ਫਰਾਲਾ
ਫਰਾਲਾ ਪੰਜਾਬ, ਭਾਰਤ ਵਿੱਚ ਨਵਾਂਸ਼ਹਿਰ ਜ਼ਿਲੇ (ਜਿਸ ਨੂੰ ਸ਼ਹੀਦ ਭਗਤ ਸਿੰਘ ਨਗਰ ਵੀ ਕਿਹਾ ਜਾਂਦਾ ਹੈ) ਦੀ ਤਹਿਸੀਲ ਨਵਾਂਸ਼ਹਿਰ ਦਾ ਇੱਕ ਪਿੰਡ ਹੈ।[1]ਫਗਵਾੜਾ ਨਗਰ ਤੋਂ 11 ਕਿ.ਮੀ. ਉੱਤਰ-ਪੂਰਬ ਵਲ ਸਥਿਤ ਹੈ।
ਥਾਣਾ ਬੰਗੇ ਦਾ ਇਹ ਪਿੰਡ ਰੇਲਵੇਸਟੇਸ਼ਨ ਬਹਿਰਾਮ ਤੋਂ ਦੋ ਮੀਲ ਉੱਤਰ ਹੈ। ਪਿੰਡ ਦੇ ਸਰਕਾਰੀ ਸਕੂਲ ਦੇ ਪਾਸ ਸ਼੍ਰੀ ਗੁਰੂ ਹਰਿਰਾਇ ਸਾਹਿਬ ਜੀ ਦਾ ਛੋਟਾ ਜੇਹਾ ਗੁਰਦੁਆਰਾ ਹੈ। ਗੁਰੂ ਹਰਿਰਾਇ ਸਾਹਿਬ ਜੀ ਕਰਤਾਰਪੁਰੋਂ ਕੀਰਤਪੁਰ ਜਾਂਦੇ ਇੱਥੇ ਠਹਿਰੇ ਸਨ। ਇਸ ਨਾਲ ੩-੪ ਘੁਮਾਉਂ ਜ਼ਮੀਨ ਹੈ। ਗੁਰਦੁਆਰੇ ਪਾਸ ਹੀ ਭਾਈ ਰਾਮ ਸਿੰਘ ਨਿਰਮਲੇ ਪੁਜਾਰੀ ਦੇ ਮਕਾਨ ਹਨ, ਜਿੱਥੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਹੁੰਦਾ ਹੈ।[2]
ਇਤਿਹਾਸ
ਸੋਧੋਸਥਾਨਕ ਪਰੰਪਰਾ ਦੇ ਅਨੁਸਾਰ, ਫਰਾਲਾ ਦੀ ਸਥਾਪਨਾ ਬਾਬਾ ਹਡਲ ਅਟਵਾਲ ਨੇ ਕੀਤੀ ਸੀ। ਬਾਬਾ ਹਡਲ ਦਾ ਵਿਆਹ ਸੰਧਵਾਂ ਦੀ ਇੱਕ ਔਰਤ ਨਾਲ ਹੋਇਆ ਸੀ। ਉਦੋਂ ਤੋਂ ਪਿੰਡ ਨੂੰ "ਸੰਧਵਾਂ-ਫਰਾਲਾ" ਵਜੋਂ ਜਾਣਿਆ ਜਾਂਦਾ ਹੈ।[3]
ਪਿੰਡ ਵਾਸੀਆਂ ਦਾ ਮੰਨਣਾ ਹੈ ਕਿ ਬਾਬਾ ਹਡਲ ਦੇ ਤਿੰਨ ਭਰਾ ਸਨ। ਇੱਕ ਨੇ ਚਿੱਟੀ ਪਿੰਡ ( ਜਲੰਧਰ ਜ਼ਿਲ੍ਹਾ) ਦੀ ਸਥਾਪਨਾ ਕੀਤੀ, ਇੱਕ ਹੋਰ ਨੇ ਖੁਰਦ ਪੁਰ ( ਜਲੰਧਰ ਜ਼ਿਲ੍ਹਾ) ਦੀ ਸਥਾਪਨਾ ਕੀਤੀ ਅਤੇ ਤੀਜੇ ਨੇ ਗੁਰਦਾਸਪੁਰ ਜ਼ਿਲ੍ਹੇ ਵਿੱਚ "ਅਟਵਾਲ" ਵਜੋਂ ਜਾਣੇ ਜਾਂਦੇ ਇੱਕ ਪਿੰਡ ਦੀ ਸਥਾਪਨਾ ਕੀਤੀ।[4] ਬੀੜ ਪੁਆਧ ( ਕਪੂਰਥਲਾ ਜ਼ਿਲ੍ਹਾ) ਵਿੱਚ ਅਟਵਾਲ ਪਰਿਵਾਰ ਫਰਾਲਾ ਦੇ ਰਹਿਣ ਵਾਲੇ ਹਨ।
ਹਵਾਲੇ
ਸੋਧੋ- ↑ "Pharala". wikimapia.org.
- ↑ "ਫਰਾਲਾ - ਪੰਜਾਬੀ ਪੀਡੀਆ". punjabipedia.org. Retrieved 2023-04-22.
- ↑ "Pharala". pharala.net. Archived from the original on 2022-08-19. Retrieved 2023-04-22.
- ↑ "Pharala". pharala.net. Archived from the original on 2022-08-19. Retrieved 2023-04-22.