ਪੰਜਾਲੀ ਖੇਤੀਬਾੜੀ ਦਾ ਇੱਕ ਸੰਦ ਹੈ। ਇਹ ਲੱਕੜ ਦੀ ਬਣੀ ਹੁੰਦੀ ਹੈ। ਖੇਤੀ ਵਿੱਚ ਬਲਦਾਂ ਅਤੇ ਊਠ ਨਾਲ਼ ਜ਼ਮੀਨ ਵਾਹੁਣ ਲਈ ਹਲ਼ ਜੋੜਿਆ ਜਾਂਦਾ ਹੈ ਅਤੇ ਪਸ਼ੂ ਪਿੱਛੇ ਹਲ਼ ਜੋੜਨ ਵਾਸਤੇ ਪੰਜਾਲੀ ਤੋਂ ਕੰਮ ਲਿਆ ਜਾਂਦਾ ਹੈ। ਪੰਜਾਲੀ ਬਲਦਾਂ ਦੀ ਧੌਣ ਉੱਤੇ ਅਤੇ ਊਠ ਦੀ ਪੂਛ ਹੇਠਾਂ ਪਾਈ ਜਾਂਦੀ ਹੈ।ਬਲਦਾਂ ਅਤੇ ਊਠ ਦੀ ਪੰਜਾਲੀ ਵੱਖ-ਵੱਖ ਆਕਾਰ ਦੀ ਹੁੰਦੀ ਹੈ।

ਮੱਧ ਪ੍ਰਦੇਸ਼, ਭਾਰਤ ਦੇ ਉਮਾਰੀਆ ਜ਼ਿਲ੍ਹੇ ਵਿੱਚ ਝੋਨੇ ਦੀ ਲੁਆਈ ਲਈ ਪੰਜਾਲੀ ਨਾਲ ਜੁੜੀ ਬਲਦਾਂ ਦੀ ਜੋੜੀ ਨਾਲ ਕੱਦੂ ਕਰ ਰਿਹਾ ਇੱਕ ਕਿਸਾਨ

ਅਜੋਕੇ ਸਮੇਂ ਵਿੱਚ ਅਧੁਨਿਕ ਮਸ਼ੀਨਰੀ ਆਦਿ ਕਾਰਨ ਇਸ ਦੀ ਵਰਤੋਂ ਕਾਫ਼ੀ ਹੱਦ ਤੱਕ ਘਟ ਗਈ ਹੈ।