ਯੂਟੋਪੀਆ
ਯੂਟੋਪੀਆ (/juːˈtoʊpiə//juːˈtoʊpiə/ yoo-TOH-pee-ə) ਇੱਕ ਕਲਪਿਤ ਭਾਈਚਾਰਾ ਜਾਂ ਸਮਾਜ ਹੈ ਜਿਸ ਦੇ ਨਾਗਰਿਕ ਬਹੁਤ ਹੀ ਲੋੜੀਂਦੇ ਜਾਂ ਕਰੀਬ ਕਰੀਬ ਮੁਕੰਮਲ ਗੁਣਾਂ ਦੇ ਧਾਰਨੀ ਹੋਣ।[1][2] ਯੂਟੋਪੀਆ ਦੇ ਉਲਟ ਇੱਕ ਡਿਸਟੋਪੀਆ ਹੁੰਦਾ ਹੈ। ਕੋਈ ਇਹ ਵੀ ਕਹਿ ਸਕਦਾ ਹੈ ਕਿ ਯੂਟੋਪੀਆ ਇਕ ਸੰਪੂਰਨ "ਸਥਾਨ" ਹੈ ਜਿਸ ਨੂੰ ਇਸ ਤਰ੍ਹਾਂ ਬਣਾਇਆ ਗਿਆ ਹੈ ਤਾਂ ਜੋ ਕੋਈ ਸਮੱਸਿਆ ਨਾ ਹੋਵੇ।
ਯੁਟੋਪੀਆਈ ਆਈਡੀਅਲ ਅਕਸਰ ਅਰਥ ਸ਼ਾਸਤਰ, ਸਰਕਾਰ ਅਤੇ ਇਨਸਾਫ਼ ਵਿਚ ਸਮਾਨਤਾ ਦੇ ਸਿਧਾਂਤਾਂ ਤੇ ਜ਼ੋਰ ਦਿੰਦੇ ਹਨ, ਹਾਲਾਂਕਿ ਵਿਚਾਰਧਾਰਾ ਦੇ ਆਧਾਰ ਤੇ ਲਾਗੂ ਕਰਨ ਦੇ ਤਜਵੀਜ਼ਸ਼ੁਦਾ ਢੰਗ ਅਤੇ ਰੂਪ ਵੱਖ-ਵੱਖ ਹੋ ਸਕਦੇ ਹਨ। [3] ਲਿਮਨ ਟਾਵਰ ਸਾਰਜੈਂਟ ਦੇ ਅਨੁਸਾਰ "ਸਮਾਜਵਾਦੀ, ਪੂੰਜੀਵਾਦੀ, ਰਾਜਨੀਤਕ, ਜਮਹੂਰੀ, ਅਰਾਜਕਤਾਵਾਦੀ, ਇਕਾਲੋਜੀਕਲ, ਨਾਰੀਵਾਦੀ, ਮਰਦ ਪ੍ਰਧਾਨ, ਸਮਾਨਤਾਵਾਦੀ, ਹੇਰਾਰਕੀਕਲ, ਨਸਲਵਾਦੀ, ਖੱਬੇ-ਪੱਖੀ, ਸੱਜੇ-ਪੱਖੀ, ਸੁਧਾਰਵਾਦੀ, ਕੁਦਰਤਵਾਦੀ/ਦਿਗੰਬਰ ਈਸਾਈ, ਮੁਕਤ ਪਿਆਰ, ਨਿੱਕੇ ਪਰਿਵਾਰ, ਵਿਸਥਾਰਿਤ ਪਰਿਵਾਰ, ਗੇ, ਲੇਸਬੀਅਨ ਅਤੇ ਹੋਰ ਬਹੁਤ ਸਾਰੇ ਯੂਟੋਪੀਆ ਹਨ।"[4]
ਨਿਰੁਕਤੀ
ਸੋਧੋਯੂਟੋਪੀਆ ਪਦ, ਟਾਮਸ ਮੋਰ ਨੇ ਆਪਣੀ ਗਲਪ ਅਤੇ ਰਾਜਨੀਤਕ ਦਰਸ਼ਨ ਦੀ 1516 ਵਿੱਚ ਪ੍ਰਕਾਸ਼ਿਤ ਇੱਕ ਪੁਸਤਕ ਦੇ ਟਾਈਟਲ ਲਈ ਯੂਨਾਨੀ ਭਾਸ਼ਾ ਦੇ ਸ਼ਬਦ ਤੋਂ ਘੜਿਆ ਸੀ ਜਿਸ ਵਿੱਚ ਦੱਖਣੀ ਅਮਰੀਕਾ ਦੇ ਤੱਟ ਤੋਂ ਦੱਖਣ ਅਟਲਾਂਟਿਕ ਮਹਾਂਸਾਗਰ ਵਿਚ ਇਕ ਕਾਲਪਨਿਕ ਟਾਪੂ ਸਮਾਜ, ਯੂਟੋਪੀਆ ਦਾ ਵਰਣਨ ਕਰਦਾ ਹੈ।
ਇਹ ਸ਼ਬਦ ਯੂਨਾਨੀ: οὐ ("ਨਾ") ਅਤੇ τόπος ("ਸਥਾਨ") ਤੋਂ ਮਿਲ ਕੇ ਬਣਿਆ ਹੈ ਅਤੇ ਇਸ ਦਾ ਮਤਲਬ "ਕੋਈ-ਜਗ੍ਹਾ ਨਹੀਂ" ਹੈ, ਅਤੇ 'ਕਾਫ਼ੀ ਵੇਰਵੇ ਵਿਚ ਬਿਆਨ ਕੀਤੇ' ਕਿਸੇ ਗ਼ੈਰ-ਮੌਜੂਦ ਸਮਾਜ ਨੂੰ ਕਰੜਾਈ ਨਾਲ ਬਿਆਨ ਕਰਦਾ ਹੈ ਹਾਲਾਂਕਿ, ਮਿਆਰੀ ਵਰਤੋਂ ਵਿੱਚ, ਸ਼ਬਦ ਦਾ ਅਰਥ ਸੁੰਗੜ ਗਿਆ ਹੈ ਅਤੇ ਹੁਣ ਆਮ ਤੌਰ ਤੇ ਇੱਕ ਗ਼ੈਰ-ਮੌਜੂਦ ਸਮਾਜ ਬਾਰੇ ਬਿਆਨ ਕਰਦਾ ਹੈ ਜੋ ਸਮਕਾਲੀ ਸਮਾਜ ਨਾਲੋਂ ਬਹੁਤ ਵਧੀਆ ਹੈ।[5] ਯੂਨਾਨੀ εὖ ("ਚੰਗਾ" ਜਾਂ "ਵਧੀਆ") ਅਤੇ τόπος ("ਸਥਾਨ"), ਤੋਂ ਬਣੇ Eutopia ਦਾ ਮਤਲਬ ਹੈ, "ਚੰਗੀ ਜਗ੍ਹਾ", ਅਤੇ ਇਹ ਸਕਾਰਾਤਮਕ ਯੂਟੋਪੀਆ ਨੂੰ ਬਿਆਨ ਕਰਨ ਲਈ ਐਨ ਸਹੀ ਪਦ ਹੈ। ਅੰਗਰੇਜ਼ੀ ਵਿੱਚ eutopia ਅਤੇ utopia ਇੱਕੋ ਉਚਾਰਨ ਵਾਲੇ ਸ਼ਬਦ ਹਨ ਅਤੇ ਇਸੇ ਕਰਨ ਅਰਥ ਵਿੱਚ ਤਬਦੀਲੀ ਆਈ ਹੋਣੀ ਹੈ। [6]
ਵੰਨਗੀਆਂ
ਸੋਧੋਲੜੀਵਾਰ ਤੌਰ ਤੇ, ਪਲੈਟੋ ਦੀ ਰਿਪਬਲਿਕ ਪਹਿਲਾ ਰਿਕਾਰਡ ਯੂਟੋਪੀਆਈ ਪ੍ਰਸਤਾਵ ਹੈ।[7] ਅੰਸ਼ਕ ਵਾਰਤਾਲਾਪ, ਅੰਸ਼ਕ ਕਾਲਪਨਿਕ ਚਿਤਰਣ ਅਤੇ ਅੰਸ਼ਕ ਨੀਤੀ ਦਾ ਪ੍ਰਸਤਾਵ, ਰੀਪਬਲਿਕ ਨਾਗਰਿਕਾਂ "ਗੋਲਡਨ," "ਸਿਲਵਰ," "ਕਾਂਸੀ" ਅਤੇ "ਫੌਲਾਦੀ" ਸਮਾਜਿਕ ਆਰਥਿਕ ਕਲਾਸਾਂ ਦੀ ਇੱਕ ਸਖ਼ਤ ਬਣਤਰ ਵਿੱਚ ਨਾਗਰਿਕਾਂ ਨੂੰ ਸ਼੍ਰੇਣੀਬੱਧ ਕਰਦਾ ਹੈ। ਗੋਲਡਨ ਨਾਗਰਿਕਾਂ ਨੂੰ ਇਕ 50 ਸਾਲਾ ਲੰਮੇ ਸਮੇਂ ਦੇ ਵਿਦਿਅਕ ਪ੍ਰੋਗਰਾਮ ਵਿਚ ਸਿਖਲਾਈ ਦਿੱਤੀ ਜਾਂਦੀ ਹੈ ਤਾਂ ਕਿ "ਦਾਰਸ਼ਨਿਕ ਰਾਜੇ" ਬਣ ਸਕਣ। ਪਲੈਟੋ ਨੇ ਇਸ ਢਾਂਚੇ ਤੇ ਬਹੁਤ ਵਾਰ ਆਪਣੇ ਬਿਆਨਾਂ ਅਤੇ ਆਪਣੀਆਂ ਪ੍ਰਕਾਸ਼ਿਤ ਰਚਨਾਵਾਂ, ਜਿਵੇਂ ਕਿ ਗਣਤੰਤਰ ਵਿੱਚ ਵਾਰ ਵਾਰ ਜ਼ੋਰ ਦਿੱਤਾ ਹੈ। ਇਨ੍ਹਾਂ ਸ਼ਾਸਕਾਂ ਦੀ ਬੁੱਧੀਮਾਨੀ ਭਰੀ ਸੋਚ ਨਿਆਂਸ਼ੀਲ ਤੌਰ ਤੇ ਵੰਡੇ ਹੋਏ ਸਾਧਨਾਂ ਰਾਹੀਂ ਗਰੀਬੀ ਅਤੇ ਸਾਧਨਹੀਣਤਾ ਨੂੰ ਖਤਮ ਕਰ ਦੇਵੇਗੀ, ਹਾਲਾਂਕਿ ਇਹ ਕਿਵੇਂ ਕਰਨਾ ਹੈ ਇਸ ਬਾਰੇ ਵੇਰਵੇ ਅਸਪਸ਼ਟ ਹਨ। ਸ਼ਾਸਕਾਂ ਲਈ ਵਿਦਿਅਕ ਪ੍ਰੋਗਰਾਮ ਪ੍ਰਸਤਾਵ ਦੀ ਕੇਂਦਰੀ ਧਾਰਨਾ ਹੈ। ਇਸ ਵਿੱਚ ਥੋੜ੍ਹੇ ਕਾਨੂੰਨ ਹਨ, ਕੋਈ ਵਕੀਲ ਨਹੀਂ ਹਨ ਅਤੇ ਕਦੇ ਹੀ ਆਪਣੇ ਨਾਗਰਿਕਾਂ ਨੂੰ ਲੜਾਈ ਵਿੱਚ ਭੇਜਿਆ ਜਾਣਾ ਹੈ, ਪਰ ਆਪਣੇ ਜੰਗ-ਬਾਜ਼ ਗੁਆਂਢੀਆਂ ਕੋਲੋਂ ਭਾੜੇ ਤੇ ਲੜਾਕੇ ਖਰੀਦਦਾ ਹੈ। ਇਨ੍ਹਾਂ ਭਾੜੇ ਤੇ ਲੜਾਕਿਆਂ ਨੂੰ ਜਾਣਬੁੱਝ ਕੇ ਖ਼ਤਰਨਾਕ ਹਾਲਾਤਾਂ ਵਿੱਚ ਭੇਜਿਆ ਜਾਂਦਾਸੀ ਤਾਂ ਜੋ ਉਮੀਦ ਕੀਤੀ ਜਾ ਸਕੇ ਕਿ ਸਾਰੇ ਆਲੇ ਦੁਆਲੇ ਦੇ ਦੇਸ਼ਾਂ ਦੀ ਵਧੇਰੇ ਲੜਾਕੂ ਆਬਾਦੀ ਖਤਮ ਹੋ ਜਾਵੇ, ਜਿਸ ਨਾਲ ਸ਼ਾਂਤੀਪੂਰਨ ਲੋਕਾਂ ਬਾਕੀ ਰਹਿ ਜਾਣ।
ਹਵਾਲੇ
ਸੋਧੋ- ↑ Giroux, Henry A. (2003). "Utopian thinking under the sign of neoliberalism: Towards a critical pedagogy of educated hope" (PDF). Democracy & Nature. 9 (1). Routledge: 91–105. doi:10.1080/1085566032000074968. Archived from the original (PDF) on 2019-12-05. Retrieved 2018-05-06.
{{cite journal}}
: More than one of|accessdate=
and|access-date=
specified (help); More than one of|archivedate=
and|archive-date=
specified (help); More than one of|archiveurl=
and|archive-url=
specified (help); Unknown parameter|dead-url=
ignored (|url-status=
suggested) (help) - ↑ Simandan, D., 2011. Kinds of environments—a framework for reflecting on the possible contours of a better world. The Canadian Geographer/Le Géographe canadien, 55(3), pp.383-386. http://onlinelibrary.wiley.com/doi/10.1111/j.1541-0064.2010.00334.x/full
- ↑ Giroux, H., 2003. Utopian thinking under the sign of neoliberalism: Towards a critical pedagogy of educated hope. Democracy & Nature, 9(1), pp.91-105.
- ↑ Lyman Tower Sargent (23 September 2010). Utopianism: A Very Short Introduction. OUP Oxford. p. 21. doi:10.1093/actrade/9780199573400.003.0002. ISBN 978-0-19-957340-0.
- ↑ Lyman Tower, Sargent (2005). Rüsen, Jörn; Fehr, Michael; Reiger, Thomas W.. eds. "The Necessity of Utopian Thinking: A Cross-National Perspective". Thinking Utopia: Steps Into Other Worlds (New York, USA: Berghahn Books): 11. ISBN 9781571814401.
- ↑ Lodder, C.; Kokkori, M; Mileeva, M (2013). Utopian Reality: Reconstructing Culture in Revolutionary Russia and Beyond. Leiden, The Netherlands: Koninklijke Brill NV. pp. 1–9. ISBN 9789004263208.
- ↑ More, Travis; Rohith Vinod (1989)