ਫ਼ਰਾਂਸੀਸੀ ਬਸਤੀਵਾਦੀ ਸਾਮਰਾਜ

ਫ਼ਰਾਂਸੀਸੀ ਬਸਤੀਵਾਦੀ ਸਾਮਰਾਜ 17ਵੀਂ ਸਦੀ ਤੋਂ ਪਿਛੇਤਰੇ 1960 ਦੇ ਦਹਾਕੇ ਤੱਕ ਫ਼ਰਾਂਸੀਸੀ ਰਾਜ ਹੇਠ ਰਹਿਣ ਵਾਲੇ ਰਾਜਖੇਤਰਾਂ ਦੇ ਸਮੂਹ ਨੂੰ ਕਿਹਾ ਜਾਂਦਾ ਹੈ। 19ਵੀਂ ਅਤੇ 20ਵੀਂ ਸਦੀਆਂ ਵਿੱਚ ਫ਼ਰਾਂਸੀਸੀ ਸਾਮਰਾਜ ਬਰਤਾਨਵੀ ਸਾਮਰਾਜ ਤੋਂ ਬਾਅਦ ਦੁਨੀਆ ਦਾ ਦੂਜਾ ਸਭ ਤੋਂ ਵੱਡਾ ਸਾਮਰਾਜ ਸੀ। 1920 ਅਤੇ 1930 ਦਹਾਕਿਆਂ ਦੇ ਸਿਖਰਾਂ ਉੱਤੇ ਇਸ ਦਾ ਕੁੱਲ ਖੇਤਰਫਲ 12,347,000 ਵਰਗ ਕਿ.ਮੀ. (4,767,000 ਵਰਗ ਮੀਲ) ਸੀ। ਮੁੱਖਦੀਪੀ ਫ਼ਰਾਂਸ ਨੂੰ ਮਿਲਾ ਕੇ ਫ਼ਰਾਂਸੀਸੀ ਮੁ਼ਖ਼ਤਿਆਰੀ ਹੇਠਲੇ ਇਲਾਕਿਆਂ ਦਾ ਖੇਤਰਫਲ 13,018,575 ਵਰਗ ਕਿ.ਮੀ. (4,980,000 ਵਰਗ ਮੀਲ) ਸੀ ਜੋ ਧਰਤੀ ਦੇ ਕੁਲ ਜ਼ਮੀਨੀ ਖੇਤਰਫਲ ਦਾ ਦਸਵਾਂ ਹਿੱਸਾ ਹੈ। ਇਸ ਦੀ ਪ੍ਰਭੁਤਾ ਨੇ ਅੰਗਰੇਜ਼ੀ, ਸਪੇਨੀ, ਪੁਰਤਗਾਲੀ ਅਤੇ ਡੱਚ ਸਮੇਤ ਫ਼ਰਾਂਸੀਸੀ ਨੂੰ ਇੱਕ ਬਹੁਤ ਹੀ ਪ੍ਰਚੱਲਤ ਬਸਤੀਵਾਦੀ ਯੂਰਪੀ ਭਾਸ਼ਾ ਬਣਾ ਦਿੱਤਾ।

ਫ਼ਰਾਂਸੀਸੀ ਬਸਤੀਵਾਦੀ ਸਾਮਰਾਜ
Empire colonial français
ਬਸਤੀਵਾਦੀ ਸਾਮਰਾਜ
1534–ਹੁਣ ਤੱਕ


ਝੰਡਾ

ਵੱਖ-ਵੱਖ ਸਦੀਆਂ ਵਿੱਚ ਫ਼ਰਾਂਸੀਸੀ ਕਬਜ਼ੇ ਅਤੇ ਰਾਜਖੇਤਰ
ਰਾਜਧਾਨੀ ਪੈਰਿਸ
Political structure ਬਸਤੀਵਾਦੀ ਸਾਮਰਾਜ
ਇਤਿਹਾਸ
 •  ਸ਼ੁਰੂ 1534
 •  ਕਾਰਤੀਅਰ ਨੇ ਗਾਸਪੇ ਖਾੜੀ ਉੱਤੇ ਫ਼ਰਾਂਸੀਸੀ ਝੰਡਾ ਗੱਡਿਆ 24 ਜੁਲਾਈ 1534
 •  ਨਪੋਲੀਅਨ ਬੋਨਾਪਾਰਤ ਵੱਲੋਂ ਲੂਈਜ਼ੀਆਨਾ ਦੀ ਖ਼ਰੀਦ 30 ਅਪਰੈਲ 1803
 •  ਵਨੁਆਤੂ ਦੀ ਅਜ਼ਾਦੀ 30 ਜੁਲਾਈ 1980
 •  ਖ਼ਤਮ ਹੁਣ ਤੱਕ
Area 1,23,47,000 km² (47,67,203 sq mi)
ਹੁਣ ਦਾ ਹਿੱਸਾ
Warning: Value specified for "continent" does not comply