ਪੰਜਾਬ ਟੈਕਨੀਕਲ ਯੂਨੀਵਰਸਿਟੀ

ਪੰਜਾਬ ਟੈਕਨੀਕਲ ਯੂਨੀਵਰਸਿਟੀ­ ਜਲੰਧਰ[1] ਦੀ ਸਥਾਪਨਾ 1997 ਵਿੱਚ ਕੀਤੀ ਗਈ, ਯੂਨੀਵਰਸਿਟੀ ਨੇ ਪੁਰੇ ਭਾਰਤ ਦੇ ਵਿਦਿਆਰਥੀਆਂ ਲਈ ਪੰਜਾਬ ਦੇ 400 ਕਾਲੇਜਿਸ ਦੇ ਵੱਖ-ਵੱਖ ਕੋਰਸਿਸ ਵਿੱਚ ਐਡਮੀਸ਼ਨ ਸ਼ੁਰੂ ਕੀਤੇ ਹਨ। ਯੂਨੀਵਰਸਿਟੀ ਦੇ ਨਵੇਂ ਫੈਸਲੇ ਦੇ ਮੁਤਾਬਕ ਵਿਦਿਆਰਥੀ ਬੈਚ ਵਿੱਚ ਦਾਖਿਲਾ ਲੈਕੇ ਆਪਣੇ ਕਰਿਅਰ ਦੇ ਬਹੁਮੁੱਲੇ ਛੇ ਮਹੀਨੇ ਬਚਾ ਸਕਦੇ ਹਨ। ਜਦਕਿ ਇਸ ਕੋਰਸ ਦਾ ਸਮਾਂ ਏ. ਆਈ. ਸੀ. ਟੀ. ਈ./ਪੀ. ਟੀ. ਯੂ ਵਲੋ ਨਿਰਧਾਰਿਤ ਮਿਆਦ ਬਰਾਬਰ ਹੀ ਹੋਵੇਗਾ। ਪੀ. ਟੀ. ਯੂ ਇਕਲੋਤੀ ਅਜਿਹੀ ਯੂਨੀਵਰਸਿਟੀ ਹੈ ਜਿਹੜੀ ਵਿਦਿਆਰਥੀਆਂ ਨੂੰ ਸਾਲ ਵਿੱਚ ਦੋ ਵਾਰ ਐਡਮੀਸ਼ਨ ਲੈਣ ਦਾ ਮੋਕਾ ਦਿੰਦੀ ਹੈ। ਇਸ ਨਾਲ ਵਿਦਿਆਰਥੀ ਅਤੇ ਮਾਤਾ-ਪਿਤਾ ਦੇ ਅਮੋਲਕ ਛੇ ਮਹੀਨੇ ਬਚਦੇ ਹਨ। ਅਤੇ ਇਸ ਨਾਲ ਕਾਲੇਜਾਂ ਨੂੰ ਮੋਕਾ ਮਿਲਦਾ ਹੈ ਕਿ ਉਹ ਆਪਣੇ ਰਿਸੋਰਸਿਸ ਦੀ ਭਰਪੂਰ ਵਰਤੋ ਕਰ ਸਕਨ। ਪੰਜਾਬ ਦੇ ਉਦਯੋਗਾਂ ਤੋਂ ਇਲਾਵਾ ਦੂਸਰੇ ਸੂਬਿਆਂ ਦੇ ਉਦਯੋਗਪਤੀਆਂ ਨਾਲ ਰਾਬਤਾ ਕੀਤਾ ਗਿਆ ਹੈ ਅਤੇ ਵੱਡੀ ਗਿਣਤੀ 'ਚ ਪੰਜਾਬੀ ਨੌਜਵਾਨਾਂ ਨੂੰ ਰੁਜ਼ਗਾਰ ਮਿਲਿਆ ਹੈ। ਯੂਨੀਵਰਸਿਟੀ ਦੇ ਉਦਯੋਗਿਕ ਸਿੱਖਲਾਈ ਵਿਭਾਗ ਅਤੇ ਤਕਨੀਕੀ ਸਿੱਖਿਆ ਵਿਭਾਗ ਦੇ ਅਧਿਕਾਰੀਆਂ ਵੱਲੋਂ ਤਕਨੀਕੀ ਸਿੱਖਿਆ ਦੇ ਪਸਾਰ ਅਤੇ ਚੱਲ ਰਹੀਆਂ ਵੱਖ-ਵੱਖ ਟਰੇਡਾਂ ਹਨ।

ਪੰਜਾਬ ਟੈਕਨੀਕਲ ਯੂਨੀਵਰਸਿਟੀ
ਕਿਸਮਪਬਲਿਕ
ਸਥਾਪਨਾ1997
ਚਾਂਸਲਰਪੰਜਾਬ ਦਾ ਗਵਰਨਰ
ਵਾਈਸ-ਚਾਂਸਲਰਰਜਨੀਸ਼ ਅਰੋੜਾ
ਟਿਕਾਣਾ,
30°19′52″N 75°29′25″E / 30.33103°N 75.490268°E / 30.33103; 75.490268
ਮਾਨਤਾਵਾਂਯੂਜੀਸੀ
ਵੈੱਬਸਾਈਟwww.ptu.ac.in

ਹਵਾਲੇ

ਸੋਧੋ