ਪੰਡਿਤ ਮਾਨ ਸਿੰਘ ਕਾਲੀਦਾਸ
ਜਨਮ
ਸੋਧੋਇਸਦਾ ਦਾ ਜਨਮ ਇੱਕ ਹਿੰਦੁੁ ਪਰਿਵਾਰ ਵਿੱਚ 13 ਅਕਤੂਬਰ 1865 ਈਸਵੀ ਨੂੰ ਹੋਇਆ। ਆਪ ਜੀ ਦੇ ਪਿਤਾ ਦਾ ਨਾਂ ਪੰਡਿਤ ਜੈ ਦਿਆਲ ਸੀ ਉਹ ਗੁਜਰਾਂਵਾਲਾ ਦੇ ਵਸਨੀਕ ਸਨ। ਇਸਦਾ ਪਿਤਾ ਪੰਡਿਤ ਜੈ ਦਿਆਲ ਮਾਹਾਰਾਜਾ ਸ਼ੇਰ ਸਿੰਘ ਦੇ ਦਰਬਾਰੀ ਅਹਿਲਕਾਰ ਤੇ ਪਰੋਹਿਤ ਸਨ। ਆਪ ਜੀ ਦੇ ਵੱਡੇ ਭਰਾ ਗੋਪੀ ਨਾਥ ਵੀ ਚੰਗੇ ਵਿਦਵਾਨ ਸਨ। ਅੱਧਖੜ ਉੁੁਮਰ ਵਿੱਚ ਕਾਲੀ ਦਾਸ ਸੰਤ ਹਰੀ ਸਿੰਘ ਜੀ ਗੁਜਰਾਂਵਾਲੀਆ ਦੇ ਪ੍ਰਭਾਵ ਥੱਲੇ ਆਇਆ ਤਾਂ ਉਸ ਨੇ ਸਿੱਖ ਧਰਮ ਵਿੱਚ ਪਰਵੇਸ਼ ਕੀਤਾ। ਉਸ ਦਾ ਨਾਂ ਮਾਨ ਸਿੰਘ ਰੱਖਿਆ ਗਿਆ। ਉਸ ਨੂੰ ਪੰਡਿਤ ਮਾਨ ਸਿੰਘ ਵੀ ਕਿਹਾ ਜਾਂਦਾ ਹੈ। ਉਹ ਆਪਣੀ ਰਚਨਾ ਵਿੱਚ ਆਪਣਾ ਨਾਂ ਕਾਲੀ ਦਾਸ ਹੀ ਲਿਖਦਾ ਹੈ ਤੇ ਇਸੇ ਨਾਂ ਨਾਲ ਪ੍ਰਸਿੱਧ ਹੋਇਆਂ। ਉਸ ਦੀ 1944 ਈ. ਵਿੱਚ ਮੋਤ ਹੋਈ।[1]
ਵਿਦਿਆ ਅਤੇ ਪ੍ਰਤਿਭਾ
ਸੋਧੋਕਾਲੀ ਦਾਸ ਦੀ ਪ੍ਰਤਿਭਾ ਨੁੂੰ ਉਸ ਦੀ ਵਿਦਿਆ ਨੇ ਲਿਸ਼ਕਾਇਆ ਹੈ। ਕਾਲੀ ਦਾਸ ਨੇ ਮੁਢਲੀ ਵਿਦਿਆ ਆਪਣੇ ਪਿਤਾ ਜੀ ਤੋ ਪ੍ਰਾਪਤ ਕੀਤੀ ਫ਼ਿਰ ਮਹੱਲੇ ਦੀ ਮਸੀਤ ਦੇ ਮੌਲਵੀ ਸਾਹਿਬ ਤੋ ਊਰਦੂ ਫਾਰਸੀ ਪੜੀ। ਉਸ ਨੂੰ ਪੰਜਾਬੀ ਭਾਸ਼ਾ ਤੇ ਹਿੰਦੂ ਸ਼ਾਸ਼ਤਰਾਂ ਦਾ ਬਹੁਤ ਗੂੜਾ ਗਿਆਨ ਸੀ। ਹਿੰਦੂ ਸ਼ਾਸ਼ਤਰਾ ਦੇ ਗਿਆਨ ਦੇ ਅਧਾਰ ਤੇ ਉਹ ਆਪਣੇ ਕਿੱਸਿਆ ਵਿੱਚ ਯੋਗ,ਸੰਨਿਆਸ ਤੇ ਧਰਮ ਦੀ ਚਰਚਾ ਕਈ ਵਾਰੀ ਬੜੀ ਬਰੀਕੀ ਨਾਲ ਕਰਦਾ ਹੈ। ਉਸ ਨੂੰ ਹਿੰਦੂ ਮਿਥਿਆ ਤੇ ਪੁਰਾਨਾ ਦਾ ਵੀ ਕਾਫੀ ਗਿਆਨ ਸੀ।
ਪੰਡਤਾਈ ਗਿਆਨ
ਸੋਧੋਇਸ ਵਿਦਿਆ ਦੇ ਕੇਂਦਰ ਮੰਦਰ,ਅਖਾੜੇ ਤੇ ਪਾਠਸ਼ਾਲਾ ਹੀ ਸਨ। ਕਾਲੀ ਦਾਸ ਨੇ ਇਹਨਾਂ ਪ੍ਰਬੰਧਾ ਤੋ ਚੰਗੀ ਵਿਦਿਆ ਪ੍ਰਾਪਤ ਕੀਤੀ। ਉਸ ਨੂੰ ਸਿੱਖ ਧਰਮ ਦੀ ਵੀ ਡੂੰਘੀ ਜਾਣਕਾਰੀ ਸੀ।
ਲੋਕ ਕਥਾਵਾਂ
ਸੋਧੋਉਸ ਨੇ ਪੰਜਾਬ ਦੇ ਪ੍ਰਸਿੱਧ ਨਾਇਕ,ਹਕੀਕਤ ਰਾਏ,ਪੁਰਨ ਭਗਤ,ਰੁਪ ਬਸੰਤ,ਰਾਜਾ ਰਸਾਲੂ,ਪ੍ਰਹਿਲਾਦ ਭਗਤ ਆਦਿ ਦੇ ਕਿੱਸੇ ਲਿਖੇ ਹਨ। ਇਹਨਾਂ ਮਹਾਂ ਪੁਰਸ਼ਾ ਦੀਆ ਕਥਾਵਾਂ ਲੋਕਾ ਵਿੱਚ ਆਮ ਪ੍ਰਚੱਲਿਤ ਹਨ। ਕਾਲੀ ਦਾਸ ਨੂੰ ਇਹਨਾਂ ਕਥਾਵਾਂ ਦੀ ਡੂੰਘੀ ਜਾਣਕਾਰੀ ਸੀ।
ਕਿੱਸਾ ਪ੍ਰੰਪਰਾ ਦਾ ਅਧਿਐਨ
ਸੋਧੋਕਾਲੀ ਦਾਸ ਨੂੰ ਆਪਣੇ ਤੋਂ ਪਹਿਲਾਂ ਲਿਖੇ ਜਾਦੇਂ ਕਿਸਿਆਂ ਦਾ ਪੂਰਨ ਗਿਆਨ ਸੀ। ਪਰ ਉਹ ਆਪਣੇ ਤੋਂ ਪਹਿਲੇ ਕਿਸਾਕਾਰਾਂ ਤੋ ਬਹੁਤਾ ਪ੍ਰਭਾਵਿਤ ਨਹੀਂ ਹੋਇਆ।
ਰਚਨਾਵਾਂ
ਸੋਧੋਕਾਲੀ ਦਾਸ ਨੇ ਹਿੰਦੀ ਤੇ ਪੰਜਾਬੀ ਵਿੱਚ ਕਈ ਰਚਨਾਵਾਂ ਕੀਤੀਆ।[2]
- ਪੂਰਨ ਭਗਤ 1898 ਈ:
- ਗੋਪੀ ਚੰਦ ਤੇ ਰਾਜਾ ਭਰਥਰੀ 1901 ਈ:
- ਰੂਪ ਬਸੰਤ ਤੇ ਦੁਰਗਾ ਉਸਤਤੀ 1905 ਈ:
- ਹਕੀਕਤ ਰਾਏ ਧਰਮੀ 1906 ਈ:
- ਚਰਖਾ ਨਾਮ 1908 ਈ:
- ਰਾਜਾ ਮਰਯਾਲ ਤੇ ਭਵਰਾ ਕਲੀ 1919 ਈ:
- ਪ੍ਰਹਿਲਾਦ ਭਗਤ 1924 ਈ:
- ਰਾਜਾ ਹਰੀਸ਼ ਚੰਦ 1928 ਈ:
- ਰਾਮਾਇਣ 1931 ਈ:
- ਗੁਰੁ ਕੀਆ ਸਤਿ ਸਾਖੀਆਂ 1931-37
- ਰਾਜਾ ਰਸਾਲੂ 1933 ਈ:
- ਸ੍ਰੀ ਗੁਰੁ ਮਹਿਮਾ ਤੇ ਸਲੋਕ 1935 ਈ:
- ਜੀਵਨ ਮੁਕਤੀ
ਕਿੱਸਾ ਕਲਾ
ਸੋਧੋਕਾਲੀ ਦਾਸ ਨੇ ਪੰਜਾਬੀ ਕਿੱਸਾਕਾਰੀ ਵਿੱਚ ਪਰੀਵਰਤਨ ਲਿਆਂਦਾ।ਇਸ ਪਰੀਵਰਤਨ ਦੇ ਤਿੰਨ ਪੱਖ ਹਨ[3]:-
- ਕਿੱਸੇ ਦੇ ਰੂਪ ਤੇ ਸਿਧਾਂਤ ਵਿੱਚ ਪਰੀਵਰਤਨ।
- ਕਿੱਸੇ ਦੇ ਵਿਸ਼ੇ ਤੇ ਕਥਾ-ਆਧਾਰ ਵਿੱਚ ਪਰੀਵਰਤਨ।
- ਕਿੱਸਾ ਕਾਵਿ ਤੇ ਬੋਲੀ ਦੇ ਪੱਧਰ ਵਿੱਚ ਪਰੀਵਰਤਨ।