ਪੱਖੀ
ਪੱਖੀ ਘਰੇਲੂ ਵਰਤੋਂ ਦੀ ਵਸਤੂ ਹੈ। ਕਲਾ ਅਤੇ ਵਰਤੋਂ ਦੇ ਪੱਖ ਤੋਂ ਇਸਦੀ ਆਪਣੀ ਖ਼ਾਸ ਮਹੱਤਤਾ ਹੈ l
ਵਰਤੋਂ
ਸੋਧੋਪੱਖੀ ਦੀ ਵਰਤੋਂ ਹਵਾ ਝੱਲਣ ਲਈ ਹੁੰਦੀ ਹੈ।
ਬਣਤਰ
ਸੋਧੋਪੱਖੀ ਲੱਕੜ ਦੇ ਢਾਂਚੇ ਤੇ ਬਣੀ ਜਾਂਦੀ ਹੈ l ਘੁਮਾਉਣ ਲਈ ਇਸ ਦੇ ਹੇਠਾਂ ਹੱਥੀ ਲੱਗੀ ਹੁੰਦੀ ਹੈ l ਇਹ ਰੰਗ-ਬਰੰਗੇ ਊਨੀ ਧਾਗੇ ਨਾਲ ਤਿਆਰ ਕੀਤੀ ਜਾਂਦੀ ਹੈ l ਹਵਾ ਝੱਲਣ ਲਈ ਪੱਖੀ ਦੇ ਅੱਗੇ ਕੱਪੜੇ ਦਾ ਝਾਲਰ ਲੱਗਿਆ ਹੁੰਦਾ ਹੈ।
ਪੰਜਾਬੀ ਲੋਕਧਾਰਾ ਵਿੱਚ
ਸੋਧੋਪੰਜਾਬੀ ਲੋਕਧਾਰਾ ਵਿੱਚ ਪੱਖੀ ਦਾ ਵਿਸ਼ੇਸ਼ ਸਥਾਨ ਹੈ। ਪੱਖੀਆਂ ਦੀ ਬਣਤਰ ਅਤੇ ਕਢਾਈ ਘਰੇਲੂ ਹੁਨਰ ਦਾ ਉੱਤਮ ਨਮੂਨਾ ਰਿਹਾ ਹੈ। ਆਪਣੇ ਦਾਜ ਵਿੱਚ ਕੁੜੀਆਂ ਸੋਹਣੀਆਂ ਪੱਖੀਆਂ ਬਣਾ ਕੇ ਲੈ ਜਾਂਦੀਆਂ ਸਨ। ਪੰਜਾਬੀ ਲੋਕ ਗੀਤਾਂ ਵਿੱਚ ਪੱਖੀ ਦਾ ਵਿਸ਼ੇਸ਼ ਜ਼ਿਕਰ ਮਿਲਦਾ ਹੈ। ਕਲਕੱਤਿਓਂ ਪੱਖੀ ਲਿਆਦੇ ਝੱਲੂੰਗੀ ਸਾਰੀ ਰਾਤ
ਅਜੋਕੇ ਸਮੇਂ ਵਿੱਚ ਪ੍ਰਸੰਗਿਕਤਾ
ਸੋਧੋਆਧੁਨਿਕਤਾ ਦੇ ਦੌਰ ਵਿੱਚ ਪੱਖੀ ਗੈਰ - ਪ੍ਰਸੰਗਿਕ ਹੋ ਗਈ ਹੈ l ਗਰਮੀ ਤੋਂ ਬਚਣ ਲਈ ਬਨਾਵਟੀ ਹਵਾ ਦੇ ਆਧੁਨਿਕ ਸਾਧਨਾਂ (ਪੱਖੇ,ਕੂਲਰ ਏ. ਸੀ)ਦੀ ਵਰਤੋਂ ਦੇ ਵਾਧੇ ਕਾਰਨ ਪੱਖੀ ਦੀ ਵਰਤੋਂ ਜ਼ਰੂਰੀ ਨਹੀਂ l ਅੱਜ ਦੇ ਦੌਰ ਵਿੱਚ ਇਹ ਸਜਾਵਟ ਜਾਂ ਫਿਰ ਅਜਾਇਬਘਰ ਦੀ ਵਸਤੂ ਬਣ ਗਈ ਹੈ l