ਫਰੈਡਰਿਕ ਜੇਮਸਨ
ਫਰੈਡਰਿਕ ਜੇਮਸਨ (ਜਨਮ:14 ਅਪਰੈਲ 1934) ਇੱਕ ਅਮਰੀਕੀ ਸਾਹਿਤ ਆਲੋਚਕ ਅਤੇ ਮਾਰਕਸਵਾਦੀ ਰਾਜਨੀਤਕ ਚਿੰਤਕ ਹੈ। ਉਹ ਸਮਕਾਲੀ ਸਭਿਆਚਾਰ ਬਾਰੇ ਕੀਤੇ ਆਪਣੇ ਵਿਸ਼ਲੇਸ਼ਣ ਲਈ ਜਾਣਿਆ ਜਾਂਦਾ ਹੈ। ਉਸਦੀਆਂ ਪ੍ਰਸਿੱਧ ਲਿਖਤਾਂ ਵਿੱਚ ਪੋਸਟਮੋਡਰਨਿਜ਼ਮ ਜਾਂ ਦਿ ਕਲਚਰਲ ਲੋਜੀਕਲ ਆਫ਼ ਲੇਟ ਕੈਪੀਟੀਲਿਜ਼ਮ (1991) ਅਤੇ ਦਿ ਪੋਲੀਟੀਕਲ ਅਨਕਾਂਸੀਅਸ (1981) ਸ਼ਾਮਲ ਹਨ। ਜੇਮਸਨ ਫਿਲਹਾਲ ਤੁਲਨਾਤਮਕ ਸਾਹਿਤ ਅਤੇ ਰੁਮਾਂਚ ਸਟੱਡੀਜ਼ ਦੇ ਪ੍ਰੋਫੈਸਰ ਹਨ। ਉਹ ਡਿਊਕ ਯੂਨੀਵਰਸਿਟੀ ਵਿੱਚ ਕਰੀਟੀਕਲ ਥਿਊਰੀ ਕੇਂਦਰ ਦੇ ਨਿਰਦੇਸ਼ਕ ਹਨ।
ਫਰੈਡਰਿਕ ਜੇਮਸਨ | |
---|---|
ਜਨਮ | 14 ਅਪਰੈਲ 1934 |
ਕਾਲ | 20ਵੀਂ ਅਤੇ 21ਵੀਂ ਸਦੀ |
ਖੇਤਰ | ਪੱਛਮੀ ਦਰਸ਼ਨ |
ਸਕੂਲ | '''ਪੱਛਮੀ ਦਰਸ਼ਨ''' |
ਮੁੱਖ ਰੁਚੀਆਂ | ਉੱਤਰਆਧੁਨਿਕਤਾਵਾਦ · ਆਧੁਨਿਕਤਾਵਾਦ · ਵਿਗਿਆਨ ਗਲਪ · ਯੂਟੋਪੀਆ · ਇਤਹਾਸ · ਬਿਰਤਾਂਤ · ਸੱਭਿਆਚਾਰਕ ਅਧਿਐਨ · ਦਵੰਦਵਾਦ · ਸੰਰਚਨਾਵਾਦ · ਪੱਛਮੀ ਮਾਰਕਸਵਾਦ |
ਮੁੱਖ ਵਿਚਾਰ | cognitive mapping · national allegory · political unconscious |
ਪ੍ਰਭਾਵਿਤ ਕਰਨ ਵਾਲੇ | |
ਪ੍ਰਭਾਵਿਤ ਹੋਣ ਵਾਲੇ |
ਜੀਵਨ ਅਤੇ ਪ੍ਰਾਪਤੀਆਂ
ਸੋਧੋਫਰੈਡਰਿਕ ਜੇਮਸਨ ਦਾ ਜਨਮ 14 ਅਪ੍ਰੈਲ 1934 ਈ. ਨੂੰ ਕਲੀਵਲੈਂਡ, ਓਹਾਇਓ (Cleveland, Ohio) ਵਿੱਚ ਹੋਇਆ। ਮੂਰਸਟਾਊਨ ਫਰੈਂਡਜ਼ ਸਕੂਲ ਤੋਂ 1950 ਵਿਚ ਉਸਨੇ ਗ੍ਰੈਜੂਏਸ਼ਨ ਦੀ ਪੜਾਈ ਪੂਰੀ ਕੀਤੀ। ਇਸ ਉਪਰੰਤ ਉਸਨੇ ਥੋੜ੍ਹੇ ਸਮੇਂ ਲਈ ਯੂਰਪ ਦੀ ਯਾਤਰਾ ਕੀਤੀ। ਇੰਕਸ-ਇਨ-ਪ੍ਰੋਵੈਂਨਸ, ਮਿਉਨਿਚ ਅਤੇ ਬਰਲਿਨ ਵਿੱਚ ਪੜ੍ਹਾਈ ਕੀਤੀ। ਉਹ ਯੇਲ ਯੂਨੀਵਰਸਿਟੀ ਵਿੱਚ ਡੀ.ਲਿਟ ਦੀ ਡਿਗਰੀ ਪ੍ਰਾਪਤ ਕਰਨ ਲਈ ਅਮਰੀਕਾ ਵਾਪਸ ਪਰਤਿਆ। ਜਿੱਥੇ ਉਸਨੇ ਐਰਿਕ ਅਉਰਬਾਖ਼ ਦੀ ਨਿਗਰਾਨੀ ਵਿਚ ਪੜ੍ਹਾਈ ਕੀਤੀ। ਫਰੈਡਰਿਕ ਜੇਮਸਨ ਤੋਂ ਪਹਿਲਾਂ ਅਮਰੀਕਾ ਦੇ ਖੱਬੇ ਪੱਖੀ ਚਿੰਤਕਾਂ ਵਿਚ ਫਰੈਂਕਫਰਟ ਸਕੂਲ ਦੇ ਅਡੋਰਨੋ ਅਤੇ ਹਾਈਕ ਹਾਈਮਰ ਹੀ ਵਧੇਰੇ ਚਰਚਿਤ ਰਹਿਦੇ ਸਨ। ਪਰ ਫਰੈਡਰਿਕ ਜੇਮਸਨ 1971 ਵਿਚ ਆਪਣੀ ਪੁਸਤਕ Marxism and Form ਅਤੇ ਅਗਲੇ ਸਾਲ ਹੀ The prison house of language (1972) ਪੁਸਤਕਾਂ ਨਾਲ ਉਹ ਅਮਰੀਕਾ ਵਿਚ ਚਰਚਿਤ ਹੋਣ ਲੱਗ ਪਿਆ। ਇਹਨਾਂ ਪੁਸਤਕਾਂ ਵਿਚ ਉਹ ਉੱਚ ਕੋਟੀ ਦਾ ਮਾਰਕਸਵਾਦੀ ਸਿੱਧ ਹੁੰਦਾ ਹੈ। ਉਸਦੀ ਪਹਿਲੀ ਪੁਸਤਕ ਅਡੋਰਨੋ, ਬੈਂਜਾਮਿਨ, ਮਾਰਕੂਜੇ, ਬਲੌਸ਼, ਲੁਕਾਚ ਅਤੇ ਸਾਰਤਰ ਦੇ ਅਧਿਐਨਾਂ ਉਪਰ ਅਧਾਰਿਤ ਦਵੰਦਾਤਮਕ ਆਲੋਚਨਾ ਦਾ ਨਮੂਨਾ ਪੇਸ਼ ਕਰਦੀ ਹੈ। ਫਰੈਡਰਿਕ ਜੇਮਸਨ ਆਪਣੇ ਵਿਚਾਰਧਾਰਕ ਪੱਖ ਤੋਂ ਹੀਗਲਵਾਦੀ ਹੈ ਪਰ ਉਹ ਪ੍ਰੰਪਰਾਗਤ ਮਾਰਕਸਵਾਦੀ ਦ੍ਰਿਸ਼ਟੀਕੋਣ ਤੋਂ ਵਿਥ ਸਥਾਪਿਤ ਕਰਦਿਆਂ ਸਮਕਾਲੀ ਪ੍ਰਸੰਗਿਕਤਾ ਵਿਚ ਮਾਰਕਸਵਾਦ ਦਾ ਅਧਿਐਨ ਕਰਦਾ ਹੈ। ਉਸਨੇ ਕੁਝ ਸਾਲਾਂ ਦੇ ਵਕਫ਼ੇ ਦੇ ਦੌਰਾਨ The Political Unconsciousness (1981) ਕਿਤਾਬ ਲਿਖੀ, ਜਿਸ ਵਿਚ ਉਸਨੇ ਮਾਰਕਸਵਾਦੀ ਚਿੰਤਨ ਵਿਚ ਸਰੰਚਨਵਾਦ, ਉਤਰ-ਸਰੰਚਨਾਵਾਦ, ਨਵ-ਫਰਾਇਡਵਾਦ, ਅਲਥੂਸਰ ਅਤੇ ਅਡੋਰਨੋ ਦੇ ਸਿਧਾਂਤ ਚਿੰਤਨ ਨੂੰ ਸਮੋਂਦਾ ਹੈ। ਇਸ ਪੁਸਤਕ ਵਿਚ ਉਹ ਰਾਜਨੀਤਿਕ ਅਵਚੇਤਨ ਦੀ ਧਾਰਨਾ ਨੂੰ ਪੇਸ਼ ਕਰਦਾ ਹੈ, ਜਿਹੜੀ ਧਾਰਨਾ ਫ੍ਰਾਇਡ ਦੀ "ਦਮਨ" ਧਾਰਨਾ ਉਤੇ ਆਧਾਰਤ ਹੈ। ਪਰ ਜੇਮਸਨ ਨੇ ਉਸਨੂੰ ਵਿਅਕਤੀਗਤ ਧਰਾਤਲ ਤੋਂ ਹਟਾ ਕੇ ਸਮੂਹਿਕ ਧਰਾਤਲ ਉਪਰ ਲੈ ਆਂਦਾ ਹੈ। ਵਿਚਾਰਧਾਰਾ ਦਾ ਪ੍ਰਕਾਰਜ ਇਹ ਹੈ ਕਿ ਉਹ ਕ੍ਰਾਂਤੀ ਨੂੰ ਦਬਾ ਕੇ ਨਾ ਰੱਖੇ ।ਸਿਰਫ ਦਮਨ ਕਰਨ ਅਤੇ ਕ੍ਰਾਂਤੀ ਨੂੰ ਦਬਾਉਣ ਵਾਲਿਆਂ ਨੂੰ ਰਾਜਨੀਤਿਕ ਅਵਚੇਤਨ ਦੀ ਲੋੜ ਨਹੀਂ ਹੁੰਦੀ ਹੈ ਸਗੋਂ ਉਹਨਾਂ ਨੂੰ ਵੀ ਲੋੜ ਹੁੰਦੀ ਹੈ ਜਿਨ੍ਹਾਂ ਤੇ ਹੋ ਰਹੇ ਦਮਨ ਨੂੰ ਉਚਿਤ ਠਹਿਰਾਇਆ ਜਾਂਦਾ ਹੈ।
ਸ਼ੁਰੂਆਤੀ ਰਚਨਾਤਮਕ ਕਾਰਜ
ਸੋਧੋਜੇਮਸਨ ਦੀ ਪਹਿਲੀ ਕਿਤਾਬ 'ਸਾਰਤਰ : ਦਿ ਉਰੀਜ਼ਨਸ ਆਫ਼ ਏ ਸਟਾਈਲ' ਹੈ ਜੋ 1961 ਵਿਚ ਪ੍ਰਕਾਸ਼ਿਤ ਹੋਈ, ਇਹ ਉਸਦਾ ਪੀਐਚ. ਡੀ. ਦਾ ਥੀਸਸ ਹੈ। ਜੇਮਸਨ ਦੀ ਇਸ ਕਿਤਾਬ ਉਪਰ ਉਸਦੇ ਅਧਿਆਪਕ ਐਰਿਕ ਅਉਰਬਾਖ਼ ਦੇ ਵਿਚਾਰਾਂ ਦਾ ਗਹਿਰਾ ਪ੍ਰਭਾਵ ਦਿਖਾਈ ਦਿੰਦਾ ਹੈ। ਅਉਰਬਾਖ਼ ਦੇ ਚਿੰਤਨ ਦੀਆਂ ਜੜ੍ਹਾਂ ਜਰਮਨ ਭਾਸ਼ਾ ਵਿਗਿਆਨਕ ਪਰੰਪਰਾ ਵਿਚ ਸਨ, ਉਸ ਦੁਆਰਾ ਸ਼ੈਲੀ ਦੇ ਇਤਿਹਾਸ ਬਾਬਤ ਲਿਖੀਆਂ ਰਚਨਾਵਾਂ ਸਾਹਿਤਕ ਰੂਪ ਨੂੰ ਸਮਾਜਕ ਇਤਿਹਾਸ ਦੇ ਪ੍ਰਸੰਗ ਵਿਚ ਵਿਚਾਰਦੀਆਂ ਹਨ। ਯਾਂ ਪਾਲ ਸਾਰਤਰ ਦੀਆਂ ਰਚਨਾਵਾਂ ਵਿਚ ਕਵਿਤਾ, ਇਤਿਹਾਸ, ਦਰਸ਼ਨ ਆਦਿ ਦੀ ਸਮੀਖਿਆ ਕਰਨ ਸਮੇਂ ਜੇਮਸਨ ਉਪਰ ਅਉਰਬਾਖ਼ ਦਾ ਪ੍ਰਭਾਵ ਨਜ਼ਰੀਂ ਪੈਂਦਾ ਹੈ।
ਜੇਮਸਨ ਦਾ ਰਚਨਾ ਕਾਰਜ ਸਾਰਤਰ ਦੀਆਂ ਲਿਖਤਾਂ ਦੀ ਸ਼ੈਲੀ ਅਤੇ ਉਸਦੇ ਅਸਤਿਤਵਵਾਦੀ ਦਰਸ਼ਨ ਦੇ ਰਾਜਸੀ ਤੇ ਨੈਤਿਕ ਦ੍ਰਿਸ਼ਟੀਕੋਣ ਵਿਚਕਾਰ ਸੰਬੰਧਾਂ 'ਤੇ ਕੇਂਦਰਿਤ ਹੈ।
ਜੇਮਸਨ ਦਾ ਖੋਜ ਪ੍ਰਬੰਧ ਯੂਰਪੀ ਸਭਿਆਚਾਰਕ ਚਿੰਤਨ ਦੀ ਲੰਮੇਰੀ ਪਰੰਪਰਾ ਤੀਕ ਫੈਲਿਆ ਹੋਇਆ ਹੈ ਪਰ ਇਸ ਦੇ ਬਾਵਜੂਦ ਇਹ ਐਂਗਲੋ-ਅਮਰੀਕੀ ਅਕਾਦਮਿਕ ਜਗਤ ਦੇ ਪ੍ਰਚੱਲਿਤ ਰੁਝਾਨਾਂ (ਦਰਸ਼ਨ ਤੇ ਭਾਸ਼ਾ ਵਿਗਿਆਨ ਵਿਚ ਅਨੁਭਵਵਾਦ ਤੇ ਤਾਰਕਿਕ ਪ੍ਰਮਾਣਵਾਦ; ਅਤੇ ਸਾਹਿਤਕ ਆਲੋਚਨਾ ਵਿਚ ਨਵ ਆਲੋਚਨਾਤਮਿਕ ਰੂਪਵਾਦ) ਤੋਂ ਵੱਖਰਤਾ ਦਾ ਧਾਰਨੀ ਹੈ। ਅਜਿਹੇ ਵਖਰੇਵੇਂ ਦੇ ਬਾਵਜੂਦ ਜੇਮਸਨ ਨੇ ਹਾਵਰਡ ਯੂਨੀਵਰਸਿਟੀ ਵਿਚ ਉੱਘਾ ਮੁਕਾਮ ਹਾਸਿਲ ਕੀਤਾ, ਜਿੱਥੇ ਉਹ 60ਵਿਆਂ ਦੇ ਪਹਿਲੇ ਅੱਧ ਦੌਰਾਨ ਪੜਾਉਂਦਾ ਰਿਹਾ।
ਮਾਰਕਸਵਾਦ ਦੇ ਖੇਤਰ ਵਿਚ ਖੋਜ
ਸੋਧੋਸਾਰਤਰ ਵਿਚ ਜੇਮਸਨ ਦੀ ਦਿਲਚਸਪੀ ਨੇ ਉਸਨੂੰ ਮਾਰਕਸਵਾਦੀ ਸਾਹਿਤ ਸਿਧਾਂਤਕਾਰੀ ਦੇ ਦੀਰਘ ਅਧਿਐਨ ਵੱਲ ਪ੍ਰੇਰਿਤ ਕੀਤਾ। ਦੂਜੇ ਵਿਸ਼ਵ ਯੁੱਧ ਸਮੇਂ ਕਈ ਯੂਰਪੀ ਬੁੱਧੀਜੀਵੀਆਂ, ਜਿਵੇਂ ਓਡਰ ਅਡੋਰਨੋ ਆਦਿ, ਦੇ ਸੰਯੁਕਤ ਰਾਜ ਅਮਰੀਕਾ ਵਿਚ ਸ਼ਰਨ ਲੈਣ ਸਦਕਾ ਅਮਰੀਕੀ ਸਮਾਜ ਵਿਗਿਆਨ ਵਿਚ ਕਾਰਲ ਮਾਰਕਸ ਦਾ ਪ੍ਰਭਾਵ ਸਥਾਪਿਤ ਹੋ ਰਿਹਾ ਸੀ ਪਰ 1950ਵਿਆਂ ਦੇ ਆਖਰੀ ਤੇ 60ਵਿਆਂ ਦੇ ਸ਼ੁਰੂਆਤੀ ਦੌਰ ਤੀਕ ਅਮਰੀਕੀ ਅਕਾਦਮਿਕ ਜਗਤ ਵਿਚ ਪੱਛਮੀ ਮਾਰਕਸਵਾਦੀ ਆਲੋਚਕਾਂ ਦਾ ਸਾਹਿਤਕ ਤੇ ਆਲੋਚਨਾਤਮਕ ਕਾਰਜ ਵਿਸਤ੍ਰਿਤ ਰੂਪ ਵਿਚ ਉੱਭਰ ਕੇ ਸਾਹਮਣੇ ਨਹੀਂ ਆਇਆ ਸੀ।[1]
ਮਾਰਕਸਵਾਦ ਵੱਲ ਜੇਮਸਨ ਦਾ ਝੁਕਾਅ ਉਸਦੇ ਨਵ-ਖੱਬੂ ਅਤੇ ਜੰਗ ਵਿਰੋਧੀ ਲਹਿਰਾਂ ਦੇ ਸੰਪਰਕ ਵਿਚ ਆਉਣ ਸਦਕਾ ਹੋਇਆ। ਇਉਂ ਹੀ ਕਿਊਬਾ ਦਾ ਇਨਕਲਾਬ ਵੀ ਇਸ ਝੁਕਾਅ ਦਾ ਅਹਿਮ ਕਾਰਨ ਸੀ, ਜਿਸਨੂੰ ਜੇਮਸਨ ਨੇ ਇਸ ਇਸ਼ਾਰੇ ਵਜੋਂ ਲਿਆ ਕਿ "ਮਾਰਕਸਵਾਦ ਅਜੇ ਜੀਵਿੰਤ ਹੈ ਅਤੇ ਸਮੂਹਿਕ ਲਹਿਰ ਤੇ ਸਭਿਆਚਾਰਕ ਤੌਰ ਤੇ ਉਪਜਾਊ ਸ਼ਕਤੀ ਹੈ।"[2]
ਉਸਦੀ ਖੋਜ ਆਲੋਚਨਾਤਮਕ ਸਿਧਾਂਤਕਾਰੀ (critical theory); ਫਰੈਂਕਫਰਟ ਸਕੂਲ ਦੇ ਜਾਂ ਇਸ ਤੋਂ ਪ੍ਰਭਾਵਿਤ ਚਿੰਤਕਾਂ ਜਿਵੇਂ ਜਾਰਜ ਲੁਕਾਚ, ਅਰਨੈਸਟ ਬਲੋਖ਼, ਓਡਰ ਅਡੋਰਨੋ, ਵਾਲਟਰ ਬੈਂਜਾਮਿਨ, ਹਰਬਰਟ ਮਾਰਕੂਜ਼ੇ, ਲੂਈਸ ਅਲਥੂਸਰ ਤੇ ਸਾਰਤਰ (ਜੋ ਸੱਭਿਆਚਾਰਕ ਆਲੋਚਨਾ ਨੂੰ ਮਾਰਕਸਵਾਦੀ ਸਿਧਾਂਤਕਾਰੀ ਦੇ ਪੂਰਕ ਲੱਛਣ ਵਜੋਂ ਦੇਖਦੇ ਸਨ) ਦੇ ਮੂਲ ਸਿਧਾਂਤਕ ਨੁਕਤੇ ਪੇਸ਼ ਕਰਨ ਤੇ ਕੇਂਦਰਿਤ ਰਹੀ। ਜੇਮਸਨ ਦੀ ਇਸ ਪਹੁੰਚ ਨੇ ਪਰੰਪਰਾਗਤ ਮਾਰਕਸਵਾਦ-ਲੈਨਿਨਵਾਦ, ਜਿਸਨੇ ਇਤਿਹਾਸਕ ਪਦਾਰਥਵਾਦ ਪ੍ਰਤੀ ਸੰਕੀਰਣ ਨਜ਼ਰੀਆ ਅਖਤਿਆਰ ਕੀਤਾ ਹੋਇਆ ਸੀ, ਤੋਂ ਵਿੱਥ ਸਥਾਪਿਤ ਕੀਤੀ। ਜੇਮਸਨ ਨੇ 1969 ਵਿਚ ਯੂਨੀਵਰਸਿਟੀ ਆਫ਼ ਕੈਲੀਫੌਰਨੀਆਂ, ਸਾਨ ਡਿਏਗੋ ਦੇ ਆਪਣੇ ਗ੍ਰੈਜੂਏਸ਼ਨ ਦੇ ਵਿਦਿਆਰਥੀਆਂ ਨਾਲ ਮਿਲਕੇ ਮਾਰਕਸਿਸਟ ਲਿਟਰੇਰੀ ਗਰੁੱਪ ਦੀ ਸਥਾਪਨਾ ਕੀਤੀ।[3]
ਪਰੰਪਰਾਗਤ ਮਾਰਕਸਵਾਦੀ ਵਿਚਾਰਧਾਰਾਈ ਪਹੁੰਚ ਅਨੁਸਾਰ ਸੱਭਿਆਚਾਰ "ਪਰਉਸਾਰ" ਪੂਰੀ ਤਰ੍ਹਾਂ ਆਰਥਿਕ "ਆਧਾਰ" ਦੁਆਰਾ ਨਿਰਧਾਰਿਤ ਹੁੰਦਾ ਹੈ ਪਰ ਪੱਛਮੀ ਮਾਰਕਸਵਾਦੀਆਂ ਨੇ ਸੱਭਿਆਚਾਰ ਨੂੰ ਆਰਥਿਕ ਉਤਪਾਦਨ ਤੇ ਵੰਡ ਦੇ ਸਮਵਿੱਥ ਇਤਿਹਾਸਕ ਤੇ ਸਮਾਜਕ ਵਿਸ਼ੇ ਵਜੋਂ ਪਰਿਭਾਸ਼ਿਤ ਕੀਤਾ। ਉਹਨਾਂ ਨੇ ਸਥਾਪਿਤ ਕੀਤਾ ਕਿ ਸੱਭਿਆਚਾਰ ਦਾ ਅਧਿਐਨ ਹੀਗਲ ਦੇ Immanent critique ਸਿਧਾਂਤ ਦੀ ਵਰਤੋਂ ਨਾਲ ਕੀਤਾ ਜਾਣਾ ਚਾਹੀਦਾ ਹੈ। "ਉਸਦੀ ਕਿਤਾਬ 'Marxism and Form' ਨੂੰ ਇਸ ਨਜ਼ਰੀਏ ਤੋਂ ਦੇਖਿਆ ਜਾ ਸਕਦਾ ਹੈ ਜੋ ਕਿ ਸੱਵੇਂ ਸੱਤਰਵੇਂ ਸਮਿਆਂ ਦੇ ਯੂਰਪੀ-ਅਮਰੀਕੀ ਅਕਾਦਮੀਆ ਦੀ ਹੀਗੇਲੀਅਨ ਮਾਰਕਸਵਾਦ ਦੇ ਨਵੇਂ ਰੂਪ ਨਾਲ ਜਾਣ-ਪਛਾਣ ਕਰਵਾਉਂਦੀ ਹੈ। ਇਸ ਕਿਤਾਬ ਵਿਚ ਫ਼ਰੈਡਰਿਕ ਜੇਮਸਨ ਆਪਣੇ ਸੰਕਲਪਾਂ ਅਤੇ ਵਿਸ਼ਲੇਸ਼ਣਾਂ ਰਾਹੀਂ ਓਡਰ ਅਡੋਰਨੋ, ਵਾਲਟਰ ਬੈਂਜਾਮਿਨ, ਹਰਬਰਟ ਮਾਰਕੂਜ਼ੇ, ਅਰਨੈਸਟ ਬਲੋਖ਼, ਜੌਰਜ ਲੁਕਾਚ ਅਤੇ ਜਾਂ ਪਾਲ ਸਾਰਤਰ ਆਦਿ ਦੇ ਕੁਝ ਮੂਲ ਸਿਧਾਂਤਕ ਪੈਂਤੜੇ ਪੇਸ਼ ਕਰਦਾ ਹੈ। ਖ਼ਾਸ ਕਰਕੇ ਜੇਮਸਨ ਦੀ ਇਤਿਹਾਸਮੂਲਕ ਲੁਕਾਚੀਅਨ ਸਿਧਾਂਤਾਂ ਅਤੇ ਲੁਕਾਚ ਦੇ ਹੀਗਲੀਅਨ ਮਾਰਕਸਵਾਦੀ ਸੰਕਲਪਾਂ ਪ੍ਰਤੀ ਖਿੱਚ ਅਤੇ ਰੁਚੀ ਕਾਰਣ ਉਤਪੰਨ ਪ੍ਰਭਾਵ ਜੇਮਸਨ ਦੀਆਂ ਬਾਅਦ 'ਚ ਆਉਣ ਵਾਲੀਆਂ ਲਿਖਤਾਂ 'ਚ ਬਿੰਬਤ ਹੁੰਦੇ ਦਿਖਾਈ ਦਿੰਦੇ ਹਨ। ....ਜੇਮਸਨ ਦੀਆਂ ਲਿਖਤਾਂਂ ਦੀ ਹੀਗਲੀਅਨ ਪਛਾਣ ਇਹ ਬਣਦੀ ਹੈ ਕਿ ਉਹ ਸਭਿਆਚਾਰਕ ਪਾਠਾਂ ਦਾ ਇਤਿਹਾਸ ਚ ਪ੍ਰਸੰਗੀਕਰਣ ਕਰਦਿਆਂ ਹੀਗਲੀਅਨ ਵਰਗੀਕਰਣਾਂ ਨੂੰ ਇਤਿਹਾਸਕ ਸਮਿਆਂ ਚ ਸਥਿਤ ਕਰਦਾ ਹੈ।" [4]
ਫ਼ਰੈਡਰਿਕ ਜੇਮਸਨ:ਸਾਹਿਤ ਸਭਿਆਚਾਰ ਅਤੇ ਹੋਰ ਕਲਾਵਾਂ ਦਾ ਨਵ ਮਾਰਕਸਵਾਦੀ ਵਿਆਖਿਆਕਾਰ[5][6]
ਫਰੈਂਡਿਰਕ ਜੇਮਸਨ ਨੂੰ ਆਮ ਤੌਰ 'ਤੇ ਸਮਕਾਲੀ ਮਾਰਕਸਵਾਦੀ ਚਿੰਤਨ ਅਤੇ ਸਾਹਿਤ ਸਭਿਆਚਾਰਕ ਆਲੋਚਨਾ ਦਾ ਸੱਭ ਤੋਂ ਪ੍ਰਮੁੱਖ ਹਸਤਾਖਰ ਮੰਨਿਆ ਜਾਂਦਾ ਹੈ। ਉਸਦੀਆਂ ਲਿਖਤਾਂ ਦਾ ਘੇਰਾ ਬੜਾ ਵਿਸ਼ਾਲ ਹੈ ਜਿਨ੍ਹਾਂ 'ਚ ਉਸਨੇ ਸਾਹਿਤਕ ਤੇ ਸਭਿਆਚਾਰਕ ਪਾਠਾਂ ਦੇ ਵਿਸ਼ਲੇਸ਼ ਰਾਹੀਂ ਆਪਣੀ ਨਵ-ਮਾਰਕਸਵਾਦੀ ਸਿਧਾਂਤਕ ਪੋਜੀਸ਼ਨ ਵਿਕਸਤ ਕੀਤੀ। ਇਸਦੇ ਨਾਲ ਉਸਨੇ ਆਪਣੇ ਸਮੇਂ ਦੀਆਂ ਉਲਟਵਿਰੋਧੀ ਸਿਧਾਂਤਕ ਪੋਜੀਸ਼ਨਾਂ ਦੀ ਸਮੀਖਿਆ ਸਥਾਪਿਤ ਕਰਦਿਆਂ ਵੱਡ ਆਕਾਰੀ ਲਿਖਤਾਂ ਰਾਹੀਂ ਆਪਣੇ ਵਿਚਾਰ ਪ੍ਰਗਟਾਏ ਅਤੇ ਵਰਤਾਰਿਆਂ ਬਾਰੇ ਆਪਣੀ ਸਮਝ ਨੂੰ ਸੁਦ੍ਰਿੜ ਤੇ ਸੁਰੱਖਿਅਤ ਕੀਤਾ। ਬਹੁ-ਤਿੰਨ ਸਿਰਜਣਾਤਮਕ ਵਰਤਾਰਿਆਂ ਉੱਤੇ ਧਿਆਨ ਕੇਂਦਰਿਤ ਕਰਨ ਅਤੇ ਬਹੁਵਿਧਾਈ ਲੇਖਕ ਹੋਣ ਦੇ ਨਾਤੇ ਉਸਨੇ ਕਈ ਸਿਧਾਂਤਕ ਸਿਰਜਣਾਤਮਕ ਪ੍ਰਵਚਨਾਂ ਨੂੰ ਆਪਣੇ ਪ੍ਰੋਜੈਕਟਾਂ ਅਤੇ ਦ੍ਰਿਸ਼ਟੀਕੋਣਾਂ 'ਚ ਆਤਮਸਾਤ ਕੀਤਾ। ਜੇਮਸਨ ਨੇ ਕਈ ਸਮਕਾਲੀ ਵਿਚਾਰ ਚਰਚਾਵਾਂ ਅਤੇ ਸੰਵਾਦਾਂ 'ਚ ਹਿੱਸਾ ਲੈਂਦਿਆਂ ਬਹੁਪ੍ਰਕਾਰੀ ਅਤੇ ਬਹੁਪ੍ਰਕਾਰਜੀ ਸਭਿਆਚਰਕ ਪਾਠਾਂ ਦਾ ਭਰਵਾਂ ਵਿਸ਼ਲੇਸ਼ਣ ਪ੍ਰਸਤੁਤ ਕੀਤਾ ਹੈ। ਇਨ੍ਹਾਂ ਵਿਚ 'ਬਿਰਤਾਂਤ ਸਾਹਿਤ ਤੋਂ ਲੈ ਕੇ ਵੀਡੀਓ ਫਿਲਮਾਂ ਅਤੇ ਭਵਨ ਨਿਰਮਾਣ ਕਲਾ ਦੇ ਨਾਲ ਨਾਲ ਉਤਰ ਆਧੁਨਿਕਤਾ ਦੇ ਬਹੁਭਾਵੀ, ਬਹੁਅਰਥੀ ਵਿਸਤ੍ਰਿਤ ਪਾਸਾਰ ਸ਼ਾਮਿਲ ਹਨ।
1961 'ਚ ਆਈ ਆਪਣੀ ਪਹਿਲੀ ਕਿਤਾਬ 'Sartre : The Origin of 'ਚ Style' ਜੋ ਕਿ ਜੈਮਸਨ ਦਾ ਪੀਐਚ.ਡੀ ਦਾ ਥੀਸਸ ਸੀ, ਵਿਚ ਉਸਨੇ ਆਂ 27 ਪਾਲ ਸਾਰਤਰ ਦੇ ਸਾਹਿਤ-ਸਿਧਾਂਤਕ ਦ੍ਰਿਸ਼ਟੀਕੋਣ ਅਤੇ/ ਸਾਹਿਤਕ ਸਿਰਜਣਤਾਮਕ ਸ਼ੈਲੀ ਦਾ ਵਿਸ਼ਲੇਸ਼ਣ ਤੇ ਮੁਲਾਂਕਣ ਪੇਸ਼ ਕੀਤਾ। ਜੇਮਸਨ ਦੀਇਸ ਕਿਤਾਬ ਉਪਰ ਉਸਦੇ ਆਪਣੇ ਅਧਿਆਪਕ ਐਰਿਕ ਅਉਰਜਾਮ ਅਤੇ ਸ਼ੈਲੀ ਵਿਗਿਆਨੀ ਲਿਓ ਸਪਿਤਟਜ਼ਰ ਦੇ ਵਿਚਾਰਾਂ ਦਾ ਪ੍ਰਤੱਖ ਦਿਖਾਈ ਦਿੰਦਾ ਹੈ। ਇਸ ਲਿਖਤ 'ਚ ਜੇਮਸਨ ਨੇ ਯਾਂ ਪਾਲ ਸਾਰਤਰ ਦੀਆਂ ਬਿਰਤਾਂਤਕ ਜੁਗਤਾਂ ਅਤੇ ਸੰਰਚਨਾਵਾਂ, ਕਦਰਾਂ ਕੀਮਤਾਂ ਅਤੇ ਵਿਸ਼ਵ ਦ੍ਰਿਸ਼ਟੀਕੋਲ 'ਤੇ ਧਿਆਨ ਕੇਂਦ੍ਰਿਤ ਕੀਤਾ ਹੈ। ਇਸ ਵਿਚ ਜੈਮਸਨ ਦੀਆਂ ਬਾਅਦ ਵਿਚ ਸਾਹਮਣੇ ਆਈਆਂ ਲਿਖਤਾਂ 'ਚ ਵਿਆਪਤ ਮਾਰਕਸਵਾਦੀ ਦ੍ਰਿਸ਼ਟੀਕੋਣ ਅਤੇ ਰਾਜਨੀਤਕ ਪੜ੍ਹਤ ਦੀ ਪ੍ਰਵਿਰਤੀ ਗ਼ੈਰਹਾਜ਼ਿਰ ਹੈ। ਇਸ ਲਈ ਜ਼ਰੂਰੀ ਹੈ ਕਿ ਜੈਮਸਨ ਦੀ ਸਾਰਤਰ ਬਾਰੇ ਇਸ ਕਿਤਾਬ ਨੂੰ ਪੰਜਾਵਿਆਂ 'ਚ ਸਮਾਜ ਦੇ ਸਖ਼ਤ ਇਕਸਾਰਵਾਦ ਦੇ ਪ੍ਰਸੰਗ 'ਚ ਪੜ੍ਹਨਾ ਹੀ ਬੇਹਤਰ ਹੋਵੇਗਾ। ਇਨ੍ਹਾਂ 'ਚ ਜੇਮਸਨ ਆਪਣੇ ਵਿਸ਼ਾ ਵਸਤੂ ਸਾਰਤਰ ਅਤੇ ਉਸਦੀ ਜਟਿਲ ਸਾਹਿਤ ਸਿਧਾਂਤਕ ਸ਼ੈਲੀ ਦੀਆਂ ਗੁੰਝਲਾਂ ਅਤੇ ਪਰਤਾਂ ਨੂੰ ਸਾਰਤਰ ਦੇ ਉਨ੍ਹਾਂ ਵਿਸ਼ਲੇਸ਼ਣਾਂ 'ਚੋਂ ਦੇਖਿਆ ਜਾ ਸਕਦੈ ਜਿਨ੍ਹਾਂ 'ਚ ਜੇਮਸਨ ਇਕਸਾਰਵਾਦ ਦੇ ਵਿਰੋਧ 'ਚ ਸਖ਼ਤ ਪੈਂਤੜਾ ਅਖ਼ਤਿਆਰ ਕਰਦਾ ਅਤੇ ਆਲੋਚਨਾਤਮਕ ਬੁੱਧੀਜੀਵੀਂ ਵਜੋਂ ਉਭਰਦਾ ਦਿਖਾਈ ਦਿੰਦਾ ਹੈ। ਉਸਨੂੰ ਸਾਹਿਤਕ ਸਥਾਪਨਾ ਵਿਰੁਧ ਪੜ੍ਹਨ ਵਾਲੇ ਅਤੇ ਸਾਹਿਤਕ ਆਲੋਚਨਾ ਦੀ ਦਾਜ਼ੇ ਵਾਲੀ ਵਿਧੀ ਦੇ ਵਿਰੁਧ ਬੋਲਣ ਵਾਲੇ ਬੁੱਧੀਜੀਵੀ ਵਜੋਂ ਦੇਖਿਆ ਗਿਆ। ਜੇਮਸਨ ਦੀਆਂ ਸਾਰੀਆਂ ਲਿਖਤਾਂ ਸਾਹਿਤਕ ਆਲੋਚਨਾ ਦੇ ਧੌਂਸ ਵਾਲੇ ਰੂਪਾਂ ਅਤੇ ਐਂਗਲੋ ਅਮਰੀਕੀ ਜਗਤ 'ਚ ਮਿਲਦੇ ਪ੍ਰਬਲ ਵਿਚਾਰਾਂ ਦੇ ਵਿਰੁਧ ਆਲੋਚਨਾਤਮਕ ਦਖਲਅੰਦਾਜ਼ੀ ਕਰਨ ਵਾਲੀਆਂ ਲਿਖਤਾਂ ਵਜੋਂ ਵੀ ਦੇਖਿਆ ਜਾਂਦਾ ਹੈ।
1960 'ਚ ਮਾਰਕਸਵਾਦੀ ਸਾਹਿਤ ਸਿਧਾਂਤਾਂ ਦੇ ਗਹਿਨ ਅਧਿਐਨ ਬਾਅਦ ਜਦੋਂ ਜੇਮਸਨ ਨਵ-ਖੱਬੂ ਅਤੇ ਜੰਗ ਵਿਰੋਧੀ ਲਹਿਰਾਂ ਤੋਂ ਪ੍ਰਭਾਵਿਤ ਹੋਇਆ ਤਾਂ ਉਸਨੇ ਆਪਣੀ 1970 'ਚ ਨਵੀਂ ਕਿਤਾਬ "Marxism and Form ਪ੍ਰਕਾਸ਼ਿਤ ਕਰਕੇ ਅਮਰੀਕੀ ਜਗਤ ਦੀ ਨਵ-ਮਾਰਕਸਵਾਦੀ ਤੇ ਵਿਰੋਧ ਵਿਕਾਸੀ ਸਾਹਿਤ ਸਿਧਾਂਤ ਦੀ ਪਰੰਪਰਾ ਨਾਲ ਜਾਣ ਪਛਾਣ ਕਰਵਾਈ। 1972 'ਚ ਪ੍ਰਕਾਸ਼ਿਤ ਆਪਣੀ ਕਿਤਾਬ 'The Prisone House of Language ਵਿੱਚ ਜੈਮਸਨ ਨੇ ਰੂਪਵਾਦੀ ਸੰਰਚਨਾਵਾਦੀ ਪ੍ਰੋਜੈਕਟ ਦੀ ਆਲੋਚਨਾ ਬੜੀ ਸਪਸ਼ਟ ਤੇ ਪ੍ਰਤੱਖ ਸੁਰ ਵਿਚ ਪੇਸ਼ ਕੀਤੀ। ਉਸਨੇ ਆਪਣੀਆਂ ਬਾਅਦ ਦੀਆਂ ਲਿਖਤਾਂ ਜਿਵੇਂ 1979 'ਚ ਆਈ [abian of Aggression: Wyndham Lewis, the Modernist as Fascist, se of 1981 ਚ ਆਈ 'The Political Unconscious Narrative as Socially Symbolic Act ' ਅਤੇ 1991 'ਚ ਆਈ Post Modernism or The Cultural Logic of the Late Capitalism' fee w ਸਾਹਿਤਕ ਤੇ ਸਭਿਆਚਾਰਕ ਸਿਧਾਂਤ ਨੂੰ ਵਿਕਸਤ ਕਰਨ 'ਤੇ ਧਿਆਨ ਕੇਂਦ੍ਰਿਤ ਕੀਤਾ। ਉਸਨੇ ਏਸ ਦੌਰਾਨ ਕਈ ਜ਼ਿਕਰਯੋਗ ਲੇਖ ਵੀ ਪ੍ਰਕਾਸ਼ਿਤ ਕੀਤੇ ਜਿਵੇਂ 1988 'ਚ The Ideology of Theory', 'Situation of Theory' ਅਤੇ 'Syntax of History'| 1991 ਤੋਂ 92 ਆਈਆਂ ਉਸਦੀਆਂ ਦੋ ਪੁਸਤਕਾਂ “Signature of Visible' ਅਤੇ Tho Geo-political Aesthetic fee ਫਿਲਮਾਂ ਅਤੇ ਦ੍ਰਿਸ਼ ਸਭਿਆਚਾਰਕ ਪ੍ਰਗਟਾਵਿਆਂ ਦਾ ਅਧਿਐਨ ਪੇਸ਼ ਕੀਤਾ ਗਿਆ। 1998 'ਚ ਛਪੀ The Cultural Turn ਵਿਚ ਜੇਮਸਨ ਦੀਆਂ 83 ਤੋਂ 98 ਤੱਕ ਦੀਆਂ ਉਤਰ ਆਧੁਨਿਕਤਾ ਉਪਰ ਚੋਣਵੀਆਂ ਲਿਖਤਾਂ ਨੂੰ ਪ੍ਰਕਾਸ਼ਿਤ ਕੀਤਾ ਗਿਆ ਹੈ। 1990 'ਚ 'Studies of Theodor W. Adorno, Late Marxism' ਅਤੇ ਸੰਨ 2000 'ਚ ਛਪੀ ‘Brecht and Method' 'ਚ ਉਸ ਨੇ ਮਾਰਕਸਵਾਦੀ ਸਿਧਾਂਤ ਅਤੇ ਸੁਹਜ ਸ਼ਾਸਤਰ ਦੇ ਸੂਖਮ ਅਰਥਾਂ ਅਤੇ ਸੰਕਲਪਾਂ ਦੀ ਨਿਰੰਤਰ ਵਿਆਖਿਆ ਕੀਤੀ ਹੈ।
ਜੇਮਸਨ ਦੀਆਂ ਲਿਖਤਾਂ ਨੂੰ ਸਮਝਣ ਲਈ ਸਾਰਤਰ ਤੇ ਸਾਰਤਰ ਤੋਂ ਬਾਅਦ ਦੀਆਂ ਲਿਖਤਾਂ ਨੂੰ ਸਾਰਤਰ ਦੀਆਂ ਲਿਖਤਾਂ ਦੇ ਨਾਲ ਇਕ ਦੂਰੀ ਜਾਂ ਦੁਵੱਲਤਾ ਵਿੱਚ ਰੱਖੇ ਤੋਂ ਬਿਨਾ ਕੋਈ ਵਿਆਖਿਆ ਸ਼ਾਸਤਰੀ ਜਗਤ ਲਾਹੇਵੰਦ ਨਹੀਂ ਹੋ ਸਕਦੀ। ਇਹ ਵੰਡ ਇਵੇਂ ਵੀ ਦੇਖੀ ਜਾ ਸਕਦੀ ਹੈ; ਜੇਮਸਨ ਦੀਆਂ ਪੂਰਵ ਮਾਰਕਸਵਾਦੀ ਲਿਖਤਾਂ ਅਤੇ ਮਾਰਕਸਵਾਦੀ ਜਾਂ ਨਵ ਮਾਰਕਸਵਾਦੀ ਲਿਖਤਾਂ। ਇਨ੍ਹਾਂ 'ਚ ਏਨੀ ਭਿੰਨਤਾ ਅਤੇ ਵੱਖਰਤਾ ਦੇ ਬਾਵਜੂਦ ਵੀ ਵਿਚਾਰਾਂ ਅਤੇ ਅੰਤਰ-ਦ੍ਰਿਸ਼ਟੀਆਂ ਦੀ ਇਕ ਅਮੂਰਤ ਅਤੇ ਅਪ੍ਰਤੱਖ ਨਿਰੰਤਰਤਾ ਦੇ ਦਰਸ਼ਨ ਸਹਿਜੇ ਹੀ ਹੁੰਦੇ ਹਨ। ਸੰਨ ਸੱਤਰ ਅਤੇ ਅੱਸੀ ਦੇ ਅੰਤ ਤੱਕ ਛਪੀਆਂ ਫ਼ਰੈਡਰਿਕ ਜੇਮਸਨ ਦੀਆਂ ਲਿਖਤਾਂ 'ਚੋਂ ਕੋਈ ਵੀ ਲੈ ਲਵੋ, ਉਨ੍ਹਾਂ 'ਚ ਸਰੋਕਾਰਾਂ, ਸ਼ੈਲੀ, ਭਾਸ਼ਾ ਅਤੇ ਰਾਜਨੀਤੀ ਦੀਆਂ ਸੂਖਮਤਾਵਾਂ ਦੀਆਂ ਪ੍ਰਤੱਖ ਸਮਰੂਪਤਾਵਾਂ ਦਿਖਾਈ ਦਿੰਦੀਆਂ ਹਨ। ਭਾਵ ਉਨ੍ਹਾਂ ਵਿਚ ਸਾਂਝ ਇਹ ਹੈ ਕਿ ਉਨ੍ਹਾਂ ਸਾਰੀਆਂ ਲਿਖਤਾਂ ਵਿਚਲਾ ਵਿਸ਼ਲੇਸ਼ਣ ਸੂਖਮ ਹੈ। ਪਰ ਏਨਾਂ ਜ਼ਰੂਰ ਹੈ ਕਿ ਜੇਕਰ ਤੁਸੀਂ Brecht and Methga 'ਚੋਂ ਕੋਈ ਦੇ ਲੇਖ ਲੈ ਕੇ ਪੜ੍ਹਨਾ ਸ਼ੁਰੂ ਕਰੋ ਤਾਂ ਇਨ੍ਹਾਂ 'ਚ ਪਾਏ ਜਾਂਦੇ ਨਵੇਂਪਨ ਕਾਰਣ ਇਹ ਲਗਦਾ ਹੈ ਕਿ ਕੁਝਅਰਸਾ ਪਹਿਲਾਂ ਹੀ ਲਿਖੇ ਗਏ ਹੋਏ। ਇਨ੍ਹਾਂ ਲੇਖਾਂ ਦੀ ਭੂਮਿਕਾ 'ਚ ਜੇਮਸਨ ਫਿਰ ਵੀ ਇਹ ਜ਼ਿਕਰ ਕਰਨੋਂ ਨਹੀਂ ਰਹਿੰਦਾ ਕਿ ਇਨ੍ਹਾਂ ਵਿਚ ਇਹ ਮੂਲ ਤਬਦੀਲੀ ਹੈ ਜਿਸਨੂੰ ਉਹ ਖੜ੍ਹਦਾਅ ਤੋਂ ਲੇਟਵੇਂਦਾਅ ਬਦਲਾਓ (shift) ਦਾ ਨਾਮ ਦਿੰਦਾ ਹੈ। ਪਹਿਲਾ ਬਦਲਾਓ ਹੈ; ਪਾਠ ਦੇ ਬਹੁਪਰਤੀ ਪਾਸਾਰਾਂ 'ਤੇ ਪੱਧਰਾਂ ਤੋਂ ਪੜ੍ਹਨਯੋਗ (readable) ਅਤੇ ਲਿਖਣਯੋਗ (writable) ਬਿਰਤਾਂਤਾਂ ਦੀ ਅੰਤਰਬੁਣਤ ਵੱਲ ਅਹੁਲਣਾ। ਦੂਜਾ ਬਦਲਾਓ ਹੈ; ਵਿਆਖਿਆ ਦੀ ਸਮੱਸਿਆਵਾਂ ਤੋਂ ਇਤਿਹਾਸਕਾਰੀ ਦੀਆਂ ਸਮੱਸਿਆਵਾਂ 'ਤੇ ਗ਼ੈਰ ਕਰਨਾ ਅਤੇ ਤੀਜਾ ਬਦਲਾਓ ਹੈ; ਵਾਕ ਦੀ ਵਿਆਖਿਆ ਕਰਨ ਦੀ ਬਜਾਏ ਉਤਪਾਦਨ ਵਿਧੀ (mode of production) ਦੇ ਵਿਸ਼ਲੇਸ਼ਣ ਨੂੰ ਪਹਿਲ
ਦੂਜੇ ਸ਼ਬਦਾਂ 'ਚ ਜੇਮਸਨ ਦੇ ਧਿਆਨ ਦਾ ਕੇਂਦਰ ਖੜ੍ਹੇਦਾਅ ਹੋ ਕੇ ਪਾਠ ਦੇ ਕਈ ਹੋਰ ਪਾਸਾਰਾਂ ਜਿਵੇਂ ਵਿਚਾਰਧਾਰਕ, ਮਨੋਵਿਸ਼ਲੇਸ਼ਣ, ਰੂਪਕੀ, ਮਿੱਥ ਪ੍ਰਤੀਕਕੀ ਵੱਲ ਹੋ ਗਿਆ ਜਿਸ ਕਾਰਣ ਪੜ੍ਹਤ ਵਿਧੀ ਬੜੀ ਸੂਖਮ, ਬਹੁਪਾਸਾਰੀ, ਸੰਯੋਗੀ ਤੋਂ ਬਦਲ ਕੇ ਲੇਟਵੇਂ ਦਾਅ ਵੱਲ ਹੋ ਜਾਂਦੀ ਹੈ। ਇਸ ਵਿਚ ਪਾਠਾਂ ਨੂੰ ਇਤਿਹਾਸਕ ਕੁੜੀਆਂ ((sequences) ਤੀਕ ਸੀਮਤ ਕਰਕੇ ਇਹ ਦੇਖਿਆ ਜਾਂਦਾ ਹੈ ਕਿ ਕਿਵੇਂ ਇਤਿਹਾਸ ਪਾਠਾਂ ਅੰਦਰ ਬੈਠ ਇਨ੍ਹਾਂ ਨੂੰ ਬਣਾਉਣ 'ਚ ਸਹਾਇਕ ਹੁੰਦਾ ਹੈ। ਇਸ ਨਾਲ ਜੇਮਸਨ ਦੀਆਂ ਸੱਠਵਿਆਂ ਤੋਂ ਲੈ ਕੇ ਨੱਬਵਿਆਂ ਤੱਕ ਦੀਆਂ ਲਿਖਤਾਂ ਦੀ ਨਿਰੰਤਰਤਾ ਨੂੰ ਧਿਆਨ ਨਾਲ ਵਾਚਦਿਆਂ ਇਹ ਪਤਾ ਲਗਦਾ ਹੈ ਕਿ ਕਿ ਕਿਵੇਂ ਉਹ ਪਾਠ ਦੇ ਇਤਿਹਾਸਕ ਪਾਸਾਰਾਂ ਅਤੇ ਰਾਜਨੀਤਕ ਪੜ੍ਹਤਾਂ, ਆਲੋਚਨਾਤਮਕ ਅਮਲਾਂ ਨੂੰ ਇਤਿਹਾਸ ਦੇ ਘੇਰੇ ਅੰਦਰ ਲਿਆ ਕੇ ਆਲੋਚਨਾਤਮਕ ਪ੍ਰਵਚਨਾਂ ਨੂੰ ਅਕਾਦਮੀਆ ਅਤੇ ਭਾਸ਼ਾ ਦੇ ਬੰਦ ਦੱਖਟਿਆਂ 'ਚੋਂ ਕੱਢ ਇਤਿਹਾਸ ਨਾਲ ਜੋੜਦਾ ਹੈ।
ਇਸ ਤਰੀਕੇ ਨਾਲ ਜੇਮਸਨ ਦੀਆਂ ਲਿਖਤਾਂ ਨੂੰ ਸਮੁੱਚਤਾ 'ਚ ਦੇਖਦਿਆਂ ਇਹ ਪਤਾ ਲਗਦਾ ਹੈ ਕਿ ਸਿਧਾਂਤਕ ਤੌਰ 'ਤੇ ਭਾਵੇਂ ਕਿ ਉਹ ਕਈ ਤਰ੍ਹਾਂ ਦੇ ਪਾਠਾਂ ਨੂੰ ਕਈ ਤਰ੍ਹਾਂ ਪੜ੍ਹਦਾ ਹੈ ਪਰ ਸਾਪੇਖੀ ਰੂਪ 'ਚ ਉਸ ਵਿਚ ਇਕਜੁੱਟਤਾ ਤੇ ਲੈਅ ਦਿਖਾਈ ਦਿੰਦੀ ਹੈ। ਉਸ ਦੀਆਂ ਪੜ੍ਹਤਾਂ ਦੇ ਸਿਧਾਂਤਕ ਪਾਸਾਰਾਂ ਦਾ ਖੇਤਰ ਬੜਾ ਲੰਮਾ ਚੌੜਾ ਤੇ ਵਿਸ਼ਾਲ ਹੈ ਜਿਸ 'ਚ ਸੰਰਚਨਾਵਾਦ ਤੋਂ ਲੈ ਕੇ ਉਤਰਸੰਰਚਨਾਵਾਦ ਤੱਕ ਅਤੇ ਮਨੋਵਿਸ਼ਲੇਸ਼ਣ ਤੋਂ ਉਤਰਆਧੁਨਿਕਵਾਦ ਤੱਕ ਅਤੇ ਫਿਰ ਇਹ ਮਾਰਕਸਵਾਦੀ ਸਾਹਿਤਕ ਸਿਧਾਂਤਾਂ ਅਤੇ ਸਭਿਆਚਾਰਕ ਸਿਧਾਂਤਕਤਾ ਤੱਕ ਫੈਲ ਜਾਂਦਾ ਹੈ। ਪਰ ਇਸ ਸਭ ਦਰਮਿਆਨ ਇਹ ਗੱਲ ਧਿਆਨ ਦੇਣ ਯੋਗ ਹੈ ੈ ਕਿ ਮਾਰਕਸਵਾਦ ਜੇਮਸਨ ਦਾ ਮੁੱਖ ਬਿਰਤਾਂਤ ਬਣਿਆ ਰਹਿੰਦਾ ਹੈ। ਇਹ ਬਿਰਤਾਂਤ ਵਿਚਾਰਧਾਰਾ ਦੇ ਵਿਆਖਿਆ ਸ਼ਾਸਤਰ ਅਤੇ ਯੂਟੋਪੀਆ ਦੀ ਦੁਵੱਲਤਾ ਨੂੰ ਅੰਗੀਕਾਰ ਕਰ ਕੇ ਸਭਿਆਚਾਰਕ ਪਾਠਾਂ ਦੀ ਵਿਚਾਰਧਾਰਕ ਆਲੋਚਨਾ ਘੜ੍ਹਦਾ ਹੈ। ਇੰਝ ਇਨ੍ਹਾਂ ਯੂਟੋਪੀਆਵਾਂ ਰਾਹੀਂ ਵਰਤਮਾਨ ਸਮਾਜ ਲਈ ਚੰਗੇ ਜਗਤ ਦੇ ਦ੍ਰਿਸ਼ਟੀਕੋਣ ਦੀ ਸੰਕਲਪਕ ਆਲੋਚਨਾ ਪੈਦਾ ਹੁੰਦੀ ਹੈ। ਇਸ ਤਰ੍ਹਾਂ ਮਾਰਕਸਵਾਦੀ ਸਿਧਾਂਤਕਾਰ ਅਰਨੈਸਟ ਬਲੋਖ਼ ਦੇ ਪ੍ਰਭਾਵ ਅਧੀਨ ਜੇਮਸਨ ਨੇ ਨਵ-ਮਾਕਰਸਵਾਦੀ ਸਭਿਆਚਾਰਕ ਸਿਧਾਂਤ ਦਾ ਵਿਆਖਿਆ ਸ਼ਾਸਤਰ ਅਤੇ ਯੂਟੋਪੀਆਈ ਵਿਚਾਰ ਦਾ ਵਿਵੇਚਨ ਵਿਕਸਤ ਕੀਤਾ ਹੈ।
ਜੇਮਸਨ ਦੀਆਂ ਪਹਿਲੀਆਂ ਮੁੱਖ ਕਿਤਾਬਾਂ ਅਤੇ ਉਸਦੇ ਮੁੱਢਲੇ ਲੇਖ ਅਮਰੀਕੀ ਨਵ ਆਲੋਚਨਾ ਦੇ ਭਾਰੂ ਰੂਪਵਾਦੀ ਅਤੇ ਰੂੜ੍ਹੀਵਾਦੀ ਮਾਡਲਾਂ ਦੇ ਵਿਰੋਧ 'ਚ ਨਵੀ ਸਾਹਿਤਕ ਸਭਿਆਚਾਰਕ ਆਲੋਚਨਾ ਵਿਕਸਤ ਕਰਦੇ ਹਨ। ਉਸਦੀ ਕਿਤਾਬ 'Marxism and Form' ਨੂੰ ਇਸ ਨਜ਼ਰੀਏ ਤੋਂ ਦੇਖਿਆ ਜਾ ਸਕਦਾ ਹੈ ਜੋ ਕਿ ਸੱਠਵੇਂ ਸੱਤ੍ਹਾਰਵੇਂ ਸਮਿਆਂ ਦੇ ਯੂਰਪੀ-ਅਮਰੀਕੀ ਅਕਾਦਮੀਆ ਦੀ ਹੀਗੇਲੀਅਨ ਮਾਰਕਸਵਾਦ ਦੇ ਨਵੇਂ ਰੂਪ ਨਾਲ ਜਾਣ-ਪਛਾਣ ਕਰਵਾਉਂਦੀ ਹੈ। ਇਸ ਕਿਤਾਬ ਵਿਚ ਫ਼ਰੈਡਰਿਕ ਜੇਮਸਨ ਆਪਣੇ ਸੰਕਲਪਾਂ ਅਤੇ ਵਿਸ਼ਲੇਸ਼ਣਾਂ ਰਾਹੀਂ ਉਡਰ ਅਡੋਰਨੋ, ਵਾਲਟਰ ਬੈਂਜਾਮਿਨ, ਹਰਬਰਟ ਮਾਰਕੂਜ਼ੇ, ਅਰਨੈਸਟ ਬਲੌਖ਼, ਜੌਰਜ ਲੁਕਾਚ ਅਤੇ ਜਾਂ ਪਾਲ ਸਾਰਤਰ ਆਦਿ ਦੇ ਕੁਝ ਮੂਲ ਸਿਧਾਂਤਕ ਪੈਂਤੜੇ ਪੇਸ਼ ਕਰਦਾ ਹੈ। ਖ਼ਾਸ ਕਰਕੇ ਜੇਮਸਨ ਦੀ ਇਤਿਹਾਸਮੂਲਕ ਲੁਕਾਚੀਅਨ ਸਿਧਾਂਤਾਂ ਅਤੇ ਲੁਕਾਰ ਦੇ ਹੀਗਲੀਅਨ ਮਾਰਕਸਵਾਦੀ ਸੰਕਲਪਾਂ ਪ੍ਰਤੀ ਖਿੱਚ ਅਤੇ ਰੁਚੀ ਕਾਰਣ ਉਤਪੰਨ ਪ੍ਰਭਾਵ ਜੇਮਸਨ ਦੀਆਂ ਬਾਅਦ 'ਚ ਆਉਣ ਵਾਲੀਆਂ ਲਿਖਤਾਂ 'ਚ ਬਿੰਬਤ ਹੁੰਦੇ ਦਿਖਾਈ ਦਿੰਦੇ ਹਨ।
ਜੇਮਸਨ ਦੀ ਸਾਹਿਤ ਪ੍ਰਤੀ ਆਲੋਚਨਾਤਮਕ ਪਹੁੰਚ ਅਤੇ ਪੜ੍ਹਨ ਵਿਧੀ 'ਤੇ ਜੌਰਜ ਲੁਕਾਰ ਦੇ ਇਤਿਹਾਸਕ ਨਾਵਲ ਅਤੇ ਯਥਾਰਥਵਾਦ ਬਾਰੇ ਸੰਕਲਪਾਂ ਅਤੇ ਵਿਚਾਰਾਂ ਦਾ ਖ਼ਾਸਾ ਪ੍ਰਭਾਵ ਰਿਹਾ। ਭਾਵੇਂ ਕਿ ਜੇਮਸਨ ਨੇ ਲੁਕਾਰ ਵੱਲੋਂ ਆਧੁਨਿਕਵਾਦ ਵਿਰੁਧ ਛੇੜੇ ਵਿਵਾਦ ਅਤੇ ਬਹਿਸ (ਪੋਲੈਮਿਕਸ) ਨੂੰ ਕਦੇ ਸਵਿਕਾਰ ਨਹੀਂ ਕੀਤਾ ਪਰ ਸਮਕਾਲੀ ਪੂੰਜੀਵਾਦ 'ਚ ਸਭਿਆਚਾਰ ਦੀ ਵਿਆਖਿਆ ਨੂੰ ਮੰਨਣ ਵਾਲੇ ਲੁਕਾਰ ਵੱਲੋਂ ਪੇਸ਼ ਕੀਤੇ ਵਰਗੀਕਰਣਾਂ ਦਾ ਸਹੀ ਇਸਤੇਮਾਲ ਜ਼ਰੂਰ ਕੀਤਾ। ਇੰਝ ਜੇਮਸਨ ਦੀਆਂ ਲਿਖਤਾਂ ਦੀ ਹੀਗਲੀਅਨ ਪਛਾਣ ਇਹ ਬਣਦੀ ਹੈ ਕਿ ਉਹ ਸਭਿਆਚਾਰਕ ਪਾਠਾਂ ਦਾ ਇਤਿਹਾਸ 'ਚ ਪ੍ਰਸੰਗੀਕਰਣ ਕਰਦਿਆਂ ਹੀਗਲੀਅਨ ਵਰਗੀਕਰਣਾਂ ਨੂੰ ਇਤਿਹਾਸਕ ਸਮਿਆਂ 'ਚ ਸਥਿਤ ਕਰਦਾ ਹੈ।
ਵਿਰੋਧ ਵਿਕਾਸੀ ਦਵੰਦਾਤਮਕ ਆਲੋਚਨਾ ਵਿਰੋਧੀ ਪੱਤੜਿਆਂ ਅਤੇ ਵਿਧੀਆਂ ਨੂੰ ਜੋੜਨ ਦਾ ਯਤਨ ਕਰਦੀ ਹੈ ਤਾਂ ਕਿ ਸਮੁੱਚੀ ਸਿਧਾਂਤਕਤਾ ਘੜੀ ਜਾ ਸਕੇ। ਅਜਿਹਾ ਪ੍ਰਭਾਵ ਜੇਮਸਨ ਦੀ ਕਿਤਾਬ “The Prison House of - Language ਦਿੰਦੀ ਹੈ ਜਿਸ ਵਿਚ ਉਹ ਆਪਣੀ ਸਿਧਾਂਤਕ ਸੂਝ 'ਚ ਫਰਾਂਸਿਸੀ ਸੰਰਚਨਾਵਾਦ, ਸਿਮਓਟਿਕਸ ਦੇ ਨਾਲ ਨਾਲ ਰੂਸੀ ਰੂਪਵਾਦ ਦੇ ਕੁਝ ਤੱਤਾਂ ਨੂੰ ਵੀ ਸ਼ਾਮਿਲ ਕਰਦਾ ਹੈ। ਆਪਣੀ ਕਿਤਾਬ The Political Uncinscious' 'ਚ ਉਹ ਸਿਧਾਂਤਾਂ ਦੀ ਵਿਸਤ੍ਰਿਤ ਪਹੁੰਚ ਉਲੀਕਦਾ ਹੋਇਆ ਪਾਠਾਂ ਦੀ ਪੜ੍ਹਤ ਨੂੰ ਇਤਿਹਾਸਕ ਅਤੇ ਸਭਿਆਚਾਰਕ ਪ੍ਰਸੰਗਾਂ ਨਾਲ ਸਬੰਧਿਤ ਕਰਦਿਆਂ ਉਨ੍ਹਾਂ ਦੇ ਰਾਜਨੀਤਕ ਅਵਚੇਤਨ ਦਾ ਵਿਸ਼ਲੇਸ਼ਣ ਕਰਦਾ ਹੈ ਅਤੇ ਨਾਲ ਹੀ ਪਾਠਾਂ ਅੰਦਰਲੇ ਵਿਚਾਰਧਾਰਕ ਅਤੇ ਯੂਟੋਪੀਅਨ ਖਿਡਾਂ ਨੂੰ ਫੜ ਕੇ ਆਪਣੀ ਸਿਧਾਂਤਕ ਭਾਸ਼ਾ ਘੜਦਾ ਹੈ।
ਜੇਮਸਨ ਜਦੋਂ ਆਪਣੀ ਦਵੰਦਾਤਮਕ ਅਤੇ ਵਿਰੋਧ ਵਿਕਾਸੀ ਆਲੋਚਨਾ ਦੀ ਪ੍ਰਕਿਰਿਆ ਰਾਹੀਂ ਪਾਠਾਂ ਦਾ ਠੋਸ ਵਿਸ਼ਲੇਸ਼ਣ ਅਤੇ ਸੂਖਮ ਜਾਂਚ ਕਰ ਰਿਹਾ ਹੁੰਦਾ ਹੈ ਤਾਂ ਉਸ ਪਿੱਛੇ ਵਰਗਾਂ ਅਤੇ ਵਿਧੀਆਂ ਨੂੰ ਸਹਿਜ ਸੁਭਾਅ ਫਰੋਲਣ ਵਾਲੀ ਉਸ ਦੀ ਸੋਚ ਵੀ ਸ਼ਾਮਿਲ ਹੁੰਦੀ ਹੈ। ਉਸ ਦੀ ਅਧਿਐਨ ਵਿਧੀ ਸੁਝਾਉਂਦੀ ਹੈ ਕਿ ਵਰਗ, ਇਤਿਹਾਸਕ ਵੰਥ ਨੂੰ ਸਪੱਸ਼ਟ ਕਰਦੇ ਹਨ, ਇਸ ਲਈ ਇਨ੍ਹਾਂ ਨੂੰ ਉਸ ਇਤਿਹਾਸਕ ਵਾਤਾਵਰਣ 'ਚ ਰੱਖ ਕੇ ਪੜ੍ਹਨਾ ਚਾਹੀਦੈ ਜਿਸ ਵਿਚੋਂ ਇਹ ਪੈਦਾ ਹੋਏ ਹੁੰਦੇ ਹਨ। ਇਸ ਲਈ ਜੇਮਸਨ ਦੀ ਦਵੰਦਾਤਮਕ ਆਲੋਚਨਾ ਵਿੱਚ ਉਹ ਸੂਝ ਨਿਹਿਤ ਹੈ ਜੋ ਵਰਗਾਂ ਅਤੇ ਵਿਧੀਆਂ ਨੂੰ ਬਿੰਬਤ ਕਰਦੀ ਹੈ। ਉਸ ਅਨੁਸਾਰ ਸਹਿ-ਸਬੰਧਕ ਅਤੇ ਇਤਿਹਾਸਕ ਸੋਚ-ਵਿਧੀ ਅਧਿਐਨ ਦੇ ਉਦੇਸ਼ ਨੂੰ ਇਤਿਹਾਸਕ ਵਾਤਾਵਰਣ 'ਚ ਪ੍ਰਸੰਗਿਕ ਅਤੇ ਨਿੱਗਰ ਬਣਾਉਂਦੀ ਹੈ। ਜੇਮਸਨ ਦੀ ਵਿਸ਼ਲੇਸ਼ਣ ਵਿਧੀ ਵਿਚਲਾ ਯੂਟੋਪੀਅਨ-ਵਿਚਾਰ; ਸਾਹਿਤ, ਦਰਸ਼ਨ ਅਤੇ ਹੋਰ ਸਭਿਆਚਾਰਕ ਪਾਠਾਂ ਦੇ ਮੌਜੂਦਾ ਯਥਾਰਥ ਨੂੰ ਸਮਝਣ ਅਤੇ ਸੰਭਵ ਵਿਕਲਪਾਂ ਰਾਹੀਂ ਯੂਟੋਪੀਆਈ ਆਸ ਦੀ ਤਲਾਸ਼ ਦਾ ਆਧਾਰ ਬਣਦਾ ਹੈ। ਇਸ ਨਾਲ ਹੀ ਉਸ ਦੇ ਵਿਸ਼ਲੇਸ਼ਣ ਪਿੱਛੋਂ ਉਹ ਸਮੁੱਚੀ ਕੁੜਦੀ ਜੋੜ ਕੇ ਬਣੇ ਹੁੰਦੇ ਤੇ ਸਭਿਆਚਾਰਕ ਅਧਿਐਨਾ ਲਈ ਵਿਧੀਵਤ ਵੇਖਣ ਅਤੇ ਬੋਡਕਾਸ ਤ ਪੇਸ਼ ਕਰਦੀ ਹੈ ਜਿਸ ਅੰਦਰ ਦਵੰਦਾਤਮਕ ਅਤੇ ਇਸ ਵਿਭਾਈ ਬਾਬਾ ਆਪਣਾ ਕਾਰਜ ਕਰਦੀ ਹੋਈ ਮੱਲ ਸਕੇ। ਇਸ ਸਾਰੀਆਂ ਹੋਣ ਵਿਵੇਕੀ ਪੱਖ ਜੇਮਸਨ ਦੀਆਂ ਲਿਖਤਾਂ 'ਚ ਕਾਰਜਸ਼ੀਲ ਹਨ ਪਰ ਇਸ ਸਮੁੱਚੀਕਰਣ (10talizing) ਵਾਲਾ ਪ੍ਰਮੁੱਖ ਤੇ ਵਿਦਾਈ ਪੱਖ ਜ਼ਿਆਦਾ ਪ੍ਰਤੱਖ ਰੂਪ 'ਚ ਦੇਖਿਆ ਜਾ ਸਕਦਾ ਹੈ।
ਸੰਤਰਵਿਆਂ ਦੌਰਾਨ ਜੇਮਸਨ ਨੇ ਸਿਧਾਂਤਕ ਜਿਗਿਆਸਾਵਾਂ ਦੀਆ ਲੜੀਆਂ ਅਧੀਨ ਕਈ ਸਭਿਆਚਾਰਕ ਅਧਿਐਨ ਪ੍ਰਕਾਸ਼ਿਤ ਕੀਤਾ। ਅਧਿਐਨਾਂ ਦਾ ਦਾਇਰਾ ਬੜਾ ਵਸੀਹ ਹੋਣ ਦੇ ਨਾਲ ਨਾਲ ਇਨ੍ਹਾਂ ਦੇ ਵ ਡੂੰਘੀ ਤੇ ਬੜੀ ਪੰਨੀ ਹੈ। ਉਸ ਦੇ ਅਧਿਐਨ ਦੇ ਫ਼ੈਕਸ ਵਿਚ ਵਿਗਿਆਨਕ ਗਲਪ, ਜਾਦੂਈ ਬਿਰਤਾਂਤ, ਪੇਂਟਿੰਗਜ਼ ਆਦਿ ਦੇ ਸੰਗ ਸੰਗ ਕਣਕਵਾਦੀ ਅਤੇ ਆਧੁਨਿਕ ਸਾਹਿਤ ਦੋਵੇਂ ਸ਼ਾਮਿਲ ਸਨ। ਮਾਰਕਸਵਾਦੀ ਸੱਭਿਆਚਾਰਕ ਰਾਜਨੀਤੀ, ਸਾਮਰਾਜਵਾਦ, ਫਿਲਸਤੀਨੀ ਮੁਕਤੀ ਮਾਰਕਸਵਾਦੀ ਅਧਿਐਨ ਵਿਧੀਆਂ ਰਾਹੀਂ ਖੱਬੀ ਰਾਜਨੀਤੀ ਨੂੰ ਮੁੜ ਕਿਵੇਂ ਸੁਰਜੀਤ ਕੀਤਾ ਜਾਵੇ ਆਦਿ ਕਈ ਵਿਸ਼ਿਆਂ ਅਤੇ ਮਸਲਿਆਂ ਉਪਰ ਉਸਨੇ ਲੇਖ ਲਿਖੇ। ਕਈ ਪ੍ਰਮੁੱਖ ਸੇਵ Hei fasra The Ideologies of Theoryje afos a faz e The Political Unconscious of Aggression ਨਾਮੀ ਕਿਤਾਬਾਂ ਸਾਹਮਣੇ ਆਈਆਂ। ਇਨ੍ਹਾਂ ਕਿਤਾਬਾਂ ਨੂੰ "Postmodernism orthe Late capitalismi fees e as fERM ਕੇ ਪੜ੍ਹਨਾ ਚਾਹੀਦਾ ਹੈ ਤਾਂ ਕਿ ਵਿਭਿੰਨ ਸਾਹਿਤਕ ਰੂਪਾਂ ਦੇ ਇਤਿਹਾਸ, ਸੱਬਜੈਕਟੀਵਿਟੀ ਦੀ ਵਿਧੀਆਂ ਅਤੇ ਪੂੰਜੀਵਾਦ ਦੇ ਵੱਖ ਵੱਖ ਪੜਾਵਾਂ ਦੇ ਅੰਤਰਸਬੰਧਾਂ ਪਿੱਛੇ ਕਾਰਜਸ਼ੀਲ ਬਹੁਪਰਤੀ ਸਿਧਾਂਤਕਤਾ ਨੂੰ ਸਹੀ ਢੰਗ ਨਾਲ ਸਮਝਿਆ ਜਾ ਸਕੇ।
ਜੇਮਸਨ ਦੀ ਸਿਧਾਂਤਕ ਸੂਝ ਅਤੇ ਵਿਚਾਰਧਾਰਕ ਸਮਝ ਸੱਭ ਤੋਂ ਵੱਧ ਵਿਧੀਵਤ ਢੰਗ ਨਾਲ The Political Uncoacਰਤ ਵਿਚ ਪੇਸ਼ ਹੋਈ ਹੈ। ਇਸ ਲਿਖਤ 'ਚ ਜੇਮਸਨ ਦੀ ਸਾਹਿਤ ਸਭਿਆਚਾਰਕ ਅਧਿਐਨ ਵਿਚ ਸਾਹਿਤ ਰੂਪਾਂ ਦੇ ਇਤਿਹਾਸ ਦੀ ਸੂਰੀਬੱਧ ਕਾਲਮਿਕਤਾ ਅਤੇ ਸਬਜੈਕਟੀਵਿਟੀ ਦੀਆਂ ਵਿਧੀਆਂ ਤੋਂ ਰੂਪਾਂ ਦਾ ਇਤਿਹਾਸ ਉਵੇਂ ਉਵੇਂ ਪੇਸ਼ ਹੋਇਆ ਹੈ ਜਿਵੇਂ ਜਿਵੇਂ ਉਹ ਸਭਿਆਚਾਰਕ ਅਤੇ ਮਾਨਵੀ ਅਨੁਭਵਾਂ ਦੇ ਦੋਰਾਂ ਵਿਚੋਂ ਲੰਘਿਆ।
ਸਾਹਿਤ ਸਭਿਆਚਾਰ ਅਤੇ ਹੋਰ ਕਲਾਵਾਂ ਦਾ ਨਵ ਮਾਰਕਸਵਾਦੀ ਵਿਆਖਿਆਕਾਰ
ਪੁਰਸਕਾਰ
ਸੋਧੋਹੋਲਬਰਗ ਅੰਤਰਰਾਸ਼ਟਰੀ ਯਾਦਗਾਰੀ ਪੁਰਸਕਾਰ
ਸੋਧੋਜੇਮਸਨ ਨੂੰ "ਸਮਾਜਕ ਬਣਤਰਾਂ ਅਤੇ ਸੱਭਿਆਚਾਰਕ ਰੂਪਾਂ ਵਿਚਕਾਰ ਸੰਬੰਧਾਂ"[7] ਬਾਬਤ ਤਾਉਮਰ ਖੋਜ ਕਰਨ ਕਾਰਨ 2008 ਦਾ ਸਲਾਨਾ 'ਹੋਲਬਰਗ ਅੰਤਰਰਾਸ਼ਟਰੀ ਯਾਦਗਾਰੀ ਪੁਰਸਕਾਰ' (Holberg International Memorial Prize) ਦਿੱਤਾ ਗਿਆ। ਇਹ ਪੁਰਸਕਾਰ ਉਹਨਾਂ ਨੂੰ ਟੌਰਾ ਅਸਲੈਂਡ ਨਾਮੀ ਨੌਰਵੇਜੀਅਨ ਮਨਿਸਟਰ ਆਫ ਐਜੂਕੇਸ਼ਨ ਐਂਡ ਰੀਸਰਚ ਦੁਆਰਾ 26 ਨਵੰਬਰ 2008 ਨੂੰ ਬਰਜਨ (ਨੌਰਵੇ) ਵਿਖੇ ਦਿੱਤਾ ਗਿਆ। ਇਸ ਪੁਰਸਕਾਰ ਦੀ ਕੀਮਤ 4.6 ਮਿਲੀਅਨ kr (ਲਗਭਗ $648,000 / ₹5,56,36,460) ਸੀ।
ਲਾਇਮਨ ਟਾਵਰ ਸਾਰਜੈਂਟ ਡਿਸਟਿੰਗੂਇਸ਼ਡ ਸਕਾਲਰ ਅਵਾਰਡ
ਸੋਧੋ2009 ਵਿਚ ਨੌਰਥ ਅਮਰੀਕਨ ਸੋਸਾਇਟੀ ਫ਼ਾਰ ਯੂਟੋਪੀਅਨ ਸਟਡੀਜ਼ ਦੁਆਰਾ ਜਮੇਸਨ ਨੂੰ 'ਲਾਇਮਨ ਟਾਵਰ ਸਾਰਜੈਂਟ ਡਿਸਟਿੰਗੂਇਸ਼ਡ ਸਕਾਲਰ ਅਵਾਰਡ' (Lyman Tower Sargent Distinguished Scholar Award) ਨਾਲ ਸਨਮਾਨਿਤ ਕੀਤਾ ਗਿਆ।
ਰਚਨਾਵਾਂ
ਸੋਧੋਪੁਸਤਕਾਂ
ਸੋਧੋ- ਸਾਰਤਰ: ਦ ਓਰਿਜਨਜ ਆਫ਼ ਏ ਸਟਾਏਏਲ (1961)
- ਮਾਰਕਸਿਜਮ ਐਂਡ ਫ਼ਾਰਮ: ਟਵੈਂਟੀਅਥ ਸੈਂਚਰੀ ਡਾਇਲੈਕਟੀਕਲ ਥੀਓਰੀਜ ਆਫ਼ ਲਿਟਰੇਚਰ (1971)
- ਦ ਪਰਿਜਨ-ਹਾਊਸ ਆਫ਼ ਲੈਂਗੂਏਜ: ਆ ਕਰਿਟੀਕਲ ਅਕਾਊਂਟ ਆਫ਼ ਸਟ੍ਰਕਚਰਲਿਜਮ ਐਂਡ ਰਸੀਆਂ ਫਾਰਮਲਿਜਮ (1972)
- ਫੇਬਲਜ ਆਫ਼ ਅਗ੍ਰੈਸਨ: ਵਿਨਧਾਮ ਲਿਊਸ, ਦ ਮਾਡਰਨਿਸਟ ਐਸ ਫਾਸਿਸਟ (1979)
- ਦ ਪੋਲੀਟੀਕਲ ਅਨਕਾਂਸੀਅਸ:ਨਰੇਟਿਵ ਐਜ ਏ ਸੋਸਲੀ ਸਿੰਬੋਲਿਕ ਐਕਟ (1981)
- ਦ ਆਈਡੀਆਲੋਜੀ ਆਫ਼ ਥੀਓਰੀ. ਐਸੇਜ 1971–1986. Vol. 1: ਸਿਚੁਏਸਨਜ ਆਫ਼ ਥਿਓਰੀ (1988)
- ਦ ਆਈਡੀਆਲੋਜੀ ਆਫ਼ ਥੀਓਰੀ. ਐਸੇਜ 1971–1986. Vol. 2: ਦ ਸਿੰਟੈਕਸ ਆਫ਼ ਹਿਸਟਰੀ (1988)
- ਲੇਟ ਮਾਰਕਸਿਜਮ: ਅਡੋਰਨੋ, ਆਰ, ਦ ਪ੍ਰ੍ਸਿਸਟੈਂਸ ਆਫ਼ ਦ ਡਾਇਲੈਕਟਿਕ (1990)
- ਸਿਗਨੇਚਰਜ ਆਫ਼ ਦ ਵਿਜੀਬਲ (1990)
- ਪੋਸਟਮਾਡਰਨਿਜਮ: ਦ ਕਲਚਰਲ ਲੌਜਿਕ ਆਫ਼ ਲੇਟ ਕੈਪੀਟਲਿਜਮ (1991)
- ਦ ਜੀਓਗ੍ਰਾਫੀਕਲ ਅਸਥੈਟਿਕ: ਸਿਨੇਮਾ ਐਂਡ ਸਪੇਸ ਇਨ ਦ ਵਰਲਡ ਸਿਸਟਮ (1992)
- ਦ ਸੀਡਜ ਆਫ਼ ਟਾਈਮ (1994)
- ਬ੍ਰੈਖਤ ਐਂਡ ਮੈਥਡ (1998)
- ਏ ਸਿੰਗੁਲਰ ਮਾਡਰਨਿਟੀ: ਐਸੇ ਆਨ ਦ ਓਨਟਾਲੋਜੀ ਆਫ਼ ਦ ਪ੍ਰੈਜੈਂਟ (2002)
- ਆਰਕੀਆਲੋਜੀਜ ਆਫ਼ ਦ ਫਿਊਚਰ: ਦ ਡਿਜ਼ਾਇਰ ਕਾਲਡ ਯੂਟੋਪੀਆ ਐਂਡ ਅਦਰ ਸਾਇੰਸ਼ ਫ਼ਿਕਸ਼ਨਜ (2005)
- ਜੇਮਸਨ ਆਨ ਜੇਮਸਨ: ਕੰਵਰਸੇਸ਼ਨਜ ਆਨ ਕਲਚਰਲ ਮਾਰਕਸਿਜਮ (2007)
- ਦ ਆਈਡੀਆਲੋਜੀਜ ਆਫ਼ ਥੀਓਰੀ (2009)
- ਵੇਲੇਂਸਜ ਆਫ਼ ਦ ਡਾਇਲੈਕਟਿਕ (2009)
- ਦ ਹੀਗਲ ਵੇਰੀਏਸ਼ਨਜ: ਆਨ ਦ ਫ਼ੀਨੋਮੇਨਾਲੋਜੀ ਆਫ਼ ਸਪਿਰਟ (2010)
- ਰੀਪਰੀਜੈਂਟਿੰਗ ਕੈਪੀਟਲ: ਏ ਰੀਡਿੰਗ ਆਫ਼ ਵੋਲਿਊਮ ਵਨ (2011)
ਚੋਣਵੇਂ ਆਲੇਖ
ਸੋਧੋ- "Metacommentary". PMLA. 86 (1). January 1971.
- "Reification and Utopia in Mass Culture". Social Text. 1. Winter 1979.
- "Postmodernism, or The Cultural Logic of Late Capitalism". New Left Review. I (146). New Left Review. July–August 1984.
- "Third-World Literature in the Era of Multinational Capitalism". Social Text. 15. Autumn 1986.
- "Globalization and Political Strategy". New Left Review. II (4). New Left Review. July–August 2000.
- "Future City". New Left Review. II (21). New Left Review. May–June 2003.
- "Fear and Loathing in Globalization". New Left Review. II (23). New Left Review. September–October 2003.
- "Symptoms of Theory or Symptoms for Theory?". Critical Inquiry. 30 (2). Winter 2003. Archived from the original on 2007-08-06.
- "The Politics of Utopia". New Left Review. II (25). New Left Review. January–February 2004.
- Jameson, Fredric (October 2009). "War and Representation". PMLA. 124 (5): 1532–1547. doi:10.1632/pmla.2009.124.5.1532.
- "The Aesthetics of Singularity". New Left Review. II (92). March–April 2015.
- "On Re-reading Life and Fate". New Left Review. II (95). September–October 2015.
- "Gherman's Anti-Aesthetic". New Left Review. II (97). January–February 2016.
- Jameson, Fredric (March 2016). "Marxist Criticism and Hegel". PMLA. 131 (2): 430–438. doi:10.1632/pmla.2016.131.2.430.
ਹਵਾਲੇ
ਸੋਧੋਇਹ ਲੇਖ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮੱਦਦ ਕਰ ਸਕਦੇ ਹੋ। |
- ↑ Nakli itihaas jo likheya geya hai kade na vaapriya jo ohna de base te, saade te saada itihaas bna ke ehna ne thop dittiyan. anglo sikh war te ek c te 3-4 jagaha te kiwe chal rahi c ikko war utto saal 1848 jdo angrej sara punjab 1845 ch apne under kar chukke c te oh 1848 ch kihna nal jang ladd rahe c. Script error: The function "citation198.168.27.221 14:54, 13 ਦਸੰਬਰ 2024 (UTC)'"`UNIQ--ref-0000001D-QINU`"'</ref>" does not exist. p. 120
- ↑ Fredric Jameson, "Interview with Srinivas Aramudan and Ranjanna Khanna," in Jameson on Jameson: Conversations on Cultural Marxism, ed. Ian Buchanan (Durham, NC: Duke University Press, 2007), p. 204.
- ↑ "Archived copy". Archived from the original on 2012-03-08. Retrieved 2012-02-09.
{{cite web}}
: CS1 maint: archived copy as title (link) - ↑ ਡਾ.ਮਨਮੋਹਨ, "ਫ਼ਰੈਡਰਿਕ ਜੇਮਸਨ : ਸਾਹਿਤ, ਸਭਿਆਚਾਰ ਅਤੇ ਹੋਰ ਕਲਾਵਾਂ ਦਾ ਨਵ-ਮਾਰਕਸਵਾਦੀ ਵਿਆਖਿਆਕਾਰ". ਸੱਭਿਆਚਾਰ ਅਤੇ ਲੋਕਧਾਰਾ : ਵਿਸ਼ਵ ਚਿੰਤਨ, ਸੰਪਾ. ਡਾ. ਗੁਰਮੀਤ ਸਿੰਘ, ਡਾ. ਸੁਰਜੀਤ ਸਿੰਘ. ਲੁਧਿਆਣਾ, ਚੇਤਨਾ ਪ੍ਰਕਾਸ਼ਨ, 2020. ਪੰਨਾ ਨੰ. 77-78.
- ↑ Nakli itihaas jo likheya geya hai kade na vaapriya jo ohna de base te, saade te saada itihaas bna ke ehna ne thop dittiyan. anglo sikh war te ek c te 3-4 jagaha te kiwe chal rahi c ikko war utto saal 1848 jdo angrej sara punjab 1845 ch apne under kar chukke c te oh 1848 ch kihna nal jang ladd rahe c. Script error: The function "citation198.168.27.221 14:54, 13 ਦਸੰਬਰ 2024 (UTC)'"`UNIQ--ref-0000001F-QINU`"'</ref>" does not exist.
- ↑ Nakli itihaas jo likheya geya hai kade na vaapriya jo ohna de base te, saade te saada itihaas bna ke ehna ne thop dittiyan. anglo sikh war te ek c te 3-4 jagaha te kiwe chal rahi c ikko war utto saal 1848 jdo angrej sara punjab 1845 ch apne under kar chukke c te oh 1848 ch kihna nal jang ladd rahe c. Script error: The function "citation198.168.27.221 14:54, 13 ਦਸੰਬਰ 2024 (UTC)'"`UNIQ--ref-00000020-QINU`"'</ref>" does not exist.
- ↑ "Professor Fredric R. Jameson awarded Holberg Prize 2008". Norway.org. 16 September 2008. Retrieved 2011-08-04.