ਇਸਤਰੀਆਂ ਦੇ ਗਿੱਟਿਆਂ ਕੋਲ ਪਾਉਣ ਵਾਲੇ ਚਾਂਦੀ ਦੇ ਬਣੇ ਇਕ ਜਾਲੀਦਾਰ ਗਹਿਣੇ ਨੂੰ, ਜਿਸ ਨਾਲ ਛੋਟੇ-ਛੋਟੇ ਘੁੰਗਰੂ ਲੱਗੇ ਹੁੰਦੇ ਹਨ, ਪੰਜੇਬਾਂ ਕਹਿੰਦੇ ਹਨ। ਕਈ ਇਲਾਕਿਆਂ ਵਿਚ ਬਾਂਕਾ ਵੀ ਕਹਿੰਦੇ ਹਨ। ਪੰਜੇਬਾਂ ਪਹਿਨ ਕੇ ਜਦ ਮੁਟਿਆਰਾਂ ਚਲਦੀਆਂ ਹਨ ਤਾਂ ਛਣਕਦੇ ਘੁੰਗਰੂਆਂ ਦੀ ਆਵਾਜ਼ ਦੂਰ ਤੱਕ ਸੁਣਾਈ ਦਿੰਦੀ ਹੈ। ਸ਼ੁਰੂ-ਸ਼ੁਰੂ ਵਿਚ ਖੇਤੀ ਮੀਂਹਾਂ ਤੇ ਅਧਾਰਤ ਹੋਣ ਕਰਕੇ ਲੋਕਾਂ ਦੀ ਆਰਥਿਕ ਹਾਲਤ ਬਹੁਤੀ ਚੰਗੀ ਨਹੀਂ ਹੁੰਦੀ ਸੀ। ਇਸ ਲਈ ਉਸ ਸਮੇਂ ਇਸਤਰੀਆਂ ਦੇ ਬਹੁਤ ਸਾਰੇ ਗਹਿਣੇ ਚਾਂਦੀ ਦੇ ਬਣੇ ਹੁੰਦੇ ਸਨ ਜਿਨ੍ਹਾਂ ਵਿਚੋਂ ਪੰਜੇਬ ਇਕ ਹੁੰਦੀ ਸੀ। ਹੁਣ ਪੈਰਾਂ ਵਿਚ ਗਹਿਣੇ ਪਾਉਣ ਦਾ ਰਿਵਾਜ ਬਹੁਤ ਘੱਟ ਗਿਆ ਹੈ। ਇਸ ਲਈ ਪੰਜੇਬ ਹੁਣ ਬਹੁਤ ਘੱਟ ਪਹਿਨੀ ਜਾਂਦੀ ਹੈ।[1]

ਹਵਾਲੇ ਸੋਧੋ

  1. ਕਹਿਲ, ਹਰਕੇਸ਼ ਸਿੰਘ (2013). ਪੰਜਾਬੀ ਵਿਰਸਾ ਕੋਸ਼. ਚੰਡੀਗੜ੍ਹ: Unistar books pvt.ltd. ISBN 978-93-82246-99-2.