ਫ਼ਰਾਮ ਪਣਜੋੜ ਵਿਚਲੀਆਂ ਮੁੱਖ ਧਾਰਾਂ। ਪੱਛਮੀ ਸ਼ਪਿਟਸਬਰਗਨ ਧਾਰ (ਲਾਲ ਰੰਗੀ) ਉੱਤਰ ਵੱਲ ਕੋਸਾ ਅਤੇ ਖ਼ਾਰਾ ਪਾਣੀ ਲਿਆਉਂਦੀ ਹੈ। ਪੂਰਬੀ ਗਰੀਨਲੈਂਡ ਧਾਰ (ਨੀਲ-ਰੰਗੀ) ਦੱਖਣ ਵੱੱਲ ਵਗਦੀ ਹੈ ਅਤੇ ਆਰਕਟਿਕ ਮਹਾਂਸਾਗਰ ਤੋਂ ਤਾਜ਼ਾ ਪਾਣੀ (ਤਰਲ ਅਤੇ ਠੋਸ ਦੋਹਾਂ ਰੂਪਾਂ 'ਚ) ਲਿਆਉਂਦੀ ਹੈ।

ਫ਼ਰਾਮ ਪਣਜੋੜ ਪੱਛਮ ਵੱਲ ਗਰੀਨਲੈਂਡ ਅਤੇ ਪੂਰਬ ਵੱਲ ਸਵਾਲਬਾਰਡ ਵਿਚਕਾਰ ਪੈਂਦਾ ਆਰਕਟਿਕ ਮਹਾਂਸਾਗਰ ਦਾ ਸਭ ਤੋਂ ਡੂੰਘਾ ਪਣਜੋੜ ਹੈ ਜੋ ਆਰਕਟਿਕ ਮਹਾਂਸਾਗਰ ਨੂੰ ਗਰੀਨਲੈਂਡ ਸਮੁੰਦਰ ਅਤੇ ਨਾਰਵੇਈ ਸਮੁੰਦਰ ਨਾਲ਼ ਜੋੜਦਾ ਹੈ। ਇਹਦਾ ਨਾਂ ਨਾਰਵੇਈ ਬੇੜੇ ਫ਼ਰਾਮ ਦੇ ਨਾਂ ਤੋਂ ਪਿਆ ਹੈ।