ਪੰਜਾਬ, ਪੰਜਾਬੀ ਅਤੇ ਪੰਜਾਬੀਅਤ (ਪ੍ਰੋ. ਪ੍ਰੀਤਮ ਸਿੰਘ)

'ਪੰਜਾਬ, ਪੰਜਾਬੀ ਅਤੇ ਪੰਜਾਬੀਅਤ' ਪੁਸਤਕ ਵਿੱਚ ਪ੍ਰੋ. ਪ੍ਰੀਤਮ ਸਿੰਘ ਦੁਆਰਾ ਲਿਖੇ ਗਏ ਲੇਖਾਂ ਦਾ ਅਜਿਹਾ ਸੰਗ੍ਰਿਹ ਹੈ ਜੋ ਵੱਖ-ਵੱਖ ਸਮੇਂ ਤੇ ਵੱਖ-ਵੱਖ ਅਖ਼ਬਾਰਾਂ, ਰਸਾਲਿਆਂ ਆਦਿ ਵਿੱਚ ਛਪਦੇ ਰਹੇ ਹਨ। ਡਾ. ਪਿਆਰ ਸਿੰਘ ਦੀ ਪ੍ਰੇਰਨਾ ਸਦਕਾ ਪ੍ਰੋ. ਸਾਹਿਬ ਨੇ ਇਨ੍ਹਾਂ ਲੇਖਾਂ ਨੂੰ ਪੁਸਤਕ ਰੂਪ ਵਿੱਚ ਛਾਪਣ ਦਾ ਫ਼ੈਸਲਾ ਕੀਤਾ। ਪ੍ਰੋ. ਪ੍ਰੀਤਮ ਸਿੰਘ ਦੁਆਰਾ ਲੇਖ ਸੰਗ੍ਰਹਿ ਦੀ ਪਹਿਲੀ ਪੁਸਤਕ 1997 ਵਿੱਚ 'ਮੂਰਤਾਂ' ਛਪੀ ਅਤੇ ਦੂਜੀ 1998 ਵਿੱਚ 'ਪੰਜਾਬ, ਪੰਜਾਬੀ, ਪੰਜਾਬੀਅਤ' Archived 2018-12-05 at the Wayback Machine. ਛਪੀ।

ਪੰਜਾਬ, ਪੰਜਾਬੀ ਅਤੇ ਪੰਜਾਬੀਅਤ
ਲੇਖਕਪ੍ਰੋ. ਪ੍ਰੀਤਮ ਸਿੰਘ
ਭਾਸ਼ਾਪੰਜਾਬੀ
ਪ੍ਰਕਾਸ਼ਕਸਿੰਘ ਬ੍ਰਦਰਜ਼, ਅੰਮ੍ਰਿਤਸਰ
ਪ੍ਰਕਾਸ਼ਨ ਦੀ ਮਿਤੀ
ਅਗਸਤ, 1998
ਆਈ.ਐਸ.ਬੀ.ਐਨ.81-7205-200-6

ਇਸ ਪੁਸਤਕ ਦੀ ਲੰਮੀ ਭੂਮਿਕਾ ਵਿੱਚ ਪ੍ਰੋ. ਸਾਹਿਬ ਨੇ ਪੰਜਾਬ ਵਿੱਚ ਪੰਜਾਬੀ ਭਾਸ਼ਾ ਦੀ ਸਥਿਤੀ ਅਤੇ ਪੰਜਾਬੀਆਂ ਦੇ ਪੰਜਾਬੀ ਭਾਸ਼ਾ ਬਾਰੇ ਰਵੱਈਏ ਦੀ ਗੱਲ ਕੀਤੀ ਹੈ। ਪ੍ਰੋ. ਸਾਹਿਬ ਅਨੁਸਾਰ, 'ਮੈਨੂੰ ਲੱਗਦਾ ਹੈ ਕਿ ਭਾਸ਼ਾ ਦੇ ਮਾਮਲੇ ਵਿੱਚ ਪੰਜਾਬੀ ਲੋਕਾਂ ਦਾ ਕੁਦਰਤੀ ਰੁਖ਼ (ਜੋ ਅਸਲ ਵਿੱਚ ਗ਼ੈਰ-ਕੁਦਰਤੀ ਹੈ) ਆਪਣੀ ਬੋਲੀ ਵਲ ਹੋਣ ਦੀ ਥਾਂ ਕੇਂਦਰ ਦੀ ਕਿਸੇ ਵੀ ਬੋਲੀ (ਜਿਵੇਂ ਕਿ ਉਰਦੂ, ਹਿੰਦੀ ਅਤੇ ਅੰਗਰੇਜ਼ੀ) ਹੋਣ ਦਾ ਕਾਰਨ ਪੰਜਾਬੀਆਂ ਦੀ ਸੈਂਕੜੇ ਵਰ੍ਹਿਆਂ ਦੀ ਭਾਸ਼ਾਈ ਗ਼ੁਲਮੀ ਹੈ, ਵਰਨਾ ਆਪਣੀ ਬੋਲੀ ਨਾਲ ਹੋ ਰਹੇ ਅਨਿਆ ਤੇ ਦੁਰ-ਵਿਵਹਾਰ ਵੱਲ ਇਨ੍ਹਾਂ ਦਾ ਸਹਿਣਸ਼ੀਲ ਰਵਈਆ ਹੋਰ ਕਿਸੇ ਤਰ੍ਹਾਂ ਸਮਝ ਨਹੀਂ ਆਉਂਦਾ।'

ਰਾਜ ਸਮੇਂ ਕਿਸੇ ਵੀ ਲੋਕ ਬੋਲੀ ਨੂੰ ਹਕੂਮਤ ਦੀ ਬੋਲੀ ਨਾ ਬਣਾਇਆ ਗਿਆ, ਸਗੋਂ ਰਾਜ-ਪ੍ਰਬੰਧ ਅਤੇ ਸਿੱਖਿਆ ਦਾ ਮਾਧਿਅਮ ਈਰਾਨ ਦੀ ਭਾਸ਼ਾ ਫ਼ਾਰਸੀ ਨੂੰ ਬਣਾਇਆ ਗਿਆ। ਸਿੱਟੇ ਵੱਜੋਂ ਉਚੇਰਾ ਸਾਹਿਤ ਫ਼ਾਰਸੀ ਦੇ ਮਾਧਿਅਮ ਵਿੱਚ ਪੈਦਾ ਹੋਣ ਲਗਿਆ। ਲੋਧੀਆਂ ਤੱਕ ਪਹੁੰਚਦੇ ਹੋਏ ਲੋਕ ਇਸਲਾਮੀ ਕਲਚਰ ਅਤੇ ਫ਼ਾਰਸੀ ਭਾਸ਼ਾ ਨੂੰ ਕਾਫ਼ ਹੱਦ ਤੱਕ ਅਪਣਾ ਚੁੱਕੇ ਸਨ। ਅਜਿਹੇ ਦੌਰ ਵਿੱਚ ਗੁਰੂ ਨਾਨਕ ਦੇਵ ਨੇ ਖੁੱਲ੍ਹ ਕੇ ਸੱਭਿਆਚਾਰ ਤੇ ਭਾਸ਼ਾਈ ਗ਼ੁਲਾਮੀ ਵਿਰੁੱਧ ਆਵਾਜ਼ ਉਠਾਈ। ਵਿਦੇਸ਼ੀ ਬੋਲੀ ਦੇ ਪ੍ਰਭਾਵ ਅਠਵੀਂ ਸਦੀ ਤੋਂ 19ਵੀਂ ਸਦੀ ਦੇ ਅੱਧ ਵਿੱਚ ਹਕੂਮਤ ਦੇ ਅੰਤ ਤੱਕ ਕਾਇਮ ਰਿਹਾ। ਹਜ਼ਾਰ ਸਾਲ ਤੋਂ ਵਧੇਰੇ ਦੀ ਇਸ ਫ਼ਾਰਸੀ ਭਾਸ਼ਾ ਦਾ ਅੰਤ ਪੰਜਾਬ ਵਿੱਚ ਅੰਗਰੇਜ਼ਾਂ ਦਾ ਆਮਦ ਨਾਲ ਹੋਇਆ।

1851 ਵਿੱਚ ਅੰਗਰੇਜ਼ ਹਕੂਮਤ ਨੇ ਸਿੰਧ ਦੀ ਲੋਕ ਭਾਸ਼ਾ ਸਿੰਧੀ ਨੂੰ ਰਾਜ ਪ੍ਰਬੰਧ ਅਤੇ ਸਿੱਖਿਆ ਵਿੱਚ ਮਾਧਿਆਮ ਦਾ ਦਰਜਾ ਤਾਂ ਦੇ ਦਿੱਤਾ ਪਰ ਹੇਠਲੇ ਪ੍ਰਬੰਧ ਵਿੱਚ ਉਰਦੂ ਅਤੇ ਉਪਰਲੇ ਪ੍ਰਬੰਧ ਵਿੱਚ ਅੰਗਰੇਜ਼ੀ ਮਾਧਿਆਮ ਕਾਇਮ ਰਿਹਾ।

ਅੰਗਰੇਜ਼ਾਂ ਦੇ ਭਾਰਤ ਤੋਂ ਚਲੇ ਜਾਣ ਤੋਂ ਬਾਅਦ ਪੰਜਾਬ ਵਿੱਚ ਮੁਸਲਮਾਨਾਂ ਦਾ ਉਰਦੂ ਨਾਲ, ਹਿੰਦੂਆਂ ਦਾ ਹਿੰਦੀ ਨਾਲ ਅਤੇ ਸਿੱਖਾਂ ਦਾ ਪੰਜਾਬੀ ਨਾਲ ਧਾਰਮਿਕ, ਸਿਆਸੀ ਅਤੇ ਜਜ਼ਬਾਤੀ ਰਿਸ਼ਤਾ ਕਾਇਮ ਹੋ ਗਿਆ। ਜਿਸ ਦੇ ਨਤੀਜੇ ਵੱਜੋਂ ਪੰਜਾਬ ਦੇ ਵਸਨੀਕਾਂ ਵਿੱਚ ਭਾਸ਼ਾਈ ਆਧਾਰ ਤੇ ਇੱਕ ਨਵਾਂ ਪੱਖਪਾਤ ਉਭਰਨ ਲੱਗਿਆ। 47 ਦੀ ਵੰਡ ਨਾਲ ਪੰਜਾਬ ਦੇ ਦੋ ਟੋਟਿਆਂ ਵਿੱਚ ਵੰਡੇ ਜਾਣ ਕਾਰਨ ਪੰਜਾਬੀ ਭਾਸ਼ਾ ਦੇ ਵੀ ਦੋ ਰਸਤੇ ਹੋ ਹਏ।

ਭੂਮਿਕਾ ਵਿੱਚ ਪ੍ਰੋ. ਸਾਹਿਬ ਨੇ ਲਹਿੰਦੇ ਪੰਜਾਬ ਵਿੱਚ ਸਰਕਾਰਾਂ ਦੁਆਰਾ ਉਰਦੂ ਭਾਸ਼ਾ ਨੂੰ ਜ਼ਬਰੀ ਲਾਗੂ ਕਰਨ ਅਤੇ ਪੰਜਾਬੀ ਭਾਸ਼ਾ ਨੂੰ ਸਿੱਖਿਆ ਤੇ ਅਸੈਂਬਲੀ ਵਿੱਚ ਦੂਜੈਲਾ ਸਥਾਨ ਦੇਣ ਦੇ ਦਰਦ

ਨੂੰ ਵੀ ਪੇਸ਼ ਕੀਤਾ ਹੈ। ਇਸੇ ਦੇ ਨਾਲ ਹੀ ਭਾਰਤੀ ਪੰਜਾਬ ਵਿੱਚ ਪੰਜਾਬੀ ਭਾਸ਼ਾ ਦੀ ਹਾਲਤ ਬਾਰੇ ਉਹਨਾਂ ਲਿਖਿਆ ਹੈ ਕਿ 1968 ਦੀ ਵਿਸਾਖੀ ਤੋਂ ਪੰਜਾਬੀ ਭਾਸ਼ਾ ਪੰਜਾਬ ਦੀ ਰਾਜ ਭਾਸ਼ਾ ਹੈ ਅਤੇ ਸਿੱਖਿਆ ਤੇ ਸਰਕਾਰੀ ਪ੍ਰਬੰਧ ਵਿੱਚ ਕਾਰਜ ਇਸੇ ਭਾਸ਼ਾ ਵਿੱਚ ਕਰਨ ਦਾ ਹੁਕਮ ਹੈ। ਕਈ ਅਖ਼ਬਾਰ ਪੰਜਾਬੀ ਭਾਸ਼ਾ ਵਿੱਚ ਨਿਕਲਦੇ ਹਨ। ਪਰ ਭਾਰਤੀ ਪੰਜਾਬ ਵਿੱਚ ਭਾਸ਼ਾ ਦੀ ਲੜਾਈ ਖ਼ਤਮ ਨਹੀਂ ਹੋਈ। ਪੰਜਾਬ ਵਿੱਚੋਂ ਹਰਿਆਣਾ ਤੇ ਹਿਮਾਚਲ ਦੀ ਵੰਡ ਦਾ ਆਧਾਰ ਭਾਸ਼ਾ ਹੀ ਬਣੀ ਅਤੇ ਰਾਤੋ-ਰਾਤ ਹਰਿਆਣਾ ਤੇ ਹਿਮਾਚਲ ਦੀ ਬੋਲੀ ਬਦਲ ਗਈ। ਅਜੋਕੇ ਪੰਜਾਬ ਵਿੱਚ ਪੰਜਾਬੀ ਭਾਸ਼ਾ ਦੀ ਹਾਲਤ ਨੂੰ ਪਾਕਿਸਤਾਨੀ ਪੰਜਾਬ ਨਾਲੋਂ ਬਿਹਤਰ ਮੰਨਿਆ ਹੈ। ਪਰ ਨਾਲ ਹੀ 1998 ਵਿੱਚ ਪੰਜਾਬ ਸਰਕਾਰ ਵੱਲੇਂ ਪ੍ਰਾਇਮਰੀ ਪੱਧਰ ਤੋਂ ਸ਼ੁਰੂ ਕੀਤੀ ਅੰਗਰੇਜ਼ੀ ਦੀ ਪੜ੍ਹਾਈ ਦਾ ਵਿਰੋਧ ਕੀਤਾ ਹੈ।

ਪ੍ਰੋ. ਸਾਹਿਬ ਨੇ ਵੱਖ-ਵੱਖ ਵਿਦਵਾਨਾਂ ਜਿਵੇਂ ਡਾ. ਹਰਕੀਰਤ ਸਿੰਘ, ਡਾ. ਵਿਸ਼ਵਾਨਾਥ ਤਿਵਾੜੀ, ਪ੍ਰੋ. ਉੱਜਲ ਸਿੰਘ ਬਾਹਰੀ, ਇਲਿਆਸ ਘੁੰਮਣ ਦੇ ਹਵਾਲੇ ਨਾਲ ਸਿੰਧ ਦਰਿਆ ਦੇ ਪਾਰਲੇ ਕੰਢੇ ਤੋਂ ਲੈ ਕੇ ਘੱਗਰ ਦਰਿਆ ਦੇ ਪਾਰਲੇ ਕੰਢੇ ਤੱਕ ਦਾ, ਦੇਸਾਂ ਅਤੇ ਸੂਬਿਆਂ ਦੀਆਂ ਵਰਤਮਾਨ ਸਰਹੱਦਾਂ ਤੋੜਦੇ ਇਸੇ ਇਲਾਕੇ ਨੂੰ ‘ਪੰਜਾਬ’ ਵੱਜੋਂ ਪਰਿਭਾਸ਼ਿਤ ਕੀਤਾ ਹੈ।

ਹਵਾਲੇ

ਸੋਧੋ