ਫ਼ਰਜ਼ਾਨਾ ਵਾਹਿਦੀ

ਫ਼ਰਜ਼ਾਨਾ ਵਾਹਿਦੀ (ਜਨਮ 1984) ਇੱਕ ਇਨਾਮ ਜੇਤੂ ਅਫ਼ਗਾਨੀ ਦਸਤਾਵੇਜ਼ੀ ਫੋਟੋਗ੍ਰਾਫਰ ਅਤੇ ਜਰਨਲਿਸਟ ਹੈ। ਉਸ ਨੂੰ ਅਫ਼ਗਾਨਿਸਤਾਨ ਵਿੱਚ ਜ਼ਿਆਦਾਤਰ ਔਰਤਾਂ ਅਤੇ ਕੁੜੀਆਂ ਦੀਆਂ ਉੱਤਮ ਤਸਵੀਰਾਂ ਖਿੱਚਣ ਕਰਕੇ ਜਾਣਿਆ ਜਾਂਦਾ ਹੈ।  ਇਹਨਾਂ ਇੰਟਰਨੈਸ਼ਨਲ ਮੀਡੀਆ ਅਦਾਰਿਆਂ ਐਸੋਸੀਏਟਿਡ ਪ੍ਰੈਸ ਅਤੇ ਏਜੇਂਸ ਫ੍ਰੇਂਚ ਪ੍ਰੇੱਸ ਨਾਲ ਕੰਮ ਕਰਨ ਵਾਲੀ ਉਹ ਪਹਿਲੀ ਅਫ਼ਗਾਨਿਸਤਾਨੀ ਫੋਟੋਗ੍ਰਾਫ਼ਰ ਔਰਤ ਸੀ।[1]

ਵਾਹਿਦੀ ਨੇ ਤਸਵੀਰ-ਪੱਤਰਕਾਰੀ ਇੰਸਟੀਚਿਊਟ, ਕਾਬੁਲ ਵਿਚ ਪੜ੍ਹਾਈ ਕੀਤੀ, ਜੋ ਕਿ ਰੇਜ਼ਾ ਦੇਘਤੀ ਦੁਆਰਾ ਚਲਾਇਆ ਜਾਂਦਾ ਹੈ, ਜਿਸ ਵਿੱਚ ਅਫ਼ਗਾਨੀ ਔਰਤ -ਮਰਦਾਂ ਨੂੰ ਕਿੱਤੇ ਲਈ ਤਸਵੀਰ-ਪੱਤਰਕਾਰੀ ਦੀ ਸਿਖਲਾਈ  ਦਿੱਤੀ ਜਾਂਦੀ ਹੈ। ਉਹ  2002 ਦੇ ਅਰੰਭਲੇ ਚੁਣੇ ਗਏ 15 ਵਿਦਿਆਰਥੀਆਂ ਵਿਚੋਂ ਇੱਕ ਸੀ, ਜਿੰਨਾ ਨੂੰ 500 ਤੋਂ ਵੱਧ ਬਿਨੈਕਾਰਾਂ ਵਿਚੋਂ ਚੁਣਿਆ ਗਿਆ। ਉਸ ਨੇ ਈਰਾਨ-ਫਰੈਂਚ ਜਰਨਲਿਸਟ ਮਨੂਚਰ ਦੇਘਤੀ ਤਹਿਤ ਵੀ ਪੜ੍ਹਾਈ ਕੀਤੀ।

ਜੀਵਨ ਅਤੇ ਕਿੱਤਾਸੋਧੋ

1984 ਕੰਧਾਰ ਵਿਚ ਜਨਮ ਹੋਇਆ, ਫਿਰ ਵਾਹਿਦੀ ਪਰਿਵਾਰ ਨਾਲ ਕਾਬੁਲ ਚਲੀ ਗਈ, ਉਸ ਸਮੇਂ ਉਹ ਛੇ ਸਾਲ ਦੀ ਸੀ।.[2] ਉਹ ਛੋਟੀ ਹੀ ਸੀ, ਜਦੋਂ  1996 ਵਿੱਚ ਤਾਲਿਬਾਨ  ਅਫਗਾਨਿਸਤਾਨ ਤੇ ਕਾਬਿਜ਼ ਹੋਇਆ। 13 ਸਾਲ ਦੀ ਉੱਮਰ ਵਿੱਚ ਬੁਰਕਾ ਨਾ ਪਹਿਨਣ ਕਰਕੇ ਉਸਨੂੰ ਇੱਕ ਗਲੀ 'ਚ ਕੁਟਿਆ ਗਿਆ। ਤਾਲਿਬਾਨ ਯੁੱਗ ਦੌਰਾਨ ਰਿਹਾਇਸ਼ੀ ਇਲਾਕੇ ਕਾਬੁਲ ਦੇ ਹੋਰ 300 ਵਿਦਿਆਰਥੀਆਂ ਵਾਂਗ ਸਕੂਲ ਨਹੀਂ ਜਾ ਸਕੀ। ਜਦੋਂ ਯੂ.ਐਸ.ਲੈੱਡ ਫ਼ੋਰਸ ਨੇ ਤਾਲਿਬਾਨ ਦੇ ਨਿਯਮਾਂ ਨੂੰ 2001 ਵਿੱਚ ਤੋੜਿਆ, ਫਿਰ ਉਸ ਨੇ ਹਾਈ ਸਕੂਲ ਜਾਣਾ ਸ਼ੁਰੂ ਕੀਤਾ। ਉਸਨੇ ਇੱਕ ਦੋਸਤ ਦੀ ਹੋਂਸਲੇ ਅਫਜਾਈ ਨਾਲ ਤਸਵੀਰ-ਪੱਤਰਕਾਰੀ ਲਈ ਐਨਾ ਆਵੇਦਨ ਦਿੱਤਾ। ਉਹ ਏ.ਐਫ.ਪੀ. ਲਈ ਕੰਮ ਕਰਨ ਵਾਲੀ ਪਹਿਲੀ ਅਫ਼ਗਾਨ ਫੋਟੋਗ੍ਰਾਫ਼ਰ ਔਰਤ ਬਣੀ। ਉਸਨੂੰ 2007 ਵਿੱਚ ਸ਼ਕਾਲਰਸ਼ਿਪ ਵੀ ਮਿਲੀ।[3][4]

ਵਾਹਿਦੀ "ਨੈਤਿਕ ਅਪਰਾਧ" ਲਈ ਵੇਸ਼ਵਾ ਅਤੇ ਮਹਿਲਾਂ ਦੀ ਕੈਦ ਔਰਤ ਸਮੇਤ ਉਹ ਅਫ਼ਗਾਨੀ ਔਰਤ ਅਤੇ ਉਸਦੇ ਭਿੰਨਤਾ ਭਰਪੂਰ ਸਮਾਜ ਵਿੱਚ ਭੂਮਿਕਾ ਨੂੰ ਕੇਂਦਰਿਤ ਕਰਦੀ ਹੈ। 

ਉਸ ਨੇ 2009 ਵਿੱਚ ਇੱਕ ਓਪਨ ਸਮਾਜ ਇੰਸਟੀਚਿਊਟ ਅਫ਼ਗਾਨੀ ਔਰਤਾਂ ਲਈ ਦਸਤਾਵੇਜ਼ੀ ਪ੍ਰਾਜੈਕਟ ਕੀਤਾ। ਵਾਹਿਦੀ ਨੂੰ 'ਨੈਸ਼ਨਲ ਜੀਓਗ੍ਰਾਫ਼ਿਕ ਆਲ ਰੋਡਸ ਫ਼ੋਟੋਗ੍ਰਾਫ਼ੀ ਪ੍ਰੋਗ੍ਰਾਮ ਮੇਰਿਟ ਅਵਾਰਡ' ਮਿਲਿਆ ਅਤੇ ਵਰਲਡ ਪ੍ਰੇਸ ਫੋਟੋ ਜੂਪ ਸਵਾਰਤਟ ਮਾਸਟਰਕਲਾਸ ਲਈ ਨਿਯੁਕਤ ਕੀਤਾ ਗਿਆ।[5][6]

ਉਹ ਅਮਰੀਕੀ ਦਸਤਾਵੇਜ਼ੀ ਫਰੇਮ  ਬਾਏ ਫਰੇਮ  ਵਿੱਚ  ਕੰਮ  ਕਰਦੀ ਹੈ।[7]

ਇਹ ਵੀ ਵੇਖੋਸੋਧੋ

ਹਵਾਲੇਸੋਧੋ

  1. Deghati, Reza (March 2012). "Shooting Stars: Reza presents Farzana Wahidy". Smithsonian Magazine. Retrieved 28 August 2015. 
  2. "Farzana Wahidy". Afghan Photography Network. Archived from the original on 17 ਨਵੰਬਰ 2015. Retrieved 28 August 2015.  Check date values in: |archive-date= (help)
  3. McGrory, Marie (2 April 2013). "How A Female Photographer Sees Her Afghanistan". NPR. Retrieved 28 August 2015. 
  4. Nowacki, Kim (2 September 2011). "Common Moments That Still Exist". The New York Times Company. New York Times. Retrieved 28 August 2015. 
  5. Pain, Paromita (26 January 2011). "Afghan Photographer Wahidy Shoots Through the Burka". Women's eNews Inc. WeNews. Retrieved 28 August 2015. 
  6. "Farzana Wahidy". Open Society Foundations. Archived from the original on 4 ਮਾਰਚ 2016. Retrieved 28 August 2015.  Check date values in: |archive-date= (help)
  7. Jacobson, Alec. "Farzana Wahidy". San Juan Independent. Retrieved 28 August 2015.