪਰ ਪੰਜਾਬ ਵਿੱਚ ਔਰਤਾਂ ਦੀ ਕਾਮੁਕਤਾ ਦੀ ਜ਼ਰੂਰਤ ਨੂੰ ਵੇਖਦੇ ਹੋਏ ਉਸਦੇ ਪਤੀ ਦੀ ਮੌਤ ਤੋਂ ਬਾਅਦ ਵਿਧਵਾ ਦਾ ਦੂਜਾ ਵਿਆਹ ਕੀਤਾ ਜਾਂਦਾ ਹੈ। ਪਰ ਜਦੋਂ ਵਿਧਵਾ ਦੀ ਉਮਰ ਜ਼ਿਆਦਾ ਹੋਵੇ ਤਾਂ ਉਸਦੀ ਇਸ ਭਾਵਨਾ ਨੂੰ ਨਜ਼ਰਅੰਦਾਜ਼ ਕੀਤਾ ਜਾਂਦਾ ਹੈ। ਕਾਮੁਕਤਾ ਦਾ ਪ੍ਰਗਟ ਪੰਜਾਬੀ ਸਭਿਆਚਾਰ ਵਿੱਚ ਵਿਆਹ ਸਮੇਂ ਲੋਕ-ਬੋਲੀਆਂ, ਲੋਕ ਗੀਤ ਰਾਹੀਂ ਕੀਤਾ ਜਾਂਦਾ ਹੈ। ਇਹ ਬੋਲੀਆਂ ਦਾ ਸਬੰਧ ਔਰਤ ਅਤੇ ਮਰਦ ਦੀਆ ਕਾਮੁਕ ਜਾਂ ਜਿਨਸੀ ਲੋੜਾਂ ਨਾਲ ਹੁੰਦਾ ਹੈ। ਇਹਨਾਂ ਬੋਲੀਆਂ ਜਾਂ ਗੀਤਾ ਦਾ ਸਬੰਧ ਔਰਤ ਜਾਂ ਮਰਦ ਦੇ ਜਵਾਨ ਹੋਣ ਤੇ ਉਹਨਾਂ ਦੀ ਕਾਮੁਕਤਾ ਨਾਲ ਜੁੜਿਆ ਹੁੰਦਾ ਹੈ। ਜਦੋਂ ਕੁੜੀਆਂ ਦੇ ਵਿਆਹ ਵਿੱਚ ਦੇਰੀ ਕਾਮੁਕ ਪੂਰਤੀ ਦੀ ਸਮੱਸਿਆ ਖੜੀ ਕਰ ਦਿੰਦੀ ਹੈ। ਅਜਿਹੀ ਹਾਲਤ ਵਿੱਚ ਸਮਾਜ ਤੋਂ ਚੋਰੀ ਪਿਆਰ ਦੇ ਵਰਜਿਤ ਰਿਸ਼ਤੇ ਬਣਦੇ ਹਨ। ਇਸ ਨਾਲ ਸਬੰਧਿਤ ਲੋਕ ਗੀਤ:

  ਛਿਪ ਜਾਂ ਛਿਪ ਜਾ ਵੇ ਚੰਦਾ, ਛਿਪ ਕੇ ਕਰਦੇ ਨੇਰ੍ਹਾ। 
				ਮੇਰੀ ਪਹਿਲੀ ਵੇ ਪੂਣੀ, ਯਾਰ ਦਾ ਚੌਥਾ ਵੇ ਗੇੜਾ।
				ਮੈਥੋ ਪੁੱਛਣ ਨਾਲ ਦੀਆਂ, ਨੀ ਕੀ ਲਗਦੇ ਉਹ ਤੇਰਾ।

ਪੰਜਾਬੀ ਸਭਿਆਚਾਰ ਵਿੱਚ ਔਰਤ ਮਰਦਾ ਦੀਆ ਕਾਮਨਾਵਾਂ ਨੂੰ ਦਬਾ ਕੇ ਰੱਖਿਆ ਜਾਂਦਾ ਹੈ। ਇਸ ਲਈ ਉਹ ਆਪਣੀਆ ਕਾਮਨਾਵਾਂ ਦਾ ਪ੍ਰਗਟ ਸਿੱਧੇ ਰੂਪ ਵਿੱਚ ਨਹੀਂ ਕਰ ਸਕਦੀਆ। ਉਹ ਆਪਣੀਆ ਕਾਮਨਾਵਾਂ ਦਾ ਪ੍ਰਗਟ ਊਥੇ ਕਰਦੀਆ ਹਨ ਜਿੱਥੇ ਮਰਦ ਦੀ ਮੌਜੂਦਗੀ ਨਹੀਂ ਹੁੰਦੀ ਹੈ। ਇਸ ਤਰ੍ਹਾ ਪੰਜਾਬੀ ਔਰਤਾਂ ਵਿਆਹ ਦੇ ਸਮੇਂ ਕਾਮੁਕਤਾ ਨਾਲ ਸਬੰਧ ਬੋਲੀਆ ਜਾਂ ਗੀਤਾਂ, ਸਿਠਣੀਆ ਜਾਂ ਛੰਦ ਲਗਾਉਦੀਆ ਹਨ। ਵਿਆਹ ਸਮੇਂ ਜਦੋਂ ਸਾਰੇ ਮਰਦ ਜੰਝ ਲੈ ਕੇ ਚਲੇ ਜਾਂਦੇ ਤਾਂ ਘਰ ਵਿੱਚ ਸਿਰਫ ਔਰਤਾਂ ਹੀ ਰਹਿ ਜਾਂਦੀਆ ਸਨ। ਉਸ ਸਮੇਂ ਇਸ ਤਰ੍ਹਾ ਦੀਆ ਬੋਲੀਆ ਪਾਈਆ ਜਾਂਦੀਆ ਸਨ ਜਿਸ ਵਿੱਚ ਪਤੀ ਪਤਨੀ ਦੇ ਰਿਸ਼ਤੀਆ ਦੀ ਕਾਮੁਕਤਾ ਪ੍ਰਗਟ ਕੀਤੀ ਜਾਦੀ ਸੀ ਜਾਂ ਫਿਰ ਹੋਰ ਸਮਾਜਿਕ ਰਿਸਤੇ ਜਿਵੇਂ ਕਿ ਦਿਉਰ ਭਰਜਾਈ ਦਾ ਰਿਸ਼ਤਾ, ਜੀਜਾ ਅਤੇ ਸਾਲੀ ਦਾ ਰਿਸ਼ਤਿਆ ਰਾਹੀਂ ਇੱਕ ਦੂਜੇ ਨੂੰ ਮਜਾਕ ਕੀਤੇ ਜਾਂਦੇ ਸਨ।

ਜਿਵੇ:

ਸੀਤੋ ਕਮਲੀ ਲੰਘਦੀ ਲੰਘਦੀ ਦੀਪੇ ਨੂੰ ਹੱਥ ਕਰਗੀ ਨੀ, 
ਐਂਡੇ-ਐਂਡੇ ਨਰਮੇ ਦੇ ਵਿੱਚ ਵੜ ਗਈ.......
ਜੇਠ-ਜੇਠਾਣੀ ਅੰਦਰ ਸੌਂਦੇ, ਤੂੰ ਕਿਉਂ ਸੌਂਦਾ ਬਾਹਰ...... ਵੇ ਜੈ ਵੱਢੀ ਦਿਆ, ਕਿਵੇਂ ਵਧੂ ਘਰ-ਬਾਰ........

ਜਦੋਂ ਫਿਰ ਔਰਤ ਵਿਆਹ ਤੋਂ ਬਾਅਦ ਆਪਣੇ ਘਰ ਵਾਪਸ ਆਉਂਦੀ ਸੀ ਤਾਂ ਉਸ ਦੀਆਂ ਸਾਥਣਾਂ ਉਸਦੇ ਦੇ ਚਿਹਰੇ ਦੇ ਨੂਰ ਦਾ ਕਾਰਨ ਪੁੱਛਦੀਆਂ ਸਨ। ਇਸ ਨਾਲ ਸਬੰਧਿਤ ਲੋਕ-ਬੋਲੀ ਹੈ "ਕਿਹਨੇ ਰੰਗ ਚਾਹੜਿਆ।" ਪੰਜਾਬੀ ਸਭਿਆਚਾਰ ਵਿੱਚ ਕੁੜੀਆਂ ਵਿਆਹ ਤੋਂ ਬਾਅਦ ਆਪਣੇ ਪੇਕੇ ਘਰ ਆਕੇ ਆਪਣੇ ਚਿਹਰੇ ਦੀ ਚਮਕ ਦਾ ਰਾਜ ਬੜੇ ਚਾਅ ਨਾਲ ਦੱਸਦੀਆਂ ਸਨ। ਇਸ ਵਿੱਚ ਉਨ੍ਹਾਂ ਦੀ ਕਾਮੁਕ ਭਾਵਨਾ ਜੁੜੀ ਹੁੰਦੀ ਸੀ।

ਕੇਵਲ ਸਿਆਹ! ਤੇਰੀ ਸੰਧੂਰੀ ਦਾ ਮੈਨੂੰ ਹਵਾ 
ਬੜਾ ਪਛਤਾਵਾ, ਕਿਹਨੇ ਰੰਗ ਚਾਹੜਿਆ? ਹਾਏ ਵੇ! ਸੰਧੂਰੀ ਦਾ ਮੈਨੂੰ ਹਾਵਾ, 
ਬੜਾ ਪਛਤਾਵਾਂ, ਕਿਹਨੇ ਰੰਗ ਚਾਹੜਿਆ? 
ਮੇਰੀ ਮਾਏ ਨੇ ਕੀਤਾ ਲਲਾਰੀ, 
ਉਹਦੀ ਉਹਦੀ ਯਾਰੀ, 
ਉਹਦੀ ਬਹੁਤ ਪਿਆਰੀ, 
ਉਹਨੇ ਰੰਗ ਚਾਹੜਿਆ, 
ਬੀਬੀ! ਮਾਏ ਨੇ ਕੀਤਾ ਲਲਾਰੀ, 
ਉਹਨੇ ਰੰਗ ਚਾਹੜਿਆ।[1] 

ਪੰਜਾਬੀ ਸਭਿਆਚਾਰ ਵਿੱਚ ਬਹੁਤ ਸਾਰੇ ਵਿਅਕਤੀ ਆਪਣੇ ਕੰਮ ਧੰਦਿਆਂ ਕਾਰਨ ਆਪਣੇ ਘਰ ਤੋਂ ਕਈ-ਕਈ ਮਹੀਨੇ ਬਾਹਰ ਰਹਿੰਦੇ ਹਨ। ਉਹਨਾਂ ਦੀਆ ਔਰਤਾਂ ਘਰ ਵਿੱਚ ਇਸ ਕਾਰਨ ਇੱਕਲਾਪਨ ਮਹਿਸੂਸ ਕਰਦੀਆਂ ਹਨ। ਜਿਵੇਂ ਕਿ ਇੱਕ ਫੋਜੀ ਆਦਮੀ ਦੀ ਘਰਵਾਲੀ ਜਦੋਂ ਉਹ ਫੋਜ ਵਿੱਚੋਂ ਕਈ ਕਈ ਮਹੀਨੇ ਨਹੀਂ ਮੁੜਦਾ ਤਾਂ ਉਹਨਾਂ ਦੀਆ ਬਹੁਤ ਸਾਰੀਆਂ ਕਾਮਨਾਵਾਂ ਅਧੂਰੀਆਂ ਰਹਿ ਜਾਂਦੀਆਂ ਹਨ, ਜਿਨ੍ਹਾਂ ਵਿੱਚ ਉਸਦੀ ਸਰੀਰਕ ਲੋੜ ਵੀ ਇੱਕ ਹੈ। ਇਸਦਾ ਪ੍ਰਗਟਾਵਾ ਉਹ ਲੋਕ-ਬੋਲੀਆਂ ਜਾਂ ਲੋਕ-ਗੀਤਾਂ ਵਿੱਚ ਕਰਦੀਆਂ ਹਨ ਅਤੇ ਆਪਣੀ ਸੱਸ ਨੂੰ ਆਖਦੀਆਂ ਹਨ ਕਿ ਉਹਨਾਂ ਦੀ ਜਵਾਨੀ ਇਸ ਤਰ੍ਹਾ ਹੀ ਲੰਘ ਜਾਵੇਗੀ।

ਸੱਸ ਵੇਖ ਲੈ ਜਵਾਨੀ ਮੇਰੀ, 
	ਭਰਤੀ ਤੋਂ ਪੁੱਤ ਰੋਕ ਲੈ।
	ਬਾਂਹ ਫੜ ਕੇ ਮੋੜ ਲਿਆ ਨਣਦੇ,
	ਵੀਰ ਤੇਰਾ ਲਾਮ ਚੱਲਿਆ।[2]

ਉਸ ਔਰਤ ਦਾ ਦਿਨ ਤਾਂ ਉਸ ਦੇ ਕੰਮ ਧੰਦੇ ਕਰਦਿਆ ਲੰਘ ਜਾਂਦਾ ਹੈ ਪਰ ਉਸ ਵਿਛੋੜੇ ਦੀ ਰਾਤ ਕੱਟਣੀ ਕਾਫ਼ੀ ਔਖੀ ਹੁੰਦੀ ਹੈ। ਉਸਨੂੰ ਆਪਣੈ ਮਾਹੀ ਤੋਂ ਬਿਨਾਂ ਸਾਰੀ ਦੁਨੀਆ ਖਾਲੀ-ਖਾਲੀ ਲਗਦੀ ਹੈ। ਉਹ ਆਪਣੀ ਇਸ ਕਾਮਨਾ ਨੂੰ ਬੋਲੀ ਰਾਹੀਂ ਪ੍ਰਗਟ ਕਰਦੀ ਹੈ।

	ਰਾਤ ਹਿਜਰਾਂ ਦੀ ਕਾਲੀ ਏ, 
	ਢੋਲ ਸਿਪਾਹੀ ਤੋਂ ਬਿਨਾਂ, 
	ਸਾਰੀ ਦੁਨੀਆ ਹੀ ਖਾਲੀ ਏ,[3]

ਕਾਮਨਾਵਾਂ ਦਾ ਪ੍ਰਗਟ

ਸੋਧੋ

ਵਰਜਿਤ ਰਿਸ਼ਤਿਆਂ, ਸਬੰਧਾਂ ਦੀਆਂ ਗੱਲਾ ਲੋਕ ਕਥਾ, ਲੋਕ-ਪ੍ਰੀਤਾਂ, ਗਾਲ਼ਾਂ, ਚੁਟਕਲਿਆਂ, ਗੀਤਾਂ ਆਦਿ ਦੇ ਰੂਪ ਵਿੱਚ ਹੀ ਮਿਲਦੀਆਂ ਹਨ। ਉਂਝ ਵੀ ਮਨੁੱਖ ਦੀ ਸਭ ਤੋਂ ਜਰੂਰੀ ਲੋੜ ਜਾਂ ਮੁੱਖ ਲੋੜ ਭੋਜਨ ਦੀ ਹੈ। ਜਦੋਂ ਮਨੁੱਖ ਦੀ ਭੋਜਨ ਦੀ ਲੋੜ ਪੂਰੀ ਹੋ ਜਾਂਦੀ ਹੈ ਤਾਂ ਉਸਦੇ ਮਨ ਵਿੱਚ ਕਾਮ ਪ੍ਰਤੀ ਚੇਸ਼ਟਾ ਵਧਦੀ ਹੈ। ਇਸ ਲੋੜ ਨੂੰ ਪੂਰਾ ਕਰਨ ਲਈ ਮਨੁੱਖ ਘਿਨਾਉਣੇ ਤੋਂ ਘਿਨਾਉਣਾ ਰੂਪ ਅਖਤਿਆਰ ਕਰਨ ਤੋਂ ਵੀ ਗੁਰੇਜ ਨਹੀਂ ਕਰਦਾ।[4] (ਪੰਜਾਬੀ ਦੀ ਲੋਕਧਾਰਾ ਤੇ ਪੰਜਾਬੀ ਜੀਵਨ, ਕਰਨਜੀਤ ਸਿੰਘ)

ਪੰਜਾਬੀ ਗੀਤਾਂ ਵਿੱਚ ਕਾਮੁਕਤਾ

ਸੋਧੋ

ਪੰਜਾਬੀ ਸਭਿਆਚਾਰ ਵਿੱਚ ਅਜਿਹੇ ਗੀਤ ਮਿਲਦੇ ਹਨ, ਜਿਨ੍ਹਾਂ ਰਾਹੀ ਵਿਅਕਤੀ ਆਪਣੀਆਂ ਕਾਮ-ਭਾਵਨਾਵਾਂ ਨੂੰ ਪ੍ਰਗਟ ਕਰਦਾ ਹੈ। ਜਿਹੜੇ ਵੀ ਗੀਤਾਂ ਦਾ ਸਬੰਧ ਕਾਮੁਕਤਾ ਨਾਲ ਹੈ, ਉਹਨਾਂ ਵਿੱਚ ਮੁੱਖ ਰੂਪ ਵਿੱਚ ਔਰਤ ਦੀ ਸੁੰਦਰਤਾ, ਔਰਤ ਦੀ ਸਰੀਰਕ ਬਣਤਰ ਜਾਂ ਔਰਤ ਦੇ ਅੰਗਾਂ ਨੂੰ ਹੀ ਮੁੱਖ ਰੱਖ ਕੇ ਗੀਤ ਲਿਖੇ ਜਾਂਦੇ ਹਨ। ਜਿਨ੍ਹਾਂ ਰਾਹੀ ਮਰਦ ਆਪਣੀ ਕਾਮੁਕਤਾ ਨਾਲ ਜੁੜੀਆਂ ਭਾਵਨਾਵਾਂ ਦਾ ਪ੍ਰਗਟ ਕਰਦੇ ਹਨ। ਜਿਸ ਵਿੱਚ ਉਹ ਔਰਤ ਨੂੰ ਇੱਕ ਵਸਤੂ ਦੇ ਰੂਪ ਵਿੱਚ ਪ੍ਰਗਟ ਕਰਦੇ ਹਨ। ਜਿਸ ਤਰ੍ਹਾਂ ਪੁਰਾਣੇ ਦੌਰ ਦੇ ਗੀਤਾਂ ਤੋਂ ਲੈ ਕੇ ਹੁਣ ਤੱਕ ਦੇ ਗੀਤਾਂ ਵਿੱਚ ਭਾਵੇਂ ਔਰਤ ਦੀ ਸਥਿਤੀ, ਰੂਪ ਜਾਂ ਸ਼ਕਲ ਬਦਲਦੀ ਜਾ ਰਹੀ ਹੈ, ਪਰ ਉਸ ਨਾਲ ਜੁੜੀਆਂ ਕਾਮੁਕਤਾ ਦੀਆ ਭਾਵਨਾਵਾਂ ਦਾ ਪ੍ਰਗਟਾਉ ਵੀ ਆਪਣੇ-ਆਪਣੇ ਸਮੇਂ ਅਨੁਸਾਰ ਬਦਲਦਾ ਜਾ ਰਿਹਾ ਹੈ। ਜਿਵੇਂ ਕਿ ਚਮਕੀਲੇ ਦੇ ਗਾਏ ਗੀਤਾਂ ('ਹੌਲੀ ਮਾਰੀ ਵੇ' ਅਤੇ 'ਹਿੱਕ ਉਤੇ ਸੌ ਜਾਵੇ') ਵਿੱਚ ਕਾਮੁਕਤਾ ਨੂੰ ਪੇਸ਼ ਕੀਤਾ ਹੈ ਜਾਂ ਆਧੁਨਿਕ ਦੌਰ ਵਿੱਚ ਹਨੀ ਸਿੰਘ ਦੇ ਗੀਤਾਂ (Getup Javani, Aao Rajja) ਵਿੱਚ ਕਾਮੁਕਤਾ ਨੂੰ ਵੇਖਿਆ ਜਾ ਸਕਦਾ ਹੈ।

ਪੰਜਾਬੀ ਚੁਟਕਲਿਆਂ ਵਿੱਚ ਕਾਮੁਕਤਾ

ਸੋਧੋ

ਫ਼ਰਾਇਡ ਅਨੁਸਾਰ ਚੁਟਕਲਿਆਂ ਦਾ ਮੰਤਵ ਤਸੱਲੀ ਦੇਣਾ ਹੈ। ਕਾਮ ਪੂਰਤੀ, ਦੁਸ਼ਮਣੀ ਦੇ ਸਬੰਧ ਵਿੱਚ ਔਕੜ ਜਾਂ ਰੁਕਾਵਟ ਆਦਿ ਦੀਆ ਪਰਿਸਥੀਤੀਆਂ ਪ੍ਰਤੀ ਸੁਚੇਤ ਧਿਆਨ ਦਿਵਾਉਣ ਲਈ ਅਜਿਹੇ ਚੁਟਕਲੇ ਮਨ ਦੀ ਸੰਤੁਸ਼ਟੀ ਕਰਦੇ ਹਨ।[5] ਇਸ ਤਰ੍ਹਾਂ ਪੰਜਾਬੀ ਸਭਿਆਚਾਰ ਵਿੱਚ ਵੀ ਕਾਮੁਕਤਾ ਨਾਲ ਸਬੰਧਿਤ ਚੁਟਕਲੇ ਜਾਂ ਕਹਾਵਤਾਂ ਮਿਲਦੀਆਂ ਹਨ, ਜਿਨ੍ਹਾਂ ਰਾਹੀਂ ਨੌਜਵਾਨ ਵਰਗ ਦੇ ਮੁੰਡੇ ਕੁੜੀਆਂ ਆਪਣੀਆਂ ਕਾਮੁਕ ਭਾਵਨਾਵਾਂ ਨੂੰ ਬਿਆਨ ਕਰਦੇ ਹਨ।

ਸੱਸ: ਨੀ ਬਹੂ ਇਹ ਭਾਂਡੇ ਕਿਹਨੇ ਤੋੜੇ ਨੇ?
ਬਹੂ: ਮੰਮੀ ਜੀ ਤੁਹਾਡੇ ਮੁੰਡੇ ਨਾਲ ਲੜਾਈ ਹੋ ਗਈ ਹੈ। 
ਸੱਸ: ਨੀ ਬਹੂ ਇਹ ਬੈੱਡ ਕਿਸਨੇ ਤੋੜਿਆ?
ਬਹੂ: ਤੁਹਾਡੇ ਮੁੰਡੇ ਨਾਲ ਸੁਲਾਹ ਹੋ ਗਈ।

ਪੰਜਾਬੀ ਗਾਲ਼ਾਂ ਵਿੱਚ ਕਾਮੁਕਤਾ

ਸੋਧੋ

ਪੰਜਾਬੀ ਸਭਿਆਚਾਰ ਵਿੱਚ ਗਾਲਾਂ ਰਾਹੀਂ ਵੀ ਕਾਮੁਕਤਾ ਪ੍ਰਗਟ ਕੀਤੀ ਜਾਂਦੀ ਹੈ। ਇਹ ਗਾਲਾਂ ਗੁੱਸੇ ਵਿੱਚ ਆ ਕੇ ਜਾਂ ਫਿਰ ਆਪਣੇ ਵਿਰੋਧੀ ਨੂੰ ਨੀਵਾਂ ਦਿਖਾਉਣ ਲਈ ਕੱਢੀਆਂ ਜਾਂਦੀਆਂ ਹਨ। ਇਹਨਾਂ ਗਾਲਾਂ ਦਾ ਸਬੰਧ ਔਰਤ ਨਾਲ ਹੀ ਹੁੰਦਾ ਹੈ। ਔਰਤ ਨੂੰ ਹਮੇਸ਼ਾ ਇੱਕ ਵਸਤੂ ਦੇ ਰੂਪ ਵਿੱਚ ਹੀ ਲਿਆ ਜਾਂਦਾ ਹੈ। ਪੰਜਾਬੀ ਸੱਭਿਆਚਾਰ ਵਿੱਚ ਔਰਤ ਨੂੰ ਘਰ ਦੀ ਇੱਜਤ ਸਮਝਿਆ ਜਾਂਦਾ ਹੈ, ਇਸ ਲਈ ਜਦੋਂ ਵੀ ਮਰਦਾਂ ਦਾ ਆਪਸ ਵਿੱਚ ਕੋਈ ਵੀ ਝਗੜ੍ਹਾ ਹੁੰਦਾ ਹੈ ਤਾਂ ਉਹ ਔਰਤ ਦੇ ਪ੍ਰਸੰਗ ਵਿੱਚ ਹੀ ਗਾਲਾਂ ਕੱਢਦੇ ਹਨ।

ਹਵਾਲੇ

ਸੋਧੋ
  1. ਐੱਨ ਕੌਰ. ਬੋਲ ਪੰਜਾਬਣ ਦੇ (ਜਿਲਦ ਪਹਿਲੀ).
  2. "ਲੋਕ ਧਾਰਾ ਅਤੇ ਪੰਜਾਬੀ ਸਮਾਜ". ਸਭਿਆਚਾਰ ਪਤ੍ਰਿਕਾ. 13: 18. 2014.
  3. ਕਹਿਲ, ਹਰਕੇਸ਼ ਸਿੰਘ. ਪੰਜਾਬੀ ਲੋਕ ਵਿਰਸਾ.
  4. ਕਰਨਜੀਤ ਸਿੰਘ. ਪੰਜਾਬੀ ਦੀ ਲੋਕਧਾਰਾ ਤੇ ਪੰਜਾਬੀ ਜੀਵਨ.
  5. ਕੁਲਵੰਤ ਸਿੰਘ (ਡਾ.). ਸਿਗਮੰਡ ਫ਼ਰਾਇਡ ਅਤੇ ਮਨੋਵਿਸ਼ਲੇਸ਼ਣ.